ਪੇਂਡੂ ਅਤੇ ਸ਼ਹਿਰੀ ਜੀਵਨ
Pendu ate Shahri Jeevan
ਰੂਪ-ਰੇਖਾ- ਜਾਣ-ਪਛਾਣ, ਦੋਨਾਂ ਦੀਆਂ ਵਿਸ਼ੇਸ਼ਤਾਵਾਂ, ਪਿੰਡ ਵਿੱਚ ਕੁਦਰਤ ਦੇ ਖੁੱਲ੍ਹੇ ਦਰਸ਼ਨ, ਪਿੰਡ ਦੇ ਲੋਕ ਖੁੱਲ੍ਹੇ ਦਿਲਾਂ ਦੇ ਮਾਲਕ, ਵਿੱਦਿਆ, ਡਾਕਟਰੀ ਸੇਵਾਵਾਂ, ਅਗਿਆਨਤਾ, ਆਵਾਜਾਈ ਦੇ ਸਾਧਨ, ਦਿਲ ਪਰਚਾਵੇ ਦੇ ਸਾਧਨ, ਤਾਜ਼ੀ ਤੇ ਖੁੱਲ੍ਹੀ ਹਵਾ, ਖਾਣ-ਪੀਣ ਦੀਆਂ ਚੀਜ਼ਾਂ, ਸ਼ਹਿਰੀ ਔਰਤਾਂ ਦੇ ਖ਼ਰਚੇ, ਸਾਰ ਅੰਸ਼ ।
ਜਾਣ-ਪਛਾਣ- ਪੇਂਡੂ ਅਤੇ ਸ਼ਹਿਰੀ ਜੀਵਨ ਦੀ ਚਰਚਾ ਕਰੀਏ ਤਾਂ ਦੋਹਾਂ ਦੀ ਆਪਣੀ-ਆਪਣੀ ਮਹੱਤਤਾ ਹੈ। ਕਈ ਵਾਰ ਜਿਹੜੀ ਚੀਜ਼ ਪੇਂਡੂ ਜੀਵਨ ਵਿੱਚ ਮਿਲਦੀ ਹੈ ਉਹ ਸ਼ਹਿਰੀ ਜੀਵਨ ਵਿੱਚ ਨਹੀਂ ਮਿਲਦੀ। ਜਿਹੜਾ ਮਨੁੱਖ ਪਿੰਡ ਵਿੱਚ ਰਹਿੰਦਾ ਹੈ ਉਸ ਦੀ ਜ਼ਿੰਦਗੀ ਉਸ ਦੇ ਅਨੁਸਾਰ ਚੱਲ ਜਾਂਦੀ ਹੈ ਜੋ ਸ਼ਹਿਰ ਵਿੱਚ ਰਹਿੰਦਾ ਹੈ, ਉਹ ਉਸ ਦਾ ਆਦੀ ਹੋ ਜਾਂਦਾ ਹੈ। ਦੋਹਾਂ ਦਾ ਜੀਵਨ ਆਪਣੀਆਪਣੀ ਖਿੱਚ ਰੱਖਦਾ ਹੈ।
ਦੋਨਾਂ ਦੀਆਂ ਵਿਸ਼ੇਸ਼ਤਾਵਾਂ- ਜਿਸ ਤਰ੍ਹਾਂ ਸਾਡੇ ਸਰੀਰ ਲਈ ਦੋਵੇਂ ਹੱਥ ਇੱਕੋ ਜਿਹੀ ਮਹੱਤਤਾ ਰੱਖਦੇ ਹਨ, ਉਸੇ ਤਰ੍ਹਾਂ ਪੇਂਡੂ ਅਤੇ ਸ਼ਹਿਰੀ ਜੀਵਨ ਦੋਨੋਂ ਖੂਬੀਆਂ ਨਾਲ ਭਰਪੂਰ ਹਨ। ਦੋਨੋਂ ਜੀਵਨ ਮਨੁੱਖਤਾ ਦੇ ਵਿਕਾਸ ਲਈ ਆਪੋ ਆਪਣਾ ਮਹੱਤਵ ਰੱਖਦੇ ਹਨ।
ਪਿੰਡ ਵਿੱਚ ਕੁਦਰਤ ਦੇ ਖੁੱਲ੍ਹੇ ਦਰਸ਼ਨ- ਪਿੰਡਾਂ ਵਿੱਚ ਮਨੁੱਖ ਨੂੰ ਕੁਦਰਤ ਦੇ ਖੁੱਲੇ ਦਰਸ਼ਨ ਹੁੰਦੇ ਹਨ। ਪੇਂਡੂ ਲੋਕ ਸਾਦਗੀ ਨਾਲ ਭਰਪੂਰ ਹੁੰਦੇ ਹਨ। ਉਹ ਆਪਣੇ ਆਲੇ-ਦੁਆਲੇ ਫ਼ਸਲਾਂ ਦੀ ਹਰਿਆਲੀ ਦਾ ਅਨੰਦ ਮਾਣਦੇ ਹਨ। ਉਹ ਖੇਤਾਂ ਦੀ ਹਰਿਆਲੀ ਦੇਖ-ਦੇਖ ਕੇ ਜਿਊਂਦੇ ਹਨ। ਸ਼ਹਿਰੀ ਲੋਕ ਆਪਣੇ ਘਰਾਂ ਵਿੱਚ ਛੋਟੇਛੋਟੇ ਗਮਲਿਆਂ ਵਿੱਚ ਹਰਿਆਲੀ ਲੱਭਦੇ ਹਨ। ਕੁਦਰਤੀ ਕਾਰੀਗਰੀ ਪਿੰਡਾਂ ਵਿੱਚ ਹੀ ਦੇਖਣ ਨੂੰ ਮਿਲਦੀ ਹੈ। ਇਸ ਲਈ ਹੀ ਤਾਂ ਕਿਹਾ ਜਾਂਦਾ ਹੈ, ਪਿੰਡ ਰੱਬ ਬਣਾਉਂਦਾ ਹੈ ਤੇ ਸ਼ਹਿਰ ਮਨੁੱਖ ਬਣਾਉਂਦਾ ਹੈ।
ਪਿੰਡ ਦੇ ਲੋਕ ਖੁੱਲੇ ਦਿਲਾਂ ਦੇ ਮਾਲਕ– ਪਿੰਡ ਦੇ ਲੋਕ ਬੜੇ ਸਬਰ-ਸੰਤੋਖ ਵਾਲੇ ਹੁੰਦੇ ਹਨ। ਉਹਨਾਂ ਵਿੱਚ ਠਹਿਰਾਓ ਹੁੰਦਾ ਹੈ। ਸ਼ਹਿਰੀ ਲੋਕਾਂ ਵਿੱਚ ਇਨਾਂ ਬਾਰੀਆਂ ਚੀਜ਼ਾਂ ਦੀ ਅਣਹੱਦ ਹੁੰਦੀ ਹੈ। ਉਹਨਾਂ ਦਾ ਜੀਵਨ ਕਾਹਲਾ ਹੁੰਦਾ ਹੈ। ਪੰਡ ਦੇ ਲੋਕ ਦਿਲੋਂ ਪਿਆਰ ਕਰਨ ਵਾਲੇ ਹੁੰਦੇ ਹਨ ਪਰ ਇਸ ਦੇ ਉਲਟ ਸ਼ਹਿਰੀ | ਲੋਕ ਤੰਗ ਦਿਲ ਦੇ ਮਾਲਕ ਹੁੰਦੇ ਹਨ। ਪਿੰਡ ਦੇ ਲੋਕ ਵਿਸ਼ਾਲ ਹਿਰਦਿਆਂ ਵਾਲੇ ਹੁੰਦੇ ਹਨ। ਉਹ ਹਰ ਸਮੇਂ ਦੂਸਰੇ ਦੀ ਮੱਦਦ ਲਈ ਤਿਆਰ ਰਹਿੰਦੇ ਹਨ ਤੇ ਮਿਲਵਰਤਣ ਵਾਲੇ ਹੁੰਦੇ ਹਨ। ਉਹ ਦੂਜਿਆਂ ਦੀਆਂ ਖੁਸ਼ੀਆਂ ਵਿੱਚ ਵੀ ਆਪਣੀ – ਖੁਸ਼ੀ ਲੱਭ ਲੈਂਦੇ ਹਨ। ਸ਼ਹਿਰੀ ਲੋਕ ਸੁਆਰਥੀ ਹੁੰਦੇ ਹਨ ਜੇ ਉਹ ਸੁਆਰਥੀ ਨਹੀਂਵੀ ਹੁੰਦੇ ਤਾਂ ਉਹ ਆਪਣੇ ਰੁਝੇਵਿਆਂ ਕਰਕੇ ਦੂਜਿਆਂ ਲਈ ਸਮਾਂ ਹੀ ਨਹੀਂ ਕੱਢ ਸਕਦੇ।
ਵਿੱਦਿਆ- ਜੇ ਵਿੱਦਿਆ ਦੀ ਗੱਲ ਕਰੀ ਤਾਂ ਇਸ ਮਾਮਲੇ ਵਿੱਚ ਪਿੰਡ ਦੇ ਲੋਕ ਅਜੇ ਵੀ ਪਿੱਛੇ ਹਨ। ਇਹ ਨਹੀਂ ਕਿ ਉਹਨਾਂ ਬੱਚਿਆਂ ਵਿੱਚ ਗਿਆਨ ਦੀ ਕਮੀ ਹੈ, ਉਹਨਾਂ ਨੂੰ ਸ਼ਹਿਰੀ ਬੱਚਿਆਂ ਵਰਗੀਆਂ ਸਹੂਲਤਾਂ ਨਹੀਂ ਮਿਲਦੀਆਂ । ਸ਼ਹਿਰਾਂ ਵਿੱਚ ਬਹੁਤ ਚੰਗੇ-ਚੰਗੇ ਸਕੂਲ ਕਾਲਜ ਹਨ। ਸ਼ਹਿਰੀ ਬੱਚਿਆਂ ਨੂੰ ਆਪਣੀ ਯੋਗਤਾ ਵਧਾਉਣ ਦੇ ਪੂਰੇ ਮੌਕੇ ਮਿਲਦੇ ਹਨ ਪਰ ਪਿੰਡ ਦੇ ਬੱਚਿਆਂ ਨੂੰ ਇਸ ਮੌਕੇ ਦੀ ਘਾਟ ਹੁੰਦੀ ਹੈ। ਕਈ ਪਿੰਡਾਂ ਵਿੱਚ ਤਾਂ ਸਕੂਲ ਹੀ ਨਹੀਂ ਹਨ, ਜੇ ਸਕੂਲ ਹਨ ਤਾਂ ਪੜ੍ਹਾਉਣ ਵਾਲੇ ਅਧਿਆਪਕ ਨਹੀਂ ਹਨ। ਕਈ ਪਿੰਡਾਂ ਵਿੱਚ ਦਸਵੀਂ ਤੱਕ ਸਕੂਲ ਹਨ। ਉਸ ਤੋਂ ਬਾਅਦ ਲੜਕੇ ਤਾਂ ਦੂਰ ਕਾਲਜਾਂ ਤੇ ਸਕੂਲਾਂ ਵਿੱਚ ਪੜ੍ਹਨ ਚਲੇ ਜਾਂਦੇ ਹਨ ਪਰ ਲੜਕੀਆਂ ਵਿੱਦਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਪਿੰਡਾਂ ਵਿੱਚ ਜਿਹੜੇ ਸਕੂਲ ਹਨ ਉਹ ਸ਼ਹਿਰੀ ਸਕੂਲਾਂ ਦਾ | ਮੁਕਾਬਲਾ ਨਹੀਂ ਕਰ ਸਕਦੇ।ਪਿੰਡਾਂ ਵਿੱਚ ਵੀ ਕਿਧਰੇ-ਕਿਧਰੇ ਕਾਲਜ ਖੋਲ੍ਹੇ ਗਏ | ਹਨ ਪਰ ਉਹਨਾਂ ਵਿੱਚ ਪੜ੍ਹਾਈ ਦਾ ਵਧੀਆ ਪ੍ਰਬੰਧ ਨਹੀਂ ਹੈ ਤੇ ਨਾ ਹੀ ਪੂਰੀਆਂ ਸਹੂਲਤਾਂ ਹਨ। ਸ਼ਹਿਰਾਂ ਵਿੱਚ ਵਿਦਿਆਰਥੀਆਂ ਲਈ ਕਈ ਪਬਲਿਕ ਲਾਇਬ੍ਰੇਰੀਆਂ | ਹੁੰਦੀਆਂ ਹਨ, ਪਰ ਪਿੰਡਾਂ ਵਿੱਚ ਇਹੋ ਜਿਹੀ ਕੋਈ ਸਹੂਲਤ ਨਹੀਂ ਹੁੰਦੀ। |
ਡਾਕਟਰੀ ਸੇਵਾਵਾਂ- ਸ਼ਹਿਰਾਂ ਵਿੱਚ ਥਾਂ-ਥਾਂ ਤੇ ਹਸਪਤਾਲ ਹੁੰਦੇ ਹਨ। ਸ਼ਹਿਰੀ ਲੋਕ ਸਰਕਾਰੀ ਹਸਪਤਾਲਾਂ ਵਿੱਚ ਤਾਂ ਜਾਣਾ ਹੀ ਪਸੰਦ ਨਹੀਂ ਕਰਦੇ। ਸ਼ਹਿਰਾਂ ਵਿੱਚ ਥਾਂ-ਥਾਂ ਤੇ ਸੂਝਵਾਨ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦੇਹਨ। ਸ਼ਹਿਰੀ ਲੋਕ | ਲੋੜ ਪੈਣ ਤੇ ਝੱਟ ਉਹਨਾਂ ਦੀਆਂ ਸੇਵਾਵਾਂ ਪ੍ਰਾਪਤ ਕਰ ਲੈਂਦੇ ਹਨ। ਪਿੰਡਾਂ ਵਿੱਚ | ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀਆਂ ਇੱਕ-ਦੋ ਦੇਖੀਆਂ ਜਾ ਸਕਦੀਆਂ ਹਨ | ਪਰ ਉੱਥੇ ਡਾਕਟਰਾਂ ਦੀਆਂ ਸੇਵਾਵਾਂ ਨਹੀਂ ਮਿਲਦੀਆਂ। ਪਿੰਡਾਂ ਦੇ ਲੋਕਾਂ ਨੂੰ | ਆਪਣੇ ਇਲਾਜ ਲਈ ਸ਼ਹਿਰ ਜਾਣਾ ਪੈਂਦਾ ਹੈ, ਜੋ ਕਿ ਕਈ ਵਾਰ ਬਹੁਤ ਦੂਰੀ ਤੇ ਵੀ ਹੁੰਦਾ ਹੈ। ਉਹ ਕਾਫ਼ੀ ਪੈਸੇ ਖ਼ਰਚ ਕੇ ਸ਼ਹਿਰਾਂ ਵਿੱਚ ਇਲਾਜ਼ ਲਈ ਜਾਂਦੇ ਹਨ। ਕਈ ਤਾਂ ਡਾਕਟਰੀ ਸਹੂਲਤ ਸਮੇਂ ਸਿਰ ਨਾ ਮਿਲਣ ਕਰਕੇ ਰੱਬ ਨੂੰ ਹੀ ਪਿਆਰੇ ਹੋ ਜਾਂਦੇ ਹਨ। ਗਰੀਬ ਪੇਂਡੂ ਲੋਕ ਤਾਂ ਬਿਮਾਰ ਪੈਣ ਉੱਤੇ ਕੇਵਲ ਰੱਬ ਦੀ ਆਸ ਰੱਖ ਕੇ ਹੀ ਬਚਦੇ ਹਨ।
ਅਗਿਆਨਤਾ- ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਪਿੰਡ ਦੇ ਲੋਕਾਂ ਨੂੰ ਵੀ ਸੋਝੀ ਆ ਗਈ ਹੈ। ਉਹ ਸ਼ਹਿਰੀਆਂ ਵਰਗਾ ਜੀਵਨ ਜੀਣ ਲੱਗ ਪਏ ਹਨ ਪਰ ਅਜੇ ਵੀ ਪਿੰਡਾਂ ਵਿੱਚ ਅਗਿਆਨਤਾ ਦੇਖਣ ਨੂੰ ਮਿਲਦੀ ਹੈ। ਕਈ ਪੇਂਡੂ ਲੋਕ ਅਜੇ ਵੀ ਬਿਮਾਰੀ ਦੀ ਹਾਲਤ ਵਿੱਚ ਸਾਧੂ-ਸੰਤਾਂ ਤੇ ਜਾਂ ਪੁਰਾਣੇ ਟੋਟਕਿਆਂ ਤੇ ਵਿਸ਼ਵਾਸ ਕਰਦੇ ਹਨ। ਉਹ ਹਰ ਬਿਮਾਰੀ ਦਾ ਇਲਾਜ ਪਹਿਲਾਂ ਘਰੇਲੂ ਨੁਸਖਿਆਂ ਨਾਲ ਕਰਦੇ ਰਹਿੰਦੇ ਹਨ, ਜਿਸ ਦੇ ਨਤੀਜੇ ਕਈ ਵਾਰ ਬੜੇ ਭਿਆਨਕ ਹੁੰਦੇ ਹਨ।
ਆਵਾਜਾਈ ਦੇ ਸਾਧਨ- ਸ਼ਹਿਰਾਂ ਵਿੱਚ ਅਵਾਜਾਈ ਦੇ ਸਾਧਨ ਬਹੁਤ ਚੰਗੇ ਹੁੰਦੇ ਹਨ। ਸ਼ਹਿਰੀ ਹਵਾਈ ਜਹਾਜ਼ਾਂ, ਰੇਲ ਗੱਡੀਆਂ, ਮੋਟਰਾਂ, ਬੱਸਾਂ ਤੇ ਰਿਕਸ਼ਿਆਂ ਦੀ ਸੇਵਾ ਦਾ ਅਨੰਦ ਮਾਣਦੇ ਹਨ। ਇਸ ਦੇ ਉਲਟ ਪਿੰਡਾਂ ਵਿੱਚ ਲੋਕ ਅਜੇ ਵੀ ਗੱਡਿਆਂ ਤੇ ਰੇਹੜਿਆਂ ਦਾ ਸਹਾਰਾ ਲੈਂਦੇ ਹਨ। ਰੇਲ ਗੱਡੀ ਦੀ ਸੇਵਾ ਤਾਂ ਪਿੰਡਾਂ ਵਿੱਚ ਹੈ ਹੀ ਨਹੀਂ ਤੇ ਬੱਸਾਂ ਦੀ ਸੇਵਾ ਵੀ ਕਿਸੇ-ਕਿਸੇ ਪਿੰਡ ਨੂੰ ਹੀ ਪ੍ਰਾਪਤ ਹੈ। ਹਵਾਈ ਜਹਾਜ਼ ਦੀ ਸੇਵਾ ਦਾ ਤਾਂ ਪਿੰਡਾਂ ਵਿੱਚ ਨਾ ਹੀ ਨਹੀਂ ਹੈ।
ਦਿਲ ਪਰਚਾਵੇ ਦੇ ਸਾਧਨ- ਸ਼ਹਿਰਾਂ ਵਿੱਚ ਦਿਲ ਪਰਚਾਵੇ ਦੇ ਕਈ ਤਰ੍ਹਾਂ ਦੇ ਸਾਧਨ ਮੌਜੂਦ ਹੁੰਦੇ ਹਨ। ਲੋਕਾਂ ਦੇ ਮਨੋਰੰਜਨ ਲਈ ਸ਼ਹਿਰਾਂ ਵਿੱਚ ਸਿਨੇਮਾਘਰ, ਥੀਏਟਰ, ਕਲੱਬ ਆਦਿ ਹੁੰਦੇ ਹਨ। ਲੋਕ ਕੰਮ-ਕਾਰ ਤੋਂ ਬਾਅਦ ਆਪਣੀ ਥਕਾਵਟ ਉਤਾਰਨ ਲਈ ਇਹਨਾਂ ਸਾਧਨਾਂ ਦਾ ਪ੍ਰਯੋਗ ਕਰਦੇ ਹਨ। ਸ਼ਹਿਰਾਂ ਦੇ ਕਈ ਬਜ਼ਾਰ ਵੀ ਇੰਨੇ ਵੱਡੇ-ਵੱਡੇ ਹੁੰਦੇ ਹਨ ਕਿ ਸ਼ਹਿਰੀ ਲੋਕ ਉੱਥੇ ਘੁੰਮ-ਫਿਰ ਕੇ ਆਪਣਾ ਮਨੋਰੰਜਨ ਕਰ ਲੈਂਦੇ ਹਨ। ਪਿੰਡਾਂ ਵਿੱਚ ਇਸ ਤਰ੍ਹਾਂ ਦੇ ਮਨੋਰੰਜਨ ਦੇ ਕੋਈ ਸਾਧਨ ਨਹੀਂ ਹੁੰਦੇ।ਬੱਚੇ ਗਲੀਆਂ ਵਿੱਚ ਹੀ ਖੇਡਦੇ ਰਹਿੰਦੇ ਹਨ। ਬਜ਼ੁਰਗ ਲੋਕ ਰੁੱਖਾਂ ਦੀ ਛਾਂ ਹੇਠ ਬੈਠ ਕੇ ਤਾਸ਼ ਖੇਡਦੇ ਰਹਿੰਦੇ ਹਨ। ਕਈ ਨੌਜੁਆਨ ਜਾਂ – ਅੱਧਖੜ ਉਮਰ ਦੇ ਵਿਅਕਤੀ ਸ਼ਰਾਬ ਪੀਣ ਤੇ ਜੂਆ ਖੇਡਣ ਵਿੱਚ ਆਪਣਾ ਮਨੋਰੰਜਨ ਸਮਝਦੇ ਹਨ। ਸ਼ਰਾਬ ਪੀਣਾ ਤੇ ਜੁਆ ਖੇਡਣਾ ਭਿਆਨਕ ਸਮਾਜਿਕ ਬੁਰਾਈਆਂ ਹਨ। ਕਈ ਵਾਰ ਸ਼ਰਾਬਾਂ ਪੀ ਕੇ ਪਿੰਡਾਂ ਦੇ ਲੋਕ ਲੜਾਈ-ਝਗੜੇ ਕਰਦੇ ਹਨ ਤੇ ਇੱਕ-ਦੂਜੇ ਦਾ ਕਤਲ ਵੀ ਕਰ ਦਿੰਦੇ ਹਨ।
ਤਾਜ਼ੀ ਤੇ ਖੁੱਲੀ ਹਵਾ- ਸ਼ਹਿਰਾਂ ਵਿੱਚ ਪ੍ਰਦੂਸ਼ਣ ਹੁੰਦਾ ਹੈ। ਸ਼ਹਿਰਾਂ ਦੀ ਹਵਾ। ਕਾਰਖ਼ਾਨਿਆਂ ਤੇ ਸਕੂਟਰਾਂ ਕਾਰਾਂ ਦੇ ਗੰਦੇ ਧੂੰਏਂ ਨਾਲ ਭਰੀ ਹੁੰਦੀ ਹੈ। ਆਵਾਜਾਈ ਦੇ ਸਾਧਨ ਸੁੱਖ ਦੇਣ ਦੇ ਨਾਲ-ਨਾਲ ਪੈਟਰੋਲ ਤੇ ਡੀਜ਼ਲ ਦੀ ਬਦਬੂ ਨਾਲ ਸਾਰੇ ਸ਼ਹਿਰ ਨੂੰ ਦੂਸ਼ਿਤ ਕਰ ਦਿੰਦੇ ਹਨ। ਸ਼ਹਿਰੀ ਬੱਚੇ ਪੀਲੇ, ਨਾਜ਼ੁਕ ਤੇ ਕਮਜ਼ੋਰ ਜਿਹੇ ਹੁੰਦੇ ਹਨ। ਇਸ ਦੇ ਉਲਟ ਪੇਂਡੂ ਬੱਚੇ ਤਾਕਤਵਰ ਤੇ ਨਿਡੱਰ ਹੁੰਦੇ ਹਨ ਕਿਉਂਕਿ ਉਹ ਤਾਜ਼ੀ ਤੇ ਖੁੱਲ੍ਹੀ ਹਵਾ ਵਿੱਚ ਰਹਿੰਦੇ ਹਨ। ਸ਼ਹਿਰਾਂ ਵਿੱਚ ਅਕਸਰ ਲੋਕ ਡਾਕਟਰਾਂ ਕੋਲ ਹੀ ਤੁਰੇ ਰਹਿੰਦੇ ਹਨ। ਸ਼ਹਿਰਾਂ ਦੇ ਮਕਾਨ ਤੰਗ-ਤੰਗ ਹੁੰਦੇ ਹਨ। ਗਲੀਆਂ ਨਿੱਕੀਆਂ-ਨਿੱਕੀਆਂ ਤੇ ਭੀੜੀਆਂ ਹੁੰਦੀਆਂ ਹਨ। ਘਰਾਂ ਵਿੱਚ ਤਾਜੀ ਹਵਾ ਆ ਜਾ ਨਹੀਂ ਸਕਦੀ। ਸ਼ਹਿਰੀ ਲੋਕ ਤਾਜ਼ੀ ਹਵਾ ਲਈ ਤਰਸ ਜਾਂਦੇ ਹਨ। ਪਿੰਡਾਂ ਦੇ ਲੋਕ ਵੱਡੇ-ਵੱਡੇ ਖੁੱਲ੍ਹੇ ਘਰਾਂ ਵਿੱਚ ਰਹਿੰਦੇ ਹਨ ਤੇ ਉਹ ਕੁਦਰਤੀ ਤਾਜ਼ੀ ਹਵਾ ਦਾ ਆਨੰਦ ਮਾਣਦੇ ਹਨ। ਸ਼ਹਿਰਾਂ ਦੇ ਲੋਕ ਕੂਲਰਾਂ ਤੇ ਏਅਰ ਕੰਡੀਸ਼ਨਾਂ ਦਾ ਸਹਾਰਾ ਲੈਂਦੇ ਹਨ।
ਖਾਣ-ਪੀਣ ਦੀਆਂ ਚੀਜ਼ਾਂ- ਪਿੰਡਾਂ ਵਿੱਚ ਹਰ ਚੀਜ਼ ਅਸਲੀ ਹੁੰਦੀ ਹੈ। ਪਿੰਡਾਂ ਵਿੱਚ ਅਸਲੀ ਘਿਓ, ਮੱਖਣ ਅਤੇ ਦੁੱਧ ਮਿਲਦਾ ਹੈ। ਮੱਖਣ ਖਾ ਕੇ ਪੇਂਡੂ ਲੋਕਾਂ ਦੀ ਸਿਹਤ ਚੰਗੀ ਹੁੰਦੀ ਹੈ। ਸ਼ਹਿਰਾਂ ਵਿੱਚ ਕੋਈ ਵੀ ਚੀਜ਼ ਅਸਲੀ ਨਹੀਂ ਮਿਲਦੀ। ਉਹ ਸਾਰੀਆਂ ਚੀਜ਼ਾਂ ਮਿਲਾਵਟ ਵਾਲੀਆਂ ਹੀ ਵਰਤਦੇ ਹਨ। ਇਸ ਲਈ ਹੀ ਸ਼ਹਿਰੀ ਲੋਕ ਬਿਮਾਰ ਜਲਦੀ ਹੁੰਦੇ ਹਨ ਤੇ ਦਵਾਈਆਂ ਦੇ ਆਸਰੇ ਹੀ ਜਿਊਂਦੇ ਹਨ।
ਸ਼ਹਿਰੀ ਔਰਤਾਂ ਦੇ ਖ਼ਰਚੇ- ਪਿੰਡਾਂ ਵਿੱਚ ਰਹਿਣ ਵਾਲੀਆਂ ਔਰਤਾਂ ਸਾਦਾ ਪਹਿਰਾਵਾ ਪਾਉਂਦੀਆਂ ਹਨ। ਉਹ ਫੈਸ਼ਨਾਂ ਤੇ ਜਾਂ ਪਹਿਰਾਵੇ ਤੇ ਖ਼ਰਚਾ ਨਹੀਂ ਕਰਦੀਆਂ। ਸ਼ਹਿਰਾਂ ਵਿੱਚ ਨਿੱਤ ਨਵੇਂ ਫੈਸ਼ਨ ਚਲਦੇ ਰਹਿੰਦੇ ਹਨ ਤੇ ਸ਼ਹਿਰਾਂ ਦੀਆਂ ਔਰਤਾਂ ਕੱਪੜੇ ਤੇ ਗਹਿਣੇ ਬਦਲਦੀਆਂ ਰਹਿੰਦੀਆਂ ਹਨ। ਉਹ ਰੋਜ਼ ਪਾਰਟੀਆਂ ਵਿੱਚ ਜਾਣਾ ਪਸੰਦ ਕਰਦੀਆਂ ਹਨ ਪਰ ਪਿੰਡ ਦੀਆਂ ਔਰਤਾਂ ਪੂਰੀ ਤਰ੍ਹਾਂ ਘਰੇਲੂ ਹੁੰਦੀਆਂ ਹਨ।
ਸਾਰ-ਅੰਸ਼- ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਦੋਵੇਂ ਜੀਵਨ ਮਹੱਤਵਪੂਰਨ ਹਨ। ਜੇ ਸ਼ਹਿਰ ਵਿੱਚ ਸਹੂਲਤਾਂ ਹਨ ਤਾਂ ਪਿੰਡ ਦਾ ਜੀਵਨ ਮਨੁੱਖ ‘ ਨੂੰ ਕੁਦਰਤ ਦੀ ਗੋਦੀ ਵਿੱਚ ਪਾਲ ਕੇ ਵੱਡਾ ਕਰਦਾ ਹੈ।
Good
Good helpful
excellent ?
Nice👌
well done
Nice 👍😁
Good, it’s helpful
Nice