Punjabi Essay on “Kaumi Ekta”, “ਕੌਮੀ ਏਕਤਾ”, for Class 10, Class 12 ,B.A Students and Competitive Examinations.

ਕੌਮੀ ਏਕਤਾ

Kaumi Ekta

ਜਾਂ

ਰਾਸ਼ਟਰੀ ਏਕਤਾ

Rashtriya Ekta

ਨਿਬੰਧ ਨੰਬਰ : 01

ਜਾਣ-ਪਛਾਣ-ਭਾਰਤ ਵਿਚ ਅਨੇਕਾਂ ਨਸ਼ਲਾਂ ਤੇ ਜਾਤਾਂ ਦੇ ਲੋਕ ਵਸਦੇ ਹਨ ਉਹ ਭਿੰਨ-ਭਿੰਨ ਭਾਸ਼ਾਵਾਂ ਬੋਲਦੇ, ਭਿੰਨ-ਭਿੰਨ ਸੱਭਿਆਚਾਰਾਂ ਦੇ ਮਾਲਕ ਅਤੇ ਭਿੰਨ-ਭਿੰਨ ਧਰਮਾਂ ਨੂੰ ਮੰਨਣ ਵਾਲੇ ਹਨ, ਪਰ ਇੰਨਾ ਕੁੱਝ ਹੁੰਦਿਆਂ ਹੋਇਆਂ ਵੀ ਭਾਰਤ ਇਕ ਕੰਮ ਹੈ ਅਤੇ ਭਾਰਤ ਦੀ ਅਜ਼ਾਦੀ ਤੇ ਖ਼ੁਦਮੁਖ਼ਤਾਰੀ ਦੀ ਰੱਖਿਆ ਲਈ ਅਤੇ ਇਸ ਨੂੰ ਉੱਨਤ ਤੇ ਖ਼ੁਸ਼ਹਾਲ ਬਣਾਉਣ ਲਈ ਇਸ ਵਿੱਚ ਕੌਮੀ ਏਕਤਾ ਦਾ ਹੋਣਾ ਵੀ ਜ਼ਰੂਰੀ ਹੈ | ਕਈ ਵਾਰੀ ਭਾਰਤ ਲਈ ਇਸ ਕੌਮੀ ਏਕਤਾ ਵਰਗੀ ਬਹੁਮੁੱਲੀ ਚੀਜ਼ ਨੂੰ ਖ਼ਤਰੇ ਵਿਚ ਪਾਉਣ ਵਾਲੇ ਵਿਚਾਰ ਜਾਂ ਭਾਵਨਾਵਾਂ ਵੀ ਪੈਦਾ ਹੋ ਜਾਂਦੀਆਂ ਹਨ, ਪਰ ਇਨ੍ਹਾਂ ਦਾ ਹਸ਼ਰ ਵਿਸ਼ਾਲ ਸਮੁੰਦਰ ਦੀ ਸਥਿਰਤਾ ਵਿਚ ਹਿਲਜੁਲ ਪੈਦਾ ਕਰਨ ਵਾਲੀਆਂ ਛੋਟੀਆਂ ਲਹਿਰਾਂ ਜਾਂ ਜੁਆਰ-ਭਾਟੇ ਵਾਂਗ ਹੀ ਹੁੰਦਾ ਹੈ, ਜੋ ਕੁੱਝ ਸਮਾਂ ਆਪਣੀ ਹਿਲਜੁਲ ਕਰਨ ਪਿੱਛੋਂ ਵਿਸ਼ਾਲ ਸਮੁੰਦਰ ਵਿੱਚ ਹੀ ਸਮਾ ਜਾਂਦਾ ਹੈ, ਅਰਥਾਤ ਭਾਰਤ ਦੀ ਕੌਮੀ ਏਕਤਾ ਸਮੁੱਚੇ ਰੂਪ ਵਿਚ ਕਾਇਮ ਹੀ ਰਹਿੰਦੀ ਹੈ ।

ਅੰਗਰੇਜ਼ਾਂ ਦੀ ਨੀਤੀ-ਆਜ਼ਾਦੀ ਤੋਂ ਪਹਿਲਾਂ ਜਦੋਂ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਸੀ, ਤਾਂ ਉਹ ਆਪਣੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਪੱਠੇ ਪਾਉਣ ਲਈ ਭਾਰਤ ਨੂੰ ਇਕ ਕੌਮ ਨਹੀਂ ਸਨ ਮੰਨਦੇ । ਬਰਤਾਨੀਆਂ ਦੇ ਪ੍ਰਧਾਨ ਮੰਤਰੀ ਚਰਚਿਲ ਨੇ ਤਾਂ ਇਕ ਵਾਰ ਕਿਹਾ ਸੀ ਕਿ ਭਾਰਤ ਦਾ ਇਕ ਕੌਮ ਹੋਣਾ ਤਾਂ ਦੂਰ ਰਿਹਾ, ਉਹ ਕੌਮ ਦੇ ਲਾਗੇ ਵੀ ਨਹੀਂ । ਅੰਗਰੇਜ਼ੀ ਲੇਖਕਾਂ ਜਾਂ ਰਾਜਨੀਤਿਕਾਂ ਨੇ ਆਪਣੇ ਪੱਖ ਵਿਚ ਦਲੀਲਾਂ ਦਿੰਦਿਆਂ ਕਿਹਾ ਕਿ (1) ਭਾਰਤ ਵਿਚ ਅਨੇਕਾਂ ਜਾਤਾਂ ਜਾਂ ਨਸਲਾਂ ਵਸਦੀਆਂ ਹਨ । ਉੱਤਰੀ ਭਾਰਤ ਵਿਚ ਆਰੀਆ ਲੋਕ ਅਤੇ ਦੱਖਣ ਵਿਚ ਦ੍ਰਵਿੜ । ਇਸ ਤੋਂ ਬਿਨਾਂ ਬਹੁਤ ਸਾਰੀਆਂ ਨਸਲਾਂ-ਪਠਾਣ, ਹਨ. ਸ਼ੱਕ ਤੇ ਮੰਗੋਲ ਆਦਿ ਬਾਹਰੋਂ ਆਈਆਂ ਹਨ । ਇੰਨੀਆਂ ਨਸਲਾਂ ਵਾਲੇ ਦੇਸ਼ ਨੂੰ ਇਕ ਕੌਮ ਨਹੀਂ ਕਿਹਾ ਜਾ ਸਕਦਾ । (ii) ਉਨ੍ਹਾਂ ਆਪਣੇ ਪੱਖ ਵਿਚ ਦੂਜੀ ਦਲੀਲ ਇਹ ਦਿੱਤੀ ਕਿ ਭਾਰਤ ਵਿਚ ਭਿੰਨ-ਭਿੰਨ ਲੋਕ ਭਿੰਨ-ਭਿੰਨ ਭਾਸ਼ਾਵਾਂ ਬੋਲਦੇ ਹਨ, ਜਿਸ ਕਰਕੇ ਇਹ ਕੌਮ ਦਾ ਗੁਣ ਨਹੀਂ ।(iii) ਉਨ੍ਹਾਂ ਆਪਣੇ ਪੱਖ ਵਿਚ ਇਹ ਦਲੀਲ ਵੀ ਦਿੱਤੀ ਕਿ ਭਾਰਤ ਵਿਚ ਧਾਰਮਿਕ ਏਕਤਾ ਦੀ ਥੁੜ ਹੈ ਤੇ ਲੋਕ ਕਿਸੇ ਇਕ ਧਾਰਮਿਕ ਆਗੂ ਨੂੰ ਨਹੀਂ ਮੰਨਦੇ ।ਇਸ ਦੇ ਨਾਲ ਹੀ ਉਨ੍ਹਾਂ ਭਾਰਤ ਵਿਚ ਭੂਗੋਲਿਕ ਏਕਤਾ ਦੀ ਥੜ, ਲੋਕਾਂ ਦੇ ਭਿੰਨ-ਭਿੰਨ ਰੀਤੀ-ਰਿਵਾਜਾਂ ਤੇ ਫ਼ਿਰਕੂ ਏਕਤਾ ਦੀ ਥੁੜ ਨੂੰ ਵੀ ਇਸ ਦਾ ਕਾਰਨ ਦੱਸਿਆ । ਇਨ੍ਹਾਂ ਆਧਾਰਾਂ ‘ਤੇ ਅੰਗਰੇਜ਼ਾਂ ਨੇ ਭਾਰਤ ਨੂੰ ਇਕ ਕੌਮ ਨਾ ਮੰਨਿਆ ਤੇ ਨਾਲ ਹੀ ਲੋਕਾਂ ਵਿਚ ਨਸਲਾਂ, ਭਾਸ਼ਾਵਾਂ ਤੇ ਵਿਤਕਰੇ ਪਾ ਕੇ ਭਾਰਤੀਆਂ ਨੂੰ ਪਾੜ ਕੇ ਉਨ੍ਹਾਂ ਨੂੰ ਆਪਸ ਵਿਚ ਲੜਾਇਆ ਤੇ ਆਪਣਾ ਸਾਮਰਾਜੀ ਗਲਬਾ ਕਾਇਮ ਰੱਖਿਆ ।

ਅਜ਼ਾਦੀ ਦਾ ਸੰਘਰਸ਼-ਪਰ ਸਾਮਰਾਜੀਆਂ ਦੀਆਂ ਇਹ ਦਲੀਲਾਂ ਥੋਥੀਆਂ ਸਨ । ਨਸਲ, ਭਾਸ਼ਾ ਜਾਂ ਧਰਮ ਦੀ ਅਸਮਾਨਤਾ ਹੁੰਦੇ ਹੋਏ ਵੀ ਕੋਈ ਦੇਸ਼ ਇਕ ਕੌਮ ਹੋ ਸਕਦਾ ਹੈ । ਜੇਕਰ ਅਸੀਂ ਸੰਸਾਰ ਦੀਆਂ ਹੋਰਨਾਂ ਕੌਮਾਂ ਵਲ ਝਾਤੀ ਮਾਰੀਏ, ਤਾਂ ਇਹ ਗੱਲ ਚੰਗੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ ਕਿ ਬਹੁਤ ਸਾਰੇ ਹੋਰਨਾਂ ਦੇਸ਼ਾਂ ਵਿਚ ਵੀ ਭਾਰਤ ਵਰਗੀ ਅਵਸਥਾ ਕਾਇਮ ਹੈ । ਸਵਿਟਜ਼ਰਲੈਂਡ ਵਿਚ ਭਿੰਨ-ਭਿੰਨ ਨਸਲਾਂ ਦੇ ਲੋਕ ਵਸਦੇ ਹਨ ਤੇ ਉਹ ਭਿੰਨ-ਭਿੰਨ ਧਰਮਾਂ ਨੂੰ ਮੰਨਦੇ ਤੇ ਭਿੰਨ-ਭਿੰਨ ਭਾਸ਼ਾਵਾਂ ਬੋਲਦੇ ਹਨ । ਇਨ੍ਹਾਂ ਵਖਰੇਵਿਆਂ ਦੇ ਹੁੰਦਿਆਂ ਜੇਕਰ ਸਵਿਟਜ਼ਰਲੈਂਡ ਇਕ ਕੌਮ ਹੈ, ਤਾਂ ਭਾਰਤ ਇਕ ਕੌਮ ਕਿਉਂ ਨਹੀਂ ਹੋ ਸਕਦਾ ਹੈ ਨਸਲ, ਧਰਮ ਅਤੇ ਭਾਸ਼ਾ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਤੱਤ ਹਨ, ਜਿਨਾਂ ਨਾਲ ਕੌਮ ਦਾ ਨਿਰਮਾਣ ਹੁੰਦਾ ਹੈ , ਜਿਵੇਂ ਸਾਂਝਾ ਇਤਿਹਾਸ, ਸਾਂਝੇ ਵਿਚਾਰ, ਸਾਂਝਾ ਹਿੱਤ, ਸਾਂਝੀ ਸੱਭਿਅਤਾ, ਬਰਾਬਰ ਦੇ ਰਾਜਨੀਤਿਕ ਅਧਿਕਾਰ, ਇੱਛਾਵਾਂ ਸਾਂਝੇ ਰੀਤੀ-ਰਿਵਾਜ ਤੇ ਭਾਵਨਾਵਾਂ ਆਦਿ । ਇਹ ਤੱਤ ਭਾਰਤ ਵਿਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਤੇ ਆਸਾਮ ਤੋਂ ਲੈ ਕੇ ਗੁਜਰਾਤ ਤਕ ਮੌਜੂਦ ਹਨ । ਇਸ ਵਿਸ਼ਾਲ ਭਾਰਤ ਦਾ ਇਤਿਹਾਸ ਇਕ ਹੈ, ਜੋ ਭਾਰਤੀਆਂ ਨੂੰ ਸਾਂਝੇ ਦੁੱਖ-ਸੁਖ, ਜਿੱਤ ਹਾਰ ਤੇ ਸਫਲਤਾ-ਅਸਫਲਤਾ ਦੀ ਯਾਦ ਦੁਆਉਂਦਾ ਹੈ । ਮੁੱਖ ਰੂਪ ਵਿਚ ਭਾਰਤੀਆਂ ਦਾ ਪਹਿਰਾਵਾ, ਰਹਿਣ-ਸਹਿਣ, ਵਿਚਾਰਧਾਰਾ ਤੇ ਰੀਤੀ-ਰਿਵਾਜ ਵੀ ਇਕ ਹੀ ਹਨ । ਜਦੋਂ ਭਾਰਤ ਗੁਲਾਮ ਸੀ, ਤਾਂ ਸਮੁੱਚੇ ਭਾਰਤੀਆਂ ਵਿੱਚ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੀਆਂ ਭਾਵਨਾਵਾਂ ਕੰਮ ਕਰ ਰਹੀਆਂ ਸਨ | ਅੰਮ੍ਰਿਤਸਰ ਵਿਚ ਜਲਿਆਂ ਵਾਲੇ ਬਾਗ਼ ਵਿਚ ਚੱਲੀ ਗੋਲੀ ਦਾ ਦੁੱਖ ਬੰਗਾਲ ਵਿਚ ਬੈਠੇ ਰਾਵਿੰਦਰ ਨਾਥ ਟੈਗੋਰ ਨੂੰ ਅਨੁਭਵ ਹੁੰਦਾ ਸੀ ਤੇ ਪੰਜਾਬੀ ਤੇ ਬੰਗਾਲੀ ਮਿਲ ਕੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਰਹੇ । ਅੰਗਰੇਜ਼ਾਂ ਦੇ ਉਪਰੋਕਤ ਪ੍ਰਚਾਰ ਕਾਰਨ ਹੀ ਮੁਸਲਮਾਨਾਂ ਨੇ ਵੱਖਰੇ ਰਾਜ ਦੀ ਮੰਗ ਕੀਤੀ ਪਰ ਇਨਕਲਾਬੀ ਤੇ ਦੇਸ਼-ਭਗਤ ਮੁਸਲਮਾਨ, ਸਿੱਖਾਂ ਤੇ ਹਿੰਦੂਆਂ ਨਾਲ ਮਿਲ ਕੇ ਕੁਰਬਾਨੀਆਂ ਕਰਦੇ ਰਹੇ ।

ਸੰਕਟ ਦਾ ਟਾਕਰਾ-ਆਜ਼ਾਦ ਭਾਰਤ ਵਿਚ ਕੌਮੀ ਏਕਤਾ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਕਈ ਲਹਿਰਾਂ ਪੈਦਾ ਹੋ ਜਾਂਦੀਆਂ ਹਨ | ਅਸਲ ਵਿਚ ਇਨ੍ਹਾਂ ਦੇ ਬੀਜ ਸਾਡੇ ਵਿਚ ਅੰਗਰੇਜ਼ਾਂ ਨੇ ਬੀਜੇ ਹਨ। ਫਿਰ ਵੀ ਰੱਬ ਦਾ ਸ਼ੁਕਰ ਹੈ ਕਿ ਭਾਰਤੀ ਲੋਕ ਘਰ ਦੀਆਂ ਘਰ ਵਿਚ ਹੀ ਨਜਿੱਠ ਲੈਂਦੇ ਹਨ ਤੇ ਜਦੋਂ ਦੇਸ਼ ਉੱਪਰ ਕੋਈ ਸੰਕਟ ਆਉਂਦਾ ਹੈ, ਤਾਂ ਉਹ ਇਕ ਦਮ ਇਕ ਆਵਾਜ਼ ਨਾਲ ਇਕ ਮੁੱਠ ਹੋ ਜਾਂਦੇ ਹਨ ਤੇ ਸੰਕਟ ਦੇ ਟਾਕਰੇ ਲਈ ਕੁਰਬਾਨੀਆਂ ਕਰਨ ਲਈ ਤਿਆਰ ਹੋ ਜਾਂਦੇ ਹਨ । 1962 ਦੇ ਚੀਨੀ ਹਮਲੇ ਤੇ 1965 ਤੇ 1971 ਦੇ ਪਾਕਿਸਤਾਨ ਹਮਲੇ ਸਮੇਂ ਭਾਰਤ ਵਿਚ ਕੌਮੀ ਏਕਤਾ ਜਿਸ ਮਜ਼ਬੂਤੀ ਨਾਲ ਕਿਰਿਆਸ਼ੀਲ ਹੋਈ ਇਹ ਇਸ ਗੱਲ ਦੀ ਗਵਾਹੀ ਹੈ ਕਿ ਭਾਰਤੀ ਇਕ ਹਨ ਤੇ ਜੇਕਰ ਉਨ੍ਹਾਂ ਦੇ ਕੋਈ ਭਿੰਨ-ਭੇਦ ਹਨ ਤਾਂ ਉਸ ਵਿਚ ਗਲੇ ਹਨ ਜਿਨਾਂ ਦੀ ਹਸਤੀ ਥੋੜਾ ਚਿਰ ਹੀ ਕਾਇਮ ਰਹਿੰਦੀ ਹੈ । ਇਸ ਪ੍ਰਕਾਰ ਭਾਰਤ ਵਿਚ ਕੌਮੀ ਏਕਤਾ ਦੀ ਭਾਵਨਾ  ਸਥਿਰ ਅਤੇ ਮਜ਼ਬੂਤ ਰਹਿੰਦੀ ਹੈ ।

ਸਾਰ ਅੰਸ਼-ਕੰਮੀ ਏਕਤਾ ਇਕ ਅਧਿਆਤਮਕ ਭਾਵਨਾ ਹੈ । ਇਹ ਭਾਰਤੀਆਂ ਵਿਚ ਸ਼ਰ ਤੋਂ ਸੀ ਕਿ a ਵੀ ਵਧੇਰੇ ਲੋੜ ਹੈ । ਹੁਣ ਸਾਨੂੰ ਭਾਸ਼ਾਈ, ਤਕ, ਧਾਰਮਿਕ, ਫ਼ਿਰਕੂ ਤੇ ਨਸਲੀ ਵਿਤਕਰੇ ਪੂਰੀ ਤਰਾਂ ਤਿਯਾਗ ਦੇਣੇ ਚਾਹੀਦੇ ਹਨ, ਕਿਉਂਕਿ ਇਹ ਵਿਤਕਰੇ ਸਾਡੇ ਵਿਚ ਕੁਦਰਤੀ ਨਹੀਂ, ਸਗੋਂ ਵਿਦੇਸ਼ੀਆਂ ਦੇ ਪੈਦਾ ਕੀਤੇ ਹੋਏ ਹਨ,  ਕੌਮੀ ਏਕਤਾ ਦੀ ਭਾਵਨਾ ਦੇ ਮਜ਼ਬੂਤ ਰਹਿਣ ਕਰਕੇ ਹੀ ਸਾਡਾ ਭਾਰਤ ਆਪਣੀ ਆਜ਼ਾਦੀ ਤੋਂ ਖੁਦਮੁਖਤਾਰੀ ਦੀ ਰੱਖਿਆ ਕਰ ਸਕਦਾ ਹੈ ਤੇ ਉਹ ਉੱਨਤੀ ਤੇ ਖੁਸ਼ਹਾਲੀ ਵਲ ਛਾਲਾਂ ਮਾਰ ਕੇ ਵਧ ਸਕਦਾ ਹੈ ।

 

ਨਿਬੰਧ ਨੰਬਰ : 02

 

ਕੌਮੀ ਏਕਤਾ

Kaumi Ekta

ਰੂਪ-ਰੇਖਾ- ਭੂਮਿਕਾ, ਕੌਮੀ ਏਕਤਾ ਦੀ ਜ਼ਰੂਰਤ, ਅੰਗਰੇਜ਼ਾਂ ਦੀ ਨੀਤੀ, ਅਜ਼ਾਦੀ ਦਾ ਸੰਘਰਸ਼, ਮੁਸੀਬਤਾਂ ਦਾ ਟਾਕਰਾ, ਧਰਮ ਨੂੰ ਏਕਤਾ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ, ਕੌਮੀ ਏਕਤਾ ਲਈ ਕਦਮ, ਕੌਮੀ ਏਕਤਾ ਦੇ ਸਬੂਤ, ਭਾਸ਼ਾ, ਸਾਰ-ਅੰਸ਼

ਭੂਮਿਕਾ- ਕੌਮੀ ਏਕਤਾ ਦਾ ਭਾਵ ਹੈ ਇੱਕ ਦੇਸ਼ ਵਿੱਚ ਰਹਿੰਦੇ ਹੋਏ ਸਭ ਲੋਕਾਂ ਦੀ ਏਕਤਾ। ਭਾਰਤ ਵਿੱਚ ਕੌਮੀ ਏਕਤਾ ਦੀ ਬੜੀ ਜ਼ਰੂਰਤ ਹੈ ਕਿਉਂਕਿ ਇਸ ਦੇਸ਼ ਵਿੱਚ ਕਈ ਧਰਮਾਂ ਦੇ ਲੋਕ ਵੱਸਦੇ ਹਨ ਅਤੇ ਉਹਨਾਂ ਦੀ ਮਾਂ-ਬੋਲੀ ਵੀ ਵੱਖਵੱਖ ਹੈ। ਮਹਾਤਮਾ ਗਾਂਧੀ ਜੀ ਨੇ ਕਿਹਾ ਸੀ, ਸਾਨੂੰ ਇੱਕ ਅਜਿਹਾ ਸਮਾਜ ਸਥਾਪਤ ਕਰਨਾ ਚਾਹੀਦਾ ਹੈ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਇੱਕ-ਮਿੱਕ ਹੋ ਕੇ ਰਹਿਣ।

ਕੌਮੀ ਏਕਤਾ ਦੀ ਜ਼ਰੂਰਤ- ਭਾਰਤ ਵਿੱਚ ਅਨੇਕਾਂ ਧਰਮਾਂ ਤੇ ਜਾਤੀਆਂ ਦੇ ਲੋਕ ਰਹਿੰਦੇ ਹਨ। ਉਹਨਾਂ ਸਭ ਦਾ ਸੱਭਿਆਚਾਰ ਵੱਖਰਾ ਹੈ। ਸੋ ਭਾਰਤ ਦੀ ਅਜ਼ਾਦੀ ਦੀ ਰੱਖਿਆ ਲਈ ਤੇ ਇਸ ਦੀ ਖੁਸ਼ਹਾਲੀ ਲਈ ਇਸ ਵਿੱਚ ਕੌਮੀ ਏਕਤਾ ਦਾ ਹੋਣਾ ਜ਼ਰੂਰੀ ਹੈ। ਕਈ ਵਾਰ ਭਾਰਤ ਵਿੱਚ ਕੌਮੀ ਏਕਤਾ ਵਰਗੀ ਚੀਜ਼ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਵਿਚਾਰ ਜਾਂ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ ਪਰ ਫਿਰ ਵੀ ਭਾਰਤ ਦੀ ਕੌਮੀ ਏਕਤਾ ਸਮੁੱਚੇ ਰੂਪ ਵਿੱਚ ਕਾਇਮ ਰਹਿੰਦੀ ਹੈ।

ਅੰਗਰੇਜ਼ਾਂ ਦੀ ਨੀਤੀ- ਜਦੋਂ ਅੰਗਰੇਜ਼ ਭਾਰਤ ਤੇ ਰਾਜ ਕਰਦੇ ਸਨ ਤਾਂ ਉਹਨਾਂ ਨੇ ਆਪਣੇ ਸੁਆਰਥ ਲਈ ‘ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾਈ । ਹੀ ਸੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਕਿਹਾ ਸੀ ਕਿ ਭਾਰਤ ਦਾ ਇੱਕ ਕੌਮ ਹੋਣਾ ਤਾਂ ਦੂਰ ਰਿਹਾ, ਉਹ ਤਾਂ ਕੌਮ ਦੇ ਨੇੜੇ-ਤੇੜੇ ਨਹੀਂ ਹੈ। ਉਹਨਾਂ ਨੂੰ ਇਸ ਦਾ ਜੁਆਬ ਇਨਾਂ ਦਲੀਲਾਂ ਨਾਲ ਅੰਗਰੇਜ਼ੀ ਲੇਖਕਾਂ ਵੱਲੋਂ ਮਿਲਿਆ ਜੋ ਕਿ ਉਹਨਾਂ ਦੇ ਹੀ ਪੱਖ ਵਿੱਚ ਸਨ।

ਭਾਰਤ ਵਿੱਚ ਅਨੇਕਾਂ ਜਾਤੀਆਂ ਹਨ ਤੇ ਅਨੇਕਾਂ ਨਸਲਾਂ ਹਨ। ਉੱਤਰੀ ਭਾਰਤ ਵਿੱਚ ਆਰੀਆ ਲੋਕ ਵੱਸਦੇ ਹਨ ਤੇ ਦੱਖਣ ਵਿੱਚ ਦਾਵਿੜ ਲੋਕ ਵੱਸਦੇ ਹਨ। ਇੰਨੀਆਂ ਨਸਲਾਂ ਨਾਲ ਦੇਸ਼ ਇੱਕ ਕੌਮ ਕਿਵੇਂ ਹੋ ਸਕਦਾ ਹੈ।

 

ਭਾਰਤ ਵਿੱਚ ਧਾਰਮਿਕ ਏਕਤਾ ਦੀ ਥੁੜ ਹੈ ਤੇ ਲੋਕ ਕਿਸੇ ਨੂੰ ਇੱਕ ਧਾਰਮਿਕ ਆਗੂ ਨਹੀਂ ਮੰਨਦੇ।

 

ਭਾਰਤ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਇਹ ਕੌਮ ਦਾ ਗੁਣ ਨਹੀਂ ਹੈ।

 

ਭਾਰਤ ਵਿੱਚ ਭੂਗੋਲਿਕ ਏਕਤਾ ਦੀ ਥੁੜ, ਲੋਕਾਂ ਦੇ ਭਿੰਨ-ਭਿੰਨ ਰੀਤੀਰਿਵਾਜਾਂ ਤੇ ਫਿਰਕੂ ਏਕਤਾ ਦੀ ਥੁੜ ਹੋਣ ਕਰਕੇ ਇਸ ਨੂੰ ਕੌਮ ਨਹੀਂ ਕਿਹਾ ਜਾ ਸਕਦਾ। ਇਹਨਾਂ ਅਧਾਰਾਂ ਤੇ ਉਹਨਾਂ ਨੇ ਭਾਰਤ ਨੂੰ ਇੱਕ ਕੌਮ ਮੰਨਣ ਤੋਂ ਮਨ੍ਹਾਂ ਕਰ ਦਿੱਤਾ ਤੇ ਵਿਤਕਰੇ ਪਾ ਕੇ ਜਨਤਾ ਨੂੰ ਆਪਸ ਵਿੱਚ ਲੜਾਇਆ ਤੇ ਆਪ ਰਾਜ ਕੀਤਾ।

ਅਜ਼ਾਦੀ ਦਾ ਸੰਘਰਸ਼ ਤੇ ਮੁਸੀਬਤਾਂ ਦਾ ਟਾਕਰਾ- ਸਾਮਰਾਜੀਆਂ ਦੀਆਂ ਕੌਮ ਬਾਰੇ ਦਲੀਲਾਂ ਬੇਮਤਲਬ ਸਨ। ਭਾਰਤ ਵਾਂਗ ਕਈ ਹੋਰ ਦੇਸ਼ਾਂ ਵਿੱਚ ਵੀ ਵੱਖਵੱਖ ਧਰਮਾਂ ਦੇ ਲੋਕ ਵਸਦੇ ਹਨ। ਸਵਿਟਰਜ਼ਰਲੈਂਡ ਵਿੱਚ ਵੀ ਕਈ ਧਰਮਾਂ ਦੇ ਲੋਕ ਹਨ ਤੇ ਉਹਨਾਂ ਦੀਆਂ ਭਾਸ਼ਾਵਾਂ ਵੀ ਵੱਖਰੀਆਂ ਹਨ, ਜੇ ਸਵਿਟਜ਼ਰਲੈਂਡ ਇੱਕ ਕੌਮ ਹੋ ਸਕਦੀ ਹੈ ਤਾਂ ਭਾਰਤ ਕਿਉਂ ਨਹੀਂ। ਵਿਸ਼ਾਲ ਭਾਰਤ ਦਾ ਇਤਿਹਾਸ ਭਾਰਤੀਆਂ ਨੂੰ ਸਾਂਝੇ ਦੁੱਖ-ਸੁੱਖ, ਜਿੱਤ-ਹਾਰ,, ਸਫ਼ਲਤਾਵਾਂ ਤੇ ਅਸਫ਼ਲਤਾਵਾਂ ਦੀ ਯਾਦ ਦੁਆਉਂਦਾ ਹੈ। ਜਦੋਂ ਭਾਰਤ ਗੁਲਾਮ ਸੀ ਤਾਂ ਕਿਸੇ ਇੱਕ ਧਰਮ ਦੇ ਲੋਕਾਂ ਨੇ ਹੀ ਨਹੀਂ ਸਗੋਂ ਭਾਰਤ ਵਿੱਚ ਰਹਿਣ ਵਾਲੇ ਸਮੁਚੇ ਭਾਰਤੀਆਂ ਨੇ ਅਜ਼ਾਦੀ ਪ੍ਰਾਪਤੀ ਲਈ ਯੋਗਦਾਨ ਦਿੱਤਾ ਸੀ। ਅੰਮ੍ਰਿਤਸਰ ਵਿੱਚ ਜਲਿਆਂ ਵਾਲੇ ਬਾਗ ਦੇ ਸਾਕੇ ਨੂੰ ਸਾਰੇ ਧਰਮ ਦੇ ਲੋਕਾਂ ਨੂੰ ਹਿਲਾਇਆ ਸੀ। ਪੰਜਾਬੀ, ਬੰਗਾਲੀ ਤੇ ਹੋਰ ਧਰਮਾਂ ਦੇ ਲੋਕ ਮਿਲ ਕੇ ਅਜ਼ਾਦੀ ਲਈ ਸੰਘਰਸ਼ ਕਰਦੇ ਰਹੇ।ਉਸ ਸਮੇਂ ਮੁਸਲਮਾਨਾਂ ਦਾ ਵੀ ਪੂਰਾ ਸਹਿਯੋਗ ਸੀ। ਅੰਗਰੇਜ਼ਾਂ ਦੇ ਉਪਰੋਕਤ ਵਿਚਾਰਾਂ ਕਰਕੇ ਉਹਨਾਂ ਨੇ ਵੱਖਰੇ ਰਾਜ ਦੀ ਮੰਗ ਕੀਤੀ ਸੀ। ਅੱਜ ਵੀ ਜਦੋਂ ਭਾਰਤ ਤੇ ਕੋਈ ਕਸ਼ਟ ਆਉਂਦਾ ਹੈ ਤਾਂ ਸਾਰੇ ਭਾਰਤੀ ਇੱਕ-ਮੁੱਠ ਹੋ ਜਾਂਦੇ ਹਨ। ਜਦੋਂ ਵੀ ਕਿਸੇ ਬਾਹਰਲੇ ਦੇਸ਼ ਨੇ। ਭਾਰਤ ਉੱਪਰ ਹਮਲਾ ਬੋਲਿਆ ਹੈ ਤਾਂ ਸਭ ਭਾਰਤੀਆਂ ਨੇ ਮਿਲ-ਜੁਲ ਕੇ ਉਸਦਾ ਸਾਹਮਣਾ ਕੀਤਾ ਹੈ। ਭਾਵੇਂ ਕੁਝ ਵੀ ਕਹੀਏ ਭਾਰਤ ਵਿੱਚ ਕੌਮੀ ਏਕਤਾ ਦੀ ਭਾਵਨਾ ਸਥਿਰ ਤੇ ਮਜ਼ਬੂਤ ਰਹਿੰਦੀ ਹੈ।

ਧਰਮ ਨੂੰ ਕੌਮੀ ਏਕਤਾ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ- ਭਾਰਤ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਾਰਸੀ, ਜੈਨੀ ਅਤੇ ਬੋਧੀ ਲੋਕ ਵਸਦੇ ਹਨ। ਇਹਨਾਂ ਸਾਰਿਆਂ ਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ ਤੇ ਹਰ ਭਾਰਤ ਵਾਸੀ ਨੂੰ ਦੂਜੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਧਰਮਾਂ ਦੇ ਫਰਕ ਨੂੰ ਆਪਸੀ ਪ੍ਰੇਮ-ਪਿਆਰ ਦੇ ਰਸਤੇ ਵਿੱਚ ਨਹੀਂ ਆਉਣ ਦੇਣਾ ਚਾਹੀਦਾ।

ਕੌਮੀ ਏਕਤਾ ਲਈ ਕਦਮ- ਕੌਮੀ ਏਕਤਾ ਬਣਾਈ ਰੱਖਣ ਲਈ ਭਾਰਤ ਦੇ ਸਭ ਲੋਕਾਂ ਵੱਲੋਂ ਸਭ ਧਰਮਾਂ ਦੇ ਤਿਉਹਾਰ ਇਕੱਠੇ ਜਾਂ ਰਲ ਕੇ ਮਨਾਏ ਜਾਣ ਤਾਂ ਜੋ ਆਪਸੀ ਮੇਲ-ਜੋਲ ਹੋਰ ਵੱਧ ਸਕੇ ਤੇ ਅਸੀਂ ਸਾਰੇ ਧਰਮਾਂ ਦੀ ਮਹੱਤਤਾ ਸਮਝ ਸਕੀਏ | ਘੱਟ ਗਿਣਤੀ ਵਾਲੇ ਧਰਮਾਂ ਦੇ ਲੋਕਾਂ ਵਿੱਚ ਇਹ ਗ਼ਲਤ-ਫਹਿਮੀ ਦੂਰ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੂੰ ਕਦੀ ਵੀ ਇਹ ਨਹੀਂ ਲੱਗਣਾ ਚਾਹੀਦਾ ਕਿ ਉਹਨਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ।

ਕੌਮੀ ਏਕਤਾ ਦੇ ਸਬੂਤ- ਭਾਰਤ ਦੇ ਅਜ਼ਾਦ ਹੋਣ ਤੋਂ ਮਗਰੋਂ ਜਦ ਸੂਬਿਆਂ ਤੋਂ ਸੱਭਿਆਚਾਰਕ ਜ਼ਬਰ ਤੇ ਦਾਵਾ ਕਾਇਮ ਕਰਨ ਦਾ ਯਤਨ ਕੀਤਾ ਗਿਆ ਤਾਂ ਸਾਂਝੀ ਭਾਸ਼ਾ ਤੇ ਸੱਭਿਆਚਾਰ ਵਾਲੇ ਲੋਕਾਂ ਨੇ ਭਾਸ਼ਾ ਦੇ ਅਧਾਰ ਤੇ ਰਾਜਾਂ ਦੀ ਵੰਡ ਦੀ ਮੰਗ ਕੀਤੀ। ਕਈ ਥਾਵਾਂ ਤੇ ਇਹ ਮੰਗ ਪੂਰੀ ਹੋ ਗਈ। ਸਰਕਾਰ ਨੂੰ ਡਰ ਸੀ ਕਿ ਇਸ ਤਰ੍ਹਾਂ ਦੇਸ਼ ਦੇ ਟੁਕੜੇ ਹੋ ਜਾਣਗੇ। ਇਸ ਲਈ ਭਾਸ਼ਾ ਦੇ ਅਧਾਰ ਤੇ ਸੂਬਿਆਂ ਦੀ ਵਿਰੋਧਤਾ ਕੀਤੀ ਗਈ। ਲੋਕਾਂ ਨੇ ਆਪਣੀ ਏਕਤਾ ਦੇ ਅਧਾਰ ਤੇ ਭਾਸ਼ਾ ਦੇ ਅਧਾਰ ਤੇ ਸੂਬੇ ਵੀ ਬਣਵਾਏ ਅਤੇ ਪਾਕਿਸਤਾਨ ਤੇ ਚੀਨ ਦੇ ਹਮਲਿਆਂ ਸਮੇਂ ਵੱਧ ਤੋਂ ਵੱਧ ਏਕਤਾ ਦਾ ਸਬੂਤ ਦਿੱਤਾ।

ਭਾਸ਼ਾ- ਭਾਰਤ ਦੀ ਕੌਮੀ ਏਕਤਾ ਵਿੱਚ ਰੁਕਾਵਟ ਪਾਉਣ ਵਾਲੀ ਭਾਸ਼ਾਵਾਂ ਦੀ ਅਨੇਕਤਾ ਹੈ। ਭਾਰਤ ਦੀ ਰਾਸ਼ਟਰ ਭਾਸ਼ਾ ਹਿੰਦੀ ਹੈ ਪਰ ਹਰ ਰਾਜ ਆਪਣੀ ਭਾਸ਼ਾ ਨੂੰ ਵਧੇਰੇ ਮਹੱਤਵ ਦਿੰਦਾ ਹੈ। ਅਜੇ ਵੀ ਭਾਰਤ ਦੇ ਕਈ ਰਾਜ ਹਿੰਦੀ ਨੂੰ ਆਪਣੀ ਕੌਮੀ ਭਾਸ਼ਾ ਸਵੀਕਾਰ ਨਹੀਂ ਕਰਦੇ। ਲੋਕ ਅੰਗਰੇਜ਼ੀ ਭਾਸ਼ਾ ਨੂੰ ਮਹੱਤਵ ਦਿੰਦੇ ਹਨ ਤੇ ਅੰਗੇਰਜ਼ੀ ਬੋਲਣਾ ਬੜੀ ਸ਼ਾਨ ਵਾਲੀ ਗੱਲ ਸਮਝਿਆ ਜਾਂਦਾ ਹੈ। ਦੇਸ਼ ਦੇ ਬਾਕੀ ਰਾਜਾਂ ਨੂੰ ਬੇਸ਼ੱਕ ਜਬਰਦਸਤੀ ਹਿੰਦੀ ਨਾ ਪੜ੍ਹਾਈ ਜਾਵੇ ਪਰ ਹਿੰਦੀ ਦਾ ਪ੍ਰਚਾਰ ਤਾਂ ਕੀਤਾ ਹੀ ਜਾ ਸਕਦਾ ਹੈ। ਇਸ ਤਰ੍ਹਾਂ ਭਾਰਤ ਵਿੱਚ ਕੌਮੀ ਏਕਤਾ ਕਾਇਮ ਰਹੇਗੀ।

ਸਾਰ-ਅੰਸ਼- ਕੌਮੀ ਏਕਤਾ ਇੱਕ ਅਧਿਆਤਮਕ ਭਾਵਨਾ ਹੈ। ਇਹ ਭਾਰਤ ਵਿੱਚ ਸਦੀਆਂ ਤੋਂ ਚਲ ਰਹੀ ਹੈ। ਜਦੋਂ ਭਾਰਤ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਸੀ ਉਸ ਸਮੇਂ ਵੀ ਸਾਰੀ ਜਨਤਾ ਅਜ਼ਾਦੀ ਦੀ ਪ੍ਰਾਪਤੀ ਲਈ ਇੱਕ-ਮੁੱਠ ਹੋ ਗਈ ਸੀ। ਅੱਜ ਇਸ ਦੀ ਹੋਰ ਵੀ ਜ਼ਿਆਦਾ ਲੋੜ ਹੈ। ਸਾਨੂੰ ਭਾਸ਼ਾ, | ਧਰਮ, ਫ਼ਿਰਕੂ ਤੇ ਨਸਲੀ ਫਰਕ ਪੂਰੀ ਤਰ੍ਹਾਂ ਖ਼ਤਮ ਕਰ ਦੇਣੇ ਚਾਹੀਦੇ ਹਨ। ਇਹ | ਵਿਤਕਰੇ ਕੁਦਰਤੀ ਦੇਣ ਨਹੀਂ ਹਨ ਸਗੋਂ ਮਨੁੱਖ ਦੇ ਪੈਦਾ ਕੀਤੇ ਹੋਏ ਹਨ। ਕੌਮੀ | ਏਕਤਾ ਦੀ ਭਾਵਨਾ ਮਜ਼ਬੂਤ ਹੋਵੇਗੀ ਤਾਂ ਹੀ ਸਾਡਾ ਦੇਸ਼ ਖੁਸ਼ਹਾਲੀ ਤੇ ਤਰੱਕੀ ਵੱਲ ਵੱਧ ਸਕਦਾ ਹੈ।

One Response

  1. Jaspreet Kaur December 20, 2022

Leave a Reply