ਪਰੀਖਿਆ ਤੋਂ ਪੰਜ ਮਿੰਟ ਪਹਿਲਾਂ
Prikhiya to panj minute Pahila
ਪਰੀਖਿਆ ਤੋਂ ਹਰ ਵਿਦਿਆਰਥੀ ਡਰਦਾ ਹੈ। ਅਕਸਰ ਵਿਦਿਆਰਥੀ ਸਾਰਾ ਸਾਲ ਪਰੀਖਿਆ ਦੀ ਤਿਆਰੀ ਕਰਦੇ ਹਨ ਤੇ ਅੰਤ ਪਰੀਖਿਆ ਦਾ ਦਿਨ ਆ ਜਾਂਦਾ ਹੈ। ਪਰੀਖਿਆ ਤੋਂ ਪੰਜ ਮਿੰਟ ਪਹਿਲਾਂ ਹਰ ਵਿਦਿਆਰਥੀ ਦੇ ਹੱਥ ਵਿੱਚ ਕਿਤਾਬ ਕਾਪੀ ਦਿਖਾਈ ਦਿੰਦੀ ਹੈ। ਚਾਹੇ ਵਿਦਿਆਰਥੀ ਕਿੰਨੀ ਵੀ ਤਿਆਰੀ ਕਰ ਲਵੇ ਪਰ ਫਿਰ ਵੀ ਉਹ ਪੰਜ ਮਿੰਟ ਪਹਿਲਾਂ ਸਾਰੇ ਸੁਆਲਾਂ ਤੇ ਨਜ਼ਰ ਮਾਰਦਾ ਹੈ। ਵਿਦਿਆਰਥੀ ਨੂੰ ਡਰ ਹੁੰਦਾ ਹੈ ਕਿ ਜੇ ਉਸਦੇ ਯਾਦ ਕੀਤੇ ਪ੍ਰਸ਼ਨ ਨਾ ਆਏ ਤਾਂ ਕੀ ਹੋਵੇਗਾ? ਉਹ ਸੋਚਦਾ ਹੈ ਕਿ ਅੰਦਰ ਜਾ ਕੇ ਸਾਰਾ ਕੁਝ ਭੁੱਲ ਗਿਆ ਤਾਂ ਮੈਂ ਕੀ ਕਰਾਂਗਾ? ਉਹ ਪ੍ਰਸ਼ਨ ਦੁਹਰਾਉਣ ਦੇ ਨਾਲ-ਨਾਲ ਇਹ ਸਾਰੀਆਂ ਗੱਲਾਂ ਸੋਚਦਾ ਰਹਿੰਦਾ ਹੈ। ਜਿਹੜੇ ਵਿਦਿਆਰਥੀ ਸਾਰਾ ਸਾਲ ਮਿਹਨਤ ਕਰਦੇ ਹਨ। ਹੀ ਦੇ ਮਨ ਵਿੱਚ ਵਿਸ਼ਵਾਸ ਹੁੰਦਾ ਹੈ ਪਰ ਫਿਰ ਵੀ ਉਹਨਾਂ ਨੂੰ ਇਹ ਡਰ ਹੈ ਕਿ ਮੇਰੇ ਅੰਕ 90% ਆ ਜਾਣਗੇ ਜਾਂ ਨਹੀਂ। ਜਿਹੜੇ ਵਿਦਿਆਰਥੀ ਸਾਰਾ ਸਾਲ ਮਿਹਨਤ ਨਹੀਂ ਕਰਦੇ ਤੇ ਮੌਜ-ਮਸਤੀ ਕਰਦੇ ਹਨ, ਉਹ ਡਰੇ ਹੋਏ ਹੁੰਦੇ ਹਨ ਉਹ ਉਸ ਸਮੇਂ ਨਕਲਾਂ ਮਾਰਨ ਦੇ ਵੱਖਰੇ-ਵੱਖਰੇ ਢੰਗਾਂ ਬਾਰੇ ਸੋਚਦੇ ਹਨ। ਉਹ ਸਭ ਤੋਂ ਪਹਿਲਾਂ ਇਹ ਦੇਖਦੇ ਹਨ ਕਿ ਮੇਰੇ ਅੱਗੇ ਪਿੱਛੇ ਕੌਣ ਬੈਠਾ ਹੈ ? ਉਹ ਮੈਨੂੰ ਨਕਲ ਮਰਵਾ ਦੇਵੇਗਾ ਕਿ ਨਹੀਂ ? ਉਹ ਕਈ ਵਾਰ ਪੈਸੇ ਆਦਿ ਦੇ ਕੀ ਵੀ ਨਕਲ ਮਾਰਨ ਦੀ ਕੋਸ਼ਸ਼ ਕਰਦੇ ਹਨ। ਕਈ ਵਾਰ ਤਾਂ ਮਾਂ-ਬਾਪ ਵੀ ਨਕਲ ਮਰਵਾਉਣ ਦੇ ਜਤਨ ਕਰਦੇ ਹਨ। ਕਈ ਅਧਿਆਪਕ ਸੋਚਦੇ ਹਨ ਕਿ ਕਿਵੇਂ ਨਕਲ ਮਰਵਾ ਕੇ ਨਲਾਇਕ ਵਿਦਿਆਰਥੀਆਂ ਨੂੰ ਪਾਸ ਕਰਵਾਇਆ ਜਾਵੇ ਤਾਂ ਕਿ ਉਹਨਾਂ ਦਾ ਨਤੀਜਾ ਚੰਗਾ ਨਿਕਲ ਸਕੇ । ਸੋ ਪੰਜ ਮਿੰਟ ਪਹਿਲਾਂ ਇਹ ਮਿਲੀਜੁਲੀ ਪ੍ਰਕਿਰਿਆ ਦੇਖਣ ਨੂੰ ਮਿਲਦੀ ਹੈ। ਇਸ ਤਰ੍ਹਾਂ ਪਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਦੇ ਮਨ ਵਿੱਚ ਕਈ ਉਤਰਾਅ-ਚੜ੍ਹਾਅ ਪੈਦਾ ਹੁੰਦੇ ਹਨ।
Nice work