ਮੋਬਾਈਲ ਫੋਨ
Mobile Phone
ਜਾਂ
ਸੈੱਲਫੋਨ ਦਾ ਯੁਗ
Cell Phone da Yug
ਜਾਂ
ਸੱਲਫੋਨ ਦੀ ਲੋਕ-ਪ੍ਰਿਅਤਾ, ਲਾਭ ਤੇ ਹਾਨੀਆਂ
Mobile Phone de Labh te Haniya
ਸੰਚਾਰ ਦਾ ਹਰਮਨ-ਪਿਆਰਾ ਸਾਧਨ-ਮੋਬਾਈਲ ਫੋਨ, ਜਿਸਨੂੰ ਸੈੱਲਫੋਨ ਵੀ ਕਹਿੰਦੇ ਹਨ, ਵਰਤਮਾਨ ਸੰਸਾਰ ਵਿਚ ਸਚਨਾ-ਸੰਚਾਰ ਦਾ ਸਭ ਤੋਂ ਹਰਮਨ-ਪਿਆਰਾ ਸਾਧਨ ਬਣ ਗਿਆ ਹੈ । ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੇ, ਤੁਹਾਨੂੰ ਇਧਰ-ਉਧਰ ਕੋਈ ਨਾ ਕੋਈ ਸੈੱਲਫੋਨ ਉੱਤੇ ਗੱਲਾਂ ਕਰਦਾ ਦਿਸ ਪਵੇਗਾ ਜਾਂ ਘੱਟੋ-ਘੱਟ ਕਿਸੇ ਦੀ ਜੇਬ ਜਾਂ ਪਰਸ ਵਿਚ ਸੈੱਲਫੋਨ ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ | ਅੱਜ ਤੋਂ 24-25 ਸਾਲ ਪਹਿਲਾਂ ਜਦੋਂ ਅਮਰੀਕਾ ਵਿਚ ਤੇ 12-13 ਸਾਲ ਪਹਿਲਾਂ ਭਾਰਤ ਵਿਚ ਇਸਦਾ ਪ੍ਰਚਲਨ ਆਰੰਭ ਹੋਇਆ, ਤਾਂ ਇਸਨੂੰ ਇਕ ਨਾਯਾਬ ਚੀਜ਼ ਸਮਝਿਆ ਜਾਂਦਾ ਸੀ, ਪਰ ਅੱਜ ਇਹ ਅਜਿਹੀ ਚੀਜ਼ | ਬਣ ਗਿਆ ਹੈ ਕਿ ਇਸਨੂੰ ਹਰ ਅਮੀਰ-ਗ਼ਰੀਬ ਪ੍ਰਾਪਤ ਕਰ ਸਕਦਾ ਹੈ। ਇਹੋ ਕਾਰਨ ਹੈ ਕਿ ਅੱਜ ਦੁਨੀਆਂ ਦੀ ਪੌਣੇ ਸੱਤ ਅਰਬ ਅਬਾਦੀ ਵਿਚੋਂ 4 ਅਰਬ ਤੋਂ ਲੋਕ ਸੈੱਲਫੋਨ ਦੀ ਵਰਤੋਂ ਕਰ ਰਹੇ ਹਨ |
ਭਾਰਤ ਵਿਚ ਇਸ ਸਮੇਂ ਸੈੱਲਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 40 ਕਰੋੜ ਤੋਂ ਉੱਪਰ ਹੈ ਅਤੇ ਇਹ ਦਿਨੋ-ਦਿਨ ਤੇਜ਼ੀ ਨਾਲ ਵਧ ਰਹੀ ਹੈ 2016 ਤਕ ਇਸਦੇ 70 ਕਰੋੜ ਹੋ ਜਾਣ ਦਾ ਅਨੁਮਾਨ ਹੈ।
ਸੈੱਲਫੋਨ ਦਾ ਵਿਕਾਸ-1921 ਵਿਚ ਅਮਰੀਕਾ ਵਿਚ ਡੈਟਰਾਇਟ ਮਿਸ਼ੀਗਨ ਪੁਲੀਸ ਡੀਪਾਰਟਮੈਂਟ ਨੇ ਸੈੱਲਫੋਨ ਦੀ ਵਰਤੋਂ ਆਰੰਭ ਕੀਤੀ । ਇਸ ਸਮੇਂ ਇਸ ਯੰਤਰ ਦਾ ਮੁੱਢ ਹੀ ਬੱਝਾ ਸੀ, ਜਿਸ ਕਰਕੇ ਪਿਛਲੀ ਸਦੀ ਦੇ 60 ਵਰਿਆਂ ਤਕ ਇਸਨੂੰ ਬਰੀਫ਼ ਕੇਸ ਵਰਗੇ ਡੱਬੇ ਵਿਚ ਰੱਖਣਾ ਪੈਂਦਾ ਸੀ ਤੇ ਇਸਦੀ ਰੇਂਜ ਵੀ 70 ਕੁ ਕਿਲੋਮੀਟਰ ਹੀ ਸੀ ।
1978 ਵਿਚ ਬੈੱਲ ਪ੍ਰਯੋਗਸ਼ਾਲਾ ਵਲੋਂ ਸ਼ਿਕਾਗੋ ਵਿਖੇ ਸੈਲੂਲਰ ਸਿਸਟਮ ਦੀ ਪਹਿਲੀ ਵਾਰੀ ਪਰਖ ਕੀਤੀ ਗਈ । ਬੇਸ਼ੱਕ ਪਹਿਲੇ ਸੈੱਲਫੋਨ ਐਨਾਲਾਗ ਸਨ, ਪ੍ਰੰਤੂ 1980 ਤੋਂ ਮਗਰੋਂ ਡਿਜੀਟਲ ਸਿਸਟਮ ਉੱਤੇ ਜ਼ੋਰ ਦਿੱਤਾ ਗਿਆ, ਜੋ ਕਿ ਘੱਟ ਕੀਮਤ ਵਿਚ ਵਧੀਆ ਅਵਾਜ਼ ਤੇ ਸੇਵਾ ਦਿੰਦਾ ਸੀ ਅਤੇ ਨਾਲ ਹੀ ਇਸ ਵਿਚ ਹੋਰ ਬਹੁਤ ਸਾਰੇ ਫ਼ੀਚਰ ਵੀ ਸ਼ਾਮਿਲ ਕੀਤੇ ਜਾ ਸਕਦੇ ਸਨ ।
ਆਮ ਲੋਕਾਂ ਦੁਆਰਾ ਪਹਿਲੀ ਵਾਰੀ ਸੈੱਲਫੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿਚ 1983 ਵਿਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ-ਸਾਧਨ ਦੀ ਲੋਕ-ਪ੍ਰਿਅਤਾ ਦਿਨੋ-ਦਿਨ ਆਪਣੇ ਪੈਰ ਪਸਾਰਦੀ ਗਈ । ਇਸ ਸਮੇਂ ਸੈੱਲਫੋਨ ਦੀ ਸਭ ਤੋਂ ਵੱਧ ਵਰਤੋਂ ਚੀਨ ਵਿਚ ਹੋ ਰਹੀ ਹੈ, ਜਿੱਥੇ ਇਨ੍ਹਾਂ ਦੀ ਗਿਣਤੀ 67 ਕਰੋੜ 45 ਲੱਖ ਹੈ । ਜਿਸ ਦੇ ਹਿਸਾਬ ਨਾਲ ਸੈੱਲਫੋਨ ਖਪਤਕਾਰਾਂ ਵਿਚ ਚੀਨ ਤੋਂ ਪਿੱਛੋਂ ਅਮਰੀਕਾ ਦਾ ਨੰਬਰ ਹੈ । ਭਾਰਤ ਇਸ ਦੌੜ ਵਿਚ ਤੀਜੇ ਸਥਾਨ ਤੇ ਹੈ |
ਭਾਰਤ ਵਿਚ ਸੈੱਲਫੋਨ ਜਦੋਂ 1994 ਵਿਚ ਭਾਰਤ ਵਿਚ ਸੈੱਲਫੋਨ ਪਹਿਲੀ ਵਾਰੀ ਆਇਆ, ਤਾਂ ਇਸਦੀ ਜਾ ਵਾਲੀਆਂ ਕੰਪਨੀਆਂ ਬਹੁਤ ਘੱਟ ਸਨ ਅਤੇ ਉਸ ਵੇਲੇ ਦੇ ਇੱਟ ਜਿੱਡੇ ਸੈੱਲਫੋਨ ਦੀ ਕੀਮਤ ਵੀ ਕਾਫ਼ੀ ਉੱਚੀ ਸੀ। ਬੈਟਰੀ ਦਾ ਜੀਵਨ ਵੀ ਘੱਟ ਸੀ ਅਤੇ ਇਕ ਮਿੰਟ ਦੀ ਕਾਲ ਲਈ 19 ਰੁਪਏ ਤੇ ਕਾਲ ਸੁਣਨ ਲਈ ਇਸ ਤੋਂ ਲਗਭਗ ਅੱਧੇ ਰੂਪਏ ਅਦਾ ਕਰਨੇ ਪੈਂਦੇ ਸਨ, ਜਿਸ ਨੂੰ ਸੁਣ ਕੇ ਆਮ ਆਦਮੀ ਨੂੰ ਤਾਂ ਕਾਂਬਾ ਜਿਹਾ ਛਿੜ ਜਾਂਦਾ ਸੀ । ਪਹਿਲ ਤਾਂ ਇਸਦੀ ਵਰਤੋਂ ਵੱਡੇ-ਵੱਡੇ ਕਾਰੋਬਾਰੀ ਅਦਾਰਿਆਂ ਦੇ ਮਾਲਕਾਂ ਦੁਆਰਾ ਕੀਤੀ ਗਈ | ਪਰ ਅੱਜ
ਪਸਾਰਾ ਕਿਸੇ ਕੰਪਨੀ ਦੇ ਚੀਫ਼ ਐਗਜ਼ੈਕਟਿਵ ਅਫ਼ਸਰ ਤੋਂ ਲੈ ਕੇ ਤੁਹਾਡੇ ਘਰ ਵਿੱਚ ਟੂਟੀਆਂ ਲਾਉਣ ਆਏ ਪਲੰਬਰ ਦਾ ਰੁਕਿਆ ਸੀਵਰੇਜ ਖੋਲ੍ਹਣ ਆਏ ਮਿਸਤਰੀ ਜਾਂ ਮਜ਼ਦੂਰ ਤਕ ਹੈ।
ਅੱਜ ਭਾਰਤ ਵਿਚ ਉੱਬ ਨੌਜਵਾਨ ਵਰਗ ਤੋਂ ਇਲਾਵਾ ਸੈੱਲਫੋਨ ਦੀ ਵਰਤੋਂ ਸਮਾਜ ਵਿਚ ਹਰ ਪੱਧਰ ਤੇ ਹਰ ਕਿੱਤੇ ਨਾ ਸੰਬੰਧਿਤ ਵਿਅਕਤੀ ਕਰ ਰਿਹਾ ਹੈ , ਇੰਝ ਜਾਪਦਾ ਹੈ, ਜਿਵੇਂ ਅੱਜ ਦੀ ਜ਼ਿੰਦਗੀ ਸੈੱਲਫੋਨਾਂ ਦੇ ਸਿਰ ਉੱਤੇ ਹੀ ਚਲ ਰਹੀ ਹੋਵੇ । ਅੱਜ ਦੀ ਦੁਨੀਆ ਵਿਚ ਸੈੱਲਫੋਨ ਸਰਬ-ਵਿਆਪਕ ਹੈ ।
ਆਓ ਜ਼ਰਾ ਦੇਖੀਏ ਇਸਦੇ ਲਾਭ ਕੀ ਹਨ ?
ਸੰਚਾਰ ਦਾ ਹਰਮਨ-ਪਿਆਰਾ ਸਾਧਨ-ਪਿੱਛੇ ਦੱਸੇ ਅਨੁਸਾਰ ਸੈੱਲਫੋਨ ਦਾ ਸਭ ਤੋਂ ਵੱਡਾ ਲਾਭ ਤਟਫਟ ਸੂਚਨਾ-ਸੰਚਾਰ ਦਾ ਸਾਧਨ ਹੋਣਾ ਹੈ। ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿਚ ਹੋਵੋ, ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂਸਕਿੰਟਾਂ ਵਿੱਚ ਦੁਨੀਆਂ ਦੇ ਕਿਸੇ ਥਾਂ ਵੀ ਕਿਸੇ ਵੀ ਹਾਲਤ ਵਿਚ ਮੌਜੂਦ ਤੁਹਾਡੇ ਮਿੱਤਰ-ਪਿਆਰੇ, ਸਨੇਹੀ-ਰਿਸ਼ਤੇਦਾਰ ਜਾਂ ਵਪਾਰਕ | ਸੰਬੰਧੀ ਤਕ ਪੁਚਾ ਸਕਦਾ ਹੈ, ਸਗੋਂ ਉਸਦਾ ਉੱਤਰ ਵੀ ਨਾਲੋ ਨਾਲ ਤੁਹਾਡੇ ਤਕ ਪੁਚਾ ਦਿੰਦਾ ਹੈ । ਫਲਸਰੂਪ ਸਾਡੇ ਕੋਲ ਆਪਣੇ ਨਾਲ ਸੰਬੰਧਿਤ ਹਰ ਪ੍ਰਕਾਰ ਦੇ ਵਿਅਕਤੀ ਦੀਆਂ ਸਰਗਰਮੀਆਂ ਤੇ ਸਥਿਤੀ ਬਾਰੇ ਕਾਫ਼ੀ ਹੱਦ ਤਕ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਨੂੰ ਮੌਜੂਦ ਰਹਿੰਦੀ ਹੈ, ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਦਿੜਤਾ, ਅਚੂਕਤਾ ਤੇ ਤੇਜ਼ੀ ਚ ਆਉਂਦੀ ਹੈ, ਜੋ ਕਿ ਜ਼ਿੰਦਗੀ ਲਈ ਇਕ ਉਸਾਰੂ ਲੱਛਣ ਹੈ ।
ਆਰਥਿਕ ਉੱਨਤੀ ਦਾ ਸਾਧਨ-ਸੈੱਲਫੋਨ ਦਾ ਦੂਜਾ ਵੱਡਾ ਲਾਭ ਸੂਚਨਾ-ਸੰਚਾਰ ਵਿਚ ਤੇਜ਼ੀ ਆਉਣ ਦਾ ਹੀ ਸਿੱਟਾ ? ਹੈ । ਇਸ ਤੇਜ਼ੀ ਨਾਲ ਜਿੱਥੇ ਸਾਡੇ ਪਰਿਵਾਰਕ, ਸਮਾਜਿਕ ਤੇ ਰਾਜਨੀਤਿਕ ਜੀਵਨ ਵਿਚ ਸਾਡੀ ਕਿਰਿਆਤਮਕਤਾ ਨੂੰ ਹੁਲਾਰਾ ਵੀ ਮਿਲਦਾ ਹੈ, ਉੱਥੇ ਨਾਲ ਹੀ ਵਪਾਰਕ ਤੇ ਆਰਥਿਕ ਖੇਤਰ ਵਿਚ ਉਤਪਾਦਨ, ਖ਼ਰੀਦ-ਫਰੋਖਤ, ਮੰਗ-ਪੂਰਤੀ, ਦੇਣ-ਲੈਣ, ਜੋ ਭੁਗਤਾਨ ਅਤੇ ਕਾਨੂੰਨ-ਵਿਵਸਥਾ ਦੇ ਸੁਧਾਰ ਵਿਚ ਗਤੀ ਆਉਣ ਨਾਲ ਵਿਕਾਸ ਦੀ ਦਰ ਤੇਜ਼ ਹੁੰਦੀ ਹੈ, ਜਿਸ ਦੇ ਸਿੱਟੇ ਵਜੋਂ ‘ਖੁਸ਼ਹਾਲੀ ਵਧਦੀ ਹੈ ਤੇ ਜੀਵਨ-ਪੱਧਰ ਉੱਚਾ ਹੁੰਦਾ ਹੈ ।
ਦਿਲ-ਪਰਚਾਵੇ ਦਾ ਸਾਧਨ-ਸੈੱਲਫੋਨ ਦਾ ਤੀਜਾ ਲਾਭ ਇਸਦਾ ਦਿਲ-ਪਰਚਾਵੇ ਦਾ ਸਾਧਨ ਹੋਣਾ ਹੈ । ਸੈੱਲਫੋਨ ਜੇਬ ਵਿਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤਾ ਅਹਿਸਾਸ ਨਹੀਂ ਹੁੰਦਾ। ਇਸ ਨਾਲ ਜਿੱਥੇ ਅਸੀਂ ਆਪਣੀ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ-ਭਾਉਂਦੇ ਵਿਅਕਤੀ ਨਾਲ ਗੱਲਾਂ ਕਰ ਸਕਦੇ ਹਾਂ, ਉੱਥੇ ਅਸੀਂ ਇੰਟਰਨੈੱਟ, ਐੱਮ. ਪੀ. 3 ਰੇਡੀਓ, ਟੈਲੀਵਿਯਨ,ਕੈਮਰੇ ਤੇ ਵੀ. ਡੀ. ਓ. ਗੇਮਾਂ ਦੀ ਵਰਤੋਂ ਕਰ ਕੇ ਆਪਣਾ ਦਿਲ-ਪਰਚਾਵਾ ਕਰਨ ਦੇ ਨਾਲ-ਨਾਲ ਆਪਣੀ ਜਾਣਕਾਰੀ ਤੇ ਗਿਆਨ ਵਿਚ ਵੀ ਵਾਧਾ ਕਰ ਸਕਦੇ ਹਾਂ । ਇਸ ਪ੍ਰਕਾਰ ਇਸ ਰਾਹੀਂ ਅਸੀਂ ਹਰ ਸਮੇਂ ਸਾਰੀ ਦੁਨੀਆਂ ਦੇ ਭਿੰਨ-ਭਿੰਨ ਪ੍ਰਕਾਰ ਦੇ ਦਿਲ-ਪਰਚਾਵਿਆਂ ਤੇ ਉਤਸੁਕਤਾ ਜਗਾਊ ਸਾਧਨਾਂ ਨਾਲ ਜੁੜੇ ਰਹਿੰਦੇ ਹਾਂ |
ਵਪਾਰਕ ਅਦਾਰਿਆਂ ਨੂੰ ਲਾਭ-ਸੈੱਲਫੋਨ ਦਾ ਅਗਲਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ । ਸੈੱਲਫੋਨ ਉਤਪਾਦਕ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੇ ਨਵੇਂਨਵੇਂ ਦਿਲ-ਖਿੱਚਵੇਂ ਮਾਡਲਾਂ ਨੂੰ ਮਾਰਕਿਟ ਵਿਚ ਰੋਸ ਕੇ ਤੇ ਇਸ ਸੰਚਾਰ ਸਾਧਨ ਦੀ ਸੇਵਾ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਸਕੀਮਾਂ ਤੇ ਪੈਕਿਜਾਂ ਨਾਲ ਮੋਬਾਈਲ ਫੋਨਾਂ ਨੂੰ ਆਮ ਲੋਕਾਂ ਦੀ ਖ਼ਰੀਦ ਸ਼ਕਤੀ ਦੇ ਅਨਕਲ ਬਣਾਉਂਦੀਆਂ ਹੋਈਆਂ ਖ਼ਪਤਕਾਰਾਂ ਦੀ ਗਿਣਤੀ ਵਧਾ ਕੇ ਅਰਬਾਂ ਰੁਪਏ ਕਮਾ ਰਹੀਆਂ ਹਨ । ਇਹ ਕੰਪਨੀਆਂ ਇਸ ਧਨ ਨੂੰ ਬਹੁਤ ਸਾਰੇ ਹੋਰ ਪ੍ਰਾਜੈਕਟਾਂ ਵਿਚ ਲਾ ਕੇ ਜਿੱਥੇ ਆਪ ਹੋਰ ਧਨ ਕਮਾਉਂਦੀਆਂ ਹਨ, ਉੱਥੇ ਦੇਸ਼ ਦੇ ਵਿਕਾਸ ਵਿੱਚ ਵੀ ਹਿੱਸਾ ਪਾਉਂਦੀਆਂ ਹਨ ਤੇ ਲੱਖਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ
ਜੁਰਮ-ਪੜਤਾਲੀ ਏਜੰਸੀਆਂ ਲਈ ਸਹਾਇਕ-ਸੈੱਲਫੋਨ ਦਾ ਲਾਭ ਜੁਰਮਾਂ ਦੀ ਪੜਤਾਲ ਕਰਨ ਵਿਚ ਪੁਲਿਸ ਤੇ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਹੋਇਆ ਹੈ ਕਿਉਂਕਿ ਇਸ ਵਿਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਹੈ ‘ ਹੈ, ਜਿਸ ਰਾਹੀਂ ਪੁਲਿਸ ਤੋਂ ਗੁਪਤਚਰ ਏਜੰਸੀਆਂ ਬਹੁਤ ਸਾਰੇ ਮੁਜਰਮਾਂ ਤੇ ਉਨਾਂ ਦੇ ਸਾਥੀਆਂ ਦੇ ਲਕਵੇਂ ਥਾਂ-ਟਿਕਾਣੇ ਲ ‘ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੇ ਸਮਰੱਥ ਹੋਈਆਂ ਹਨ ਜਿਸ ਨਾਲ ਭਿੰਨ-ਭਿੰਨੇ ਥਾਂਵਾਂ ਉੱਤੇ ਹੋਏ ਅੱਤਵਾਦੀ ਹਮਲਿਆ ਕੇਸਾਂ ਤੇ ਅਗਵਾ ਕਾਂਡਾਂ ਦੀ ਗੁੱਥੀ ਸੁਲਝਾਈ ਜਾ ਸਕੀ ਹੈ । ਫਲਸਰੂਪ ਕਈ ਖ਼ਤਰਨਾਕ ਮੰਜਰਿਮ ਫੜੇ ਜਾਂ ਮਾਰ ,
ਟੈਲੀਵਿਯਨ ਅਤੇ ਰੇਡੀਓ ਦਾ ਪੂਰਕ-ਸੱਲਫੋਨ ਉੱਤੇ ਪਾਪਤ ਐੱਸ. ਐੱਮ. ਐੱਲ ਤੇ ਨਾਲ ਹੀ ਐੱਮ. ਐੱਮ. ਐੱਸ ਦੀ ਸਹੂਲਤ ਜਿੱਥੇ ਲੋਕਾਂ ਨੂੰ ਇਕ ਦੂਜੇ ਨਾਲ ਕਈ ਪ੍ਰਕਾਰ ਦਾ ਸੰਚਾਰ ਕਰਨ ਅਤੇ ਆਪਸ ਵਿਚ ਲਤੀਫੇ ਤੇ ਦਿਲ-ਲੱਗੀਆਂ ਦੇ ਅਦਾਨ-ਪ੍ਰਦਾਨ ਕਰ ਕੇ ਮਨ ਨੂੰ ਤਣਾਓ-ਮੁਕਤ ਕਰਨ ਦਾ ਪਦਾਰਥ ਮੁਹੱਈਆ ਕਰਦੀ ਹੈ, ਉੱਥੇ ਨਾਲ ਹੀ ਉਨ੍ਹਾਂ ਦੀ ਵਿਯਨ ਵਿਚ ਦਿਖਾਏ ਜਾ ਰਹੇ ਕਈ ਤਰ੍ਹਾਂ ਦੇ ਮੁਕਾਬਲਿਆਂ ਵਿਚ ਸ਼ਮੂਲੀਅਤ ਕਰ ਕੇ ਉਨ੍ਹਾਂ ਅੰਦਰ ਮੁਕਾਬਲੇਬਾਜ਼ੀ ਦੀ ਆਸ਼ਾਵਾਦੇ ਤੇ ਜਿਗਿਆਸਾ ਨੂੰ ਵੀ ਮਘਾਉਂਦੀ ਹੈ, ਜਿਸ ਨਾਲ ਜ਼ਿੰਦਗੀ ਵਿਚ ਰਸ ਪੈਦਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ, ਖਾਸ ਕਰ, ਕਲਾਕਾਰਾਂ ਨੂੰ ਪਦਾਰਥਕ ਲਾਭਾਂ ਦੇ ਨਾਲ-ਨਾਲ ਲੋਕ-ਮਕਬੂਲੀਅਤ ਵੀ ਹਾਸਲ ਹੁੰਦੀ ਹੈ ।
ਸੈੱਲਫੋਨ ਇਨ੍ਹਾਂ ਬਹੁਤ ਸਾਰੇ ਲਾਭਾਂ ਦੇ ਨਾਲ ਅਜੋਕੇ ਸਮਾਜ ਨੂੰ ਬਹੁਤ ਸਾਰੇ ਨੁਕਸਾਨ ਵੀ ਪੁਚਾ ਰਿਹਾ ਹੈ, ਜਿਨ੍ਹਾਂ ਦਾ ਲੇਖਾਜੋਖਾ ਹੇਠ ਲਿਖੇ ਅਨੁਸਾਰ ਹੈ :
ਸਮਾਜ ਵਿਰੋਧੀ ਅਨਸਰਾਂ ਦੇ ਹੱਥਾਂ ਵਿਚ-ਸੈੱਲਫੋਨ ਦਾ ਸਭ ਤੋਂ ਵੱਡਾ ਨੁਕਸਾਨ ਇਸਦਾ ਸਮਾਜ-ਵਿਰੋਧੀ, ਗੰਡਾ ਅਨਸਰਾਂ | ਕਪਟੀ ਲੋਕਾਂ ਦੇ ਹੱਥਾਂ ਵਿਚ ਹੋਣਾ ਹੈ | ਸੂਚਨਾ ਦਾ ਤੇਜ਼, ਨਿੱਜੀ, ਸਰਲ ਤੇ ਸੌਖਾ ਸਾਧਨ ਹੋਣ ਕਰਕੇ ਇਸ ਨਾਲ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ-ਕਪਟ, ਬਲੈਕ-ਮੇਲ ਤੇ ਧੋਖੇ ਭਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ । ਅੱਜ-ਕਲ੍ਹ ਕੋਈ ਵੀ ਵੱਡਾ ਜਰਮ, ਚੋਰੀ, ਡਾਕਾ, ਅਗਵਾ-ਕਾਂਡ ਜਾਂ ਅੱਤਵਾਦੀ ਕਾਰਵਾਈ ਇਸਦੀ ਵਰਤੋਂ ਤੋਂ ਬਿਨਾਂ ਸਿਰੇ ਨਹੀਂ ਚੜੀ ਹੁੰਦੀ ।
ਵਿਦਿਆਰਥੀਆਂ ਵਿਚ ਅਸ਼ਲੀਲਤਾ ਦਾ ਪਸਾਰ-ਨੌਜਵਾਨ ਮੁੰਡੇ-ਕੁੜੀਆਂ, ਖ਼ਾਸ ਕਰ ਵਿਦਿਆਰਥੀਆਂ ਅਤੇ ਵਿਹਲੜਾਂ ਨੂੰ ਸਦੀ ਬਹੁਤੀ ਜ਼ਰੂਰਤ ਨਹੀਂ ਪਰ ਇਸਦੀ ਸਭ ਤੋਂ ਵੱਧ ਵਰਤੋਂ ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਮੁੰਡੇ-ਕੁੜੀਆਂ ਹੀ ਕਰ ਰਹੇ ਹਨ । ਬਾਲਗ਼ ਤੇ ਨਾਬਾਲਗ ਮੁੰਡੇ-ਕੁੜੀਆਂ ਵਲੋਂ ਇਸਦੀ ਵਰਤੋਂ ਜਾਇਜ਼ ਢੰਗ ਨਾਲ ਨਹੀਂ ਕੀਤੀ ਜਾਂਦੀ । ਪਿੱਛੇ ਜਿਹੇ ਅਮਰੀਕਾ ਵਿਚ ਹੋਏ ਇਕ ਸਰਵੇਖਣ ਅਨੁਸਾਰ ਉੱਥੇ 23% ਪ੍ਰਾਇਮਰੀ, 53% ਮਿਡਲ ਅਤੇ 72% ਹਾਈ ਸਕੂਲਾਂ ਵਿਚ ਪੜਦੇ ਮੁੰਡੇ-ਕੁੜੀਆਂ ਦੇ ਹੱਥਾਂ ਵਿਚ ਸੈੱਲਫੋਨ ਹਨ ਅਤੇ ਉੱਥੋਂ ਦੇ ਮਾਪੇ ਕਹਿੰਦੇ ਹਨ ਕਿ ਮੁੰਡੇ-ਕੁੜੀਆਂ ਨੂੰ ਸਕੂਲ-ਟਾਈਮ ਵਿਚ ਸੈੱਲਫੋਨ ਵਰਤਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਤੇ ਹਾਈ ਸਕੂਲਾਂ ਤਕ ਇਸ ਸੰਬੰਧੀ ਪਾਬੰਦੀਆਂ ਲਾਗੂ ਵੀ ਹਨ । ਸਾਡੇ ਦੇਸ਼ ਵਿਚ ਵੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਅਤੇ ਮਿਡਲ ਤੇ ਹਾਈ ਸਕੂਲਾਂ ਵਿਚ ਪੜ੍ਹਦੇ ਨਬਾਲਗ਼ ਬੱਚਿਆਂ ਦੇ ਹੱਥਾਂ ਵਿਚ ਬਹੁ-ਮੰਤਵੀ ਸੈੱਲਫੋਨ ਦੇਖੋ ਜਾਂਦੇ ਹਨ ਪਰ ਇਹ ਠੀਕ ਨਹੀਂ । ਇਨ੍ਹਾਂ ਰਾਹੀਂ ਬਾਲਗਾਂ ਵਿਚ ਅਸ਼ਲੀਲ ਸਾਮਗਰੀ ਦੇ ਆਦਾਨ-ਪ੍ਰਦਾਨ ਦਾ ਸਿਲਸਿਲਾ ਚਲਦਾ ਰਹਿੰਦਾ ਹੈ । ਕਾਲਜਾਂ ਵਿਚ ਵੀ ਕੈਮਰੇ ਵਾਲੇ ਸੈੱਲਫੋਨ ਅਤੇ ਐੱਮ. ਐੱਮ. ਐੱਸ. ਦੀ ਲਚਰਤਾ ਭਰੀ ਵਰਤੋਂ ਬਾਰੇ | ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਕਰਕੇ ਇੱਥੇ ਇਹ ਗੱਲ ਕਹਿਣੀ ਗ਼ਲਤ ਨਹੀਂ ਕਿ ਇਸਦੀ ਸਕੂਲ ਟਾਈਮ ਵਿਚ ਵਰਤੋਂ ਉੱਤੇ ਬਿਲਕੁਲ ਪਾਬੰਦੀ ਲੱਗਣੀ ਚਾਹੀਦੀ ਹੈ ।
ਸਿਹਤ ਲਈ ਹਾਨੀਕਾਰਕ-ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਸਿਹਤ ਸੰਬੰਧੀ ਹੈ । ਸੈੱਲਫੋਨ ਦੇ ਹੈੱਡ-ਸੈੱਟ ਅਤੇ ਸਟੇਸ਼ਨ (ਟਾਵਰ ਵਰਗੇ ਐਨਟੀਨਾਂ ਵਿਚੋਂ ਨਿਕਲਦੀ ਰੇਡੀਓ ਵੀਕਿਉਸੀ ਰੇਡੀਏਸ਼ਨ ਸੰਬੰਧੀ ਹੋਈ ਖੋਜ ਨੇ ਸਰੀਰ ਉੱਤੇ ਪੈਂਦੇ ਇਸਦੇ ਬੁਰੇ ਅਸਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਇਸ ਨਾਲ ਕੈਂਸਰ, ਲਿਊਕੈਮੀਆਂ ਅਤੇ ਅਲਸ਼ੀਮਰੇਜ਼ ਦਿਮਾਗ਼ ਦਾ ਨਕਾਰਾ ਹੋਣਾ) ਖੂਨ ਦਾ ਦਬਾਓ, ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ ਲਾਇਲਾਜ ਰੋਗ ਲਗ ਜਾਂਦੇ ਹਨ ਕਿਉਂਕਿ ਹੈੱਡਸੈਂਟ ਨੂੰ ਸਿਰ ਦੇ ਕੋਲ ਕੰਨ ਨਾਲ ਲਾਇਆ ਜਾਂਦਾ ਹੈ ।
ਪੈਸੇ ਬਟੋਰ ਕੰਪਨੀਆਂ ਦੀ ਲੁੱਟ-ਸੈੱਲਫੋਨ ਦਾ ਅਗਲਾ ਵੱਡਾ ਨੁਕਸਾਨ ਇਹ ਹੈ ਕਿ ਇਸ ਦੇ ਨਿੱਤ ਵਿਕਸਿਤ ਹੋ ਰਹੇ ਨਵੇਂ ਮਾਡਲਾਂ ਤੇ ਇਨਾਂ ਦੀ ਵਰਤੋਂ ਉੱਪਰ ਹੋ ਰਹੇ ਖ਼ਰਚੇ ਦਾ ਬੇਸ਼ੱਕ ਉੱਪਲੇ ਤਬਕੇ ਉੱਪਰ ਕੋਈ ਅਸਰ ਨਹੀਂ ਪੈਂਦਾ, ਪ੍ਰੰਤੂ ਹੇਠਲੀ ਮੱਧ ਸ਼ੇਣੀ ਤੇ ਆਮ ਲੋਕਾਂ ਦੀਆਂ ਜੇਬਾਂ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ । ਜਿੱਥੇ ਹੈੱਡ-ਸੈੱਟ ਬਣਾਉਣ ਵਾਲੀਆਂ ਕੰਪਨੀਆਂ ਨਵੇਂ-ਨਵੇਂ ਤੇ ਬਹੁਮੰਤਵੀ ਮਾਡਲਾਂ ਨਾਲ ਆਮ ਲੋਕਾਂ ਨੂੰ ਪੁਰਾਣੇ ਮਾਡਲ ਦੇ ਹੈਂਡਸੈੱਟਾਂ ਦੀ ਥਾਂ ਨਵੇਂ ਮਾਡਲ ਖ਼ਰੀਦਣ ਲਈ | ਉਕਸਾ ਰਹੀਆਂ ਹਨ, ਉੱਥੇ ਸੈੱਲਫੋਨ ਸੰਚਾਰ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਵੀਆਂ-ਨਵੀਆਂ ਸਕੀਮਾਂ ਤੇ ਪੈਕਿਜਾਂ ਤੋਂ। ਸਿੰਗਟੋਨਾਂ ਬਣਾ ਕੇ, ਐੱਸ. ਐੱਮ. ਐੱਸ. ਤੇ ਐੱਮ. ਐੱਮ. ਐੱਸ. ਰਾਹੀਂ ਲੱਚਰ ਤੇ ਅਭੱਦਰ ਲਤੀਫ਼ੇ, ਤਸਵੀਰਾਂ ਤੇ ਕਈ ਪ੍ਰਕਾਰ ਦੇ ਛਲਾਊ ਮੁਕਾਬਲੇ ਪਰੋਸ ਕੇ ਤੇ ਖ਼ਪਤਕਾਰਾਂ ਤੋਂ ਕਰੋੜਾਂ ਰੁਪਏ ਬਟੋਰ ਰਹੀਆਂ ਹਨ | ਇਸ ਪ੍ਰਕਾਰ ਇਨ੍ਹਾਂ ਕੰਪਨੀਆਂ ਦਾ ਕਾਪਟ-ਜਾਲ ਲੋਕਾਂ ਨੂੰ ਦਿਨੋ-ਦਿਨ ਕੰਗਾਲ ਤੇ ਕਰਜ਼ਾਈ ਬਣਾ ਰਿਹਾ ਹੈ । ਕਈ ਐੱਸ. ਐੱਮ. ਐੱਸ.ਤਾਂ ਇਕ ਪ੍ਰਕਾਰ ਦਾ ਜੁਆ ਖਿਡਾਉਣ ਲਈ ਹੀ ਹੁੰਦੇ ਹਨ ।
ਵਾਤਾਵਰਨ ਵਿਚ ਖ਼ਲਲ-ਸੈੱਲਫੋਨ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਸਭ, ਸੰਗਤ, ਕਲਾਸ, ਸਮਾਗਮ, ਜਾਂ ਕਾਨਫਰੰਸ ਵਿਚ ਬੈਠੇ ਕਿਸੇ ਬੰਦੇ ਦੀ ਜੇਬ ਵਿਚ ਇਸਦੀ ਘੰਟੀ ਵੱਜਦੀ ਹੈ, ਤਾਂ ਸਬ ਦਾ ਧਿਆਨ ਉਚਾਟ ਹੋ ਜਾਂਦਾ ਹੈ | ਕਈ ਵਾਰੀ ਤਾਂ ਇਹ ਘੰਟੀਆਂ ਅਰਥਾਤ ਰਿੰਗ ਟੋਨਾਂ ਗਾਣਿਆਂ ਦੇ ਰੂਪ ਵਿਚ ਬੜੀਆਂ ਅਭੱਦਰ, ਅਪ੍ਰਸੰਗਿਕ ਤੇ ਸ਼ਰਮਸਾਰ ਕਰਨ ਵਾਲੀਆਂ ਹੁੰਦੀਆਂ ਹਨ । ਕਈ ਵਾਰੀ ਸੰਚਾਰ-ਸੇਵਾ ਕੰਪਨੀਆਂ ਤੇ ਹੋਰ ਵਪਾਰਕ ਕੰਪਨੀਆਂ ਵੇਲੇ-ਕੁਵੇਲੇ ਜਾਂ ਰਾਤੀ ਸੁੱਤਿਆਂ ਦੀ ਖ਼ਪਤਕਾਰਾਂ ਦੇ ਸੈੱਲਫੋਨ ਦੀ ਘੰਟੀ ਵਜਾ ਕੇ ਉਨਾਂ ਦੇ ਸਧਾਰਨ ਜੀਵਨ ਵਿਚ ਖਲਲ ਪਾਉਂਦੀਆਂ ਹਨ, ਜੋ ਕਿ ਬਹੁਤ ਹੀ ਬੁਰਾ ਤੇ ਗ਼ੈਰ-ਕਾਨੂੰਨੀ ਹੈ !
ਦੁਰਘਟਨਾਵਾਂ ਦਾ ਖ਼ਤਰਾ-ਇਸਦਾ ਇਕ ਹੋਰ ਗੰਭੀਰ ਨੁਕਸਾਨ ਇਸਦੀ ਵਰਤੋਂ ਕਰਨ ਵਾਲਿਆਂ ਦੀ ਆਪਣੀ ਬੇਪਰਵਾਹੀ ਤੇ ਮੂਰਖਤਾ ਕਰਕੇ ਪੈਦਾ ਹੁੰਦਾ ਹੈ । ਕਈ ਲੋਕ ਕਾਰ, ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਉੱਤੇ ਜਾਂਦਿਆਂ ਸੈੱਲਫੋਨ ਖੋਦੇ ਉੱਤੇ ਰੱਖ ਕੇ ਤੇ ਕੰਨ ਹੇਠ ਦਬਾ ਕੇ ਗੱਲਾਂ ਕਰਦੇ ਜਾਂਦੇ ਹਨ । ਇਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ । ਕਈ ਵਾਰੀ ਤਾਂ ਅਜਿਹਾ ਆਦਮੀ ਪਿੱਛੋਂ ਆਉਣ ਵਾਲੇ ਨੂੰ ਰਾਹ ਵੀ ਨਹੀਂ ਦਿੰਦਾ । ਇਹ ਮੂਰਖਤਾ ਭਰੀ ਗੈਰ-ਜ਼ਿੰਮੇਵਾਰੀ ਵੀ ਹੈ ਤੇ ਗੈਰ-ਕਾਨੂੰਨੀ ਵੀ ।
ਲੋਕ-ਪ੍ਰਿਅਤਾ-ਬੇਸ਼ੱਕ ਉੱਪਰ ਅਸੀਂ ਸੈੱਲਫੋਨ ਦੇ ਫ਼ਾਇਦਿਆਂ ਨਾਲ ਇਸਦੇ ਬਹੁਤ ਸਾਰੇ ਨੁਕਸਾਨ ਵੀ ਗਿਣਾਏ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਿਨੋ-ਦਿਨ ਹਰਮਨ-ਪਿਆਰਾ ਹੋ ਰਿਹਾ ਹੈ ਤੇ ਲੋਕ ਇਸਦੇ ਖ਼ਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਨੂੰ ਪ੍ਰਾਪਤ ਕਰਨ ਲਈ ਤਤਪਰ ਰਹਿੰਦੇ ਹਨ ।
ਸਾਰ-ਅੰਸ਼-ਅਸਲ ਵਿਚ ਸੈੱਲਫੋਨ ਦੀ ਰੇਡੀਏਸ਼ਨ ਤੋਂ ਇਲਾਵਾ ਇਸਦੇ ਜਿੰਨੇ ਹੋਰ ਨੁਕਸਾਨ ਹਨ, ਉਨ੍ਹਾਂ ਵਿਚੋਂ ਬਹੁਤੇ ਮਨੁੱਖ ਦੇ ਆਪਣੇ ਪੈਦਾ ਕੀਤੇ ਹੋਏ ਹਨ । ਸਾਨੂੰ ਇਸ ਸਰਬ-ਵਿਆਪੀ ਹੋ ਰਹੇ ਲਾਮਿਸਾਲ ਯੰਤਰ ਦੀ ਸੂਝ-ਬੂਝ ਨਾਲ ਵਰਤੋਂ ਕਰਨੀ ਚਾਹੀਦੀ ਹੈ ਤੇ ਸਕੂਲਾਂ ਵਿਚ ਪੜ੍ਹਦੇ ਮੁੰਡਿਆਂ-ਕੁੜੀਆਂ ਦੇ ਹੱਥਾਂ ਵਿਚ ਇਸਨੂੰ ਨਹੀਂ ਦੇਣਾ ਚਾਹੀਦਾ | ਸਕੂਲਾਂ ਵਿਚ ਇਸ ਦੀ ਵਰਤੋਂ ਉੱਤੇ ਬਿਲਕੁਲ ਪਾਬੰਦੀ ਹੋਣੀ ਚਾਹੀਦੀ ਹੈ । ਸਾਨੂੰ ਸੈੱਲਫੋਨ ਉਤਪਾਦਕ ਕੰਪਨੀਆਂ ਤੇ ਇਸ ਦੀ ਸੇਵਾ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਦੇ ਪੈਸੇ-ਬਟੋਰੂ ਕਪਟ-ਜਾਲ ਤੋਂ ਵੀ ਖ਼ਬਰਦਾਰ ਰਹਿਣਾ ਚਾਹੀਦਾ ਹੈ । ਸਾਨੂੰ ਇਸ ਦੀ ਰੇਡੀਏਸ਼ਨ ਤੋਂ ਬਚਣ ਲਈ ਇਸਨੂੰ ਬੈਗ ਜਾਂ ਪਰਸ ਵਿਚ ਰੱਖਣਾ ਚਾਹੀਦਾ ਹੈ ਤੇ ਜੇ ਹੋ ਸਕੇ, ਤਾਂ ਈਅਰ-ਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ । ਨਾਲ ਹੀ ਸਭਾ ਸੁਸਾਇਟੀ ਜਾਂ ਕਿਸੇ ਸਮਾਗਮ ਵਿਚ ਸ਼ਮੂਲੀਅਤ ਸਮੇਂ ਇਸਨੂੰ ਬੰਦ ਰੱਖਣਾ ਚਾਹੀਦਾ ਹੈ ਜਾਂ ਘੱਟੋ-ਘੱਟ ਰਿੰਗ-ਟੋਨ ਬੰਦ ਕਰ ਦੇਣੀ ਚਾਹੀਦੀ ਹੈ |
Helpful but very lengthy
Thanks for this big letter now my hands are broken and by hand is paining
Thanks for the letter
It’s too lengthy but good. Thanks! 🙂
Very long paragraph first thing that, and i topic is very much long.
For me that is not helpful 🙃sorry but and whatever that is good for anybody that is good thing 🙂