Punjabi Essay on “Vigyan diya kadha”, “ਵਿਗਿਆਨ ਦੀਆਂ ਕਾਢਾਂ”, for Class 10, Class 12 ,B.A Students and Competitive Examinations.

ਵਿਗਿਆਨ ਦੀਆਂ ਕਾਢਾਂ

Vigyan diya kadha 

ਜਾਂ

ਮਨੁੱਖ ਤੇ ਵਿਗਿਆਨ ਇਸ ਰਿਲਮ

ਜਾ

ਵਿਗਿਆਨ ਦੀ ਸੁਵਰਤੋਂ ਤੇ ਕੁਵਰਤੋਂ

ਜਾਣ-ਪਛਾਣ-ਬੀਤੀ ਸਦੀ ਵਿਚ ਵਿਗਿਆਨ ਨੂੰ ਜਵਾਨੀ ਚੜਨੀ ਸ਼ੁਰੂ ਹੋਈ ਤੇ ਹੁਣ ਇਹ ਭਰ-ਜਵਾਨੀ ਵਿਚ ਪੁੱਜ ਚੁੱਕਾ ਹੈ । ਇਸ ਸਮੇਂ ਵਿਚ ਵਿਗਿਆਨ ਨੇ ਇੰਨੀ ਉੱਨਤੀ ਕੀਤੀ ਹੈ ਕਿ ਇਸ ਨੇ ਦੁਨੀਆਂ ਦਾ ਚਿਹਰਾ-ਮੁਹਰਾ ਹੀ ਬਦਲ ਕੇ ਰੱਖ ਦਿੱਤਾ ਹੈ । ਜੇਕਰ ਸਾਡੇ ਪੁਰਾਣੇ ਬਜ਼ੁਰਗ ਅੱਜ ਇਸ ਦੁਨੀਆ ਵਿਚ ਆਉਣ, ਤਾਂ ਸ਼ਾਇਦ ਉਹ ਇਸ ਨੂੰ ਪਛਾਣ ਹੀ ਨਾ ਸਕਣ ਤੇ ਉਹਨਾਂ ਨੂੰ ਯਕੀਨ ਹੀ ਨਾ ਆਵੇ ਕਿ ਉਹ ਇਸ ਦੁਨੀਆਂ ਵਿਚ ਰਹਿ ਕੇ ਗਏ ਸਨ |

ਜੀਵਨ ਵਿਚ ਨਵਾਂ ਪਲਟਾ-ਵਿਗਿਆਨ ਦੀਆਂ ਕਾਢਾਂ ਨੇ ਮਨੁੱਖ ਵਿਚ ਹਰ ਪੱਖ ਤੋਂ ਇਕ ਨਵਾਂ ਪਲਟਾ ਲੈ ਆਂਦਾ ਹੈ । ਇਸ ਨੇ ਸਾਡੇ ਘਰੇਲੂ, ਬਾਜ਼ਾਰੀ, ਦਫ਼ਤਰੀ ਤੇ ਹਰ ਪ੍ਰਕਾਰ ਦੇ  ਜੀਵਨ ਨੂੰ ਬਦਲ ਕੇ ਰੱਖ ਦਿੱਤਾ ਹੈ । ਇਸ ਨੇ ਜਿੱਥੇ ਬਹੁਤ ਸਾਰੀਆਂ ਲਾਭਦਾਇਕ ਕਾਢਾਂ ਕੱਢ ਕੇ ਮਨੁੱਖ ਨੂੰ ਸੁਖ ਦਿੱਤਾ ਹੈ, ਉੱਥੇ ਇਸ ਨੇ ਐਟਮ ਬੰਬ, ਨਿਉਟਾਨ ਬੰਬ ਤੇ ਦੂਰ ਮਾਰ ਮਿਜ਼ਾਇਲਾਂ ਜਿਹੇ ਤਬਾਹਕੁਨ ਹਥਿਆਰ ਵੀ ਬਣਾਏ ਹਨ, ਜੋ ਅੱਖ ਦੇ ਫੋਰ ਵਿਚ ਕਈ ਮੀਲਾਂ ਤਕ ਮਨੁੱਖੀ ਜ਼ਿੰਦਗੀ ਨੂੰ ਤਬਾਹ ਕਰ ਕੇ ਰੱਖ ਸਕਦੇ ਹਨ ।ਇਸਦੇ ਨਾਲ ਹੀ ਇਸਨੇ ਧਰਤੀ ਉੱਪਰਲੇ ਸਾਰੇ ਵਾਤਾਵਰਨ ਨੂੰ ਪਲੀਤ ਕਰ ਕੇ ਇਸ ਉੱਪਰ ਵਧਦੀ ਸਮੁੱਚੀ ਮਨੁੱਖਾਂ, ਪਸ਼ੂਆਂ-ਪੰਛੀਆਂ ਤੇ ਬਨਸਪਤੀ ਦੀ ਹੋਂਦ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ । ਪਰ ਇਸ ਵਿਚ ਕਸੂਰ ਵਿਗਿਆਨ ਦਾ ਨਹੀਂ, ਸਗੋਂ ਮਨੁੱਖ ਦੁਆਰਾ  ਇਸ ਦੀ ਵਰਤੋਂ ਦਾ ਹੈ ।

ਹਰ ਖੇਤਰ ਵਿਚ ਲਾਭ-ਵਿਗਿਆਨ ਦੀਆਂ ਮਾਰ ਕਾਢਾਂ ਤੇ ਇਸ ਦੁਆਰਾ ਵਾਤਾਵਰਨ ਨੂੰ ਪਲੀਤਣੇ ਦੇ ਉਲਟ ਉਸਾਰ ਕਾਢਾਂ ਨੇ ਮਨੁੱਖੀ ਜੀਵਨ ਨੂੰ ਬੜੇ ਸੁਖ ਤੇ ਲਾਭ ਪਚਾਏ ਹਨ । ਇਹ ਲਾਭ ਸਾਨੂੰ ਘਰ, ਸਫ਼ਰ, ਦਫ਼ਤਰ, ਪੜ੍ਹਾਈ, ਡਾਕਟਰੀ ਸਹਾਇਤਾ, ਖੇਤੀਬਾੜੀ ਮਸ਼ੀਨਰੀ,  ਦਿਲ-ਪਰਚਾਵੇ ਤੇ ਸੰਚਾਰ ਸਾਧਨਾਂ ਦੇ ਰੂਪ ਵਿਚ ਪ੍ਰਾਪਤ ਹੋਏ ਹਨ ।

ਬਿਜਲੀ ਦੀ ਕਾਢ-ਸਾਡੇ ਘਰਾਂ ਵਿਚ ਵਿਗਿਆਨ ਦੀ ਕਾਢ, ਬਿਜਲੀ ਦਾ ਮਹੱਤਵਪੂਰਨ ਸਥਾਨ ਹੈ । ਇਹ ਸਾਡੇ ਘਰਾਂ ਵਿਚ ਰੋਸ਼ਨੀ ਕਰਦੀ ਹੈ, ਪੱਖੇ ਚਲਾਉਂਦੀ ਹੈ. ਖਾਣਾ ਬਣਾਉਣ ਵਿਚ ਸਹਾਇਤਾ ਕਰਦੀ ਹੈ, ਕੱਪੜੇ ਪ੍ਰੈੱਸ ਕਰਨ ਵਿਚ ਮੱਦਦ ਕਰਦੀ ਹੈ, ਗਰਮੀਆਂ ਵਿਚ ਕਮਰਿਆਂ ਨੂੰ ਠੰਢੇ ਕਰਨ ਤੇ ਸਰਦੀਆਂ ਵਿਚ ਗਰਮ ਕਰਨ ਵਿਚ ਮੱਦਦ ਦਿੰਦੀ ਹੈ । ਇਹ ਹੀ ਸਾਡੇ ਘਰਾਂ ਵਿਚ ਫ਼ਰਿਜ, ਮਾਈਕਰੋਵੇਵ, ਟੈਲੀਵਿਯਨ, ਕੱਪੜੇ ਧੋਣ ਦੀਆਂ ਮਸ਼ੀਨਾਂ ਤੇ ਤਾਰ-ਰਹਿਤ ਟੈਲੀਫ਼ੋਨ ਚਲਾਉਂਦੀ ਹੈ । ਇਹ ਹੀ ਕਾਰਖ਼ਾਨੇ ਚਲਾਉਂਦੀ ਹੈ, ਜਿੱਥੇ ਹਜ਼ਾਰਾਂ ਮਜ਼ਦੂਰ ਕੰਮ ਕਰ ਕੇ ਰੋਜ਼ੀ ਕਮਾਉਂਦੇ ਹਨ । ਬਿਜਲੀ ਦੀ ਸਹਾਇਤਾ ਨਾਲ ਹੀ ਕ cਰ ਚਲਦੇ ਹਨ । ਥੋੜੇ ਸਮੇਂ ਤਕ ਇਸ ਕੰਮ ਲਈ ਪ੍ਰਮਾਣ ਸ਼ਕਤੀ ਦੀ ਵੱਡੇ ਪੱਧਰ ਤੇ ਵਰਤੋਂ ਹੋਣ ਦੀ ਉਮੀਦ ਹੈ । ਸਰਦੀ ਸ਼ਕਤੀ ਤੇ ਵਾਯੂ-ਸ਼ਕਤੀ ਤੋਂ ਤਾਂ  ਪਹਿਲਾਂ ਹੀ ਕੰਮ ਲਿਆ ਜਾਂਦਾ ਹੈ ।

ਆਵਾਜਾਈ ਦੇ ਸਾਧਨਾਂ ਦਾ ਵਿਕਾਸ-ਵਿਗਿਆਨ ਦੀ ਦੂਜੀ ਮਹੱਤਵਪੂਰਨ ਕਾਢ ਜਿਸ ਦੀ ਵਰਤੋਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਕਰਦੇ ਹਾਂ, ਉਹ ਆਵਾਜਾਈ ਦੇ ਮਸ਼ੀਨੀ ਸਾਧਨਾਂ ਦੀ ਹੈ, ਜਿਸ ਵਿਚ ਸਕੂਟਰ, ਮੋਟਰ ਸਾਈਕਲ, ਕਾਰਾਂ, ਮੋਟਰਾਂ, ਰੇਲ ਗੱਡੀਆਂ, ਟਰੱਕ ਤੇ ਹਵਾਈ  ਜਹਾਜ਼ ਆਦਿ ਸ਼ਾਮਲ ਹਨ । ਇਨ੍ਹਾਂ ਤੋਂ ਬਿਨਾਂ ਸਾਡਾ ਵਰਤਮਾਨ ਰੋਜ਼ਾਨਾ ਜੀਵਨ ਇਕ ਘੜੀ ਵੀ ਨਹੀਂ ਚੱਲ ਸਕਦਾ । ਇਹ ਸਾਨੂੰ ਬਹੁਤ ਥੋੜ੍ਹੇ ਸਮੇਂ ਵਿਚ ਤੇ ਘੱਟ-ਖਰਚ ਨਾਲ ਇਕ ਥਾਂ ਤੋਂ ਦੂਜੀ ਥਾਂ ਤੇ ਪੁਚਾ ਦਿੰਦੀਆਂ ਹਨ ।

ਸੰਚਾਰ ਦੇ ਉੱਨਤ ਸਾਧਨ-ਇਸ ਦੇ ਨਾਲ ਹੀ ਵਿਗਿਆਨ ਦੀ ਮਹੱਤਵਪੂਰਨ ਕਾਢ ਸੰਚਾਰ ਦੇ ਸਾਧਨਾਂ ਦੀ ਹੈ, ਜਿਸ ਵਿਚ ਟੈਲੀਫ਼ੋਨ, ਤਾਰ, ਵਾਇਰਲੈਂਸ, ਪੇਜਰ, ਟੈਲੀਪ੍ਰਿੰਟਰ, ਰੇਡੀਓ, ਟੈਲੀਵਿਜ਼ਨ, ਮੋਬਾਈਲ ਫ਼ੋਨ, ਕੰਪਿਊਟਰ ਤੇ ਇੰਟਰਨੈੱਟ ਸ਼ਾਮਲ ਹਨ  ।ਟੈਲੀਫ਼ੋਨ, ਤਾਰ, ਵਾਇਰਲੈਂਸ, ਟੈਲੀਟਰ, ਫੈਕਸ, ਮੋਬਾਈਲ ਫ਼ੋਨ ਤੇ ਇੰਟਰਨੈੱਟ ਰਾਹੀਂ ਅਸੀਂ ਘਰ ਬੈਠਿਆਂ ਹੀ ਦੂਰਦੂਰ ਤਕ ਸੁਨੇਹੇ ਭੇਜ ਸਕਦੇ ਹਾਂ । ਇਸ ਤੋਂ ਬਿਨਾਂ ਟੈਲੀਵਿਜ਼ਨ, ਰੇਡੀਓ, ਸਿਨਮੇ, ਇੱਥੋਂ ਤਕ ਕਿ ਮੋਬਾਈਲ ਸੈੱਟ ਰਾਹੀਂ ਅਸੀਂ ਆਪਣਾ ਮਨ-ਪਰਚਾਵਾ ਕਰ ਸਕਦੇ  ਹਾਂ । ਅਖ਼ਬਾਰਾਂ ਦੀ ਸੱਨਅਤ ਵਿਚ ਵੀ ਵਿਗਿਆਨ ਨੇ ਉੱਨਤੀ ਕੀਤੀ ਹੈ । ਸਾਡੇ ਦਫ਼ਤਰਾ ਵਿਚ ਕਾਰੋਬਾਰ ਵੀ ਇਨ੍ਹਾਂ ਸਾਧਨਾਂ ਕਰਕੇ ਹੀ ਸੰਭਵ ਹੈ । ਕੰਪਿਊਟਰ ਨੇ ਸਮੁੱਚੇ ਦਫ਼ਤਰਾਂ ਨੂੰ ਸਥਾਨਕ ਪੱਧਰ ਤੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਇਕ ਦੂਜੇ ਨਾਲ ਜੋੜ ਦਿੱਤਾ ਹੈ, ਜਿਸ ਨਾਲ  ਵਣਜ-ਵਪਾਰ, ਸੰਦੇਸ਼ਾਂ ਦੇ ਆਦਾਨ-ਪ੍ਰਦਾਨ ਤੇ ਨੀਤੀਆਂ ਘੜਨ। ਵਿਚ ਲਾਮਿਸਾਲ ਤੇਜ਼ੀ ਅਤੇ ਅਚੂਕਤਾ ਆ ਗਈ ਹੈ।

ਕੰਪਿਊਟਰ ਦੀ ਕਾਢ-ਕੰਪਿਊਟਰ ਆਧੁਨਿਕ ਵਿਗਿਆਨ ਦੀ ਮਨੁੱਖ ਨੂੰ ਮਹੱਤਵਪੂਰਨ ਦੇਣ ਹੈ ।ਇਹ ਅਜਿਹੀ ਮਸ਼ੀਨ ਹੈ, ਜਿਸ ਤੋਂ ਮਨੁੱਖੀ ਦਿਮਾਗ਼ ਦੇ ਸਾਰੇ ਕੰਮ ਬੜੀ ਤੇਜ਼ੀ ਅਤੇ ਅਚੂਕਤਾ ਨਾਲ ਲਏ ਜਾ ਸਕਦੇ ਹਨ । ਉੱਪਰ ਦੱਸੇ ਅਨੁਸਾਰ ਇਸ ਨੇ ਨਾ ਕੇਵਲ ਸਥਾਨਕ, ਕੌਮੀ ਤੇ  ਕੌਮਾਂਤਰੀ ਨੈੱਟਵਰਕ ਰਾਹੀਂ ਸਮੁੱਚੀ ਦੁਨੀਆ ਨੂੰ ਆਪਸ ਵਿਚ ਜੋੜ ਕੇ ਸੰਚਾਰ ਦੇ ਹਰ ਖੇਤਰ ਵਿਚ ਤੇਜ਼ੀ ਲੈ ਆਂਦੀ ਹੈ, ਸਗੋਂ ਇਹ ਹਿਸਾਬ-ਕਿਤਾਬ, ਰਿਜ਼ਰਵੇਸ਼ਨ, ਬੈਂਕਿੰਗ, ਪ੍ਰਾਪਤ ਤੱਥਾਂ ਤੋਂ ਨਤੀਜੇ ਪ੍ਰਦਾਨ ਕਰਨ, ਚਕਿਤਸਾ ਤੇ ਕਲਾ ਦੇ ਖੇਤਰ ਵਿਚ ਸਾਰੇ ਕੰਮਾਂ ਦਾ ਰਿਕਾਰਡ  ਰੱਖਣ ਤੋਂ ਇਲਾਵਾ ਲੋੜੀਂਦੇ ਸਿੱਟੇ ਬੜੀ ਤੇਜ਼ੀ ਤੇ ਅਚੂਕਤਾ ਨਾਲ ਪ੍ਰਦਾਨ ਕਰਦਾ ਹੈ । ਇਸ ਤੋਂ ਇਲਾਵਾ ਇਹੋ ਹੀ ਰੋਬੋਟ ਨੂੰ ਚਲਾ ਕੇ ਉਸ ਤੋਂ ਮਨੁੱਖੀ ਸਰੀਰ ਦੇ ਔਖੇ ਤੇ ਜੋਖ਼ਮ ਭਰੇ ਕੰਮਾਂ ਨੂੰ ਬਿਨਾਂ ਡਰ, ਅਕੇਵੇਂ-ਥਕੇਵੇਂ, ਤੇ ਕਿਸੇ ਗਲਤੀ ਤੋਂ ਲਗਾਤਾਰ ਕਰਾ ਸਕਦਾ ਹੈ ।

ਡਾਕਟਰੀ ਸਹਾਇਤਾ ਵਿਚ ਵਿਕਾਸ-ਜਦੋਂ ਕੋਈ ਬਿਮਾਰ ਪੈ ਜਾਂਦਾ ਹੈ, ਤਾਂ ਅਸੀਂ ਵਰਤਮਾਨ ਵਿਗਿਆਨ ਦੁਆਰਾ ਖੋਜੀਆਂ ਦੁਆਈਆਂ ਦੇ ਜਾਣਕਾਰ ਡਾਕਟਰ ਕੋਲ ਪੁੱਜਦੇ ਹਾਂ, ਜੋ ਸਾਡੇ ਸਰੀਰ ਦੀ ਵਿਗਿਆਨਿਕ ਯੰਤਰਾਂ ਨਾਲ ਜਾਂਚ ਕਰ ਕੇ ਸਾਨੂੰ ਝੱਟ-ਪੱਟ ਆਰਾਮ ਦੇਣ ਵਾਲੀ  ਦੁਆਈ ਦਿੰਦਾ ਹੈ । ਇਸ ਪ੍ਰਕਾਰ ਵਿਗਿਆਨ ਨੇ ਮਨੁੱਖੀ ਸਰੀਰ ਦੇ ਦੁੱਖਾਂ ਨੂੰ ਬਹੁਤ ਹੱਦ ਤਕ ਕਾਬੂ ਕਰ ਲਿਆ ਹੈ । ਇੱਥੋਂ ਤਕ ਕਿ ਵਿਗਿਆਨ ਦੁਆਰਾ ਮਾਨਸਿਕ ਰੋਗਾਂ ਦੇ ਇਲਾਜ ਵੀ ਕੀਤੇ ਜਾ ਰਹੇ ਹਨ । ਕਈ • ਬਿਮਾਰੀਆਂ ਦੇ ਅਜਿਹੇ ਟੀਕੇ ਵੀ ਲੱਭੇ ਗਏ ਹਨ, ਜਿਨ੍ਹਾਂ ਨੂੰ  ਲਗਵਾਉਣ ਨਾਲ ਕੁੱਝ ਸਮੇਂ ਤਕ ਉਸ ਬਿਮਾਰੀ ਦੇ ਹਮਲੇ ਦਾ ਡਰ ਨਹੀਂ ਰਹਿੰਦਾ । ਵਿਗਿਆਨ ਦੀ ਕਾਢ ਐਕਸ-ਰੇ ਨੇ ਬਹੁਤ ਸਾਰੇ ਅੰਦਰਲੇ ਰੋਗਾਂ ਦੇ ਨਿਰੀਖਣ ਵਿਚ ਅਤੇ ਰੇਡੀਅਮ ਨੇ ਬਹੁਤ ਸਾਰੇ ਰੋਗਾਂ ਦੇ ਇਲਾਜ ਕਰਨ ਵਿਚ ਅੱਜ ਦੇ ਮਨੁੱਖ ਦੀ ਬਹੁਤ ਸਹਾਇਤਾ ਕੀਤੀ ਹੈ | ਵਿਗਿਆਨ ਨੇ ਸਾਡੀ ਖੁਰਾਕ ਦਾ ਕਰਨ ਵਿਚ ਸਹਾਇਤਾ ਕੀਤੀ ਹੈ ਤੇ ਇਸ ਨੇ ਸਾਨੂੰ ਦੱਸਿਆ ਹੈ ਕਿ ਮਨੁੱਖ ਨੂੰ ਕਿੰਨੀ ਤੇ ਕਿਹੋ ਜਿਹੀ ਖ਼ੁਰਾਕ ਖਾਣੀ ਚਾਹੀਦੀ । ਮਨੁੱਖੀ ਸਰੀਰ ਦੇ ਅੰਦਰਲੇ ਤੱਤਾਂ ਦੇ ਨਿਰੀਖਣ ਲਈ ਵੀ ਬੜੀਆਂ ਕਾਰਗ਼ਰ ਮਸ਼ੀਨਾਂ ਤੇ ਤਰੀਕੇ ਖੋਜੇ ਜਾ ਚੁੱਕੇ ਹਨ ।

ਵਿਗਿਆਨਿਕ ਸੂਝ-ਬੂਝ ਵਿਚ ਵਾਧਾ-ਵਿਗਿਆਨ ਦਾ ਮਨੁੱਖ ਦੀ ਵਿਚਾਰਧਾਰਾ ਤੇ ਪੁਰਾਤਨ ਕੀਮਤਾਂ ਉੱਪਰ ਬਹੁਤੇ ਰਾਵ ਪਿਆ ਹੈ । ਬਹੁਤ ਸਾਰੇ ਅੰਧ-ਵਿਸ਼ਵਾਸਾਂ ਦਾ ਬਿਸਤਰਾ ਗੋਲ ਹੋ ਗਿਆ ਤੇ ਸਾਡੀ ਹਰ ਚੀਜ਼ ਪਤੀ ਪਹੁੰਚ ਵਿਗਿਆਨਿਕਹੋ ਗਈ ਹੈ ।

ਦੋਸ਼-ਉੱਪਰ ਲਿਖੇ ਅਨੁਸਾਰ ਵਿਗਿਆਨ ਨੇ ਸਾਡੇ ਜੀਵਨ ਨੂੰ ਵਧੇਰੇ ਯਥਾਰਥਕ, ਸੁਖੀ ਤੇ ਅਰਾਮਪੂਰਨ ਬਣਾਇਆ ਹੈ, ਪਰੰਤੂ ਇਸ ਦੇ ਕੁੱਝ ਦੋਸ਼ ਵੀ ਹਨ ।

ਆਤਮਿਕ ਦੀਵਾਲੀਆਪਨ-ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਗਿਆਨ ਨੇ ਸਾਨੂੰ ਬਹੁਤ ਸਾਰੇ ਪਦਾਰਥਕ ਲਾਭ ਪੁਚਾਏ ਹਨ, ਪਰੰਤੂ ਇਸ ਦੇ ਨਾਲ ਹੀ ਇਸ ਨੇ ਸਾਨੂੰ ਆਤਮਿਕ ਤੌਰ ਤੇ ਦੀਵਾਲੀਏ ਬਣਾ ਦਿੱਤਾ ਹੈ । ਇਹ ਸਾਡੀ ਰੂਹ ਨੂੰ ਕੋਈ ਸੁਹਜ ਆਨੰਦ ਨਹੀਂ ਦਿੰਦਾ, ਸਗੋਂ ਸਾਡੇ  ਫ਼ਿਕਰਾਂ ਤੇ ਚਿੰਤਾਵਾਂ ਵਿਚ ਵਾਧਾ ਕਰਦਾ ਹੈ , ਜਿਨ੍ਹਾਂ ਕਰਕੇ ਸਾਡੇ ਮਨ ਦੀ ਸ਼ਾਂਤੀ ਭੰਗ ਹੁੰਦੀ ਹੈ । ਇਸਨੇ ਮਨੁੱਖੀ ਸੰਬੰਧਾਂ ਵਿਚ ਭਾਵਾਤਮਕਤਾ ਨੂੰ ਮਨਫ਼ੀ ਕਰ ਦਿੱਤਾ ਹੈ । ਇਸ ਪ੍ਰਕਾਰ ਅਸੀਂ ਇਨ੍ਹਾਂ ਸਹੂਲਤਾਂ ਦੇ ਬਾਵਜੂਦ ਵਧੇਰੇ ਪ੍ਰੇਸ਼ਾਨੀ ਅਤੇ ਦੁੱਖ ਅਨੁਭਵ ਕਰਦੇ ਹਾਂ |

ਸੱਨਅਤੀ ਸਮੱਸਿਆਵਾਂ-ਵਿਗਿਆਨ ਨੇ ਵਰਤਮਾਨ ਯੁਗ ਵਿਚ ਬਹੁਤ ਸਾਰੀਆਂ ਨਵੀਆਂ ਸਮੱਸਿਆਵਾਂ ਪੈਦਾ ਕੀਤੀਆਂ। ਮਸ਼ੀਨਾਂ ਦੀ ਕਾਢ ਤੇ ਵਰਤੋਂ ਨੇ ਅਨਪੜਾਂ ਵਿਚ ਤਾਂ ਕੀ, ਸਗੋਂ ਪੜ੍ਹਿਆਂ-ਲਿਖਿਆਂ ਵਿਚ ਵੀ ਬੇਰੁਜ਼ਗਾਰੀ ਪੈਦਾ ਕਰ ਦਿੱਤੀ ‘ ਹੈ । ਵਿਗਿਆਨ ਨੇ ਇਕ ਤਰ੍ਹਾਂ ਨਾਲ  ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ । ਮਸ਼ੀਨਾਂ ਦੀ ਸਹਾਇਤਾ ਨਾਲ ਲੱਗੇ ਕਾਰਖ਼ਾਨਿਆਂ ਵਿਚ ਮਾਲਕਾਂ ਤੇ ਮਜ਼ਦੂਰਾਂ ਦੇ ਝਗੜੇ ਹੁੰਦੇ ਰਹਿੰਦੇ ਹਨ, ਜੋ ਕਿ ਦੇਸ਼ ਦੀ ਅਮਨ-ਵਿਵਸਥਾ ਨੂੰ ਭੰਗ ਕਰਦੇ ਹਨ । ਕੰਪਿਊਟਰ ਨੈੱਟ-ਵਰਕ ਦੀ ਵਰਤੋਂ ਨੇ ਦਫ਼ਤਰਾਂ ਦੇ ਬਹੁਤ ਸਾਰੇ ਮੁਲਾਜ਼ਮ  ਵਿਹਲੇ ਕਰ ਦਿੱਤੇ ਹਨ ।

ਭਿਆਨਕ ਹਥਿਆਰ-ਵਿਗਿਆਨੀਆਂ ਨੇ ਐਟਮ, ਹਾਈਡਰੋਜਨ ਤੇ ਨਿਉਟਾਨ ਬੰਬ ਆਦਿ ਭਿਆਨਕ ਹਥਿਆਰ ਬਣਾ ਕੇ ਸਮੁੱਚੀ ਮਨੁੱਖਤਾ ਨੂੰ ਭੈ-ਸਤ ਕਰ ਦਿੱਤਾ ਹੈ । ਜਦੋਂ ਕਦੇ ਵੀ ਜੰਗ ਲੱਗ ਗਈ, ਤਾਂ ਵਿਗਿਆਨ ਦੇ ਬਣਾਏ ਇਹ ਬੰਬ ਸਮੁੱਚੀ ਮਨੁੱਖਤਾ ਦਾ ਨਾਸ਼ ਕਰ ਕੇ ਸਾਰੇ  ਸੰਸਾਰ ਨੂੰ ਇਕ ਵਿਸ਼ਾਲ ਕਬਰਿਸਤਾਨ ਵਿਚ ਬਦਲ ਦੇਣਗੇ । ਜਦੋਂ ਸਾਨੂੰ ਦੂਜੀ ਵੱਡੀ ਜੰਗ ਵਿਚ ਜਾਪਾਨ ਦੇ ਸ਼ਹਿਰਾਂ ਉੱਪਰ ਸੁੱਟੇ ਐਟਮ ਬੰਬਾਂ ਨਾਲ ਹੋਈ ਤਬਾਹੀ ਦਾ ਖ਼ਿਆਲ ਆਉਂਦਾ ਹੈ, ਤਾਂ ਅਸੀ ਵਿਗਿਆਨ ਦੀ ਨਿੰਦਾ ਕੀਤੇ ਬਿਨਾਂ ਨਹੀਂ ਰਹਿ ਸਕਦੇ ।

ਪ੍ਰਦੂਸ਼ਣ ਵਿਚ ਵਾਧਾ-ਵਿਗਿਆਨ ਦੀਆਂ ਭਿੰਨ-ਭਿੰਨ ਕਾਢਾਂ ਸਦਕੇ ਹੋਈ ਤਰੱਕੀ ਨੇ ਸਾਡੀ ਧਰਤੀ ਦੇ ਸਮੁੱਚੇ ਵਾਤਾਵਰਨ ਨੂੰ ਗੰਧਲਾ ਕਰਕੇ ਰੱਖ ਦਿੱਤਾ ਹੈ । ਇਸ ਤੋਂ ਨਾ ਮਿੱਟੀ ਤੇ ਜ਼ਮੀਨੀ ਤਲ ਬਚਿਆ ਹੈ, ਨਾ ਹਵਾ ਤੇ ਨਾ ਪਾਣੀ । ਇੱਥੋਂ ਤਕ ਕਿ ਸੂਰਜ ਦੀ ਗਰਮੀ ਵੀ ਸਾਨੂੰ ਉਸ ਰੂਪ  ਵਿਚ ਨਹੀਂ ਮਿਲ ਰਹੀ, ਜਿਸ ਰੂਪ ਵਿਚ ਸਾਨੂੰ ਉਸਦੀ ਜ਼ਰੂਰਤ • ਹੈ । ਧੂੰਏਂ, ਖਾਦਾਂ, ਕੀੜੇ-ਮਾਰ ਦਵਾਈਆਂ, ਪਲਾਸਟਿਕ, ਸੀਵਰੇਜ਼, ਏਅਰ ਕੰਡੀਸ਼ਨਿੰਗ ਤੇ ਰੈਫਰੀਜ਼ਰੇਸ਼ਨ ਨੇ ਧਰਤੀ ਉੱਤੇ ਮਨੁੱਖਾਂ, ਪਸ਼ੂ-ਪੰਛੀਆਂ ਤੇ ਬਨਸਪਤੀ ਦੀ ਹੋਂਦ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ । ਗੰਧਲੇ  ਹੋਏ ਹਵਾ-ਪਾਣੀ, ਖ਼ੁਰਾਕ, ਓਜ਼ੋਨ ਦੇ ਲੰਗਾਰ, ਸਾਵੇਂ ਦੀ ਘਰ ਦਾ ਪ੍ਰਭਾਵਿਕਤਾ ਆਦਿ ਧਰਤੀ ਉੱਪਰ ਸਰਬਨਾਸ਼ ਦੀ ਘੰਟੀ ਵਜਾ ਰਹੇ ਹਨ । ਮਨੁੱਖ ਸਾਹਮਣੇ ਅੱਜ ਸਭ ਤੋਂ ਵੱਡੀ ਚੁਨੌਤੀ ਪਦੂਸ਼ਣ ਦੀ ਸਮੱਸਿਆ ਹੈ।

ਸਾਰ-ਅੰਸ਼-ਵਿਗਿਆਨ ਦੇ ਇਨ੍ਹਾਂ ਦੋਸ਼ਾਂ ਦਾ ਮਤਲਬ ਇਹ ਨਹੀਂ ਕਿ ਇਹ ਮਨੁੱਖ ਲਈ ਤਿਆਗ ਦੇਣ ਯੋਗ ਵਸਤ ਹੈ । ਇਸ ਦੇ ਜੇਕਰ ਕੋਈ ਨੁਕਸਾਨ ਹਨ, ਤਾਂ ਇਹ ਇਸ ਦੀ ਮਨੁੱਖ ਦੁਆਰਾ ਕੀਤੀ ਜਾਂਦੀ ਦੁਰਵਰਤੋਂ ਦੇ ਹਨ । ਅਸੀਂ ਵਿਗਿਆਨ ਦੀਆਂ ਖੋਜਾਂ, ਐਟਮਾਂ ਤੇ ਹਾਈਡਰੋਜਨ  ਵਰਗੀਆਂ ਮਾਰੂ ਸ਼ਕਤੀਆਂ ਨੂੰ ਤਬਾਹੀ ਦੀ ਥਾਂ ਉਸਾਰੀ ਦੇ ਕੰਮਾਂ ਵਿਚ ਵੀ ਵਰਤ ਸਕਦੇ ਹਾਂ | ਮਜ਼ਦਰ ਸਮੱਸਿਆਵਾਂ ਤੇ ਸ਼ਹਿਰਾਂ ਦੀ ਭੀੜ-ਭਾੜ ਸਾਇੰਸ ਨੇ ਪੈਦਾ ਨਹੀਂ ਕੀਤੀ । ਅਸੀਂ ਕਾਰਖਾਨੇ ਦੇਹਾਤੀ ਇਲਾਕਿਆਂ ਵਿਚ ਲਾ ਕੇ ਇਨਾਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਾਂ। ਦਿਨੋ  ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੁੱਚੀ ਮਨੁੱਖਤਾ ਨੂੰ ਜਾਗਿਤ ਕਰਨ ਤੇ ਇਕ ਕੌਮਾਂਤਰੀ ਲਹਿਰ ਚਲਾਉਣ ਦੀ ਜ਼ਰੂਰਤ ਹੈ । ਇਸ ਕਰਕੇ ਸਾਨੂੰ ਸਮਝ ਲੈਣਾ ਦਾ ਹੈ ਕਿ ਵਿਗਿਆਨ ਦੀ ਵਰਤੋਂ ਮਨੁੱਖ ਦੀ ਤਬਾਹੀ ਦਾ ਕਾਰਨ ਬਣ ਸਕਦੀ ਹੈ, ਪਰ ਸੁਵਰਤੋਂ ਉਸ ਲਈ ਸਮr ਤੇ ਖ਼ੁਸ਼ਹਾਲੀ ਪੈਦਾ ਕਰਦੀ ਹੈ ।

(ਨੋਟ-ਜੇਕਰ ਵਿਦਿਆਰਥੀਆਂ ਨੂੰ ਵਿਗਿਆਨ ਦੇ ਕੇਵਲ ਲਾਭ ਹੀ ਲਿਖਣ ਲਈ ਕਿਹਾ ਜਾਵੇ, ਤਾਂ ਉਨ੍ਹਾਂ ਨੂੰ ਉਪਰੋਕਤ ਲੇਖ ਵਿਚੋਂ ‘ਵਿਗਿਆਨ ਦੇ ਦੋਸ਼’ ਨਹੀਂ ਲਿਖਣੇ ਚਾਹੀਦੇ |)

One Response

  1. Shahbaaz singh May 30, 2023

Leave a Reply