ਪਹਾੜ ਦੀ ਸੈਰ
Pahad ki Sair
ਸੈਰ ਦਾ ਪ੍ਰੋਗਰਾਮ : ਗਰਮੀਆਂ ਦੀਆਂ ਛੁੱਟੀਆਂ ਵਿਚ ਸਾਨੂੰ ਪਿਤਾ ਜੀ ਕਿਸੇ ਨਾ ਕਿਸੇ ਪਹਾੜ ਦੀ ਸੈਰ ਕਰਵਾਇਆ ਕਰਦੇ ਹਨ। ਇਸ ਵਾਰ ਅਸੀਂ ਸ੍ਰੀਨਗਰ ਦੀ ਸੈਰ ਦਾ ਪ੍ਰੋਗਰਾਮ ਬਣਾਇਆ।
ਡੀਲਕਸ ਬੰਸ ਰਾਹੀਂ ਸਫ਼ਰ : ਅਸੀਂ ਤਿੰਨ ਜੂਨ, ਸ਼ੁੱਕਰਵਾਰ ਨੂੰ ਜੰਮ ਜਾਣ ਲਈ ਝੰਗ ਟਰਾਂਸਪੋਰਟ ਦੀ ਬਟਾਲਿਓਂ ਲੰਘਣ ਵਾਲੀ ਡੀਲਕਸ ਬੱਸ ਵਿਚ ਬੈਠ ਗਏ। ਡਰਾਈਵਰ ਇਕ ਤਜਰਬੇਕਾਰ ਪਹਾੜੀਆ ਸੀ। ਉਸ ਨੇ ਅੰਮ੍ਰਿਤਸਰ ਤੋਂ ਹੀ ਇਕ ਫਿਲਮ ਵਿਖਾਉਣੀ ਸ਼ਰ ਹੋਈ ਸੀ। ਜੀਅ ਕਰਦਾ ਫਿਲਮ ਵੇਖਦੇ ਤੇ ਜੀਅ ਕਰਦਾ ਤਾਂ ਬਾਰੀ ਵਿਚੋਂ ਬਾਹਰਲੀ ਸਵੇਰ ਦੀ ਸੈਰ ਕਰਨ ਵਾਲਿਆਂ ਵੱਲ ਵੇਖਦੇ।
ਮਾਧੋਪੁਰ ਵਿਚ ਨਾਸ਼ਤਾ : ਕੋਈ ਦੋ ਘੰਟਿਆਂ ਵਿਚ ਅਸੀਂ ਮਾਧੋਪੁਰ ਪੁੱਜ ਗਏ । ਇੱਥੇ ਅਸੀਂ ਇੰਦਰ ਹੋਟਲ ਤੋਂ ਨਾਸ਼ਤਾ ਲਿਆ ਅਤੇ ਕੇਲੇ ਤੋਂ ਸੇਬ ਰਸਤੇ ਲਈ ਖ਼ਰੀਦ ਲਏ। ਕੁਝ ਚਿਰ ਰੁਕਣ ਤੋਂ ਬਾਅਦ ਬੱਸ ਜੰਮੂ ਲਈ ਚੱਲ ਪਈ। ਹੁਣ ਨੀਮ-ਪਹਾੜੀ ਇਲਾਕਾ ਸ਼ੁਰੂ ਹੋ ਗਿਆ। ਅਸੀਂ ਭੈਣ-ਭਰਾ ਗੱਲਾਂ ਮਾਰਨ ਤੇ ਚਾਰ-ਚੁਫੇਰੇ ਪਹਾੜੀ ਇਲਾਕੇ, ਝਾੜੀਆਂ ਤੇ ਰੁੱਖਾਂ ਦੇ ਦਿਸ਼ ਵੇਖਣ ਲੱਗ ਪਏ । ਥੋੜੀ ਦੇਰ ‘ਚ ਅਸੀਂ ਲਖਨਪਰ ਗਏ। ਇੱਥੇ ਬੱਸ ਵਿਚਲੇ ਸਮਾਨ ਤੇ ਯਾਤਰੂਆਂ ਦੀ ਬਾਕਾਇਦਾ ਚੈਕਿੰਗ ਹੋਈ। ਅਸੀਂ ਵੜੇ ਖਾਧੇ। ਕਈਆਂ ਨੇ ਪੂੜੀਆਂ-ਛੋਲੇ ਲਏ।
ਲਖਨਪੁਰੋਂ ਤੁਰ ਕੇ ਬੱਸ ਗਿਆਰਾਂ ਵਜੇ ਜੰਮ ਪੁੱਜ ਗਈ। ਅਸੀਂ ਇੱਥੇ ਪੋਤੇ ਦੇਵ ਰਾਜ ਸ਼ਰਮਾ ਦੇ ਘਰ ਠਹਿਰੇ । ਅਸੀਂ ਸ਼ਾਮੀਂ ਜੰਮ ਦਾ ਬਜਾਰ ਵੇਖਿਆਂ ਤੇ ਰੇਘਨਾਥ ਮੰਦਰ ਦੇ ਦਰਸ਼ਨ ਕੀਤੇ। ਅਗਲੀ ਸਵੇਰ ਪੰਜ ਵਜੇ ਸੀਨਗਰ ਦੀ ਬੱਸ ਵਿਚ ਬੈਠ ਗਏ । ਸਾਡੀ ਬੱਸ ਵਲਦਾਰ ਸਤਕਾਂ । ਚਰਦੀ ਹੋਈ ਪਹਾੜੀ ਦੇ ਉੱਤੇ ਹੀ ਉੱਤੇ ਚੜਦੀ ਗਈ।ਰਾਮ-ਬਣ ਪੁੱਜ ਕੇ ਯਾਤਰੀਆਂ ਨੇ ਦੁਪਹਿਰ ਦਾ ਖਾਣਾ ਖਾਧਾ। ਇੱਥੋਂ ਚੱਲ ਕੇ ਬਸਤੇ ਤਾ ਮਗਏ, ਕੁਝ ਵਾਦੀ ਦੇ ਮਨਮੋਹਨੇ ਦਿਸ਼ ਵੇਖਣ ਵਿਚ ਮਸਤ ਰਹੇ। ਕਈ ਤਾਂ ਡੂੰਘੀਆਂ ਖੱਡਾਂ ਵੇਖ ਕੇ ਕੰਬਦੇ ਨਜ਼ਰ ਆ ਰਹੇ ਸਨ। ਅਸੀਂ ਛੇ ਵਜੇ ਨਗਰ ਬੱਸ ਅੱਡੇ ਤੇ ਪੁੱਜ ਗਏ ।ਇੱਥੋਂ ਅਸੀਂ ਖ਼ਾਲਸਾ ਹੋਟਲ ਟਾਂਗੇ ਵਿਚ ਗਏ ਅਤੇ ਇਕ ਕਮਰਾ ਕਿਰਾਏ ਤੇ ਲੈ ਲਿਆ। ਇਸ ਹੋਟਲ। ਦੇ ਕੋਲ ਜਿਹਲਮ ਦਰਿਆ ਲੰਘਦਾ ਹੈ ਅਤੇ ਇਸ ਦੇ ਖੱਬੇ ਪਾਸੇ ਗੁਰਦੁਆਰਾ ਸਿੰਘ ਸਭਾ ਹੈ । ਅਸੀਂ 10-12 ਘੰਟਿਆਂ ਦਾ ਸਫ਼ਰ ਕਰਕੇ ਥੱਕ ਕੇ। ਚੂਰ ਹੋਏ ਪਏ ਸਾਂ। ਅਸੀਂ ਹੋਟਲ ਤੋਂ ਖਾਣਾ ਖਾਧਾ, ਚਾਹ ਪੀਤੀ, ਫਲ-ਫਰੂਟ ਲਿਆ ਤੇ ਕਮਰੇ ਵਿਚ ਘੂਕ ਸੋ ਗਏ ।
ਸੋਰ ਦਾ ਗਣੇਸ਼ ਡੱਲ ਝੀਲ ਤੋਂ : ਸਵੇਰੇ ਅਸੀਂ ਇਸ ਪਹਾੜੀ ਸੈਰ ਦਾ ਗਣੇਸ਼ ਡੱਲ ਲੇਕ ਤੋਂ ਕੀਤਾ। ਸ਼ਿਕਾਰੇ ਦੇ ਮਾਲਕ ਅਲੀ ਨੇ। ਸਾਨੂੰ ਛੱਲ ਲਕ ਦੀ ਸੈਰ ਕਰਾਈ। ਡੌਲ ਵਿਚਲੇ ਹੋਟਲ ਤੋਂ ਅਸੀਂ ਦੁਪਹਿਰ ਦਾ ਖਾਣਾ ਖਾ ਕੇ ਚਾਹ ਪੀਤੀ। ਇਸ (ਡੱਲ ਲੋਕ) ਦੀ ਸੈਰ ਨੇ ਸਾਡੀ ਪਿਛਲੀ ਸਾਰੀ ਥਕਾਵਟ ਦੂਰ ਕਰ ਦਿੱਤੀ। ਸ਼ਿਕਾਰੇ ਵਾਲੇ ਨੇ ਸਾਨੂੰ ਸ੍ਰੀਨਗਰ ਦੇ ਆਲੇ-ਦੁਆਲੇ ਦੇ ਸੁੰਦਰ ਪਹਾੜੀ ਦਿਸ਼ਾਂ, ਆਬਸ਼ਾਰਾਂ, ਚਸ਼ਮਿਆਂ ਤੇ ਮੁਗਲਈ ਬਾਗਾਂ ਦੀ ਛਪੀ ਹੋਈ ਸੂਚੀ ਦਿੰਦਿਆਂ ਕਿਹਾ ਕਿ ਜਿੱਥੇ ਵੀ ਜਾਣਾ ਹੋਵੇ ਇਕ ਦਿਨ ਪਹਿਲਾਂ ਬੱਸ-ਸਟੈਂਡ ਤੋਂ ਸੀਟਾਂ ਰਾਖਵੀਆਂ ਰਖਵਾ ਕੇ ਬੜੇ ਮੌਜ-ਮੇਲੇ ਨਾਲ ਸਾਰੇ ਦ੍ਰਿਸ਼ ਵੇਖ ਸਕਦੇ ਹੋ।ਉਸ ਨੇ ਹੋਰ ਦੱਸਿਆ ਕਿ ਜਿੱਥੇ ਬੱਸ ਨਹੀਂ ਜਾ ਸਕਦੀ, ਉੱਥੇ ਜਾਣ ਲਈ ਘੋੜੇ, ਖੱਚਰਾਂ ਤੇ ਹਾਤੇ ਮਿਲ ਜਾਂਦੇ ਹਨ।
ਸਨੋਅ ਛਾਲ : ਅਸੀਂ ਇਕ ਦਿਨ ਗੁਲਮਰਗ ਗਏ । ਇਹ ਨਗਰ ਤੋਂ ਤੀਹ ਮੀਲ ਦੀ ਵਿੱਥ ਤੇ ਹੈ । ਇਸ ਦੀ ਉੱਚੀ ਪਹਾੜੀ ‘ਤੇ ਪੁੱਜਣ ਲਈ ਪਿਤਾ ਜੀ ਨੇ ਟਾਂਗ-ਮਾਰਗ ਤੋਂ ਦੋ ਟੱਟੂ ਕੀਤੇ ਤੇ ਬੱਚਿਆਂ ਨੂੰ ਅੱਗੇ ਬਿਠਾ ਲਿਆ। ਗੁਲਮਰਗ ਦੀ ਸਨੋਅ ਫ਼ਾਲ (Snow Fall) ਵੇਖਣ ਵਾਲੀ ਸੀ। ਚਾਰ-ਚੁਫੇਰੇ ਭਾਵੇਂ ਬਰਫ ਹੀ ਬਰਫ਼ ਸੀ ਪਰ ਹੱਡ-ਠਾਰਵੀਂ ਠੰਢ ਨਹੀਂ ਸੀ।
ਅਗਲੇ ਦਿਨ ਅਸੀਂ ਪਹਿਲਗਾਮ ਗਏ । ਇਹ ਸੀਨਗਰ ਤੋਂ 65 ਮੀਲ ਦੀ ਵਿੱਥ ਤੇ ਹੈ । ਰਸਤੇ ਵਿਚ ਅਸੀਂ ਵੈਰੀ ਨਾਗ, ਕੁੱਕੜ ਨਾਗ ਤੇ ਇੱਛਾਬਲ ਆਦਿ ਨੂੰ ਵੀ ਵੇਖਿਆ। ਇੱਥੋਂ ਦੇ ਉੱਚੇ-ਲੰਮੇ ਸਰੂ ਦੇ ਦਰਖ਼ਤ ਕਾਦਰ ਦੀ ਕੁਦਰਤ ਅੱਗੇ ਸਿਰ ਨਿਵਾ ਕੇ ਰਹਿੰਦੇ ਹਨ।
ਮੁਗਲ ਗਾਰਡਨਜ਼ : ਚੌਥੇ ਦਿਨ ਅਸੀਂ ਮੁਗਲ ਗਾਰਡਨਜ਼ ਗਏ ।ਇਹ ਬਾਗ਼ ਮੁਗ਼ਲ ਬਾਦਸ਼ਾਹਾਂ ਦੇ ਕਲਾ-ਸ਼ੌਕ ਦੀ ਗਵਾਹੀ ਭਰਦੇ ਹਨ। ਇਨਾਂ ਬਾਗਾਂ ਵਿਚ ਵਿਭਿੰਨ ਪ੍ਰਕਾਰ ਦੇ ਫੁੱਲ ਟਹਿਕਦੇ ਸਨ। ਇਨ੍ਹਾਂ ਦੇ ਫੁਹਾਰੇ ਆਪਣਾ ਰੰਗ ਬੰਦੇ ਸਨ। ਚਸ਼ਮਾ ਸ਼ਾਹੀ, ਸ਼ਾਲੀਮਾਰ ਬਾਗ਼ ਤੇ ਨਿਸ਼ਾਤ ਬਾਗ਼ ਦੇ ਦ੍ਰਿਸ਼ ਅਜੇ ਵੀ ਸਾਡੀਆਂ ਅੱਖੀਆਂ ਸਾਹਮਣੇ ਘੁੰਮਦੇ ਰਹਿੰਦੇ ਹਨ। ਇਸੇ ਚੱਕਰ ਵਿਚ ਅਸੀਂ ਖੀਰ ਭਵਾਨੀ ਮੰਦਰ ਦੇ ਦਰਸ਼ਨ ਕੀਤੇ ਅਤੇ ਫੁੱਲਰ ਲੋਕ ਦੇ ਅਠਖੇਲੀਆਂ ਲੈਂਦੇ ਵਹਾਅ ਨੂੰ ਵੀ ਵੇਖਿਆ।