ਪਾਣੀ ਦੀ ਮਹਾਨਤਾ ਤੇ ਸੰਭਾਲ
Pani di Mahata te Sambhal
ਪਵਣੁ ਗੁਰੂ ਪਾਣੀ ਪਿਤਾ ਜਾਣ-ਪਛਾਣ : ਮਨੁੱਖੀ ਜੀਵਨ ਲਈ ਹਵਾ ਤੋਂ ਬਾਅਦ ਪਾਣੀ ਦੀ ਮਹਾਨਤਾ ਸਭ ਤੋਂ ਉੱਤਮ ਹੈ। ਇਹ ਸਾਡੇ ਜੀਵਨ ਦਾ ਅਧਾਰ ਹੈ। ਇਸ ਤੋਂ ਬਿਨਾਂ ਜੀਵ-ਜੰਤੂ ਅਤੇ ਪੌਦੇ ਜ਼ਿੰਦਾ ਨਹੀਂ ਰਹਿ ਸਕਦੇ। ਪਾਣੀ ਇਕ ਅਜਿਹਾ ਵਡਮੁੱਲਾ ਕੁਦਰਤੀ ਸਾਧਨ ਹੈ ਜਿਸ ਦੇ ਆਸਰੇ ਜੀਵਨ ਚਲਦਾ ਹੈ। ਪਾਣੀ ਤੋਂ ਬਿਨਾਂ ਤਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਧਰਤੀ ਤੇ ਪਾਣੀ ਤਰਲ, ਵਾਸ਼ਪ ਤੇ ਬਰਫ਼ ਦੇ ਰੂਪ ਵਿਚ ਮਿਲਦਾ ਹੈ। ਇਹ ਪਾਣੀ ਸਥਿਰ ਨਹੀਂ ਸਗੋਂ ਸੂਰਜ ਦੀ ਗਰਮੀ ਕਾਰਨ ਚੱਕਰ ਵਿਚ ਰਹਿੰਦਾ ਹੈ । ਇਸ ਨੂੰ ਜਲੀ-ਚੱਕਰ ਕਿਹਾ ਜਾਂਦਾ ਹੈ। ਸੂਰਜ ਦੀ ਗਰਮੀ ਨਾਲ ਮਹਾਂਸਾਗਰਾਂ ਦਾ ਪਾਣੀ ਗਰਮ ਹੋ ਕੇ ਵਾਸ਼ਪੀਕਰਨ ਰਾਹੀਂ ਬੱਦਲ ਬਣਾਉਂਦਾ ਹੈ, ਬੱਦਲ ਵਰਖਾ ਕਰਦੇ ਹਨ : ਵਰਖਾ ਦਾ ਪਾਣੀ ਨਦੀਆਂ, ਝੀਲਾਂ, ਤਲਾਬਾਂ ਵਿਚ ਭਰਦਾ ਹੋਇਆ ਫਿਰ ਮਹਾਂਸਾਗਰਾਂ ਤੱਕ ਪਹੁੰਚਦਾ ਹੈ। ਇਹ ਚੱਕਰ ਹੀ ਸ਼ੁੱਧ ਪਾਣੀ ਦਾ ਸੋਤ ਹੈ।
ਪਾਣੀ ਦੇ ਸ੍ਰੋਤ : ਧਰਤੀ ਉਤੇ ਪਾਣੀ ਦੇ ਸੋਤ ਹੇਠ ਲਿਖੇ ਹਨ :
- ਵਰਖਾ ਦਾ ਪਾਣੀ: ਸਮੁੰਦਰਾਂ, ਝੀਲਾਂ, ਖੇਤਾਂ ਤੇ ਬਨਸਪਤੀ ਤੋਂ ਪਾਣੀ ਭਾਫ਼ ਬਣ ਕੇ ਲਗਾਤਾਰ ਵਾਯੂ-ਮੰਡਲ ਵਿਚ ਮਿਲਦਾ ਰਹਿੰਦਾ ਹੈ ਤੇ ਜਦੋਂ ਹਵਾ ਕਿਸੇ ਵੀ ਕਾਰਨ ਠੰਢੀ ਹੁੰਦੀ ਹੈ ਤਾਂ ਇਹੀ ਪਾਣੀ ਵਰਖਾ ਦੇ ਰੂਪ ਵਿਚ ਧਰਤੀ ‘ਤੇ ਡਿਗਦਾ ਹੈ।
- ਧਰਾਤਲੀ ਪਾਣੀ: ਜਦੋਂ ਵਰਖਾ ਦਾ ਪਾਣੀ ਇਕੱਠਾ ਹੋ ਕੇ ਵਗਣਾ ਸ਼ੁਰੂ ਕਰ ਦਿੰਦਾ ਹੈ ਤਾਂ ਨਦੀਆਂ, ਨਾਲਿਆਂ ਤੇ ਦਰਿਆਵਾਂ ਦਾ ਰੂਪ ਧਾਰਨ ਕਰਦਾ ਹੈ। ਸ਼ੁਰੂ ਵਿਚ ਇਹ ਪਾਣੀ ਸਾਫ਼ ਹੁੰਦਾ ਹੈ ਪਰ ਜਿਉ-ਜਿਉਂ ਅੱਗੇ ਵਧਦਾ ਹੈ, ਇਹ ਗੰਧਲਾ ਹੋ ਜਾਂਦਾ ਹੈ। ਦਰਿਆਵਾਂ ਵਿਚੋਂ ਨਹਿਰਾਂ ਰਾਹੀਂ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।
- ਜ਼ਮੀਨਾਂ ਹੇਠਲਾ ਪਾਣੀ: ਵਰਖਾ ਦਾ ਪਾਣੀ ਜਦੋਂ ਧਰਤੀ ਤੇ ਡਿਗਦਾ ਹੈ ਤਾਂ ਚਟਾਨਾਂ ਵਿਚਲੇ ਮੁਸਾਮਾਂ ਰਾਹੀਂ ਧਰਤੀ ਦੀਆਂ ਹੇਠਲੀਆਂ ਤਹਿਆਂ ਵਿਚ ਚਲਾ ਜਾਂਦਾ ਹੈ। ਇਸ ਨੂੰ ਧਰਤੀ ਹੇਠਲਾ ਪਾਣੀ ਕਿਹਾ ਜਾਂਦਾ ਹੈ। ਇਹ ਪਾਣੀ ਚਸ਼ਮਿਆਂ, ਖੂਹਾਂ, ਟਿਊਬਵੈਲਾਂ ਆਦਿ ਦੀ ਮਦਦ ਨਾਲ ਵਰਤਣਯੋਗ ਬਣਾਇਆ ਜਾਂਦਾ ਹੈ।
- ਮਹਾਂਸਾਗਰੀ ਪਾਣੀ: ਧਰਤੀ ਉਤੇ ਸਭ ਤੋਂ ਵੱਡੇ ਪਾਣੀ ਦੇ ਭੰਡਾਰ ਮਹਾਂਸਾਗਰ ਹਨ ਪਰ ਇਨ੍ਹਾਂ ਦਾ ਪਾਣੀ ਨਮਕਯੁਕਤ ਹੁੰਦਾ ਹੈ। ਇਸ ਲਈ ਇਸ ਨੂੰ ਮਨੁੱਖੀ ਵਰਤੋਂ ਯੋਗ ਨਹੀਂ ਮੰਨਿਆ ਜਾਂਦਾ ਤੇ ਨਾ ਹੀ ਇਸ ਨੂੰ ਬਿਨਾਂ ਸਾਫ਼ ਕੀਤਿਆਂ ਸਿੰਜਾਈ ਤੇ ਪੀਣ ਲਈ ਵਰਤਿਆ ਜਾ ਸਕਦਾ ਹੈ।
ਪਾਣੀ ਦੀ ਵਰਤੋਂ : ਬਨਸਪਤੀ ਅਤੇ ਜੀਵ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪਾਣੀ ਦੀ ਵਰਤੋਂ ਕਰਦੇ ਹਨ, ਪ੍ਰੰਤੂ ਸਭ ਤੋਂ ਵੱਧ ਵਰਤੋਂ ਮਨੁੱਖ ਹੀ ਕਰਦਾ ਹੈ; ਜਿਵੇਂ :
- ਘਰੇਲੂ ਵਰਤੋਂ: ਮਨੁੱਖ ਦੀ ਰੋਜ਼ਾਨਾ ਘਰੇਲੂ ਜ਼ਿੰਦਗੀ ਪਾਣੀ ਤੋਂ ਬਿਨਾਂ ਨਕਾਰਾ ਹੋ ਜਾਵੇਗੀ।
- ਖੇਤੀਬਾੜੀ: ਅੱਜ ਦੀ ਖੇਤੀਬਾੜੀ ਸਿੰਜਾਈ ਤੇ ਨਿਰਭਰ ਕਰਦੀ ਹੈ। ਵੱਧ ਝਾੜ ਦੇਣ ਵਾਲੀਆਂ ਫ਼ਸਲਾਂ ਨਿਸ਼ਚਿਤ ਸਮੇਂ ਤੋਂ ਬਾਅਦ ਪਾਣੀ ਦੀ ਮੰਗ ਕਰਦੀਆਂ ਹਨ। ਫ਼ਸਲਾਂ ਤੋਂ ਬਿਨਾਂ ਡੇਅਰੀ ਧੰਦਾ, ਮੱਛੀ ਪਾਲਣਾ, ਸੂਰ ਪਾਲਣਾ ਆਦਿ ਪਾਣੀ ਦੀ ਵਰਤੋਂ ਤੋਂ ਬਿਨਾਂ ਅਸਫ਼ਲ ਹਨ।
- ਉਦਯੋਗਾਂ: ਵੱਡੇ-ਵੱਡੇ ਉਦਯੋਗ ਜਿਵੇਂ ਲੋਹਾ ਤੇ ਇਸਪਾਤ, ਐਲੂਮੀਨੀਅਮ, ਕੱਪੜਾ, ਥਰਮਲ ਪਲਾਂਟ, ਕਾਗਜ਼, ਰਸਾਇਣਕ ਖਾਦ ਉਦਯੋਗਾਂ ਵਿਚ ਕਾਫ਼ੀ ਮਾਤਰਾ ਵਿਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।
- ਫੁਟਕਲ ਵਰਤੋਂ: ਇਨ੍ਹਾਂ ਤੋਂ ਬਿਨਾਂ ਸ਼ਹਿਰਾਂ ਵਿਚ ਪਾਰਕ, ਸਿੰਜਾਈ, ਸਵਿਮਿੰਗ ਪੂਲ, ਮੋਟਰ ਗੱਡੀਆਂ ਧੋਣਾ, ਟੈਂਟ ਧੋਣੇ, ਪਾਣੀ ਵਾਲੇ ਖਿਡੌਣੇ, ਕੂਲਰਾਂ ਵਿਚ ਵਰਤੋਂ ਅਜਿਹੇ ਕੰਮ ਹਨ ਜਿਨ੍ਹਾਂ ਲਈ ਵੱਡੀ ਮਾਤਰਾ ਵਿਚ ਪਾਣੀ ਦੀ ਲੋੜ ਹੁੰਦੀ ਹੈ।
ਵਰਤਮਾਨ ਸਮੇਂ ਵਿਚ ਪਾਣੀ ਦੀਆਂ ਸਮਸਿਆਵਾਂ: ਵਰਤਮਾਨ ਸਮੇਂ ਵਿਚ ਪਾਣੀ ਦਾ ਪੱਧਰ ਜਿਥੇ ਦਿਨੋ-ਦਿਨ ਨੀਵਾਂ ਹੋਈ ਜਾ ਰਿਹਾ ਹੈ, ਉਥੇ ਜਿਹੜਾ ਪਾਣੀ ਉਪਲਬਧ ਹੈ, ਉਹ ਵੀ ਪ੍ਰਦੂਸ਼ਤ । ਅਦਬਤ ਪਾਣੀ ਮਨੁੱਖਾਂ, ਜੀਵਾਂ ਤੇ ਬਨਸਪਤੀ ਲਈ ਹਾਨੀਕਾਰਕ ਸਿੱਧ ਹੋ ਰਿਹਾ ਹੈ।
ਪਾਣੀ-ਪ੍ਰਦੂਸ਼ਣ ਦੇ ਕਾਰਨ : ਮਨੁੱਖ ਵੱਲੋਂ ਹੀ ਪਾਣੀ ਪਦਸ਼ਤ ਕੀਤਾ ਗਿਆ ਹੈ ਤੇ ਲਗਾਤਾਰ ਕੀਤਾ ਜਾ ਰਿਹਾ ਹੈ। ਜਿਵੇਂ :
- ਸੀਵਰੇਜ: ਵਰਿਤਆ ਹੋਇਆ ਘਰੇਲੂ ਪਾਣੀ (ਸੀਵਰੇਜ) ਆਦਿ ਕਿਸੇ ਦਰਿਆ, ਨਦੀ ਜਾਂ ਡਰੇਨ ਵਿਚ ਮਿਲਾ ਦਿੱਤਾ ਜਾਂਦਾ ਹੈ।ਇਸ ਤਰਾਂ ਇਹ ਪਾਣੀ ਵਰਤਣਯੋਗ ਨਹੀਂ ਰਹਿੰਦਾ।
- ਉਦਯੋਗਿਕ ਰਹਿੰਦ-ਖੂੰਹਦ: ਵੱਡੇ-ਵੱਡੇ ਉਦਯੋਗਾਂ ਵਿਚ ਵੀ ਵੱਡੀ ਮਾਤਰਾ ਵਿਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਜਦ ਫੈਕਟਰੀਆਂ ਦਾ ਪਾਣੀ ਬਾਹਰ ਨਿਕਲਦਾ ਹੈ ਤਾਂ ਉਸ ਵਿਚ ਬਹੁਤ ਸਾਰੇ ਰਸਾਇਣ ਮਿਲੇ ਹੁੰਦੇ ਹਨ ਜਿਨਾਂ ਨਾਲ ਪਾਣੀ ਪ੍ਰਦੂਸ਼ਤ ਹੋ ਜਾਂਦਾ ਹੈ।
- ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ: ਫਸਲਾਂ ਦੇ ਵੱਧ ਝਾੜ ਲੈਣ ਲਈ ਕਿਸਾਨ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦੇ ਹਨ ਪ੍ਰੰਤੂ ਇਨ੍ਹਾਂ ਦਾ ਅਸਰ ਵਰਖਾ ਦੇ ਪਾਣੀ ਨਾਲ ਮਿਲ ਕੇ ਦੂਰ-ਦੁਰਾਡੇ ਪਹੁੰਚ ਜਾਂਦਾ ਹੈ।
- ਖਣਿਜ ਤੇਲ: ਸਮੁੰਦਰੀ ਜਹਾਜ਼ਾਂ ਰਾਹੀਂ ਖਣਿਜ ਤੇਲ ਚੋਇਆ ਜਾਂਦਾ ਹੈ ਪਰ ਜੇਕਰ ਕੋਈ ਟੈਂਕਰ ਦੁਰਘਟਨਾ-ਸਤ ਹੋ ਜਾਂਦਾ ਹੈ ਤਾਂ ਤੇਲ ਸਮੁੰਦਰ ਵਿਚ ਫੈਲ ਜਾਂਦਾ ਹੈ। ਇਸ ਤੋਂ ਇਲਾਵਾ ਤੇਲ ਸੋਧਕ ਕਾਰਖਾਨਿਆਂ ਵਿਚੋਂ ਨਿਕਲਿਆ ਵਾਧੂ ਪਾਣੀ ਵੀ ਤੇਲ-ਸਤ ਹੁੰਦਾ ਹੈ ਜੋ ਕਿ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।
- ਮੂਰਤੀਆਂ ਦਾ ਵਿਸਰਜਨ: ਇਸ ਤੋਂ ਬਿਨਾਂ ਧਾਰਮਕ ਕਰਮ-ਕਾਂਡ ਲਈ ਕੋਈ ਨਾ ਕੋਈ ਵਸਤੂ ਜਲ-ਪ੍ਰਵਾਹ ਕਰਨੀ ਜਾਂ ਵਿਸ਼ੇਸ਼ ਤਿਉਹਾਰਾਂ ‘ਤੇ ਮੂਰਤੀਆਂ ਵਿਸਰਜਨ ਕਰਨ ਨਾਲ ਵੀ ਪਾਣੀ ਪ੍ਰਦੂਸ਼ਤ ਹੋ ਜਾਂਦਾ ਹੈ ਕਿਉਂਕਿ ਮੂਰਤੀਆਂ ‘ਤੇ ਪੈਂਟ ਆਦਿ ਖ਼ਤਰਨਾਕ ਰਸਾਇਣਾਂ ਨਾਲ ਕੀਤਾ ਹੁੰਦਾ ਹੈ।
ਪਾਣੀ ਦੀ ਸੰਭਾਲ : ਕਿਸਾਨ ਫ਼ਸਲੀ ਚੱਕਰ ਨੂੰ ਬਦਲਣ, ਝੋਨੇ ਦੀ ਥਾਂ ਦਾਲਾਂ/ਸਬਜ਼ੀਆਂ ਬੀਜਣ, ਹਰੀ/ਰੂੜੀ ਖਾਦ ਦੀ ਵਰਤੋਂ ਕਰਨ ਅਤੇ ਤੁਪਕਾ ਤੇ ਫਰਾਗ ਸਿੰਜਾਈ ਸਕੀਮ ਅਪਣਾਉਣ। ਘਰੇਲੂ ਬਗੀਚੇ ਨੂੰ ਸ਼ਾਮ ਵੇਲੇ ਪਾਣੀ ਲਾਇਆ ਜਾਵੇ। ਛੱਤਾਂ ‘ਤੇ ਹਾਰਵੈਸਟਿੰਗ ਸਿਸਟਮ ਲਾਓਵਰਖਾ ਦਾ ਪਾਣੀ ਇਕੱਠਾ ਕੀਤਾ ਜਾਵੇ, ਉਦਯੋਗਾਂ ਵਿਚ ਪਾਣੀ ਸੋਧਕ ਪਲਾਂਟ ਹੋਣ, ਨਹਿਰਾਂ ਪੱਕੀਆਂ ਹੋਣ, ਪਾਣੀ ਦੀ ਲੀਕੇਜ ਬੰਦ ਕੀਤੀ ਜਾਵੇ। ਕੇਵਲ ਲੋੜ ਅਨੁਸਾਰ ਹੀ ਪਾਣੀ ਵਰਤਿਆ ਜਾਵੇ।
ਸਿੱਟਾ : ਅੰਤ ਵਿਚ ਇਹੋ ਕਿਹਾ ਜਾ ਸਕਦਾ ਹੈ ਕਿ ਵਿਸ਼ਵ ਭਰ ਵਿਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਸਮੇਂ ਸੰਸਾਰ ਦੀ । ਅਧੀ ਜਨ-ਸੰਖਿਆ ਪਾਣੀ ਦੀ ਘਾਟ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੈ । ਮਨੁੱਖ ਪਾਣੀ ਦੀ ਵਰਤੋਂ ਘੱਟ ਤੇ ਦੁਰਵਰਤੋਂ ਵੱਧ ਕਰ ਰਿਹਾ ਹੈ। ਨਦੀਆਂ ਆਦਿ ਦਾ ਪਾਣੀ ਦੂਸ਼ਤ ਹੋ ਜਾਂਦਾ ਹੈ ਜਿਹੜਾ ਕਿ ਨਾ ਤਾਂ ਪੀਣ ਯੋਗ ਹੈ ਤੇ ਨਾ ਹੀ ਖੇਤੀ ਲਈ ਤੇ ਨਾ ਹੀ ਕਿਸੇ ਵਰਤੋਂ ਵਿਚ ਆਉਣ ਯੋਗ ਹੈ। ਸੰਸਾਰ ਦਾ ਜਲ-ਚੱਕਰ ਵੀ ਟੁੱਟ ਗਿਆ ਹੈ । ਇਸ ਲਈ ਅੱਜ ਸਾਫ਼ ਪਾਣੀ ਨੂੰ ਬਚਾਉਣ ਅਤੇ ਪਾਣੀ ਨੂੰ ਦੂਸ਼ਤ ਹੋਣ ਤੋਂ ਰੋਕਣ ਦੇ ਉਪਰਾਲੇ । ਕਰਨੇ ਚਾਹੀਦੇ ਹਨ ਕਿਉਂਕਿ “ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭੁ ਕੋਇ ॥
good essay
bro
Thanks for the essay
Very good eassy
My mam say to write an essay on pani di bachat and you help me a lot thanks
Very good essay
Very good essay u really help me thank you for the essay 😊😊😊😉😚😚😚😍😍😘😘
Very nice essay but very long also . Thank you for this essay
It’s very nice essay and thanks for essay