ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ
Mithtu Nivi Nanka Gun Changiyaiya Tatu
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ, ਜੋ ਆਸਾ ਦੀ ਵਾਰ ਵਿਚ ਦਰਜ ਹੈ। ਇਸ ਤੋਂ ਭਾਵ ਹੈ ਮਿਠਾਸ (ਮਿੱਠਾ ਬੋਲਣਾ) ਅਤੇ ਨਿਮਰਤਾ ਮਨੁੱਖ ਦੀਆਂ ਸਾਰੀਆਂ ਚੰਗਿਆਈਆਂ ਦਾ ਮਲ ਤੌਤ ਹੈ। ਇਸ ਤੁਕ ਰਾਹੀਂ ਗੁਰੂ ਜੀ ਨੇ ਮਨੁੱਖ ਨੂੰ ਸਦਾਚਾਰਕ ਗੁਣ, ਖ਼ਾਸ ਤੌਰ ਤੇ ਆਪਣੇ ਬੋਲਾਂ ਵਿਚ ਮਿਠਾਸ ਲਿਆਉਣ ਤੇ ਨਿਉਂ ਕੇ ਚੱਲਣ ਦੀ । ਸਿੱਖਿਆ ਦਿੱਤੀ ਹੈ। ਇਹ ਦੇ ਗੁਣ ਅਜਿਹੇ ਹਨ ਜਿਨ੍ਹਾਂ ਰਾਹੀਂ ਵਿਅਕਤੀ ਸਾਰਿਆਂ ਤੋਂ ਹਮੇਸ਼ਾ ਮਾਣ-ਸਤਿਕਾਰ ਹਾਸਲ ਕਰਦਾ ਹੈ।
ਕੋਈ ਵੀ ਵਿਅਕਤੀ ਭਾਵੇਂ ਉਹ ਬਹੁਤ ਧਨਵਾਨ ਹੋਵੇ, ਬਲਵਾਨ ਹੋਵੇ, ਗਿਆਨਵਾਨ ਹੋਵੇ, ਬਹੁਤ ਵੱਡਾ ਦਾਨੀ ਹੋਵੇ ਜਾਂ ਧਾਰਮਕ ਰਹੁਰੀਤਾਂ ਨੂੰ ਮੰਨਣ ਵਾਲਾ ਹੋਵੇ, ਜੇਕਰ ਉਸ ਦੀ ਰਸਨਾ (ਜੀਭਾ, ਬੋਲਾਂ) ਵਿਚ ਮਿਠਾਸ ਨਹੀਂ ਤਾਂ ਸਭ ਕੁਝ ਵਿਅਰਥ ਹੈ।ਕੌੜਾ ਬੋਲਣਾ ਉਹ ਔਗੁਣ। ਹੈ ਜੋ ਮਨੁੱਖ ਦੇ ਸਾਰੇ ਚੰਗੇ ਗੁਣਾਂ ਨੂੰ ਪਿਛਾਂਹ ਸੁੱਟ ਦਿੰਦਾ ਹੈ। ਵਿਅਕਤੀ ਦੇ ਕੌੜੇ ਤੇ ਭੇੜੇ ਬੋਲ ਹੀ ਉਸ ਨੂੰ ਲੈ ਡੁੱਬਦੇ ਹਨ। ਅਜਿਹੇ ਵਿਅਕਤੀ ਨੂੰ ਕੋਈ ਨੇੜੇ ਵੀ ਨਹੀਂ ਢੁੱਕਣ ਦਿੰਦਾ। ਇਸ ਭਾਵ ਨੂੰ ਸਪਸ਼ਟ ਕਰਦੇ ਹੋਏ ਗੁਰੂ ਜੀ ਫ਼ਰਮਾਉਂਦੇ ਹਨ:
ਦੀਨਾਨਕ ਫਿਕਾ ਬੋਲੀਐ ਤਨ ਮਨ ਫਿਕਾ ਹੋਇ॥
ਭੈੜਾ ਬੋਲਣ ਵਾਲਾ ਹਰ ਥਾਂ ਖੱਜਲ-ਖੁਆਰ ਹੁੰਦਾ ਹੈ ਤੇ ਅਖੀਰ ਉਹ ਇਕੱਲਾ ਹੀ ਰਹਿ ਜਾਂਦਾ ਹੈ। ਤਾਂ ਹੀ ਕਿਹਾ ਜਾਂਦਾ ਹੈ ਕਿ ਤਲਵਾਰ ਦਾ ਫੌਟ ਤਾਂ ਮਿਲ ਜਾਂਦਾ ਹੈ ਪਰ ਜ਼ਬਾਨ ਦਾ ਫੌਟ ਨਹੀਂ ਮਿਲਦਾ। ਮਿਠ-ਬੋਲੜਾ ਹਰ ਥਾਂ ਸਫ਼ਲ ਹੋ ਜਾਂਦਾ ਹੈ ਕਿਉਂਕਿ ਮਿਠਾਸ ਪ੍ਰਮਾਤਮਾ ਦਾ ਆਪਣਾ ਸੁਭਾਅ ਹੈ, ਗੁਣ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ :
ਮਿਠ ਬੋਲੜਾ ਜੀ ਹਰਿ ਸਜਣ ਸੁਆਮੀ ਮੋਰਾ॥
ਹਉ ਸੰਮਲ ਥਕੀ ਜੀ ਉਹ ਕਦੇ ਨ ਬੋਲੇ ਕਉਰਾ॥
ਗੁਰੂ ਨਾਨਕ ਦੇਵ ਜੀ ਨੇ ਫਿਕਾ ਬੋਲਣ ਵਾਲੇ ਨੂੰ ਮੂਰਖ ਕਿਹਾ ਹੈ, ਜੋ ਭਿੱਜੀਆਂ ਜੁੱਤੀਆਂ ਦੀ ਮਾਰ ਦਾ ਭਾਗੀ ਹੁੰਦਾ ਹੈ :
ਫਿਕਾ ਮੂਰਖ ਆਖੀਐ ਪਾਣਾ ਲਹੈ ਸਜਾਇ ॥
ਇਸੇ ਤਰਾਂ ਨਿਮਰਤਾ ਵਾਲਾ ਗੁਣ ਹੈ, ਜੋ ਮਨੁੱਖ ਨੂੰ ਅਦਬ-ਸਤਿਕਾਰ ਦਾ ਭਾਗੀ ਬਣਾਉਂਦਾ ਹੈ । ਭਾਈ ਗੁਰਦਾਸ ਜੀ ਨੇ ਨਿਮਰਤਾ ਤੇ ਹੰਕਾਰ ਦੀ ਤੁਲਨਾ ਅਤੇ ਪਾਣੀ ਨਾਲ ਕਰਕੇ ਦੱਸਿਆ ਹੈ ਕਿ ਨਿਮਰਤਾ ਪਾਣੀ ਵਾਂਗ ਹੈ ਜਿਹੜਾ ਸਦਾ ਨੀਵੇਂ ਪਾਸੇ ਵੱਲ ਆਪ-ਮੁਹਾਰ ਕਹਿੰਦਾ ਜਾਂਦਾ ਹੈ ਜਦਕਿ ਹਕਾਰ ਅਗ ਵਾਗ ਹੈ ਜਿਸ ਦੀਆਂ ਲਾਟਾਂ ਹਮੇਸ਼ਾ ਉਤਾਂਹ ਵੱਲ ਉਠਦੀਆਂ ਹਨ। ਕੋਲ ਬੈਠੇ ਵਿਅਕਤੀ ਇਨ੍ਹਾਂ ਤੋਂ ਬਚਣਾ ਚਾਹੁੰਦੇ ਹਨ |ਇਸ ਤਰ੍ਹਾਂ ਗੁਰੂ ਜੀ ਵੀ ਫ਼ਰਮਾਉਂਦੇ ਹਨ ਕਿ ਜੇਕਰ ਤੱਕੜੀ ਵਿਚ ਕੋਈ ਚੀਜ਼ ਪਾ ਕੇ ਤੋਲੀ ਜਾਵੇ ਤਾਂ ਭਾਰਾ ਪਾਸਾਂ ਹਮੇਸ਼ਾ ਨੀਵਾਂ ਹੋਵੇਗਾ। ਭਾਵ ਗੁਣਵਾਨ ਵਿਅਕਤੀ ਹਮੇਸ਼ਾ ਨਿਮਰ ਰਹੇਗਾ ।
ਧਰੁ ਤਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥
ਇਸੇ ਤਰਾਂ ਹੰਕਾਰੀ ਪੁਰਸ਼ ਬਾਰੇ ਸਮਝਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਹੰਕਾਰੀ ਪੁਰਸ਼ ਸਿੰਮਲ ਦੇ ਰੁੱਖ ਵਾਂਗ ਉੱਚਾਲੰਆ ਤੇ ਫਲਾਂ ਤੇ ਫੁੱਲਾਂ ਨਾਲ ਲਿਆ ਤਾਂ ਜ਼ਰੂਰ ਹੁੰਦਾ ਹੈ ਪਰ ਉਸ ਤੋਂ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ । ਕਿਉਂਕਿ ਇਹ ਰੁੱਖ ਉੱਚਾ ਲੰਮਾਂ ਹੁੰਦਾ ਹੈ ਪਰ ਇਸ ਦੀ ਛਾਂ ਨਹੀਂ ਹੁੰਦੀ, ਇਸ ਦੇ ਫਲ ਫਿੱਕੇ ਹੁੰਦੇ ਹਨ, ਫੁੱਲ ਵੀ ਕੋੜੇ ਤੇ ਬਕਬਕੇ ਹੁੰਦੇ ਹਨ, ਇਹ ਤਾਂ ਪੰਛੀਆਂ ਦੇ ਵੀ ਕੰਮ ਨਹੀਂ ਆਉਂਦੇ ਉਸ ਪਾਸੋਂ ਸਾਰੇ ਨਿਰਾਸ਼ ਹੀ ਮੁੜ ਜਾਂਦੇ ਨੇ। ਇਸੇ ਲਈ ਨਿਰਮਾਣ ਤੇ ਮਿਠ-ਬੋਲੜੇ ਵਾਲੇ ਕੋਲ ਸਾਰੇ ਹੀ ਜਾਣਾ ਚਾਹੁੰਦੇ ਹਨ :
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚ॥
ਉਇ ਜੋ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤ॥
ਫਲ ਫਿਕੇ ਫੁਲ ਬਕਬਕੇ ਕੰਮ ਨ ਆਵਹਿ ਪਤੁ॥
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ॥
ਇਸ ਦੇ ਨਾਲ ਹੀ ਗੁਰੂ ਜੀ ਇਹ ਵੀ ਸੁਚੇਤ ਕਰਦੇ ਹਨ ਕਿ ਇਹ ਨਿਮਰਤਾ ਕਿਸੇ ਵਿਖਾਵੇ ਵਾਲੀ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਨਹੀਂ ਹੋਣੀ ਚਾਹੀਦੀ। ਅਜਿਹੀ ਨਿਮਰਤਾ ਜਿਸ ਦਾ ਆਪਣੇ ਨਿੱਜੀ ਸੁਆਰਥ ਲਈ ਵਿਖਾਵਾ ਕੀਤਾ ਜਾਵੇ ਤੇ ਜਿਸ ਦਾ ਮਨੋਰਥ ਕੇਵਲ ਦੂਜਿਆਂ ਦਾ ਨੁਕਸਾਨ ਤੇ ਆਪਣਾ ਲਾਭ ਹੋਵੇ, ਉਹ ਨਿੰਦਣਯੋਗ ਹੁੰਦੀ ਹੈ। ਆਮ ਵੇਖਣ ਵਿਚ ਆਉਂਦਾ ਹੈ ਕਿ ਅਪਰਾਧੀ, ਚੋਰ ਤੇ ਭ੍ਰਿਸ਼ਟ ਵਿਅਕਤੀ ਕਈ ਵਾਰ ਲੋੜ ਤੋਂ ਵਧੇਰੇ ਝੁਕੇ ਹੁੰਦੇ ਹਨ। ਇਸ ਪ੍ਰਵਿਰਤੀ ਨੂੰ ਸਪਸ਼ਟ ਕਰਨ ਲਈ ਗੁਰੂ ਜੀ ਨੇ ਸ਼ਿਕਾਰੀ ਦੀ ਉਦਾਹਰਨ ਦਿੱਤੀ ਹੈ। ਕਿ ਉਹ ਸ਼ਿਕਾਰ ਕਰਨ ਵੇਲੇ ਬਹੁਤ ਹੀ ਝੁਕ ਜਾਂਦਾ ਹੈ ਪਰ ਇੱਥੇ ਉਸ ਵਿਚ ਨਿਮਰਤਾ ਨਹੀਂ ਨਿੱਜੀ ਸੁਆਰਥ ਹੁੰਦਾ ਹੈ :
ਕੀ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥
ਨਿਮਰਤਾ ਹਾਸਲ ਕਰਨ ਲਈ ਸਖ਼ਤ ਘਾਲਣਾ ਘਾਲਣੀ ਪੈਂਦੀ ਹੈ, ਹਉਮੈ ਛੱਡਣੀ ਪੈਂਦੀ ਹੈ, ਨਿਮਾਣਾ ਬਣਨਾ ਪੈਂਦਾ ਹੈ, ਨਿੰਦਿਆਚੁਗਲੀ, ਨਫ਼ਰਤ ਤੇ ਵਿਸ਼ੇ-ਵਿਕਾਰਾਂ ਨੂੰ ਤਿਲਾਂਜਲੀ ਦੇਣੀ ਪੈਂਦੀ ਹੈ। ਦਇਆ, ਧੀਰਜ, ਸਬਰ-ਸੰਤੋਖ, ਪਰਉਪਕਾਰ, ਨੇਕੀ ਵਰਗੇ ਗੁਣ ਧਾਰਨ ਕਰਨੇ ਪੈਂਦੇ ਹਨ। ਹਰ ਪਾਸਿਓਂ ਸ਼ੋਭਾ ਖੱਟਣੀ ਹੋਵੇ, ਆਪਾ ਸੁਧਾਰਨਾ ਹੋਵੇ ਤਾਂ ਇਸ ਬਾਰੇ ਬਾਬਾ ਫ਼ਰੀਦ ਜੀ ਇਉਂ ਫ਼ਰਮਾਉਂਦੇ ਹਨ :
ਨਿਵਣੁ ਸੁ ਅਖਰ, ਖਵਣ ਗੁਣ, ਜਿਹਬਾ ਮਣੀਆ ਮੰਤ॥
ਏ ਤੈ ਭੈਣੇ ਵੇਸ ਕਰ ਤਾ ਵਸਿ ਆਵੀ ਕੰਤ॥
ਜਿਵੇਂ ਬੇਰੀ ਵੱਟੇ ਖਾ ਕੇ ਮਿੱਠੇ ਬੇਰ, ਕਪਾਹ ਵੇਲਣੇ ਵਿਚ ਪਿਸ ਕੇ ਕੱਪੜਾ ਦਿੰਦੀ ਹੈ, ਇਵੇਂ ਮਿੰਠਾ ਤੇ ਨਿਮਰ ਵਿਅਕਤੀ ਭਾਈ ਘਨੱਈਏ ਵਾਂਗ ਸਰਬਤ ਦਾ ਭਲਾ ਮੰਗਦਾ ਹੈ। ਗੁਰੂ ਨਾਨਕ ਵਰਗਾ ਆਪਣੇ ਆਪ ਨੂੰ ਨੀਚ, ਢਾਡੀ, ਨਿਰਗੁਣਆਰਾ ਕਹਿੰਦਾ ਹੈ। ਗੁਰੂ ਅੰਗਦ ਦੇਵ ਜੀ ਤੇ ਅਮਰਦਾਸ ਜੀ ਨੇ ਆਪਣੇ ਮਿੱਠੇ ਬੋਲਾਂ ਤੇ ਅਤਿ ਦੀ ਨਿਮਰਤਾ ਨਾਲ ਗੁਰਗੱਦੀ ਪ੍ਰਾਪਤ ਕੀਤੀ। ਨਿਮਰ ਤੇ ਮਿੱਠੇ ਸੁਭਾਅ ਵਾਲਾ ਵਿਅਕਤੀ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚ ਜਾਂਦਾ ਹੈ ਜਿਵੇਂ ਬਾਂਸ ਲੰਮਾ ਹੋ ਕੇ ਵੀ ਹਨੇਰੀ ਝੱਖੜ ਵੇਲੇ ਨਿਵ ਕੇ ਧਰਤੀ ਨਾਲ ਲੱਗ ਕੇ, ਹਨੇਰੀ ਦੀ ਮਾਰ ਤੋਂ ਬਚ ਜਾਂਦਾ ਹੈ, ਪਰ ਆਕੜ ਕੇ ਖੜੇ ਰੁੱਖ ਨੂੰ ਹਨੇਰੀ ਜੜੋਂ ਉਖਾੜ ਕੇ ਪਰ੍ਹਾਂ ਸੁੱਟ ਦਿੰਦੀ ਹੈ।
ਨਿਰਸੰਦੇਹ ਮਿਠਤ ਅਤੇ ਨਿਮਰਤਾ ਗੁਣਾਂ ਦੇ ਹੀ ਨਹੀਂ ਸਗੋਂ ਇਕ ਆਦਰਸ਼ਕ ਜੀਵਨ ਦੇ ਵੀ ਤੱਤ ਹਨ। ਅਜਿਹਾ ਗਈ ਨਾ ਕੋਟਲਾ ਆਪਣਾ ਜੀਵਨ ਹੀ ਸਫਲ ਕਰਦਾ ਹੈ ਬਲਕਿ ਕਈ ਹੋਰਾਂ ਨੂੰ ਵੀ ਆਪਣੀ ਸੰਗਤ ਵਿਚ ਤਾਰ ਦਿੰਦਾ ਹੈ।