ਜੇਕਰ ਮੈਂ ਪ੍ਰਧਾਨ ਮੰਤਰੀ ਹੋਵਾਂ
Yadi Me Pradhan Mantri Hota
ਜਾਣ-ਪਛਾਣ : ਮੈਂ ਆਪਣੇ ਸੱਚੇ ਦਿਲੋਂ ਕਹਿੰਦਾ ਹਾਂ ਕਿ ਜੇ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲ ਜਾਏ ਤਾਂ ਮੈਂ ਇਸ ਦੇਸ਼ ਨੂੰ ਸੱਚਮੁੱਚ ਦਾ ਸਵਰਗ ਬਣਾ ਦਿਆਂਗਾ। ਇਹ ਗੱਲ ਮੈਂ ਆਪਣੀ ਵਡਿਆਈ ਕਰਨ ਲਈ ਨਹੀਂ, ਸਗੋਂ ਆਪਣੇ ਦਿਲ ਵਿਚ ਲਕੇ ਹੋਏ ਦੇਸ਼-ਪਿਆਰ ਨੂੰ ਹਵਾ ਲਵਾਉਣ ਲਈ ਕਹਿ ਰਿਹਾ ਹਾਂ। ਸਾਡੇ ਦੇਸ਼ ਵਿਚ ਸਵਰਗ ਬਣਨ ਦੀਆਂ ਕਈ ਸੰਭਾਵਨਾਵਾਂ ਹਨ, ਪਰ ਉਨ੍ਹਾਂ ਨੂੰ ਵਰਤੋਂ ਵਿਚ ਲਿਆਉਣ ਦਾ ਕੋਈ ਯਤਨ ਨਹੀਂ ਕਰਦਾ।
ਪ੍ਰਧਾਨ ਮੰਤਰੀਆਂ ਵੱਲੋਂ ਨਾਅਰੇ ਹੀ ਨਾਅਰੇ : ਮੈਂ ਤਾਂ ਇਹੋ ਵੇਖਿਆ ਹੈ ਕਿ ਜੋ ਵੀ ਪ੍ਰਧਾਨ ਮੰਤਰੀ ਬਣਦਾ ਹੈ ਉਹ ਲੋਕਾਂ ਨੂੰ ਭੁਚਲਾਉਣ ਲਈ ਵੱਡੇ-ਵੱਡੇ ਨਾਅਰੇ ਤਾਂ ਜ਼ਰੂਰ ਲਗਾਉਂਦਾ ਹੈ, ਜਿਵੇਂ “ਗਰੀਬੀ ਹਟਾਓ’ ਜਾਂ ‘ਭ੍ਰਿਸ਼ਟਾਚਾਰ ਦੂਰ ਕਰੋ ਪਰ ਇਹ ਨਾਅਰੇ ਕੇਵਲ ਆਪਣੇ ਚੋਣ-ਪ੍ਰਚਾਰ ਖਾਤਰ ਹੀ ਲਗਾਉਂਦਾ ਹੈ। ਦੇਸ਼ ਨੂੰ ਉੱਚਾ ਚੁੱਕਣ ਲਈ ਕੋਈ ਖਾਸ ਕਦਮ ਨਹੀਂ ਚੁੱਕਦਾ। ਮੈਂ ਸੱਚ ਕਹਿੰਦਾ ਹਾਂ ਕਿ ਜੇ ਮੈਂ ਭਾਰਤ ਦਾ ਪ੍ਰਧਾਨ ਮੰਤਰੀ ਬਣ ਜਾਵਾਂ ਤਾਂ ਆਪਣੀ ਹਰ ਕਥਨੀ ਨੂੰ ਕਰਨੀ ਵਿਚ ਬਦਲ ਕੇ ਦੇਸ਼ ਦਾ ਨਕਸ਼ਾ ਹੀ ਤਬਦੀਲ ਕਰ ਕੇ ਰੱਖ ਦਿਆਂ।
ਪ੍ਰਧਾਨ ਮੰਤਰੀ ਵਜੋਂ ਕੰਮ ਕਰਨੇ : ਮੈਂ ਭਾਰਤ ਦਾ ਪ੍ਰਧਾਨ ਮੰਤਰੀ ਬਣ ਕੇ ਸਭ ਤੋਂ ਪਹਿਲਾ ਕੰਮ ਤਾਂ ਇਹ ਕਰਾਂਗਾ ਕਿ ਦੇਸ਼ ਭਰ ਵਿਚੋਂ ਬੇਰੋਜ਼ਗਾਰੀ ਦੂਰ ਕਰ ਦਿਆਂਗਾ। ਇਸ ਉਦੇਸ਼ ਲਈ ਮੈਂ ਦੇਸ਼ ਦਾ ਸਾਰਾ ਵਿੱਦਿਅਕ-ਢਾਂਚਾ ਬਦਲ ਕੇ ਰੱਖ ਦਿਆਂਗਾ ਜਾਂ ਸਕਲ ਸਟੋਰ ਦੀ ਸਿੱਖਿਆ ਨੂੰ ਕਿਸੇ ਕਿੱਤੇ ਜਾਂ ਉਦਯੋਗ ਨਾਲ ਜੋੜ ਕੇ ਨੌਜਵਾਨ ਵਿੱਦਿਆ ਮੁਕੰਮਲ ਕਰਕੇ ਕੋਈ ਪੇਸ਼ਾ ਅਪਣਾ ਸਕਣ ਜਾਂ ਕੋਈ ਛੋਟਾ-ਮੋਟਾ ਕਾਰਖਾਨਾ ਚਲਾ ਸਕਣ ਤਾਂ ਜੋ ਮਾਲੀ ਨੌਕਰੀਆਂ ਪਿੱਛੇ ਮਾਰੇ-ਮਾਰੇ ਨਾ ਫਿਰਣ।
ਮੇਰਾ ਦੂਜਾ ਕੰਮ ਇਹ ਹੋਵੇਗਾ ਕਿ ਦੇਸ਼ ਭਰ ਵਿਚ ਸਨਅਤ ਦਾ ਰਾਸ਼ਟਰੀਕਰਣ ਕਰ ਦਿਆਂਗਾ। ਸਭ ਕਾਰਖਾਨੇ ਨਿੱਜੀ ਖੇਤਰ ਦੇ ਅਧੀਨ ਕਰ ਦਿਆਂਗਾ। ਇਸ ਦੇ ਨਾਲ ਹੀ ਪਿੰਡਾਂ ਵਿਚ ਘਰੇਲੂ ਦਸਤਕਾਰੀ ਵਿਚ ਵਾਧਾ ਕਰਾਂਗਾ ਤਾਂ ਜੋ ਪਿੰਡਾਂ ਵਿਚ ਵਿਕਾਸ ਹੋ ਸਕੇ ਅਤੇ ਪੇਂਡੂ ਲੋਕਾਂ ਨੂੰ ਪਿੰਡ ਛੱਡ ਕੇ ਸ਼ਹਿਰਾਂ ਵਿਚ ਆ ਕੇ ਨਾ ਵੱਸਣਾ ਪਏ।
ਭ੍ਰਿਸ਼ਟਾਚਾਰ ਨੂੰ ਜੜੋਂ ਪੁੱਟਣਾ : ਮੈਂ ਭਾਰਤ ਦਾ ਪ੍ਰਧਾਨ ਮੰਤਰੀ ਬਣ ਕੇ ਸਾਰੇ ਦੇਸ਼ ਵਿਚੋਂ ਭ੍ਰਿਸ਼ਟਾਚਾਰ ਨੂੰ ਜੜੋਂ ਪੁੱਟ ਕੇ ਰੱਖ ਦਿਆਂਗਾ। ਇਸ ਕੰਮ ਲਈ ਮੈਨੂੰ ਬੜੇ ਸਖ਼ਤ ਕਦਮ ਚੁੱਕਣੇ ਪੈਣਗੇ, ਕਿਉਂ ਜੋ ਇਸ ਵੇਲੇ ਸਾਡੇ ਦੇਸ਼ ਦੇ ਸਭ ਲੋਕ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕੇ ਹਨ। ਸਭ ਸਰਕਾਰੀ ਦਫਤਰਾਂ ਵਿਚ ਰਿਸ਼ਵਤ ਲਏ ਬਿਨਾਂ ਕੋਈ ਕਰਮਚਾਰੀ ਕਿਸੇ ਦਾ ਕੰਮ ਨਹੀਂ ਕਰਦਾ। ਭ੍ਰਿਸ਼ਟਾਚਾਰੀ ਅਫ਼ਸਰ ਅਤੇ ਕਲਰਕ ਬਿਲਕੁਲ ਨਿਡਰ ਹੋ ਚੁੱਕੇ ਹਨ ਕਿਉਂ ਜੁ ਉਨ੍ਹਾਂ ਨੂੰ ਕੋਈ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ। ਨਾਲੇ ਉਹ ਰਾਜਸੀ ਆਗੂਆਂ ਅਤੇ ਮੰਤਰੀਆਂ ਨਾਲ ਗੰਢ-ਤੁਪ ਰੱਖਦੇ ਹਨ। ਉਹ ਉਨ੍ਹਾਂ ਨੂੰ ਹਰ ਮੁਸ਼ਕਲ ਤੋਂ ਬਚਾ ਲੈਂਦੇ ਹਨ, ਪਰ ਮੈਂ ਪ੍ਰਧਾਨ ਮੰਤਰੀ ਬਣਦਿਆਂ ਸਾਰ ਰਿਸ਼ਵਤ ਲੈਣ ਵਾਲੇ ਸਰਕਾਰੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਮੱਦਦਗਾਰਾਂ ਨੂੰ ਕਾਨੂੰਨ ਦੇ ਅਜਿਹੇ ਸ਼ਿਕੰਜੇ ਵਿਚ ਕੱਸਾਂਗਾ ਕਿ ਕੋਈ ਰਿਸ਼ਵਤ ਦੇਣ ਜਾਂ ਰਿਸ਼ਵਤੀਖੋਰਾਂ ਦੀ ਮੱਦਦ ਕਰਨ ਦੀ ਹਿੰਮਤ ਨਹੀਂ ਕਰ ਸਕੇਗਾ।
ਦੂਜੇ ਦੇਸ਼ਾਂ ਨਾਲ ਸੰਬੰਧ : ਮੈਂ ਭਾਰਤ ਦਾ ਪ੍ਰਧਾਨ ਮੰਤਰੀ ਬਣ ਕੇ ਸੰਸਾਰ ਦੇ ਸਾਰੇ ਦੇਸ਼ਾਂ ਨਾਲ ਬੜੇ ਗੁੜੇ ਮਿੱਤਰਤਾ ਸੰਬੰਧ ਕਾਇਮ ਕਰਾਂਗਾ। ਮੇਰੇ ਪ੍ਰਧਾਨ ਮੰਤਰੀ ਹੁੰਦਿਆਂ ਭਾਰਤ ਨੂੰ ਪਾਕਿਸਤਾਨ, ਚੀਨ ਜਾਂ ਬੰਗਲਾ ਦੇਸ਼ ਵਲੋਂ ਕਦੀ ਹਮਲੇ ਦਾ ਖ਼ਤਰਾ ਨਹੀਂ ਮਹਿਸੂਸ ਹੋਵੇਗਾ, ਪਰ ਇਸ ਦਾ ਅਰਥ ਇਹ ਨਹੀਂ ਕਿ ਮੈਂ ਆਪਣੇ ਦੇਸ਼ ਦੀ ਸੁਰੱਖਿਆ ਨੂੰ ਕਮਜ਼ੋਰ ਹੋਣ ਦਿਆਂਗਾ। ਇਸ ਦੇ ਉਲਟ ਮੈਂ ਆਪਣੇ ਦੇਸ਼ ਦੀ ਫੌਜੀ ਸ਼ਕਤੀ ਵਿਚ ਅਜਿਹਾ ਵਾਧਾ ਕਰਾਂਗਾ ਕਿ ਦੁਨੀਆਂ ਦਾ ਕੋਈ ਦੇਸ਼ ਵੀ ਇਸ ਵੱਲ ਅੱਖ ਚੁੱਕ ਕੇ ਨਹੀਂ ਵੇਖ ਸਕੇਗਾ। ਇਸ ਦੇ ਨਾਲ ਹੀ ਮੈਂ ਇਹ ਕੋਸ਼ਿਸ਼ ਕਰਾਂਗਾ ਕਿ ਭਾਰਤ ਕੋਲ ਸਾਰੇ ਹਥਿਆਰ, ਇਸ ਦੇ ਆਪਣੇ ਹੀ ਬਣਾਏ ਗਏ ਹੋਣ, ਕਿਸੇ ਹੋਰ ਦੇਸ਼ ਤੋਂ ਲਏ ਹੋਏ ਨਾ ਹੋਣ। ਇਸ ਵੇਲੇ ਅਮਰੀਕਾ ਅਤੇ ਰੂਸ ਇਸ ਗੱਲ ਵਿਚ ਮੁਕਾਬਲੇ ਦੀ ਦੌੜ ਲਗਾ ਰਹੇ ਹਨ ਕਿ ਉਹ ਵੱਧ ਤੋਂ ਵੱਧ ਮਾਰੂ ਹਥਿਆਰ ਬਣਾ ਕੇ ਹੋਰ ਦੇਸ਼ਾਂ ਨੂੰ ਉਨ੍ਹਾਂ ਦੇ ਖਰੀਦਣ ਲਈ ਮਜ਼ਬੂਰ ਕਰਨ, ਪਰ ਜਿਹੜਾ ਵੀ ਦੇਸ਼ ਉਨ੍ਹਾਂ ਤੋਂ ਹਥਿਆਰ ਲੈਂਦਾ ਹੈ, ਉਸ ਪਾਸੋਂ ਇਹ ਦੋਵੇਂ ਆਪਣੀਆਂ ਸ਼ਰਤਾਂ ਮੰਨਵਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਮੈਂ ਆਪਣੇ ਦੇਸ਼ ਨੂੰ ਇਸ ਯੋਗ ਬਣਾ ਦਿਆਂਗਾ ਕਿ ਉਹ ਆਪਣੀ ਲੋੜ ਦੇ ਸਭ ਆਧੁਨਿਕ ਤੋਂ ਆਧੁਨਿਕ ਹਥਿਆਰ ਆਪ ਬਣਾ ਸਕੇ। ਇਸ ਦੇ ਬਣਾਏ ਹੋਏ ਟੈਂਕ ਇੰਨੇ ਮਜ਼ਬੂਤ ਹੋਣਗੇ ਕਿ ਕਿਸੇ ਦੇਸ਼ ਦੀਆਂ ਤੋਪਾਂ ਉਨ੍ਹਾਂ ਦਾ ਕੁਝ ਵਿਗਾੜ ਨਹੀਂ ਸਕਣਗੀਆਂ।
ਪਰਮਾਣੂ ਸ਼ਕਤੀ ਵਿਚ ਨਿਪੁੰਨਤਾ : ਮੈਂ ਆਪਣੇ ਦੇਸ਼ ਨੂੰ ਪਰਮਾਣੂ ਸ਼ਕਤੀ ਤਿਆਰ ਕਰਨ ਵਿਚ ਨਿਪੁੰਨ ਬਣਾ ਦਿਆਂਗਾ, ਪਰ ਮੈਂ ਆਪਣੇ ਦੇਸ਼ ਨੂੰ ਪਰਮਾਣੂ ਬੰਬ ਬਣਾਉਣ ਦੀ ਬਿਲਕਲ ਆਗਿਆ ਨਾ ਦਿਆਂਗਾ। ਮੈਂ ਦੇਸ਼ ਦੀ ਪਰਮਾਣੂ ਸ਼ਕਤੀ ਨੂੰ ਸ਼ਾਂਤੀ ਉਦੇਸ਼ਾਂ ਲਈ ਵਰਤਾਂਗਾ। ਸਾਰਾ ਸੰਸਾਰ ਇਹ ਜਾਣ ਜਾਏਗਾ ਕਿ ਭਾਰਤ ਪਰਮਾਣੂ ਬੰਬ ਬੜੀ ਆਸਾਨੀ ਨਾਲ ਤਿਆਰ ਕਰ ਸਕਦਾ ਹੈ, ਪਰ ਜਾਣ ਬੁੱਝ ਕੇ ਤਿਆਰ ਨਹੀਂ ਕਰ ਰਿਹਾ।
ਇਵੇਂ ਹੀ ਮੈਂ ਇਹ ਯਤਨ ਵੀ ਕਰਾਂਗਾ ਕਿ ਭਾਰਤ ਪੁਲਾੜੀ-ਤਕਨੀਕ ਵਿਚ ਸੰਸਾਰ ਦੇ ਸਭ ਦੇਸ਼ਾਂ ਤੋਂ ਅੱਗੇ ਵੱਧ ਜਾਏ। ਮੇਰੇ ਪ੍ਰਧਾਨ ਮੰਤਰੀ ਹੁੰਦਿਆਂ ਭਾਰਤ ਪੁਲਾੜ ਵਿਚ ਅਜਿਹੇ ਰਾਕਟ ਅਤੇ ਪਲਾੜੀ ਉਪ-ਗਹਿ ਛੱਡੇਗਾ, ਜਿਹੜੇ ਸੰਸਾਰ ਭਰ ਦੀ ਪੁਲਾੜੀ ਉੱਨਤੀ ਨੂੰ ਮਾਤ ਕਰ ਵਿਖਾਉਣਗੇ, ਪਰ ਮੈਂ ਆਪਣੇ ਦੇਸ਼ ਦੀ ਪੁਲਾੜ ਸ਼ਕਤੀ ਨੂੰ ਵੀ ਸ਼ਾਂਤੀ ਮਨੋਰਥਾਂ ਲਈ ਵਰਤਾਂਗਾ। ਮੈਂ ਯਤਨ ਕਰਾਂਗਾ ਕਿ ਭਾਰਤ ਸਾਰੇ ਸੰਸਾਰ ਵਿਚ ਸ਼ਾਂਤੀ ਦਾ ਪਹਿਰੇਦਾਰ ਬਣ ਕੇ ਵਿਖਾਏ।