ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Shri Guru Granth Sahib Ji
ਪ੍ਰਮੁੱਖ ਨੁਕਤੇ
ਜਾਣ-ਪਛਾਣ, ਸੰਕਲਨ ਤੇ ਸੰਪਾਦਨ, ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀਕਾਰ, ਗੁਰੂ ਸਾਹਿਬਾਨ, ਭਗਤ, ਭੱਟ, ਗੁਰੂ ਘਰ ਦੇ ਪ੍ਰੇਮੀ, ਬਾਣੀ ਦੀ ਤਰਤੀਬ, ਗੁਰੂ ਗ੍ਰੰਥ ਸਾਹਿਬ ਵਿਚਲੀ ਭਾਸ਼ਾ, ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਵਿਸ਼ੇਸ਼ਤਾ।
ਜਾਣ-ਪਛਾਣ : ‘ਸ੍ਰੀ ਗੁਰੂ ਗ੍ਰੰਥ ਸਾਹਿਬ” ਸਿੱਖ ਧਰਮ ਦਾ ਮਹਾਨ ਤੇ ਪਵਿੱਤਰ ਗ੍ਰੰਥ ਹੈ, ਜਿਸ ਵਿਚ ਗੁਰੂ ਸਾਹਿਬਾਨ ਨੇ ਆਪਣੇ ਰੂਹਾਨੀ ਪੈਗਾਮ ਦੁਆਰਾ ਸਮੁੱਚੀ ਮਾਨਵਤਾ ਨੂੰ ਏਕਤਾ ਦੀ ਲੜੀ ਵਿਚ ਪ੍ਰੋਣ ਦਾ ਪੈਗਾਮ ਦਿੱਤਾ ਹੈ। ਇਸ ਦਾ ਸੰਦੇਸ਼ ਸਰਬ-ਕਲਿਆਣਕਾਰੀ ਹੈ। ਸਿੱਖ ਜਗਤ ਵਿਚ ਇਸ ਗ੍ਰੰਥ ਨੂੰ ‘ਗੁਰੂ’ ਵਜੋਂ ਸਵੀਕਾਰਿਆ ਤੇ ਸਤਿਕਾਰਿਆ ਜਾਂਦਾ ਹੈ।
ਸੰਕਲਨ ਤੇ ਸੰਪਾਦਨ : ਇਸ ਪਾਵਨ ਗ੍ਰੰਥ ਦਾ ਸੰਕਲਨ ਤੇ ਸੰਪਾਦਨ ਇਕ ਸਰਬ-ਗੁਣ ਸੰਪੰਨ ਸ਼ਖ਼ਸੀਅਤ ‘ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ: ਵਿਚ, ਰਾਮਸਰ (ਸ੍ਰੀ ਅੰਮ੍ਰਿਤਸਰ) ਦੇ ਕੰਢੇ ਬੈਠ ਕੇ ਸੰਪੂਰਨ ਕੀਤਾ। ਗੁਰੂ ਜੀ ਨੇ ਆਪਣੇ ਤੋਂ ਪਹਿਲਾਂ ਹੋਏ ਚਾਰ ਗੁਰੂ ਸਾਹਿਬਾਨ ਤੇ ਹੋਰ ਭਗਤਾਂ, ਭੱਟਾਂ ਅਤੇ ਗੁਰੂ ਘਰ ਦੇ ਨਿਕਟਵਰਤੀਆਂ ਦੁਆਰਾ ਰਚੀ ਹੋਈ ਇਲਾਹੀ ਬਾਣੀ ਨੂੰ, ਜੋ ਹੱਥ-ਲਿਖਤਾਂ ਵਿਚ ਸੀ, ਬੜੇ ਅਣਥੱਕ ਯਤਨਾਂ ਤੇ ਮਿਹਨਤ ਨਾਲ ਇਕੱਤਰ ਕੀਤਾ ਤੇ 1601 ਈ: ਵਿਚ ਸੰਪਾਦਨ ਦਾ ਕਾਰਜ ਅਰੰਭ ਕਰ ਦਿੱਤਾ। ਆਪ ਨੇ ਬੜੀ ਸੁਚੱਜੀ ਵਿਉਂਤ ਅਨੁਸਾਰ ਸਮੁੱਚੀ ਇਲਾਹੀ ਅਤੇ ਸੱਚੀ ਬਾਣੀ ਨੂੰ ਇਕ ਗੰਥ ਵਿਚ ਸੁਸ਼ੋਭਿਤ ਕਰਕੇ ਸਦਾ-ਸਦਾ ਲਈ ਅਮਰ ਕਰ ਦਿੱਤਾ। ਇਸ ਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਇਸ ਪਾਵਨ ਗ੍ਰੰਥ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਉਸ ਸਮੇਂ ਇਸ ਗ੍ਰੰਥ ਨੂੰ ਆਦਿ ਗ੍ਰੰਥ’ ਕਰਕੇ ਜਾਣਿਆ ਜਾਂਦਾ ਸੀ। ਬਾਅਦ ਵਿਚ 1705-06 ਈਸਵੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਇਸ ਗ੍ਰੰਥ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਕਰਵਾਈ ਗਈ ਤੇ ਇਸ ਪਾਵਨ ਗ੍ਰੰਥ ਨੂੰ ਗੁਰੂ ਗ੍ਰੰਥ । ਦਾ ਦਰਜਾ ਦਿੰਦੇ ਹੋਏ ਹੁਕਮ ਦਿੱਤਾ ਕਿ ‘ਗੁਰੂ ਮਾਨਿਓ ਗ੍ਰੰਥ। ਇਸ ਗ੍ਰੰਥ ਦੇ 1430 ਪੰਨੇ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀਕਾਰ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਂ, ਭਗਤਾਂ, ਭੱਟਾਂ ਤੇ ਹੋਰ ਗੁਰੂ ਘਰ ਦੇ । ਨਿਕਟਵਰਤੀਆਂ ਦੀ ਬਾਣੀ ਸ਼ਾਮਲ ਹੈ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ : –
ਗੁਰੂ ਸਾਹਿਬਾਨ : ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ | ਗੁਰੂ ਤੇਗ ਬਹਾਦਰ ਜੀ ੬
ਭਗਤ : ਸ਼ੇਖ ਫਰੀਦ ਜੀ, ਕਬੀਰ, ਨਾਮਦੇਵ, ਰਵਿਦਾਸ, ਰਾਮਾਨੰਦ, ਜੈ ਦੇਵ, ਤਿਲੋਚਨ, ਧੰਨਾ, ਸੈਣ, ਦੀਪਾ, ਭੀਖਣ, ਸਧਨਾ, ਪਰਮਾਨੰਦ, ਸੂਰਦਾਸ ਤੇ ਬੇਣੀ = ੧੫
ਭਟ: ਕਲ, ਕਲਸਹਾਰ, ਟਲ, ਜਾਲਪ, ਜਲ, ਕੀਰਤ, ਸਲ, ਭਲ, ਨਲ, ਭਿਖਾ, ਜਲਨ, ਦਾਸ, ਗਯੰਦ, ਸੇਵਕ, ਮਥੁਰਾ, ਬਲ , ਹਰਿਬੰਸ, ਸੰਤਾ ਤੇ ਬਲਵੰਡ
ਗੁਰੂ ਘਰ ਦੇ ਪ੍ਰੇਮੀ : ਮਰਦਾਨਾ ਤੇ ਬਾਬਾ ਸੁੰਦਰ (ਗੁਰੂ ਅਮਰਦਾਸ ਜੀ ਦੇ ਪੋਤਰੇ)
ਗੁਰੂ ਜੀ ਨੇ ਇਨ੍ਹਾਂ ਮਹਾਂਪੁਰਖਾਂ ਦੀ ਬਾਣੀ ਨੂੰ ਇਕ ਥਾਂ ਸਜਾ ਕੇ ਬੜਾ ਮਹਾਨ ਪਰਉਪਕਾਰ ਕੀਤਾ ਹੈ। ਆਪ ਨੇ ਬਾਣੀ ਦੀ ਚੋਣ ਵਿਚ ਕਿਸ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ।
ਬਾਣੀ ਦੀ ਤਰਤੀਬ : ਸਮੁੱਚੀ ਬਾਣੀ ਦੀ ਤਰਤੀਬ ਰਾਗਾਂ ਅਨੁਸਾਰ ਹੈ। ਬਾਣੀ ਵਿਚ ਸ਼ਾਮਲ ਰਾਗਾਂ ਦੀ ਗਿਣਤੀ 31 ਹੈ। ਇਹ ਸਾਰੇ ਰਾਗ ਭਿੰਨ-ਭਿੰਨ ਰੁੱਤਾਂ, ਇਲਾਕਿਆਂ, ਜਾਤਾਂ (ਵਰਣਾਂ), ਬਰਾਦਰੀਆਂ ਤੇ ਮਜ਼ਹਬਾਂ ਆਦਿ ਦੀ ਪ੍ਰਤੀਨਿਧਤਾ ਕਰਦੇ ਹਨ । ਇਸ ਵਿਚ ਸ਼ਾਮਲ ਸਭ ਤੋਂ ਪਹਿਲੀ ਬਾਣੀ ਜਪੁ ਜੀ ਸਾਹਿਬ ਰਾਗ-ਮੁਕਤ ਬਾਣੀ ਹੈ। ਬਾਣੀ ਦਾ ਕਮ ਗੁਰੂ ਸਾਹਿਬਾਨ ਅਨੁਸਾਰ ਰੱਖਿਆ ਗਿਆ ਹੈ। ਵੱਖ-ਵੱਖ ਗੁਰੂ ਸਾਹਿਬਾਨ ਦੀ ਬਾਣੀ ਦੀ ਪਛਾਣ ਲਈ ‘ਮਹਲਾ’ ਸੰਕੇਤ ਦਿੱਤਾ ਗਿਆ ਹੈ, ਜਿਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਲਈ “ਮਹਲਾ ੧…. ਆਦਿ। ਅਸਲ ਵਿਚ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ‘ਨਾਨਕ ਨਾਮ’ ਦੇ ਅੰਤਰਗਤ ਰਚੀ ਹੈ, ਜੋ ਉਨ੍ਹਾਂ ਵੱਲੋਂ ਨਿਭਾਈ ਗਈ ਇਕ ਅਦੁੱਤੀ । ਮਰਯਾਦਾ ਤੇ ਏਕਤਾ ਦਾ ਸੁੰਦਰ ਪ੍ਰਮਾਣ ਹੈ।
ਗੁਰੂ ਗ੍ਰੰਥ ਸਾਹਿਬ ਵਿਚਲੀ ਭਾਸ਼ਾ : ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ ਵਿਚ ਲਿਖਿਆ ਗਿਆ ਹੈ। ਇਸ ਦੀ ਭਾਸ਼ਾ ਮੂਲ ਰੂਪ ਵਿਚ ਪੰਜਾਬੀ ਹੈ ਪਰ ਨਾਲ ਹੀ ਦੂਜੀਆਂ ਉਪ-ਭਾਸ਼ਾਵਾਂ ਦੇ ਨਮੂਨੇ ਵੀ ਮਿਲਦੇ ਹਨ, ਜਿਵੇਂ ਸੰਸਕ੍ਰਿਤੀ, ਗੁਜਰਾਤੀ, ਬੰਗਾਲੀ, ਰਾਜਸਥਾਨੀ, ਜੀ, ਮਗਧੀ, ਸਿੰਧੀ, ਅਪਭੰਸ਼ ਆਦਿ ਹਨ। ਇਸ ਵਿਚ ਸਾਧ ਭਾਸ਼ਾ ਦਾ ਮੁੱਖ ਪ੍ਰਭਾਵ ਹੈ।
ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਵਿਸ਼ੇਸ਼ਤਾ : ਸਮੁੱਚੀ ਬਾਣੀ ਛੰਦ-ਬੱਧ ਕਾਵਿ-ਰਚਨਾ ਹੈ। ਇਸ ਵਿਚ ਦੋਹਿਰਾ, ਦਵੱਈਆ, ਚੌਪਈ, ਸਿਰਖੰਡੀ, ਸਵੱਈਆ, ਸੋਰਠਾ, ਝੂਲਣਾ, ਦੋਹਾ ਆਦਿ ਛੰਦ ਸ਼ਾਮਲ ਹਨ।
1 ਲੋਕ ਕਾਵਿ-ਰੂਪ; ਜਿਵੇਂ: ਘੋੜੀਆਂ, ਵਾਰਾਂ, ਬਿਰਹੜੇ, ਕਾਫ਼ੀ, ਅਲਾਹੁਣੀਆਂ, ਗਾਥਾ।
1 ਰੁੱਤਾਂ-ਥਿੱਤਾਂ ਦੇ ਅਧਾਰ ‘ਤੇ ਬਾਣੀ; ਜਿਵੇਂ: ਬਾਰਾਂਮਾਹ ਮਾਝ ਤੇ ਮਲਾਰ, ਸਤਵਾਰਾ, ਰੁੱਤਾਂ, ਥਿੱਤਾਂ, ਪਹਿਰੇ ॥
1 ਵਰਨਮਾਲਾ ਦੇ ਅਧਾਰ ਤੇ ਪਟੀ, ਬਾਵਨ ਅੱਖਰੀ ਆਦਿ ਤੋਂ ਇਲਾਵਾ ਲਾਂਵਾਂ, ਆਰਤੀ, ਅੰਜਲੀ, ਅਸ਼ਟਪਦੀਆਂ, ਦੁਪਦੇ, ਤਿਪਦੇ, ਚਉਪਦੇ ਆਦਿ ਰੂਪ ਮਿਲਦੇ ਹਨ।
ਇਸ ਵਿਚਲੀਆਂ ਅਨੇਕਾਂ ਤੁਕਾਂ ਅਖਾਣਾਂ ਦਾ ਰੂਪ ਧਾਰਨ ਕਰ ਗਈਆਂ ਹਨ ਜਿਵੇਂ :
- ਮਨ ਜੀਤੈ ਜਗੁ ਜੀਤੁ
- ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ
- ਸਚਹੁ ਓਰੈ ਸਭ ਕੋ ਉਪਰ ਸਚੁ ਆਚਾਰ
- ਦੁਖ ਦਾਰੂ ਸੁਖ ਰੋਗ ਭਇਆ
- ਹਕੁ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ
- ਨਾਨਕ ਦੁਖੀਆ ਸਭੁ ਸੰਸਾਰ
- ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਆਦਿ।
ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਖ਼ਾਸ ਇਕ ਮਜ਼ਹਬ ਦਾ ਨਹੀਂ ਸਗੋਂ ਸਮੁੱਚਾ ਵਿਸ਼ਵ ਇਸ ਦੀ ਗਲਵਕੜੀ ਵਿਚ ਹੈ। ਇਹ ਮਨੁੱਖੀ ਸਾਂਝ ਦਾ ਪ੍ਰਤੀਕ ਤੇ “ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ’, ‘ਨਾ ਕੋ ਹਿੰਦੂ ਨਾ ਮੁਸਲਮਾਨ ਦੀ ਫਿਲਾਸਫ਼ੀ ‘ਤੇ ਅਧਾਰਤ ਹੈ। ਇਹ ਸਾਰੀ ਮਨੁੱਖਤਾ ਨੂੰ ‘ਏਕ ਪਿਤਾ ਏਕਸ ਕੇ ਹਮ ਬਾਰਕ’ ਕਹਿ ਕੇ ਮਜ਼ਹਬ ਦੀਆਂ ਫ਼ਰਜ਼ੀ ਲੀਕਾਂ ਮਿਟਾ ਦਿੰਦਾ ਹੈ। ਇਸ ਲਈ ਸਾਡਾ ਫਰਜ ਬਣਦਾ ਹੈ :
ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਇ ॥
ਦੂਜਾ ਕਾਹੇ ਸਿਮਰੀਐ ਜੰਮੈ ਤੇ ਮਰ ਜਾਇ ॥