ਸੂਚਨਾ ਅਧਿਕਾਰੀ ਨੂੰ ਪੱਤਰ ਲਿਖੋ ਜਿਸ ਵਿੱਚ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਉਪਲਬਧਤਾ, ਸਿਖਲਾਈ ਪ੍ਰੋਗਰਾਮਾਂ, ਖੇਤੀ-ਬਾੜੀ ਸਾਹਿਤ, ਸਾਉਣੀ ਦੀਆਂ ਫ਼ਸਲਾਂ ਦੇ ਸੰਭਾਵਿਤ ਰੋਗਾਂ ਤੇ ਰੋਕ-ਥਾਮ ਆਦਿ ਬਾਰੇ ਜਾਣਕਾਰੀ ਦੀ ਮੰਗ ਕਰੋ।

ਸੂਚਨਾ ਅਧਿਕਾਰੀ ਨੂੰ ਪੱਤਰ ਲਿਖੋ ਜਿਸ ਵਿੱਚ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਉਪਲਬਧਤਾ, ਸਿਖਲਾਈ ਪ੍ਰੋਗਰਾਮਾਂ, ਖੇਤੀ-ਬਾੜੀ ਸਾਹਿਤ, ਸਾਉਣੀ ਦੀਆਂ ਫ਼ਸਲਾਂ ਦੇ ਸੰਭਾਵਿਤ ਰੋਗਾਂ ਤੇ ਰੋਕ-ਥਾਮ ਆਦਿ ਬਾਰੇ ਜਾਣਕਾਰੀ ਦੀ ਮੰਗ ਕਰੋ।

 

ਪਿੰਡ ਤੇ ਡਾਕਖਾਨਾ ਅਮਰਗੜ੍ਹ,

ਜ਼ਿਲ੍ਹਾ ਸੰਗਰੂਰ।

ਮਿਤੀ : 14-03-20….

ਸੇਵਾ ਵਿਖੇ,

ਸੂਚਨਾ ਅਧਿਕਾਰੀ,

ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ,

ਲੁਧਿਆਣਾ।

ਵਿਸ਼ਾ : ਸਾਉਣੀ ਦੀਆਂ ਫ਼ਸਲਾਂ ਨਾਲ ਸੰਬੰਧਤ ਜਾਣਕਾਰੀ ਲੈਣ ਬਾਰੇ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਛੋਟਾ ਕਿਸਾਨ ਹਾਂ ਤੇ ਪਿਛਲੇ ਪੰਦਰਾਂ ਸਾਲਾਂ ਤੋਂ ਖੇਤੀ-ਬਾੜੀ ਦਾ ਧੰਦਾ ਕਰ ਰਿਹਾ ਹਾਂ। ਮੈਂ ਹਮੇਸ਼ਾ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਖੇਤੀ ਕਰਦਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ਕਿਸਾਨਾਂ ਨੂੰ ਨਵੀਂ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਕਿਰਪਾ ਕਰਕੇ ਮੈਨੂੰ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਹੇਠਲੀ ਜਾਣਕਾਰੀ ਦਿੱਤੀ ਜਾਵੇ :

(ੳ) ਸਾਉਣੀ ਦੀਆਂ ਫ਼ਸਲਾਂ ਦੇ ਪ੍ਰਮਾਣਿਤ ਬੀਜ ਕਿੱਥੋਂ ਅਤੇ ਕਿਵੇਂ ਮਿਲ ਸਕਦੇ ਹਨ?

(ਅ) ਸਾਉਣੀ ਦੀਆਂ ਫ਼ਸਲਾਂ ਦੀ ਸਿਖਲਾਈ ਸੰਬੰਧੀ ਕੋਰਸ ਕਦੋਂ-ਕਦੋਂ ਤੇ ਕਿੱਥੇ ਕਰਵਾਏ ਜਾਣਗੇ?

(ੲ) ਖੇਤੀ ਬਾੜੀ ਨਾਲ ਸੰਬੰਧਤ ਸਾਹਿਤ ਕਿੱਥੋਂ ਤੇ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ?

(ਸ) ਸਾਉਣੀ ਦੀਆਂ ਫ਼ਸਲਾਂ ਨੂੰ ਲੱਗਣ ਵਾਲੇ ਸੰਭਾਵਿਤ ਰੋਗਾਂ ਦੀ ਰੋਕ-ਥਾਮ ਲਈ ਕਿਹੜੀ ਦਵਾਈ ਕਿਵੇਂ ਵਰਤਣੀ ਚਾਹੀਦੀ ਹੈ। ਖ਼ਾਸ ਤੌਰ ‘ਤੇ ਮੈਨੂੰ ਨਰਮੇ ਦੀ ਫ਼ਸਲ ‘ਤੇ ਲੱਗਣ ਵਾਲੇ ਰੋਗਾਂ ਬਾਰੇ ਵਿਸ਼ੇਸ਼ ਤੌਰ ‘ਤੇ ਦੱਸਿਆ ਜਾਵੇ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਉਪਰੋਕਤ ਜਾਣਕਾਰੀ ਜਲਦੀ ਦੇਣ ਦੀ ਕਿਰਪਾਲਤਾ ਕਰੋਗੇ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸਪਾਤਰ,

ਹਰਦੀਪ ਸਿੰਘ।

ਸਪੁੱਤਰ ਸ੍ਰੀ ਤਰਸੇਮ ਲਾਲ

Leave a Reply