Punjabi Essay on “Je Me Pradhan Mantri Hunda”, “ਜੇ ਮੈਂ ਪ੍ਰਧਾਨ ਮੰਤਰੀ ਹੁੰਦਾ”, Punjabi Essay for Class 10, Class 12 ,B.A Students and Competitive Examinations.

ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ?

Je Me Pradhan Mantri Hunda

 

ਦੇਸ ਦੀਆਂ ਹੱਦਾਂ ਦੀ ਰੱਖਿਆ ਕਰਨਾ : ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਦੇਸ ਦੀਆਂ ਹੱਦਾਂ ਦੀ ਰੱਖਿਆ ਕਰਨਾ ਮੇਰਾ ਪਹਿਲਾ ਨਿਸ਼ਾਨਾ ਹੁੰਦਾ ਨਾ ਚੀਨ ਤੇ ਨਾ ਹੀ ਪਾਕਿਸਤਾਨ ਨੂੰ ਸਾਡੀ ਧਰਤੀ ‘ਤੇ ਮੱਲ ਮਾਰਨ ਦੀ ਜੁਰਅਤ ਹੁੰਦੀ। ਮੈਂ ਦੇਸ-ਵਾਸੀਆਂ ਨੂੰ ਭੁੱਖਿਆਂ ਰੱਖ ਕੇ ਵੀ ਦੇਸ। ਨੂੰ ਏਨਾ ਸ਼ਕਤੀਸ਼ਾਲੀ ਬਣਾਉਂਦਾ ਕਿ ਕੋਈ ਦੂਰ-ਨੇੜੇ ਦਾ ਵੈਰੀ ਇਸ ਨੂੰ ਮਾੜੀ ਨੀਅਤ ਨਾਲ ਨਾ ਵੇਖ ਸਕਦਾ। ਬੜੇ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਅਸੀਂ ਚੀਨ ਨਾਲੋਂ ਪਹਿਲਾਂ ਅਜ਼ਾਦ ਹੋ ਕੇ ਅਤੇ ਪਾਕਿਸਤਾਨ ਨਾਲੋਂ ਹਰ ਬੰਨਿਓਂ ਬਿਹਤਰ ਸਥਿਤੀ ਤੇ ਗੁਣਾਂ ਹੋ ਕੇ ਵੀ ਦੋਹਾਂ ਦੀ ਹਿੰਸਾ ਦਾ ਸ਼ਿਕਾਰ ਹੋਏ ਪਏ ਹਾਂ। ਸਾਨੂੰ ਆਪਣੀ ਹੋਈ ਬੇਇਜ਼ਤੀ ਲਈ ਸਿਰ ਲੁਕਾਉਣ ਲਈ ਥਾਂ ਨਹੀਂ ਮਿਲ ਰਹੀ।

ਅੰਦਰੂਨੀ ਸਮੱਸਿਆਵਾਂ ਤੇ ਕਾਬੂ : ਮੈਂ ਦੇਸ ਦੀਆਂ ਅੰਦਰੂਨੀ ਸਮੱਸਿਆਵਾਂ-ਅਬਾਦੀ, ਗਰੀਬੀ, ਬੇਰੁਜ਼ਗਾਰੀ, ਵੱਢੀਖੋਰੀ, ਚੋਰਬਜ਼ਾਰੇ, ਸੀਨਾਜ਼ੋਗੇ, ਵਧਦੀਆਂ ਕੀਮਤਾਂ ਤੇ ਆਚਰਨਹੀਣਤਾ ਦੇ ਵਾਧੇ ਨੂੰ ਠੱਲ ਪਾਉਂਦਾ। ਮੇਰੀ ਜਾਚੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਸੱਤਾਧਾਰੀ ਪਾਰਟੀ ਦੀ ਵੋਟ-ਨੀਤੀ ਹੈ। ਮੈਂ ਆਪਣੀ ਰਾਜਸੀ ਸੱਤਾ ਦੀ ਬਾਜ਼ੀ ਲਾ ਕੇ ਇਨ੍ਹਾਂ ਰੋਗਾਂ ਨੂੰ ਖ਼ਤਮ ਕਰਦਾ। ਮੈਂ ਦੋ ਤੋਂ ਵੱਧ ਬੱਚੇ ਜੰਮਣ ਵਾਲਿਆਂ ਜੋੜਿਆਂ ‘ਤੇ ਭਾਰੀ ਟੈਕਸ ਲਾ ਕੇ ਨੱਕ ਵਿਚ ਦਮ ਕਰਦਾ। ਕਾਨੂੰਨ ਜਾਂ ਪਿਆਰ ਜਾਂ ਦੋਵਾਂ ਢੰਗਾਂ ਨਾਲ ਸਰਮਾਏਦਾਰੀ ਦਾ ਖ਼ਾਤਮਾ। ਕਰਦਾ ਤੇ ਟੈਕਸਾਂ ਦੁਆਰਾ ਸਰਮਾਇਆ ਇਕੱਠਾ ਕਰਕੇ ਗ਼ਰੀਬਾਂ, ਪੜੇ-ਅਨਪੜੇ ਵਿਹਲਿਆਂ ਤੇ ਕੰਮ-ਚੋਰਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਦਾ।

ਰਿਸ਼ਵਤਖੋਰੀ ਵਿਰੁੱਧ ਅਵਾਜ਼ ਉਠਾਉਂਦਾ : ਮੈਂ ਵੱਢੀ ਦੇਣ ਤੇ ਲੈਣ ਵਾਲੇ ਨੂੰ ਸਖ਼ਤ ਸਜ਼ਾ ਦੇਣ ਦਾ ਕਾਨੂੰਨ ਬਣਵਾਉਂਦਾ। ਮੈਂ ਜ਼ਿਮੀਦਾਰਾਂ, ਕਾਰਖ਼ਾਨੇਦਾਰਾਂ ਤੇ ਵਪਾਰੀਆਂ ਨੂੰ ਚੀਜ਼ਾਂ-ਵਸਤਾਂ ਨੂੰ ਦਬਾ ਕੇ ਚੋਰ-ਬਜ਼ਾਰ ਵਿਚ ਵੇਚਣ ਦੀ ਆਗਿਆ ਨਾ ਦਿੰਦਾ। ਪੁਲਿਸ ਨੂੰ ਪੂਰੇ ਅਖ਼ਤਿਆਰ ਦੇ ਕੇ ਸੀਨਾਜ਼ੋਰੀ ਕਰਨ ਵਾਲਿਆਂ ਨੂੰ ਕਾਲ-ਕੋਠੜੀਆਂ ਵਿਚ ਬੰਦ ਕਰਵਾਉਂਦਾ। ਮੈਂ ਹਰ ਤਰ੍ਹਾਂ ਦੀ ਉਪਜ ਦੇ ਵਾਧੇ ਲਈ ਜਿੱਥੇ ਖੁੱਲੇ ਦਿਲ ਨਾਲ ਗਰਾਂਟਾਂ ਦਿੰਦਾ, ਉੱਥੇ ਕੀਮਤਾਂ ਨੂੰ ਵਧਾਉਣ ਦੀ ਆਗਿਆ ਕਿਸੇ ਕੀਮਤ ਤੇ ਵੀ ਨਾ ਦਿੰਦਾ। ਮੈਂ ਹਰ ਵਿਭਾਗ ਦੇ ਆਚਾਰਵਾਨ ਤੇ ਮਿਹਨਤੀ ਕਾਰਿੰਦਿਆਂ ਨੂੰ ਗਣਤੰਤਰ ਦਿਵਸ ਤੇ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਦਾ। ਮੈਂ ਵੱਢੀ ਦੇ ਜਨਮਦਾਤਾ ਇੰਸਪੈਕਟਰੀ ਰਾਜ ਦਾ ਨਾਂ-ਨਿਸ਼ਾਨ ਮਿਟਾ ਦਿੰਦਾ।

ਚੋਣ-ਪ੍ਰਦੂਸ਼ਣ ਤੇ ਰੋਕ : ਲੋਕ-ਰਾਜੀ ਢਾਂਚੇ ਨੂੰ ਆਦਰਸ਼ਕ ਬਣਾਉਣ ਲਈ ਮੈਂ ਲੋਕ-ਸਭਾ ਦੀਆਂ ਚੋਣਾਂ ਮਾਮੂਲੀ ਸਰਕਾਰੀ ਖ਼ਰਚ ‘ਤੇ ਕਰਵਾਉਂਦਾ ਅਤੇ ਖ਼ਰਚ ਨੂੰ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਿਚ ਵੰਡ ਦਿੰਦਾ। ਮੈਂ ਸਿਆਸੀ ਪਾਰਟੀਆਂ, ਸਿਆਸੀ ਨੇਤਾਵਾਂ ਤੇ ਇਨ੍ਹਾਂ ਦੇ ਪਾਲਤੂ ਚਾਟੜਿਆਂ ਨੂੰ ਟੈਕਸ ਦੀ ਚੋਰੀ ਕਰਨ ਅਤੇ ਅਫ਼ਸਰਸ਼ਾਹੀ ਨੂੰ ਸਵਾਰਥ-ਹਿਤ ਮਨਮਾਨੀ ਕਰਨ ਦੀ ਆਗਿਆ ਨਾ ਦਿੰਦਾ। ਮੈਂ ਜਾਤਾਂ ‘ਤੇ ਅਧਾਰਤ ਰਾਖਵੀਆਂ ਨਿਯੁਕਤੀਆਂ ਦੇ ਫ਼ੈਸਲੇ ਨੂੰ ਛਿੱਕੇ ਤੇ ਟੰਗ ਕੇ ਸਭ ਨਿਯੁਕਤੀਆਂ ਯੋਗਤਾ ਅਧਾਰਤ ਕਰਵਾਉਂਦਾ। ਇਸ ਤਰ੍ਹਾਂ ਅਦਾਲਤਾਂ ਤੋਂ ਛੁੱਟ ਹਰ ਵਿਭਾਗ ਵਿਚ ਹਰ ਨਿੱਕੀ ਤੋਂ ਨਿੱਕੀ ਸ਼ਿਕਾਇਤ ਨੂੰ ਨਿਆਂ ਨਾਲ ਨਜਿੱਠਿਆ ਜਾਂਦਾ।

ਮੁਢਲੀ ਵਿੱਦਿਆ ਮੁਫ਼ਤ : ਮੇਰੇ ਆਦੇਸ਼ ‘ਤੇ ਭਾਰਤੀ ਵਿਧਾਨ ਅਨੁਸਾਰ, ਸਭ ਰਾਜਾਂ ਵਿਚ ਦਸਵੀਂ ਤੱਕ ਮੁਢਲੀ ਵਿੱਦਿਆ ਹਰ ਭਾਰਤੀ ਨੂੰ ਮੁਫ਼ਤ ਦਿੱਤੀ ਜਾਂਦੀ। ਉਚੇਰੀ ਵਿੱਦਿਆ ਵਧੇਰੇ ਕਰਕੇ ਰੋਜ਼ੀ ਕਮਾਊ ਹੁੰਦੀ ਅਤੇ ਹਰ ਤਰ੍ਹਾਂ ਦੀ ਖੋਜ ਦੇ ਦਰ ਚੁਪੱਟ ਖੁੱਲ੍ਹੇ ਰੱਖੇ ਜਾਂਦੇ । ਛੁੱਟ ਰੱਖਿਆ, ਕਰੰਸੀ, ਰੇਲਵੇ ਤੇ ਵਿਦੇਸ਼ ਨੀਤੀ ਦੇ ਸਭ ਰਾਜਾਂ ਨੂੰ ਪੂਰੀ ਅਜ਼ਾਦੀ ਨਾਲ ਹਕੁਮਤ ਕਰਨ ਦੀ ਆਗਿਆ ਦਿੱਤੀ ਜਾਂਦੀ। ਕੁਦਰਤੀ ! ਆਫ਼ਤਾਂ ਜਿਵੇਂ ਕਿ ਹੜ੍ਹ ਤੇ ਸੋਕੇ ਲਈ ਹਰ ਰਾਜ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਂਦੀ।

ਦੇਸ ਦੇ ਹੱਕਾਂ ਦੀ ਰਾਖੀ ਕਰਦਾ : ਵਿਦੇਸ਼ ਨੀਤੀ ਵਿਚ ਮੈਂ ਦੇਸ਼ ਦੀ ਰੱਖਿਆ ਦੇ ਭਾਈਵਾਲਾਂ ਤੇ ਦਰਦੀਆਂ ਦਾ ਸਾਥ ਦਿੰਦਾ ਆਪਣੇ । ਹੱਕਾਂ ਦੀ ਰਾਖੀ ਕਰਦਿਆਂ ਆਪਣੇ ਗੁਆਂਢੀ ਦੇਸ਼ਾਂ ਦਾ ਯੋਗ ਆਦਰ-ਸਤਿਕਾਰ ਕਰਦਾ | ਘਰੋਗੀ ਨੀਤੀ ਵਿਚ ਜਾਤ-ਪਾਤ, ਧਰਮ, ਭਾਸ਼ਾ ਤੇ। ਪੁੱਤ ਆਦਿ ਦੀ ਸੌੜੀ ਸੋਚ ਤੋਂ ਉੱਤੇ ਉੱਠ ਕੇ ਰਾਸ਼ਟਰੀ ਹਿਤਾਂ ਨੂੰ ਪਹਿਲ ਦਿੰਦਾ। ਮੈਂ ਵਿਦੇਸ਼ਾਂ ਵਿਚ ਉਹੀ ਚੀਜ਼ਾਂ ਭੇਜਣ ਦੀ ਆਗਿਆ ਦਿੰਦਾ। ਜਿਨ੍ਹਾਂ ਦੀ ਦੇਸ ਵਿਚ ਉਪਜ ਬਹੁਤ ਜ਼ਿਆਦਾ ਹੈ ਅਤੇ ਵਿਦੇਸ਼ਾਂ ਤੋਂ ਆਪਣੇ ਦੇਸ ਨਾਲੋਂ ਸਸਤੀਆਂ ਚੀਜ਼ਾਂ ਮੰਗਵਾਉਣ ਨੂੰ ਉਤਸ਼ਾਹਿਤ ਕਰਦਾ | ਮੈਂ ਵਿਦੇਸ਼ੀ ਨੀਤੀ ਦੇਸ-ਹਿਤੂ ਰੱਖਦਾ।

ਨਿਆਸਰਿਆਂ ਦਾ ਆਸਰਾ ਬਣਦਾ : ਮੈਂ ਦਰ-ਦਰ ਮੰਗਣਾ ਜ਼ਰੂਰ ਬੰਦ ਕਰਦਾ ਪਰ ਕੋਹੜਿਆਂ, ਅੰਗਹੀਣਾਂ ਤੇ ਕੰਮ ਨਾ ਕਰ ਸਕਣਯੋਗ ਕੀਆਂ ਲਈ ਖਾਣ-ਪਾਣ ਤੇ ਰਹਿਣ ਲਈ ਸਰਕਾਰੀ ਤੇ ਗੈਰ-ਸਰਕਾਰੀ ਆਸ਼ਰਮਾਂ ਦਾ ਪ੍ਰਬੰਧ ਕਰਦਾ।

ਲੋਕ ਸਭਾ ਨੂੰ ਵਿਚਾਰ-ਵਟਾਂਦਰੇ ਦਾ ਕੇਂਦਰ ਬਣਾਉਂਦਾ। ਇਸ ਵਿਚ ਲਏ ਗਏ ਸਭ ਫ਼ੈਸਲਿਆਂ ‘ਤੇ ਪੂਰੀ ਨੇਕ-ਨੀਤੀ ਨਾਲ ਅਮਲ ਕਰਵਾਉਂਦਾ।

ਮੈਨੂੰ ਪੂਰਨ ਨਿਸਚਾ ਹੈ ਕਿ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਦੇਸ ਨੂੰ ਅਜੋਕੀ ਸਮਾਜਕ, ਆਰਥਕ ਤੇ ਰਾਜਨੀਤਕ ਮੰਦਹਾਲੀ ਦਾ ਸਾਹਮਣਾ ਕਰਨਾ ਪੈਂਦਾ। ਦੇਸ-ਵਾਸੀਆਂ ਦਾ ਆਚਰਨ ਆਪਣੀ ਮਹਾਨ ਪਰੰਪਰਾ ਤੇ ਪੂਰਾ ਉੱਤਰਦਾ। ਦੁਨੀਆ ਦੀਆਂ ਨਜ਼ਰਾਂ ਵਿਚ ਅਸੀਂ ਇਕ ਮਹਾਨ ਦੇਸ ਵਜੋਂ ਸਤਿਕਾਰੇ ਜਾਂਦੇ।

Leave a Reply