ਮਿੱਤਰਤਾ
Mitrta
ਮਨੁੱਖ ਸੰਸਾਰ ਵਿੱਚ ਇਕੱਲਾ ਆਉਂਦਾ ਹੈ ਤੇ ਇਕੱਲਾ ਹੀ ਜਾਂਦਾ ਹੈ ਪਰ ਸੰਸਾਰ ਵਿੱਚ ਰਹਿੰਦੇ ਹੋਇਆ ਉਹ ਇਕੱਲਾ ਨਹੀਂ ਰਹਿ ਸਕਦਾ। ਉਸ ਨੂੰ ਜ਼ਿੰਦਗੀ ਵਿੱਚ ਸੱਜਣਾਂ, ਮਿੱਤਰਾਂ ਦੀ ਲੋੜ ਹੁੰਦੀ ਹੈ। ਕਈ ਵਾਰ ਮਨੁੱਖ ਘਰ ਦੇ ਮੈਂਬਰਾਂ ਨਾਲ ਕੋਈ ਗੱਲ ਨਹੀਂ ਕਰ ਸਕਦਾ ਪਰ ਉਹ ਮਿੱਤਰ ਨਾਲ ਕਰ ਲੈਂਦਾ ਹੈ। ਇਸ ਲਈ ਉਹ ਆਪਣੇ ਦੁੱਖ-ਸੁੱਖ ਵੰਡਣ ਲਈ ਮਿੱਤਰਾਂ ਦੀ ਲੋੜ ਮਹਿਸੂਸ ਕਰਦਾ ਹੈ। ਤੋਂ ਅਸੀਂ ਕਿਸੇ ਮਿੱਤਰ ਨਾਲ ਦੁੱਖ ਵੰਡਦੇ ਹਾਂ ਤਾਂ ਉਹ ਅੱਧਾ ਹੋ ਜਾਂਦਾ ਹੈ ਪਰ ਵੰਡਦੇ ਹਾਂ ਤਾਂ ਉਹ ਦੁਗਣੀ ਹੋ ਜਾਂਦੀ ਹੈ। ਇੱਕ ਕਥਨ ਦੇ ਅਨੁਸਾਰ ਆਦਮੀ ਸੋਚਦਾ ਹੈ ਕਿ ਉਹ ਇਕੱਲਾ ਰਹਿ ਕੇ ਖੁਸ਼ੀ ਅਨੁਭਵ ਕਰ ਸਕਦਾ ਹੈ ਉਹ ਮਨੁੱਖ ਨਹੀਂ ਹੈ, ਉਹ ਜਾਂ ਤਾਂ ਦੇਵਤਾ ਹੈ ਜਾਂ ਜੰਗਲੀ ਜਾਨਵਰ ਦੇ ਸਮਾਨ ਹੈ। ਭਾਵੇਂ ਅਸੀਂ ਕਿਸੇ ਮੇਲੇ, ਉਤਸਵ ਜਾਂ ਖੁਸ਼ੀ ਭਰੇ ਮੌਕੇ ਤੇ ਜਾਈਏ ਤਾਂ ਵੀ ਮਿੱਤਰਾਂ ਬਿਨਾਂ ਇਕੱਲਾਪਨ ਮਹਿਸੂਸ ਹੁੰਦਾ ਹੈ। ਬੇਸ਼ੱਕ ਸੱਚੇ ਤੇ ਵਫ਼ਾਦਾਰ ਮਿੱਤਰ ਅੱਜ ਕੱਲ੍ਹ ਬਹੁਤ ਘੱਟ ਮਿਲਦੇ ਹਨ, ਪਰ ਫਿਰ ਵੀ ਜ਼ਿੰਦਗੀ ਵਿੱਚ ਮਿੱਤਰਾਂ ਦੀ ਲੋੜ ਹੁੰਦੀ ਹੀ ਹੈ। ਸੱਚੇ ਮਿੱਤਰ ਇੱਕ-ਦੂਜੇ ਤੋਂ ਕੁਝ ਨਹੀਂ ਛੁਪਾਉਂਦੇ ਤੇ ਨਾ ਹੀ ਈਰਖਾ ਕਰਦੇ ਹਨ। ਜੇ ਉਹਨਾਂ ਦੀ ਮਿੱਤਰਤਾ ਸੱਚੀ ਹੋਵੇ ਤਾਂ ਅਮੀਰੀ-ਗਰੀਬੀ, ਜਾਤ-ਪਾਤ ਵੀ ਉਹਨਾਂ ਦੀ ਮਿੱਤਰਤਾ ਦਾ ਕੁੱਝ ਨਹੀਂ ਵਿਗਾੜ ਸਕਦੀ। ਸੁਦਾਮੇ ਤੇ ਕ੍ਰਿਸ਼ਨ ਭਗਵਾਨ ਦੀ ਦੋਸਤੀ ਦੁਨੀਆਂ ਸਾਹਮਣੇ ਇੱਕ ਮਿਸਾਲ ਹੈ, “ਧੰਨ ਹੈ । ਕਿਸ਼ਨ-ਮੁਰਾਰ ! ਧੰਨ ਹੈ ਤੇਰੀ ਦੋਸਤੀ, ਧੰਨ ਹੈ ਤੇਰਾ ਪਿਆਰ ਮਿੱਤਰਤਾ ਦਾ ਅਧਾਰ ਦਾ ਸੁਆਰਥ ਨਹੀਂ ਹੁੰਦਾ, ਸਗੋਂ ਇਹ ਦੁੱਖ-ਸੁੱਖ ਵੰਡਾਉਣ, ਵਿਚਾਰਾਂ ਦੀ । ਅਸਥਿਰਤਾ ਨੂੰ ਦੂਰ ਕਰਨ ਤੇ ਕਈ ਪ੍ਰਕਾਰ ਦੇ ਸਮਾਜਿਕ ਕੰਮਾਂ ਨੂੰ ਨੇਪਰੇ ਚੜਵਾਉਣ ਵਿੱਚ ਸਹਾਇਕ ਸਿੱਧ ਹੁੰਦੀ ਹੈ। ਸੱਚਾ ਮਿੱਤਰ ਸੰਨਤਾ ਤੇ ਪ੍ਰੇਰਨਾ ਦਾ ਸੋਮਾ ਹੁੰਦਾ ਹੈ, ਪਰ ਅਜਿਹਾ ਮਿੱਤਰ ਮਿਲਦਾ ਬਹੁਤ ਔਖਾ ਹੈ। ਫ਼ਰੀਦ ਜੀ ਦੇ ਅਨੁਸਾਰ-
“ਫਰੀਦਾ ਗਲੀਂ ਸੁ ਸਜਣ ਵੀਹ ਇਕੁ ਢੂਢੇਦੀ ਨਾ ਲਹਾਂ। ਧੁਖਾਂ ਜਿਉਂ ਮਾਲੀਹ ਕਾਰਣ ਤਿੰਨਾਂ ਮਾ ਪਿਰੀ ।”