Punjabi Story, Moral Story “Angur Khatte Hai”, “ਅੰਗੂਰ ਖੱਟੇ ਹਨ” for Class 9, Class 10 and Class 12 PSEB.

ਅੰਗੂਰ ਖੱਟੇ ਹਨ

Angur Khatte Hai

 

ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ।ਉਹ ਭੋਜਨ ਦੀ ਭਾਲ ਵਿਚ ਇੱਧਰ-ਉੱਧਰ ਫਿਰਦੀ ਰਹੀ। ਪਰ ਉਸ ਨੂੰ ਖਾਣ ਲਈ ਕੁਝ ਵੀ ਨਾ ਮਿਲਿਆ। ਆਖਿਰ ਵਿਚ ਉਹ ਅੰਗੁਰਾਂ ਦੇ ਇਕ ਬਾਗ ਵਿਚ ਆਈ ਜਿੱਥੇ ਬਹੁਤ ਮੋਟੇ ਅਤੇ ਮਿੱਠੇ ਅੰਗੁਰ ਲੱਗੇ ਹੋਏ ਸਨ। ਅੰਗੁਰਾਂ ਨੂੰ ਵੇਖ ਕੇ ਲੂੰਬੜੀ ਦੇ ਮੁੰਹ ਵਿਚ ਪਾਣੀ ਆ ਗਿਆ। ਅੰਗਰਾਂ ਦੀ ਇਕ ਵੇਲ ਵੱਲ ਨਿਸ਼ਾਨਾ ਲਾ ਕੇ ਉਸ ਨੇ ਛਾਲ ਮਾਰੀ ਪਰ ਅੰਗੂਰਾਂ ਦਾ ਗੁੱਛਾ ਉੱਚਾ ਹੋਣ ਕਰਕੇ ਉਸ ਦੇ ਹੱਥ ਨਾ ਆਇਆ। ਲੂੰਬੜੀ ਨੇ ਫਿਰ ਦੁਜੇ ਗੁੱਛੇ ਵੱਲ ਛਾਲ ਮਾਰੀ ਪਰ ਉਹ ਗੁੱਛਾ ਵੀ ਕਾਫੀ ਉੱਚਾ ਸੀ ਇਸ ਲਈ ਉਹ ਵੀ ਉਸ ਦੇ ਹੱਥ ਨਾ ਆਇਆ। ਲੰਬੜੀ ਦੀ ਭੁੱਖ ਨਾਲ ਜਾਨ ਨਿਕਲ ਰਹੀ ਸੀ। ਅੰਗੂਰ ਹੱਥ ਨਾ ਆਉਣ ਕਰਕੇ ਉਸਦੀ ਖਿੱਝ ਵੀ ਵੱਧਦੀ ਜਾ ਰਹੀ ਸੀ।

ਅੰਤ ਵਿਚ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਇਹ ਅੰਗੂਰ ਉਸ ਨੂੰ ਨਹੀਂ ਮਿਲ ਸਕਣਗੇ ਤਾਂ ਲੂੰਬੜੀ ਬਾਗ ਵਿਚੋਂ ਇਹ ਆਖ ਕੇ ਤੁਰ ਪਈ ਕਿ ਇਹ ਅੰਗੂਰ ਖੱਟੇ ਹਨ। ਮੈਂ ਉਹਨਾਂ ਨੂੰ ਨਹੀਂ ਖਾਣਾ। ਜੇ ਮੈਂ ਇਹਨਾਂ ਨੂੰ ਖਾ ਲਿਆ ਤਾਂ ਮੈਂ ਬੀਮਾਰ ਹੋ ਜਾਵਾਂਗੀ।

ਸਿੱਖਿਆ-ਹੱਥ ਨਾ ਅਪੜੇ ਥੁ ਕੌੜੀ।

Leave a Reply