ਮੈਟਰੋ ਰੇਲ
Metro Rail
ਜਾਣ-ਪਛਾਣ: ਉਹ ਗੱਡੀ ਜੋ ਜ਼ਮੀਨ ਦੇ ਹੇਠਾਂ ਤੇ ਖੰਬਿਆਂ (Pillars ) ਦੇ ਉੱਪਰ ਚਲਦੀ ਹੋਵੇ, ਉਸ ਨੂੰ ਮੈਟਰੋ ਰੇਲ ਕਹਿਕੇ ਬਣm ਵਿਸ਼ੇਸ਼ ਤੇ ਆਲੀਸ਼ਾਨ ਸਹੁਲਤਾਂ ਵਾਲੀ ਗੱਡੀ ਹੈ। ਇਥੇ ਪਸ਼ਣ ਰਹਿਤ ਵਾਤਾਵਰਨ, ਅਰਾਮਦਾਇਕ ਸਫਰ, ਕਿਰਾਇਆਂ ਵੀ ਘੱਟ ਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ ਤੇ ਨਾ ਕੋਈ ਥਕਾਨ, ਨਾ ਭੀੜ-ਭੜੱਕਾ ਤੇ ਨਾ ਹੀ ਧੱਕਮ-ਧੱਕਾ ਹੁੰਦਾ ਹੈ। ਇਸ ਵਿਚ ਸਫ਼ਰ ਕਰਨ ਦਾ ਵੱਖਰਾ ਹੀ ਨਜ਼ਾਰਾ ਹੈ |
ਵਿਸ਼ੇਸ਼ਤਾਵਾ ਨਿਵੇਕਲਾ ਨਜ਼ਾਰਾ ਤੇ ਵਿਸ਼ੇਸ਼ ਪ੍ਰਬੰਧ ਇਸ ਦੇ ਸਟੇਸ਼ਨ ਤੋਂ ਹੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦਾ ਵਰਨਣ ਇਸ ਪ੍ਰਕਾਰ ਹੈ :
0 ਸਟੇਸ਼ਨ ਤੇ ਜਾਣ ਲਈ ਸਧਾਰਨ ਪੋੜੀਆਂ, ਲਿਫਟਾਂ ਜਾਂ ਐਲੀਵੇਟਰ (ਬਿਜਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
0 ਅਨੇਕਾਂ ਟਿਕਟ-ਖਿੜਕੀਆਂ ਹੋਣ ਕਾਰਨ ਟਿਕਟ ਲੈਣ ਵਿਚ ਬਹੁਤ ਹੀ ਅਸਾਨੀ ਹੁੰਦੀ ਹੈ।
0 ਟਿਕਟ ਟੋਕਨ ਲੈਣ ਤੋਂ ਬਾਅਦ ਪਲੇਟਫਾਰਮ ਦੇ ਅੰਦਰ ਜਾਣ ਲਈ ਇਕ ਵਿਸ਼ੇਸ਼ ਤਰ੍ਹਾਂ ਦੇ ਯੰਤਰ ਨਾਲ ਸਪਰਸ਼ ਕਰਨਾ ਪੈਂਦਾ ਹੈ, ਤਾਂ
ਹੀ ਅੰਦਰ ਜਾਣ ਲਈ ਗੇਟ ਖੁੱਲਦਾ ਹੈ। ਇਹ ਤਕਨੀਕ ਹਰ ਇਕ ਯਾਤਰੀ ਨੂੰ ਅਪਣਾਉਣੀ ਪੈਂਦੀ ਹੈ।
0 ਪਲੇਟਫਾਰਮ ਤੇ ਪਹੁੰਚਦਿਆਂ ਹੀ ਸਾਹਮਣਿਓਂ ਮੈਟਰੋ ਰੇਲ ਆਉਂਦੀ ਨਜ਼ਰ ਆਉਂਦੀ ਹੈ, ਜਿਸ ਦਾ ਦਰਵਾਜ਼ਾ ਸਵੈਚਾਲਕ ਹੁੰਦਾ ਹੈ
ਜੋ ਉਸ ਦੇ ਰੁਕਦਿਆਂ ਹੀ ਆਪਣੇ ਆਪ ਖੁਲਦਾ ਹੈ ਤੇ ਸਵਾਰੀਆਂ ਦੇ ਅੰਦਰ ਬੈਠ ਜਾਣ ਤੇ ਆਪਣੇ ਆਪ ਬੰਦ ਹੋ ਜਾਂਦਾ ਹੈ।
0 ਗੱਡੀ ਵਿਚ ਬੈਠਦਿਆਂ ਹੀ ਯਾਤਰੀਆਂ ਲਈ ਸਵਾਗਤੀ ਸ਼ਬਦ ਬੋਲੇ ਜਾਂਦੇ ਹਨ।
0 ਹਰ ਸਟੇਸ਼ਨ ਦੇ ਆਉਣ ਤੋਂ ਪਹਿਲਾਂ ਉਸ ਬਾਰੇ ਅੰਗਰੇਜ਼ੀ ਤੇ ਹਿੰਦੀ ਵਿਚ ਜਾਣਕਾਰੀ ਦਿੱਤੀ ਜਾਂਦੀ ਹੈ।।
0 ਮੈਟਰੋ ਰੇਲ ਏਅਰ-ਕੰਡੀਸ਼ਨਡ ਹੁੰਦੀ ਹੈ।
0 ਕਿਰਾਇਆ ਵੀ ਘੱਟ ਹੁੰਦਾ ਹੈ ਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ।
0 ਪ੍ਰਦੂਸ਼ਨ ਰਹਿਤ ਸਾਫ-ਸੁਥਰਾ ਵਾਤਾਵਰਨ ਹੁੰਦਾ ਹੈ।
ਲੋੜ : ਮੈਟਰੋ ਰੇਲ ਅੱਜ ਦੇ ਸਮੇਂ ਦੀ ਮੁੱਖ ਲੋੜ ਸੀ ਕਿਉਂਕਿ ਦੇਸ ਵਿਚ ਅਬਾਦੀ ਤੇ ਆਵਾਜਾਈ ਦੇ ਸਾਧਨਾਂ ਵਿਚ ਨਿਰੰਤਰ ਵਾਧਾ ਹੋਈ। ਜਾ ਰਿਹਾ ਹੈ। ਭਾਵੇਂ ਅੱਜ ਹਰ ਕਿਸੇ ਕੋਲ ਆਪਣਾ ਨਿੱਜੀ ਵਾਹਨ ਵੀ ਹੈ ਪਰ ਫਿਰ ਵੀ ਬੱਸਾਂ-ਗੱਡੀਆਂ ਵਿਚ ਵੀ ਵਾਧੂ ਭੀੜ ਹੁੰਦੀ ਹੈ। ਜ਼ਮੀਨ। ਘਟ ਰਹੀ ਹੈ। ਇਸ ਲਈ ਭੀੜ-ਭੜੱਕੇ ਤੋਂ ਰਾਹਤ ਪਾਉਣ ਲਈ ਘੱਟ ਸਮੇਂ ਵਿਚ ਜ਼ਿਆਦਾ ਦੁਰੀ ਤੈਅ ਕਰਨ ਲਈ ਇਕ ਨਵੀਂ ਕਾਢ ਕੱਢੀ। ਗਈ, ਜਿਸ ਨੂੰ ‘ਮੈਟਰੋ ਰੇਲ ਦਾ ਨਾਂ ਦਿੱਤਾ ਗਿਆ।
ਦਿੱਲੀ ਵਿਚ ਪਹਿਲੀ ਮੈਟਰੋ ਰੇਲ : ਭਾਰਤ ਵਿਚ ਸਭ ਤੋਂ ਪਹਿਲਾਂ ਦਿੱਲੀ ਵਿਚ ਮੈਟਰੋ ਰੇਲ ਦਾ ਅਰੰਭ ਹੋਇਆ। ਸੜਕਾਂ ਤੇ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਮੈਟਰੋ ਰੇਲ ਚਲਾਉਣ ਦੀ ਯੋਜਨਾ ਉਲੀਕੀ। ਇਸ ਯੋਜਨਾ ਤਹਿਤ ਪਹਿਲਾਂ ਤਿੰਨ ਲਾਈਨਾਂ ਬਣਾਉਣ ਦਾ ਟੀਚਾ ਮਿਥਿਆ ਗਿਆ ਜੋ ਇਸ ਪ੍ਰਕਾਰ ਹੈ :
- ਸ਼ਾਹਦਰੇ ਤੋਂ ਰਿਠਾਲੇ ਤੱਕ: 22 ਕਿਲੋਮੀਟਰ
- ਦਿੱਲੀ ਧੁਨੀ ਤੋਂ ਕੇਂਦਰੀ ਸਚਿਵਾਲਿਆ ਤੱਕ: 11 ਕਿਲੋਮੀਟਰ
- ਇੰਦਰਪ੍ਰਸਥ ਤੋਂ ਦਵਾਰਕਾ ਤੱਕ: 32 ਕਿਲੋਮੀਟਰ
ਇਨ੍ਹਾਂ ਤਿੰਨਾਂ ਲਾਈਨਾਂ ‘ਤੇ 1 ਅਪ੍ਰੈਲ 2004 ਤੋਂ ਦਿੱਲੀ ਵਿਚ ਰਹਿਣ ਵਾਲੇ ਮੈਟਰੋ ਰੇਲ ਦੀ ਸਹੂਲਤ ਮਾਣ ਰਹੇ ਹਨ। ਹੁਣ ਚੌਥੀ ਲਾਈਨ ਵੀ ਚਾਲੂ ਹੋ ਗਈ ਹੈ।
ਲੁਧਿਆਣੇ ਵਿਚ ਆਸ : ਦਿੱਲੀ ਤੋਂ ਬਾਅਦ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਲੁਧਿਆਣਾ ਵਾਸੀਆਂ ਨੂੰ ਵੀ ਜਲਦ ਹੀ ਮੈਟਰੋ ਰੇਲ ਦੀ ਸਹੂਲਤ ਮਿਲਣ ਦੀ ਆਸ ਹੈ। ਕਿਉਂਕਿ ਲੁਧਿਆਣਾ ਸਨਅਤੀ ਤੇ ਉਦਯੋਗਿਕ ਸ਼ਹਿਰ ਹੈ। ਇੱਥੇ ਵੀ ਬਹੁਤ ਜ਼ਿਆਦਾ ਭੀੜ-ਭੜੱਕਾ ਹੈ। ਇਸ ਲਈ ਇਥੇ ਇਸ ਸਹੂਲਤ ਦੀ ਲੋੜ ਬਹੁਤ ਜ਼ਿਆਦਾ ਹੈ।
ਵਿਕਸਤ ਦੇਸ਼ਾਂ ਵਿਚ ਨਵੇਂ ਨਿਯਮ : ਵਿਕਸਤ ਦੇਸ਼ਾਂ ਵਿਚ ਜਿਹੜੇ ਸ਼ਹਿਰਾਂ ਦੀ ਅਬਾਦੀ 10 ਲੱਖ ਤੋਂ ਵੱਧ ਹੁੰਦੀ ਹੈ, ਉੱਥੋਂ ਦੇ ਲੋਕਾਂ ਦੀ ਆਵਾਜਾਈ ਦੀ ਸਹੂਲਤ ਲਈ ਵੱਖਰਾ ਤੇ ਨਿਵੇਕਲਾ ਸਿਸਟਮ ਤਿਆਰ ਕੀਤਾ ਗਿਆ ਹੈ, ਤਾਂ ਜੋ ਜੇਕਰ ਅਬਾਦੀ ਹੋਰ ਵਧ ਜਾਵੇ ਤਾਂ ਵੀ ਢਕਵੇਂ ਪ੍ਰਬੰਧ ਕੀਤੇ ਜਾ ਸਕਣ। ਇਨ੍ਹਾਂ ਸਿਸਟਮਾਂ ਦਾ ਨਾਂ ‘ਮਾਸ ਰੈਪਿਡ ਟਰਾਂਜ਼ਿਟ ਸਿਸਟਮ ( Mass Rapid Transit System) ਹੈ ਜੋ ਕਿ ਰੇਲ ਗੱਡੀਆਂ ਤੇ ਅਧਾਰਤ ਹੈ। ਯੂਰਪ ਤੇ ਅਮਰੀਕਾ ਵਿਚ ਇਹ ਸਫਲਤਾ-ਪੂਰਵਕ ਚੱਲ ਰਿਹਾ ਹੈ ਜਦਕਿ ਭਾਰਤ ਵਿਚ ਅਜੇ ਮੈਟਰੋ ਰੇਲ ਦਾ। ਹੀ ਅਰੰਭ ਹੋਇਆ ਹੈ।
ਭਾਰਤੀਆਂ ਲਈ ਮੈਟਰੋ ਰੇਲ : ਇਕ ਤੋਹਫ਼ੇ ਵਜੋਂ : ਮੈਟਰੋ ਰੇਲ ਭਾਰਤੀਆਂ ਲਈ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹੈ। ਇਸ ਤੋਂ ਮਿਲਣ। ਵਾਲੀਆਂ ਸਹੂਲਤਾਂ ਕਾਰਨ ਹੀ ਇਹ ਹਰਮਨ-ਪਿਆਰੀ ਹੋ ਰਹੀ ਹੈ। ਇਹ ਏ ਸੀ, ਗੱਡੀ, ਪ੍ਰਦੂਸ਼ਣ ਰਹਿਤ, ਪੈਸੇ ਤੇ ਵਕਤ ਦੀ ਬਚਤ ਕਰਦੀ। ਹੋਈ ਆਪਣੀ ਮੰਜ਼ਿਲ ਵੱਲ ਵਧਦੀ ਹੈ। ਗੱਡੀ ਵਿਚੋਂ ਬਾਹਰ ਦਿਸਦੇ ਨਜ਼ਾਰੇ ਕਿਸੇ ਸੁਪਨਾਮਈ ਸੰਸਾਰ ਦੇ ਝਉਲੇ ਪਾਉਂਦੇ ਹਨ। ਸਫ਼ਰ ਤੋਂ ਬਾਅਦ ਮਾਨਸਕ ਤਸੱਲੀ ਦਾ ਇਜ਼ਹਾਰ ਚਿਹਰੇ ਤੋਂ ਸਾਫ਼ ਝਲਕਦਾ ਹੈ।