ਆਪਣੇ ਪਿਤਾ ਤੋਂ ਪੈਸੇ ਮੰਗਵਾਉਣ ਲਈ ਪੱਤਰ ਲਿਖੋ ।
Apne Pita to Paise Mangvaun layi patra
31, ਪਰੇਮ ਨਗਰ,
ਦੇ ਬਠਿੰਡਾ।
20 ਮਾਰਚ, ..
ਸਤਿਕਾਰਯੋਗ ਪਿਤਾ ਜੀ,
ਪੈਰੀ ਪੈਣਾ ! ਆਪ ਜੀ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਅੱਠਵੀਂ ਜਮਾਤ ਵਿੱਚੋਂ ਆਪਣੇ ਸਕੂਲ ਵਿਚੋਂ ਅੱਵਲ ਆਇਆ ਹਾਂ ।
ਹੁਣ ਮੈਂ ਨੌਵੀਂ ਜਮਾਤ ਵਿੱਚ ਦਾਖਲਾ ਲੈਣਾ ਹੈ ਤੇ ਨਵੀਆਂ ਕਿਤਾਬਾਂ ਵੀ ਖਰੀਦਣੀਆਂ ਹਨ । ਕੱਪੜੇ ਵੀ ਮੇਰੇ ਹੁਣ ਗਰਮੀਆਂ ਵਾਸਤੇ ਨਵੇਂ ਚਾਹੀਦੇ ਹਨ । ਪਹਿਲੇ ਕਪੜੇ ਛੋਟੇ ਹੋ ਗਏ ਹਨ । ਮਿਹਰਬਾਨੀ ਕਰਕੇ 400 ਰੁਪਏ ਮਨੀਆਰਡਰ ਰਾਹੀਂ ਭੇਜ ਦੇਣਾ, ਤਾਂ ਜੋ ਮੈਂ ਸਮੇਂ ਸਿਰ ਸਕੂਲ ਵਿੱਚ ਦਾਖਲਾ ਲੈ ਸਕਾਂ । ਸਾਡੇ ਸਾਰਿਆਂ ਵੱਲੋਂ ਤੁਹਾਨੂੰ ਨਮਸਕਾਰ |
ਆਪ ਦਾ ਪੁੱਤਰ,
ਰੋਹਿਤ ।