ਆਪਣੇ ਸਕੂਲ ਦੀ ਮੁੱਖ ਅਧਿਆਪਕਾ ਜੀ ਨੂੰ ਸੈਕਸ਼ਨ ਬਦਲਣ ਲਈ ਬੇਨਤੀ-ਪੱਤਰ ਲਿਖੋ।
ਸੇਵਾ ਵਿਖੇ,
ਸ੍ਰੀਮਤੀ ਮੁੱਖ ਅਧਿਆਪਕਾ ਜੀ,
_______ਸਕੂਲ,
_______ਸ਼ਹਿਰ।
ਸ੍ਰੀਮਤੀ ਜੀ
ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੀ ਵੱਡੀ ਭੈਣ ਹਰਪ੍ਰੀਤ (ਦਸਵੀਂ ਸੀ, ਰੋਲ ਨੰਬਰ 21) ਤੇ ਮੈਂ ਅਸੀਂ ਦੋਵੇਂ ਦਸਵੀਂ ਵਿੱਚ ਪੜ੍ਹਦੀਆਂ ਹਾਂ। ਉਸ ਦਾ ਸੈਕਸ਼ਨ ਸੀ ਤੇ ਮੇਰਾ ਏ । ਸਾਡੀ ਘਰ ਦੀ ਆਰਥਿਕ ਹਾਲਤ ਮੰਦੀ ਚਲ ਰਹੀ ਹੈ। ਅਸੀਂ ਦੋਨਾਂ ਨੇ ਸਾਰੇ ਵਿਸ਼ਿਆਂ ਦੀ ਇੱਕ-ਇੱਕ
ਕਿਤਾਬ ਹੀ ਖ਼ਰੀਦੀ ਹੋਈ ਹੈ। ਸੈਕਸ਼ਨ ਵੱਖਰੇ-ਵੱਖਰੇ ਹੋਣ ਕਰਕੇ ਸਾਡੀ ਪੜ੍ਹਾਈ ਵਿੱਚ ਮੁਸ਼ਕਲ ਆ ਰਹੀ ਹੈ। ਕਿਰਪਾ ਕਰਕੇ ਮੈਨੂੰ ਵੀ ਸੈਕਸ਼ਨ ਸੀ ਵਿੱਚ ਦਾਖਲ ਕੀਤਾ ਜਾਵੇ ਤਾਂ ਕਿ ਅਸੀਂ ਦੋਨੋਂ ਹੀ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਕਰ ਸਕੀਏ। ਮੈਂ ਆਪਦੀ ਬਹੁਤ ਧੰਨਵਾਦੀ ਹੋਵਾਂਗੀ।
ਆਪ ਜੀ ਦੀ ਆਗਿਆਕਾਰੀ ਵਿਦਿਆਰਥਣ
ੳ, ਅ, ੲ
ਜਮਾਤ_____
ਰੋਲ ਨੰਬਰ ……..
ਮਿਤੀ______