ਮਨਿ ਜੀਤੈ ਜਗੁ ਜੀਤਲਾਲ
Mani Jite Jagu Jitlal
ਅਰਥ : ‘ਮਨਿ ਜੀਤੈ ਜਗੁ ਜੀਤੁ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਇਹ ਸਰਬੋਤਮ ਬਾਣੀ ‘ਜਪੁ ਜੀ ਸਾਹਿਬ ਦੀ 27ਵੀਂ ਪਉੜੀ ਵਿਚ ਦਰਜ ਹੈ। ਇਸ ਵਿਚ ਗੁਰੂ ਜੀ ਨੇ ਇਕ ਅਟੱਲ ਸਚਾਈ ਨੂੰ ਬਿਆਨ ਕੀਤਾ ਹੈ । ਮਨੁੱਖ ਆਪਣੇ ਮਨ ਤੇ ਕਾਬੂ ਪਾ ਕੇ ਹੀ ਸਾਰੇ ਸੰਸਾਰ ਨੂੰ ਜਿੱਤ ਲੈਣ ਦੇ ਸਮਰੱਥ ਹੋ ਸਕਦਾ ਹੈ। ਭਾਵ ਮਨ ਦਾ ਜੇਤੂ ਜੱਗ-ਜੇਤੂ ਹੋ ਜਾਂਦਾ ਹੈ।
ਮਨ ਕੀ ਹੈ ? : ਮਨ ਸਰੀਰ ਦਾ ਇਕ ਸੂਖਮ ਅੰਗ ਹੈ ਜੋ ਦਿਸਦਾ ਨਹੀਂ ਸਗੋਂ ਅਨੁਭਵ ਹੁੰਦਾ ਹੈ ਤੇ ਅਛੋਹ ਹੈ। ਇਹ ਮਨੁੱਖੀ ਸਰੀਰਕ ਢਾਂਚੇ ਨੂੰ ਚਲਾਉਂਦਾ ਹੈ। ਇਸ ਦਾ ਟਿਕਾਣਾ ਦਿਮਾਗ਼ ਵਿਚ ਹੁੰਦਾ ਹੈ ਜਦੋਂ ਕਿ ਦਿਲ ਛਾਤੀ ਵਿਚ ਹੁੰਦਾ ਹੈ। ਮਨ ਅੱਖਾਂ ਨੂੰ ਵੇਖਣ, ਕੰਨਾਂ ਨੂੰ ਸੁਣਨ, ਨੱਕ ਨੂੰ ਸੁੰਘਣ, ਹੱਥਾਂ ਨੂੰ ਕੰਮ ਕਰਨ ਅਤੇ ਪੈਰਾਂ ਨੂੰ ਤੁਰਨ-ਫਿਰਨ ਦੀ ਸ਼ਕਤੀ ਦਿੰਦਾ ਹੈ।
ਮਨ ਦੀ ਚੰਚਲਤਾ : ਮਨ ਚੰਚਲ ਹੈ। ਇਹ ਟਿਕ ਕੇ ਨਹੀਂ ਰਹਿੰਦਾ ਤੇ ਭਟਕਦਾ ਹੀ ਰਹਿੰਦਾ ਹੈ । ਇਹ ਮਨ ਹੀ ਹੈ ਜਿਸ ਵਿਚ ਸਾਡੀਆਂ ਇੱਛਾਵਾਂ, ਲਾਲਸਾਵਾਂ, ਉਮੰਗਾਂ ਤੇ ਸਧਰਾਂ ਪਲਦੀਆਂ ਹਨ। ਮਨ ਦੇ ਹੁਕਮ ਅਨੁਸਾਰ ਹੀ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ। ਇਸ ਵਿਚ ਚੰਗਾ ਖਾਣ-ਪੀਣ, ਪਹਿਨਣ ਤੇ ਕਈ ਹੋਰ ਇੱਛਾਵਾਂ ਪੈਦਾ ਹੁੰਦੀਆਂ ਹੀ ਰਹਿੰਦੀਆਂ ਹਨ। ਮਿਰਗ-ਤ੍ਰਿਸ਼ਨਾ ਵਾਂਗ ਇੱਛਾਵਾਂ ਵਧਦੀਆਂ ਹੀ ਜਾਂਦੀਆਂ ਹਨ ਤੇ ਇਨ੍ਹਾਂ ਇੱਛਾਵਾਂ ਦੀ ਪੂਰਤੀ ਲਈ ਹੀ ਮਨੁੱਖ ਹਰਕਤ ਵਿਚ ਆਉਂਦਾ ਹੈ। ਪਰੰਤ ਜੇਕਰ ਇਨਾਂ ਇੱਛਾਵਾਂ ਦੀ ਪੁਰਤੀ ਨਾ ਹੋਵੇ ਤਾਂ ਮਨੁੱਖ ਦੁਖੀ ਹੁੰਦਾ ਹੈ। ਇਹ ਮਨੁੱਖ ਦੇ ਦੁੱਖਾਂ ਦਾ ਕਾਰਨ ਬਣਦਾ ਹੈ ਤੇ ਮਨੁੱਖ ਖੁਦਗਰਜ਼ ਬਣ ਜਾਂਦਾ ਹੈ।
ਮਨ ਤੇ ਕਾਬੂ ਪਾਉਣ ਦੀ ਲੋੜ : ਦੁੱਖਾਂ ਤੋਂ ਛੁਟਕਾਰਾ ਪਾਉਣ ਤੇ ਜ਼ਿੰਦਗੀ ਵਿਚ ਤਰੱਕੀ ਪਾਉਣ ਲਈ ਮਨ ‘ਤੇ ਕਾਬੂ ਪਾਉਣ ਦੀ ਲੋੜ ਹੈ ਕਿਉਂਕਿ ਜਿਹੜਾ ਵਿਅਕਤੀ ਆਪਣੀਆਂ ਇੱਛਾਵਾਂ ਨੂੰ ਖ਼ਤਮ ਕਰ ਲੈਂਦਾ ਹੈ, ਉਹ ਕੁਦਰਤ ਦੇ ਭਾਣੇ ਅਨੁਸਾਰ ਚੱਲ ਕੇ ਆਪਣੀਆ ਇੱਛਾਵਾਂ ਨੂੰ ਸੀਮਤ ਘੇਰੇ ਵਿਚ ਰੱਖਦਾ ਹੈ, ਹਮੇਸ਼ਾ ਸੁਖੀ ਰਹਿੰਦਾ ਹੈ ਤੇ ਉਸਨੂੰ ਰੱਬ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ।
ਸੁੰਨ-ਅਵਸਥਾ ਤੇ ਪਰਮਾਤਮਾ ਦਾ ਮੇਲ : ਅਸਲ ਵਿਚ ਜਦੋਂ ਵਿਚਾਰ, ਫੁਰਨੇ ਤੇ ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਹਨ ਤਾਂ ਉਹ ਸੰਤੋਖੀ ਹੈ ਜਾਂਦਾ ਹੈ। ਉਸ ਨੂੰ ਬਿਨਾਂ ਮੰਗਿਆਂ ਸਭ ਕੁਝ ਆਪਣੇ-ਆਪ ਮਿਲ ਜਾਂਦਾ ਹੈ। ਸੰਨ-ਅਵਸਥਾ ਵਿਚ ਧਿਆਨ ਵਿਚ ਜਾਂਦਿਆਂ ਹੀ ਪਰਮਾਤਮਾ ਦਾ ਦੁਆਰ ਖੁੱਲ੍ਹ ਜਾਂਦਾ ਹੈ, ਹਿਰਦੇ ਦਾ ਅਨਹਦ-ਨਾਦ ਸੁਣਾਈ ਦੇਣ ਲਗਦਾ ਹੈ : ਮਾਨੋ ਪਰਮਾਤਮਾ ਨਾਲ ਸਿੱਧਾ ਸੰਬੰਧ ਹੋ ਜਾਂਦਾ ਹੈ। ਤੱਕ ਪ੍ਰਭੂ-ਭਗਤਾਂ ਨੂੰ ਇਹੀ ਅਨੁਭਵ ਹੋਇਆ ਹੈ ਕਿ ਈਸ਼ਵਰ ਮਨ ਦੇ ਮਰ ਜਾਣ ਨਾਲ ਹੀ ਪ੍ਰਾਪਤ ਹੋਇਆ ਹੈ। ਜਦ ਅਜਿਹੇ ਮਨ ਦੇ ਜਤੁ | ਰੋਸ਼ਨੀ ਆ ਜਾਂਦੀ ਹੈ ਤਦ ਉਹ ਹੋਰਨਾਂ ਵਿਚ ਵੰਡਦਾ ਹੈ ਤੇ ਜੱਗ-ਜੇਤੂ ਬਣ ਜਾਂਦਾ ਹੈ; ਇੰਨ-ਬਿੰਨ ਜਿਵੇਂ ਇਕ ਦੀਵਾ ਆਪਣੀ 30 ਅਨੇਕ ਦੀਵੇ ਜਗਾ ਰਿਹਾ ਹੋਵੇ।
ਮਨ ਨੂੰ ਕਿਵੇਂ ਜਿੱਤਿਆ ਜਾਵੇ ?: ਮਨ ਦਾ ਹੈ ਉਨਾਂ ਨੇ ਘੋਰ ਤਪੱਸਿਆ ਵਿਚ ਅਨੇਕ ਮੁਸੀਬਤਾਂ ਝਾਗੀਆਂ ਪਰ ਗਰਲ ਆ ਜਾਵ: ਮਨ ਦਾ ਜਤੂ ਹੋਣ ਲਈ ਪ੍ਰਾਚੀਨ ਸਾਧੂ-ਸੰਤਾਂ ਨੇ ਘਰ-ਬਾਰ ਛੱਡ ਕੇ ਜੰਗਲਾਂ ਵਿਚ ਡੇਰੇ ਲਾ ਲਏ। ਊਨਾ ਨੇ ਘੋਰ ਤਪਸਿਆ ਵਿਚ ਅਨੇਕ ਮੁਸੀਬਤਾਂ ਝਗੀਆਂ ਪਰ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਥ ਵਿਚ ਰਹੀ ਕੇ ਮਾਇਆ ਤੋਂ ਨਿਰਲੇਪ ਰਹਿਣ ਦਾ ਮਾਰਗ ਦੱਸਿਆ। ਭਗਤ ਨਾਮਦੇਵ ਜੀ ਨੇ ਭਗਤ ਤ੍ਰਿਲੋਚਨ ਦਾ ਸੰਸਾ ਦਰ ਕਰਦਿਆਂ ਕਿਹਾ ਕਿ ਹੱਥਾਂ-ਪੈਰਾਂ ਨਾਲ ਕੰਮ ਕਰਦਿਆਂ ਹੋਇਆਂ ਮਨ ਨੂੰ ਨਾਮ-ਸਿਮਰਨ ਦੁਆਰਾ ਈਸ਼ਵਰ ਨਾਲ ਜੋੜਿਆ ਜਾ ਸਕਦਾ ਹੈ। ਇਸ ਤਰਾਂ ਮਨ ਮੇਲ-ਰਹਿਤ ਹੋ ਕੇ ਜੋਤ ਸਰਪ ਹੋ ਜਾਵੇਗਾ : ਪੰਜ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ) ਮਨ-ਮਾਨੀਆਂ ਕਰਨੋ ਹਟ ਜਾਣਗੇ।
ਤਿਸ਼ਨਾਵਾਂ ਦਾ ਤਿਆਗ : ਧਰਮ ਦੀ ਸਾਰੀ ਸਾਧਨਾ ਮਨ ਤੇ ਜਿੱਤ ਪ੍ਰਾਪਤ ਕਰਨ ਦੀ ਹੈ। ਸੋ, ਸਰੀਰ ਨੂੰ ਲੋਕਾਈ ਦੀ ਸੇਵਾ ਵਿਚ ਅਤੇ। ਮਨ ਨੂੰ ਪ੍ਰਭ-ਜਾਪ ਵਿਚ ਲਾਉਣਾ ਚਾਹੀਦਾ ਹੈ। ਸਹੀ ਸ਼ਬਦਾਂ ਵਿਚ ਮਨੁੱਖ ਬਣਨ ਲਈ ਮਨ ਨੂੰ ਕਾਬੂ ਵਿਚ ਰੱਖ ਕੇ ਫਰਨਿਆਂ ਤੇ ਤਿਸ਼ਨਾਵਾਂਰਹਿਤ ਕਰਨਾ ਚਾਹੀਦਾ ਹੈ । ਇਸ ਸਹਿਜ-ਅਵਸਥਾ ਵਿਚ ਵਿਚਰਨ ਲਈ ਗੁਰੂ ਧਾਰਨ ਕਰਕੇ ਉਸ ਦੇ ਉਪਦੇਸ਼ ਤੇ ਚੱਲਣਾ ਚਾਹੀਦਾ ਹੈ। ਸੰਤੁਸ਼ਟ ਮਨ ਸੰਸਾਰ ਨਾਲ ਨਹੀਂ ਟਕਰਾਉਂਦਾ ਤੇ ਜਗਤ-ਜੇਤੂ ਹੋ ਜਾਂਦਾ ਹੈ।
ਹਿੰਸਾ ਨਾਲ ਜੱਗ ਨਹੀਂ ਜਿੱਤਿਆ ਜਾ ਸਕਦਾ: ਮੁੱਢ-ਕਦੀਮ ਤੋਂ ਹਿੰਸਾ ਦੇ ਪੁਜਾਰੀ ਜੱਗ ਨੂੰ ਜਿੱਤਣ ਅਥਵਾ ਚੱਕਰਵਰਤੀ ਰਾਜਾ। ਬਣਨ ਲਈ, ਮਾਰ-ਧਾੜ ਤੇ ਖੂਨ-ਖ਼ਰਾਬਾ ਕਰਦੇ ਆਏ ਹਨ। ਤੇ ਯੁੱਗ ਵਿਚ ਰਾਮ-ਰਾਵਣ ਵਿਚ ਲੰਕਾ ਵਿਖੇ , ਦੁਆਪਰ ਯੁੱਗ ਵਿਚ ਕਰਵਾਂਪਾਂਡਵਾਂ ਵਿਚ ਕੁਰੂਕਸ਼ੇਤਰ ਵਿਚ ਯੁੱਧ ਹੋਇਆ , ਕਲਜੁਗ ਵਿਚ ਗੋਰੀਆਂ, ਗਜ਼ਨਵੀਆਂ ਤੇ ਅਬਦਾਲੀਆਂ ਆਦਿ ਨੇ ਭਾਰਤ ਦੀ ਤਬਾਹੀਬਰਬਾਦੀ ਕੀਤੀ ਵੀਹਵੀਂ ਸਦੀ ਵਿਚ 1914-18 ਈ: ਅਤੇ 1939-45 ਦੇ ਦੋ ਵਿਸ਼ਵ-ਯੁੱਧ ਹੋਏ ਤੇ ਤੀਜੇ ਲਈ ਕਮਰ-ਕੱਸੇ ਕੀਤੇ ਜਾ ਰਹੇ ਹਨ ਪਰ ਇਸ ਤਰ੍ਹਾਂ ਨਾ ਕੋਈ ਜੱਗ ਜਿੱਤ ਸਕਿਆ ਹੈ ਤੇ ਨਾ ਹੀ ਰਹਿੰਦੀ ਦੁਨੀਆ ਤੱਕ ਜਿੱਤ ਸਕੇਗਾ। ਇਹ ਮਾਰ ਤੇ ਵਿਨਾਸ਼ਕਾਰੀ ਲਾਲਸਾ ਹੈ ਜਿਸ ਨੂੰ ਜਿੰਨਾ ਭੰਡੀਏ, ਥੋੜਾ ਹੈ।
ਮੁਸ਼ਕਲਾਂ ਤੋਂ ਨਾ ਘਬਰਾਉਣਾ: ਜਿਵੇਂ ਪ੍ਰਕਾਸ਼ ਵਿਚ ਜਾਣ ਲਈ ਹਨੇਰੇ ‘ਚੋਂ ਲੰਘਣਾ ਪੈਂਦਾ ਹੈ; ਇਵੇਂ ਹੀ ਮਨ ‘ਤੇ ਜਿੱਤ ਪ੍ਰਾਪਤ ਕਰਨ। ਲਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਾਰਸ਼ : ਜਿਨ੍ਹਾਂ ਲੋਕਾਂ ਨੇ ਆਪਣੇ ਮਨ ਤੇ ਕਾਬੂ ਪਾਇਆ ਹੋਇਆ ਹੈ, ਉਨ੍ਹਾਂ ਨੇ ਸੰਸਾਰ ਉੱਤੇ ਵੱਡੇ-ਵੱਡੇ ਕਾਰਨਾਮੇ ਕਰਕੇ ਵਿਖਾਏ ਹਨ॥ ਵਿਗਿਆਨ ਦੀਆਂ ਕਾਢਾਂ ਮਨੁੱਖੀ ਮਨ ਦੇ ਟਿਕਾਅ ਵਿਚੋਂ ਹੀ ਪੈਦਾ ਹੋਈਆਂ ਹਨ। ਭਗਤੀ ਅਤੇ ਤਪੱਸਿਆ ਮਨ ਦੀ ਇਕਾਗਰਤਾ ਨਾਲ ਹੀ ਹੋ ਸਕਦੀ ਹੈ। ਸਾਰੇ ਇਲਮ ਗਿਆਨ ਤੇ ਹੁਨਰ ਇਕਾਗਰ ਮਨ ਦੀ ਹੀ ਕਿਰਤ ਹਨ। ਸੰਸਾਰ ਵਿਚ ਪਰਿਵਰਤਨ ਲਿਆਉਣ ਵਾਲੇ ਆਗੂਆਂ ਦਾ ਮਨ ਵੀ ਕਿਸੇ ਖ਼ਾਸ ਆਦਰਸ਼ ਵਿਚ ਬੱਝਿਆ ਹੁੰਦਾ ਹੈ । ਇਕਾਗਰ ਮਨ ਹੀ ਸ਼ਕਤੀਸ਼ਾਲੀ ਬਣ ਕੇ ਕਿਰਤੀ ਤੇ ਕਾਬੂ ਪਾਉਣ ਦੇ ਯੋਗ ਹੋ । ਸਕਿਆ ਹੈ। ਅੱਜ ਮਨੁੱਖ ਨੇ ਪ੍ਰਕਿਰਤੀ ਤੇ ਰਾਜ ਕਾਇਮ ਕਰ ਲਿਆ ਹੈ ਤੇ ਫਿਰ ਜੱਗ ਜਿੱਤਣ ਵਿਚ ਕੋਈ ਰੁਕਾਵਟ ਹੀ ਨਹੀਂ ਆ ਸਕਦੀ। ਸੋ, ਜੋ ਲੋਕ ਮਨ ਨੂੰ ਜਿੱਤ ਲੈਂਦੇ ਹਨ ਉਹ ਪੂਜਣਯੋਗ ਹੋ ਜਾਂਦੇ ਹਨ। ਲੋਕ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਇੰਜ ਮਨ ਦਾ ਜੇਤੂ ਸਾਰੇ ਜੱਗ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਪਰ ਜਿਹੜੇ ਲੋਕ ਆਪਣੇ ਮਨ ਨੂੰ ਨਹੀਂ ਜਿੱਤ ਸਕਦੇ, ਅਜਿਹੇ ਲੋਕ ਮਨਮੁਖ ਹੁੰਦੇ ਹਨ। ਅਜਿਹੇ ਲੋਕਾਂ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ, ਉਨ੍ਹਾਂ ਦਾ ਸੰਸਾਰ ਵਿਚ ਆਉਣਾ ਨਾ ਆਉਣਾ ਇਕ ਸਮਾਨ ਹੈ। ਗੁਰਬਾਣੀ ਵਿਚ ਠੀਕ ਹੀ ਕਿਹਾ ਹੈ :
ਮਨ ਰੂਪੁ ਜੀਤਾ ਸਭ ਜੀਤੈ॥