ਤੁਸੀਂ ਕਿਸੇ ਦੁਕਾਨ ਤੋਂ ਕੁਝ ਕਿਤਾਬਾਂ ਮੰਗਵਾਈਆਂ ਹਨ। ਦੁਕਾਨਦਾਰ ਨੇ ਕੁਝ ਅਜਿਹੀਆਂ ਕਿਤਾਬਾਂ ਭੇਜ ਦਿੱਤੀਆਂ ਹਨ, ਜੋ ਤੁਸੀਂ ਨਹੀਂ ਮੰਗਵਾਈਆਂ। ਦੁਕਾਨਦਾਰ ਨੂੰ ਲਿਖੋ ਕਿ ਤੁਹਾਡੇ ਵਲੋਂ ਮੰਗਵਾਈਆਂ ਕਿਤਾਬਾਂ ਛੇਤੀ ਭੇਜੀਆਂ ਜਾਣ। ਇਹ ਵੀ ਲਿਖੋ ਕਿ ਵਾਧੂ ਮਿਲੀਆਂ ਕਿਤਾਬਾਂ ਬਾਰੇ ਤੁਸੀਂ ਕੀ ਕਾਰਵਾਈ ਕਰਨਾ ਚਾਹੁੰਦੇ
ਸੇਵਾ ਵਿਖੇ
ਮੈਨੇਜਰ ਸਾਹਿਬ,
ਦੀਪ ਪਬਲਿਸ਼ਰਜ਼,
ਜਲੰਧਰ ਸ਼ਹਿਰ ।
ਸ੍ਰੀਮਾਨ ਜੀ,
ਅੱਜ ਤੁਹਾਡੇ ਵਲੋਂ ਵੀ.ਪੀ.ਪੀ. ਰਾਹੀਂ ਭੇਜੀਆਂ ਪੁਸਤਕਾਂ ਦਾ ਬੰਡਲ ਮਿਲਿਆ। ਵੀ.ਪੀ. ਛਡਾ ਕੇ ਜਦੋਂ ਬੰਡਲ ਖੋਲ ਕੇ ਕਿਤਾਬਾਂ ਦੀ ਸੂਚੀ ਨਾਲ ਮਿਲਾਇਆ ਤਾਂ ਮੈਨੂੰ ਇਹ ਵੇਖ ਕੇ ਬੜੀ ਹੈਰਾਨੀ ਹੋਈ ਕਿ ਉਸ ਵਿਚ ਕੁਝ ਅਜਿਹੀਆਂ ਕਿਤਾਬਾਂ ਸਨ, ਜੋ ਮੈਂ ਨਹੀਂ ਮੰਗਵਾਈਆਂ ਸਨ। ਇਸ ਦੇ ਉਲਟ ਮੇਰੀ ਭੇਜੀ ਹੋਈ ਸੂਚੀ ਵਿਚੋਂ 4 ਪੁਸਤਕਾਂ ਭੇਜੀਆਂ ਹੀ ਨਹੀਂ ਹਨ।
ਤੁਹਾਡੇ ਵੱਲੋਂ ਭੇਜੀਆਂ ਗਈਆਂ ਵਾਧੂ ਕਿਤਾਬਾਂ ਵੀ.ਪੀ.ਪੀ. ਰਾਹੀਂ ਤੁਹਾਨੂੰ ਵਾਪਸ ਭੇਜ ਰਿਹਾ ਹਾਂ। ਵੀ.ਪੀ.ਪੀ. ਦਾ ਖਰਚ ਤੁਹਾਨੂੰ ਹੀ ਦੇਣਾ ਪਵੇਗਾ।
ਕਿਰਪਾ ਕਰਕੇ ਹੇਠ ਲਿਖੀਆਂ ਰਹਿ ਗਈਆਂ ਚਾਰ ਕਿਤਾਬਾਂ ਛੇਤੀ ਭੇਜਣ ਦੀ ਖੇਚਲ ਕਰਨੀ। ਇਹਨਾਂ ਦਾ ਡਾਕ ਖਰਚਾ ਵੀ ਤੁਹਾਨੂੰ ਹੀ ਝੱਲਣਾ ਪਵੇਗਾ।
- ਸਵੀਟੈਸਟ ਇੰਗਲਿਸ਼ ਸਪੀਕਿੰਗ ਕੋਰਸ
- . ਗੋਲਡੈਸਟ ਇੰਗਲਿਸ਼ ਸਪੀਕਿੰਗ ਕੋਰਸ
- ਉਰੀਐਂਟ ਕਨਸਾਈਜ਼ ਡਿਕਸ਼ਨਰੀ
- ਸਟੈਂਡਰਡ ਕਨਸਾਈਜ਼ ਡਿਕਸ਼ਨਰੀ
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸਪਾਤਰ ,
ਅਮਰਜੀਤ ਸਿੰਘ, 142,
ਢੰਨ ਮੁਹੱਲਾ, ਅੰਮ੍ਰਿਤਸਰ।