ਸ਼ਹਿਰ ਦੇ ਅਰੋਗਤਾ ਅਧਿਕਾਰੀ ਨੂੰ ਮੁਹੱਲੇ ਦੀ ਸਫ਼ਾਈ ਬਾਰੇ ਬਿਨੈ-ਪੱਤਰ ਲਿਖੋ ।
Safai adhikari nu Muhale di safai bare binati patra
ਸੇਵਾ ਵਿਖੇ
ਅਰੋਗਤਾ ਅਫ਼ਸਰ ਸਾਹਿਬ,
ਨਗਰ ਨਿਗਮ,
5 ਪਟਿਆਲਾ ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਮੁਹੱਲਾ ਗੁਰਦੇਵ ਨਗਰ ਦੀ ਵਾਸੀ ਹਾਂ । ਮੈਂ ਆਪ ਦਾ ਧਿਆਨ ਇਸ ਮੁਹੱਲੇ ਦੀ ਸਫ਼ਾਈ ਵੱਲ ਦਿਵਾਉਣਾ ਚਾਹੁੰਦੀ ਹਾਂ ।
ਮੁਹੱਲੇ ਦੇ ਹਰ ਪਾਸੇ ਕੂੜੇ ਦੇ ਢੇਰ ਹਨ । ਨਾਲੀਆਂ ਨੂੰ ਹਰ ਰੋਜ਼ ਸਾਫ਼ ਨਹੀਂ ਕੀਤਾ ਜਾਂਦਾ, ਜਿਸ ਕਰਕੇ ਉਨ੍ਹਾਂ ਦਾ ਪਾਣੀ ਗਲੀਆਂ ਵਿਚ ਖੜ੍ਹਾ ਹੋ ਜਾਂਦਾ ਹੈ । ਇਸ ਖੜ੍ਹੇ ਪਾਣੀ ਵਿਚ ਮੱਛਰ ਪੈਦਾ ਹੋ ਰਿਹਾ ਹੈ।
ਜਿਸ ਕਾਰਨ ਮਲੇਰੀਏ ਦੇ ਫੈਲਣ ਦਾ ਵੀ ਡਰ ਹੈ । ਇਸ ਲਈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਕਰਮਚਾਰੀ ਭੇਜ ਕੇ ਸਫ਼ਾਈ ਦਾ ਯੋਗ ਪ੍ਰਬੰਧ ਕਰਵਾ ਦਿਉ ।
ਧੰਨਵਾਦ ਸਹਿਤ।
ਆਪ ਦੀ ਸ਼ੁਭਚਿੰਤਕ,
ਪ੍ਰੇਮਲਤਾ,
ਤਾਰੀਕ- 30 ਦਸੰਬਰ,
ਮੁਹੱਲਾ ਗੁਰਦੇਵ ਨਗਰ,
ਪਟਿਆਲਾ ।
Thx fr providing this content to me. It was so helpful to me. ?????
Thx to the ‘Absolute study’ family ??
Hi Gurkeerat Singh Thanks for appreciating our work.
Thx this is very helpful for me
Me too
Thx to absolute study family for make my study easy I can find everything on this website thx alot