ਸਕੂਲ ਦਾ ਸਾਲਾਨਾ ਸਮਾਗਮ
School Da Salana Samagam
ਸਾਡੇ ਸਕੂਲ ਦਾ ਸਾਲਾਨਾ ਸਮਾਗਮ 15 ਅਪ੍ਰੈਲ ਨੂ ਹੋਣਾ ਨਿਸ਼ਚਿਤ ਹੋਈਯਾ ਸੀ | ਰਾਜ ਦੇ ਮੁਚ ਮੰਤਰੀ ਨੇ ਉਸ ਸਮਾਗਮ ਦੀ ਪ੍ਰਧਾਨਗੀ ਕਰਨੀ ਪ੍ਰਵਾਨ ਕਰ ਲਾਈ ਸੀ | ਸਮਾਗਮ ਤੋਂ ਚਾਰ ਦਿਨ ਪਹਿਲਾਂ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸੱਦਾ ਪੱਤਰ ਭੇਜੇ ਗਏ ਸਨ । ਬੱਚਿਆਂ ਨੇ ਸਮਾਗਮ ਲਈ ਕੁਝ ਦਿਨਾਂ ਤੋਂ ਪਹਿਲਾਂ ਹੀ ਤਿਆਰੀ ਆਰੰਭ ਕਰ ਦਿੱਤੀ ਸੀ। ਅਧਿਆਪਕਾਂ ਦੇ ਸਹਿਯੋਗ ਨਾਲ ਬੱਚਿਆਂ ਨੇ ਭੰਗੜੇ, ਗੀਤ, ਡਰਾਮੇ ਅਤੇ ਸੰਗੀਤ ਦੀ ਤਿਆਰੀ ਪੂਰੀ ਤਰ੍ਹਾਂ ਕਰ ਲਈ ਸੀ।
ਤਿ ਸਮਾਗਮ ਵਾਲੇ ਦਿਨ ਸਕੂਲ ਇਕ ਨਵੀਂ ਵਹੁਟੀ ਵਾਂਗ ਸਜਿਆ ਹੋਇਆ ਸੀ । ਪੰਡਾਲ ਵਾਲੀ ਥਾਂ ਰੰਗ-ਬਰੰਗੀਆਂ ਝੰਡੀਆਂ ਨਾਲ ਸਜੀ ਹੋਈ ਸੀ । ਸਟੇਜ ਉੱਚੀ ਬਣਾਈ ਗਈ ਸੀ ਤਾਂ ਜੋ ਦਰਸ਼ਕ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਵੇਖ ਸਕਣ । ਦਰਸ਼ਕਾਂ ਦੇ ਬੈਠਣ ਲਈ ਕੁਰਸੀਆਂ ਸਟੇਜ ਸਾਹਮਣੇ ਡਾਹੀਆਂ ਗਈਆਂ ਸਨ । ਪ੍ਰਧਾਨ ਸਾਹਿਬ ਦੇ ਬੈਠਣ ਲਈ ਵਿਸ਼ੇਸ਼ ਥਾਂ ਦਾ ਪ੍ਰਬੰਧ ਸੀ। ਉਨ੍ਹਾਂ ਦੇ ਨਾਲ ਸਕੂਲ ਦੇ ਮੁੱਖ ਅਧਿਆਪਕ ਦੀ ਕੁਰਸੀ ਵੀ ਰੱਖੀ ਗਈ ਸਕਿ ਜਦ 15 ਅਪ੍ਰੈਲ ਨੂੰ ਪ੍ਰਧਾਨ ਸਾਹਿਬ, ਪ੍ਰਧਾਨਗੀ ਕਰਨ ਲਈ ਪੁੱਜੇ ਤਾਂ ਐਨ.ਸੀ.ਸੀ. ਦੇ ਬੱਚਿਆਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ ਅਤੇ ਮੁੱਖ ਅਧਿਆਪਕ ਅਤੇ ਹੋਰ ਅਧਿਆਪਕਾਂ ਨੇ ਉਨ੍ਹਾਂ ਨੂੰ ‘ਜੀ ਆਇਆਂ’ ਆਖਿਆ ।
ਜਦੋਂ ਪ੍ਰਧਾਨ ਸਾਹਿਬ ਪੰਡਾਲ ਵਾਲੀ ਥਾਂ ਤੇ ਪੁੱਜੇ ਤਾਂ ਸਭ ਦਰਸ਼ਕਾਂ ਨੇ ਖੜੇ ਹੋ ਕੇ ਉਨ੍ਹਾਂ ਦਾ ਸੁਆਗਤ ਕੀਤਾ । ਹੈ ਤੇ ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਨੇ ਵਾਰੋ-ਵਾਰੀ ਆਪਣਾ ਪ੍ਰੋਗਰਾਮ ਪੇਸ਼ ਕੀਤਾ । ਸਾਰੇ ਪ੍ਰੋਗਰਾਮਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਗਿੱਧਾ ਤੇ ਭੰਗੜਾ ਤਾਂ ਬਹੁਤ ਹੀ ਕਮਾਲ ਦੇ ਸਨ । ਇਸ ਤੋਂ ਮਗਰੋਂ ਮੁੱਖ ਅਧਿਆਪਕ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜੀ । ਇਸ ਤੋਂ ਉਪਰੰਤ ਪ੍ਰਧਾਨ ਸਾਹਿਬ ਨੇ ਸੰਖੇਪ ਪਰ ਸਿੱਖਿਆ ਭਰਪੂਰ ਭਾਸ਼ਨ ਤੋਂ ਬਾਅਦ ਜੇਤੂ ਬੱਚਿਆਂ ਨੂੰ ਇਨਾਮ ਵੰਡੇ । ਫਿਰ ਕੌਮੀ ਗੀਤ ਹੋਇਆ ਤੇ ਸਮਾਗਮ ਦੀ ਕਾਰਵਾਈ ਖਤਮ ਹੋ ਗਈ ।