ਪੰਜਾਬ ਦੀਆਂ ਰੁੱਤਾਂ
Punjab diya Ruta
ਬਹੁਰੁੱਤਾ ਪ੍ਰਦੇਸ਼ : ਪੰਜਾਬ ਦੇਸ਼ ਇਕ ਬਹੁਰੂਤਾ ਖਾਂਤ ਹੈ। ਇਸ ਵਿਚ ਮੌਸਮ ਕਈ ਰੰਗ ਬਦਲਦਾ ਹੈ। ਇਸੋ ਵਿਚ ਬਹੁਤ ਸਰਦੀ ਦੀ ਰੁੱਤ ਵੀ ਆਉਂਦੀ ਹੈ ਅਤੇ ਬਹੁਤ ਗਰਮੀ ਦੀ ਵੀ। ਗਰਮੀ ਅਤੇ ਸਰਦੀ ਤੋਂ ਇਲਾਵਾ ਬਰਸਾਤ, ਪਤਝੜ ਅਤੇ ਬਸੰਤ ਇਸ ਦੀਆਂ ਹੋਰ ਪ੍ਰਸਿੱਧ ਰੁੱਤਾਂ ਹਨ। ਇਸ ਤਰ੍ਹਾਂ ਪੰਜਾਬ ਵਿਚ ਆਪਣੀ-ਆਪਣੀ ਵਾਰੀ ਨਾਲ 6 ਰੁੱਤਾਂ ਆਉਂਦੀਆਂ ਹਨ।
ਬਸੰਤ-ਰੁੱਤ : ਪੰਜਾਬ ਦੀਆਂ ਰੁੱਤਾਂ ਵਿਚ ਸਭ ਤੋਂ ਚੰਗੀ, ਸੁਹਾਵਣੀ ਅਤੇ ਹਰਮਨਪਿਆਰੀ ਬਸੰਤ ਰੁੱਤ ਹੈ। ਇਹ ਦੇਸੀ ਸਾਲ ਦੇ ਪਹਿਲੇ ਮਹੀਨੇ ਚੇਤਰ ਵਿਚ ਆਰੰਭ ਹੋ ਜਾਂਦੀ ਹੈ ਅਤੇ ਵਿਸਾਖ ਦੇ ਅੰਤ ਤੱਕ ਰਹਿੰਦੀ ਹੈ। ਇਸ ਵਿਚ ਨਾ ਸਰਦ ਰੁੱਤ ਦਾ ਪਾਲਾ ਹੁੰਦਾ ਹੈ ਤੇ ਨਾ ਗਰਮ ਰੁੱਤ ਦੀ ਗਰਮੀ, ਸਗੋਂ ਇਹ ਨਿੱਘੀ ਤੇ ਮਨ-ਭਾਉਣੀ ਹੁੰਦੀ ਹੈ। ਜੀਵ-ਜੰਤੂਆਂ ਅਤੇ ਪੌਦਿਆਂ ਵਿਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ। ਬਸੰਤ ਰੁੱਤ ਵਿਚ ਕੁਦਰਤ ਇਕ ਸੱਜ-ਵਿਆਹੀ ਨਾਰ ਵਾਂਗ ਸੱਜਦੀ ਹੈ। ਦਰਖੱਤਾਂ ਅਤੇ ਪੌਦਿਆਂ ਤੇ ਨਵੇਂ ਪੱਤੇ ਅਤੇ ਫੁੱਲਦਾਰ ਬੂਟਿਆਂ ਦੇ ਰੰਗ-ਬਰੰਗੇ ਫੁੱਲ ਇਕ ਵਾਰ ਤਾਂ ਮਨ ਨੂੰ ਮੁਗਧ ਕਰ ਦਿੰਦੇ ਹਨ। ਸਰੋਂ ਦੇ ਬਸੰਤੀ ਰੰਗ ਦੇ ਫੁੱਲਾਂ ਨਾਲ ਭਰਿਆ ਹੋਇਆ ਆਲਾ-ਦੁਆਲਾ ਇਸ ਤਰਾਂ ਲੱਗਦਾ ਹੈ, ਜਿਵੇਂ ਕੁਦਰਤ ਪੀਲੇ ਗਹਿਣੇ ਪਾ ਕੇ ਬਸੰਤ ਦਾ ਤਿਉਹਾਰ ਮਨਾ ਰਹੀ ਹੋਵੇ। ਸ਼ਹਿਦ ਦੀਆਂ ਮੱਖੀਆਂ ਅਤੇ ਤਿਤਲੀਆਂ ਫੁੱਲਾਂ ਉੱਪਰ ਉਡਾਰੀਆਂ ਮਾਰਦੀਆਂ ਹਨ ਅਤੇ ਭੋਰੇ ਖੁਸ਼ੀ ਵਿਚ ਭੂ-ਭੈ ਕਰਦੇ ਹਨ। ਇਹਨਾਂ ਦਿਨਾਂ ਵਿਚ ਅੰਬਾਂ ‘ਤੇ ਬੂਰ ਪੈ ਜਾਂਦਾ ਹੈ ਅਤੇ ਨਿੱਕੀਆਂ-ਨਿੱਕੀਆਂ ਅੰਬੀਆਂ ਤੁਰ ਪੈਂਦੀਆਂ ਹਨ। ਕੋਇਲ ਦੀ ਕੂ-ਕੂ ਸੁਣ ਹਰ ਇਕ ਦੇ ਮਨ ਨੂੰ ਮਸਤੀ ਚੜ੍ਹਦੀ ਹੈ।ਇਸ ਸਮੇਂ ਵਿਚ ਹਾੜੀ ਦੀ ਫਸਲ ਨਿੱਸਰ ਰਹੀ ਹੁੰਦੀ ਹੈ ਅਤੇ ਹਰ ਪਾਸਾ ਹਰਿਆ-ਭਰਿਆ ਅਤੇ ਫੁੱਲਾਂ ਨਾਲ ਲੱਦਿਆ ਦਿਖਾਈ ਦਿੰਦਾ ਹੈ।
ਗਰਮੀ ਦੀ ਰੁੱਤ : ਬਸੰਤ ਰੁੱਤ ਦੇ ਜਾਣ ਮਗਰੋਂ ਇੱਥੇ ਗਰਮੀ ਦੀ ਰੁੱਤ ਆਰੰਭ ਹੁੰਦੀ ਹੈ। ਇਹ ਜੋਠ ਅਤੇ ਹਾੜ੍ਹ ਅਰਥਾਤ ਮਈ ਅਤੇ ਜੂਨ ਦੇ ਮਹੀਨੇ ਰਹਿੰਦੀ ਹੈ। ਇਹਨਾਂ ਮਹੀਨਿਆਂ ਵਿਚ ਪੰਜਾਬ ਵਿਚ ਅਤਿ ਦੀ ਗਰਮੀ ਪੈਂਦੀ ਹੈ। ਸੂਰਜ ਅਸਮਾਨ ਵਿਚ ਸਿਖਰ ਤੇ ਪੁੱਜ ਜਾਂਦਾ , ਹੈ ਅਤੇ ਅੱਗ ਵਰਾਉਂਦਾ ਹੈ।
ਵਰਖਾ ਰੁੱਤ : ਗਰਮੀ ਦੀ ਰੁੱਤ ਪਿੱਛੋਂ ਸਾਵਣ ਅਤੇ ਭਾਦਰੋਂ ਵਿਚ ਵਰਖਾ ਰੁੱਤ ਆਰੰਭ ਹੋ ਜਾਂਦੀ ਹੈ। ਆਕਾਸ਼ ਉੱਤੇ ਬੱਦਲ ਛਾ ਜਾਂਦੇ ਹਨ ਅਤੇ ਰਾਤ ਦਿਨ ਮੀਂਹ ਪੈਂਦਾ ਹੈ। ਹਰ ਪਾਸੇ ਜਲ-ਥਲ ਹੋ ਜਾਂਦਾ ਹੈ। ਜੇਠ ਹਾੜ ਦੀ ਗਰਮੀ ਦਾ ਜ਼ੋਰ ਘੱਟ ਜਾਂਦਾ ਹੈ। ਹਰ ਥਾਂ ਡੱਡੂ ਤੇ ਮੋਰ ਬੋਲਦੇ ਹਨ। ਹਰ ਪਾਸੇ ਹਰਿਆਲੀ ਛਾ ਜਾਂਦੀ ਹੈ।
ਸਰਦ ਰੁੱਤ : ਬਰਸਾਤ ਦੀ ਰੁੱਤ ਬੀਤਣ ਮਗਰੋਂ ਅੱਸੂ-ਕੱਤਕ (ਸਤੰਬਰ-ਅਕਤੂਬਰ) ਵਿਚ ਸਰਦ ਰੁੱਤ ਆਰੰਭ ਹੋ ਜਾਂਦੀ ਹੈ। ਇਹ ਰੁੱਤ ਵੀ ਕਾਫੀ ਹਰਿਆਲੀ ਵਾਲੀ ਹੁੰਦੀ ਹੈ। ਦਿਨ ਵੇਲੇ ਗਰਮੀ ਹੁੰਦੀ ਹੈ ਅਤੇ ਰਾਤੀਂ ਪਾਲਾ ਪੈਂਦਾ ਹੈ। ਬਰਸਾਤ ਦੇ ਮੌਸਮ ਦੀ ਹਰਿਆਲੀ ਘੱਟ ਜਾਂਦੀ ਹੈ ਅਤੇ ਸਰਦੀ ਕਾਰਨ ਰੁੱਖਾਂ ਦੇ ਪੱਤੇ ਆਪਣਾ ਰੰਗ ਬਦਲਣ ਲੱਗਦੇ ਹਨ।
ਪਤਝੜ ਰੁੱਤ : ਮੱਗਰ ਪੋਹ ਵਿਚ ਪਹਾੜਾਂ ਉੱਤੇ ਬਰਫ਼ ਪੈਂਦੀ ਹੈ ਅਤੇ ਪੰਜਾਬ ਵਿਚ ਸਰਦੀ ਬਹੁਤ ਵੱਧ ਜਾਂਦੀ ਹੈ। ਰੁੱਖਾਂ ਦੇ ਪੱਤੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਪੋਹ ਵਿਚ ਸਰਦੀ ਬੜੀ ਵੱਧ ਜਾਂਦੀ ਹੈ।
ਸੀਤ ਰੁੱਤ : ਮਾਘ ਤੇ ਫੱਗਣ ਸੀਤ ਰੁੱਤ ਦੇ ਮਹੀਨੇ ਹੁੰਦੇ ਹਨ। ਇਹਨਾਂ ਮਹੀਨਿਆਂ ਵਿਚ ਬਹੁਤ ਸਰਦੀ ਪੈਂਦੀ ਹੈ। ਰੁੱਖਾਂ ਦੇ ਪੱਤੇ ਥੱਲੇ ਡਿੱਗ ਜਾਂਦੇ ਹਨ ਅਤੇ ਉਹ ਗੁੰਡ-ਮੁੰਡ ਹੋ ਜਾਂਦੇ ਹਨ। ਮਾਘ ਦਾ ਮਹੀਨਾ ਬਹੁਤ ਸਰਦੀ ਦਾ ਹੈ, ਪਰੰਤੂ ਫੱਗਣ ਵਿਚ ਸੂਰਜ ਦੇ ਕੁਝ ਉੱਚੇ ਹੋਣ ਨਾਲ ਸਰਦੀ ਘਟਣ ਲੱਗਦੀ ਹੈ ਤੇ ਬਸੰਤ ਰੁੱਤ ਦੇ ਆਸਾਰ ਪੈਦਾ ਹੋਣ ਲੱਗਦੇ ਹਨ।
ਮੌਸਮ : ਇਸ ਪ੍ਰਕਾਰ ਪੰਜਾਬ ਵਿਚ ਉੱਪਰ ਦੱਸੇ ਅਨੁਸਾਰ 6 ਰੁੱਤਾਂ ਆਉਂਦੀਆਂ ਹਨ ਅਤੇ ਇਹਨਾਂ ਵਿਚ ਮੌਸਮ ਕਈ ਕਰਵਟਾਂ ਬਦਲਦਾ ਹੈ। ਦਸੰਬਰ ਤੋਂ ਫਰਵਰੀ ਤੱਕ ਕਦੇਕਦੇ ਤਾਪਮਾਨ 10° ਤੱਕ ਡਿੱਗ ਪੈਂਦਾ ਹੈ। ਇਹਨਾਂ ਦਿਨਾਂ ਵਿਚ ਮੌਸਮ ਸਾਫ਼ ਤੇ ਸਿੱਲਾ ਹੁੰਦਾ ਹੈ। ਕਦੇ-ਕਦੇ ਫਰਵਰੀ ਦੇ ਅੰਤ ਵਿਚ ਵਾ-ਵਰੋਲੇ ਆਉਂਦੇ ਹਨ। ਕਸ਼ਮੀਰ ਵਿਚ ਬਰਫ਼ ਪੈਣ ਨਾਲ ਇੱਥੇ ਠੰਡ ਵੱਧ ਜਾਂਦੀ ਹੈ। ਮਾਰਚ ਦੇ ਅੱਧ ਵਿਚ ਗਰਮੀ ਵਧਣ ਨਾਲ ਕਈ ਵਾਰ ਸਮੁੰਦਰ ਵੱਲੋਂ ਸਿੱਲੀਆਂ ਹਵਾਵਾਂ, ਤੁਫਾਨ, ਗੜੇ ਅਤੇ ਭਾਰੀ ਮੀਂਹ ਆ ਜਾਂਦੇ ਹਨ। ਜਨ ਵਿਚ ਲ ਚਲਦੀ ਹੈ। ਫਿਰ ਜੂਨ ਅੰਤ ਵਿਚ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਲੋਂ ਆਈਆਂ ਮਾਨਸੂਨ ਨਾਲ ਬਰਸਾਤ ਸ਼ੁਰੂ ਹੋ ਜਾਂਦੀ ਹੈ ਅਤੇ ਗਰਮੀ ਘਟਣ ਲੱਗਦੀ ਹੈ। ਅੱਧ ਸਤੰਬਰ ਤੱਕ ਬਰਸਾਤਾਂ ਸਮਾਪਤ ਹੁੰਦੀਆਂ ਹਨ, ਦਿਨੇ ਗਰਮੀ ਰਹਿੰਦੀ ਹੈ ਪਰ ਰਾਤਾਂ ਸੁਹਾਵਣੀਆਂ ਹੋ ਜਾਂਦੀਆਂ ਹਨ।
ਇਸ ਪ੍ਰਕਾਰ ਅਸੀਂ ਸਾਲ ਭਰ ਵਿਚ ਪੰਜਾਬ ਵਿਚ ਵੱਖੋ-ਵੱਖ ਰੁੱਤਾਂ ਨੂੰ ਬਦਲਦਿਆਂ ਅਤੇ ਮੌਸਮ ਨੂੰ ਕਈ ਰੰਗ ਬਦਲਦਾ ਦੇਖਦੇ ਹਾਂ। ਇਹਨਾਂ ਸਾਰੀਆਂ ਰੁੱਤਾਂ ਵਿਚ ਪੰਜਾਬ ਦਾ ਸਮੁੱਚਾ ਮੈਦਾਨ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਰਹਿੰਦਾ ਹੈ।