Punjabi Essay on “Global Warming”, “ਗਲੋਬਲ ਵਾਰਮਿੰਗ”, for Class 10, Class 12 ,B.A Students and Competitive Examinations.

ਧਰਤੀ ਤੇ ਵਧ ਰਹੀ ਤਪਸ਼ ਦਾ ਕਹਿਰ

Dharti te vadh rahi tapas da kahir

ਜਾਂ

ਗਲੋਬਲ ਵਾਰਮਿੰਗ

Global Warming 

ਜਾਂ

ਹਰਾ (ਸਾਵਾ)-ਘਰ ਦੁਰਪ੍ਰਭਾਵ (ਗਰੀਨ ਹਾਊਸ ਇਫੈਕਟ)

ਜਾਣ-ਪਛਾਣ-ਗਲੋਬਲ ਵਾਰਮਿੰਗ ਅਰਥਾਤ ਵਾਯੂਮੰਡਲੀ ਗਿਲਾਫ਼ ਦੇ ਗਰਮ ਹੋ ਰਹੇ ਸੁਭਾ ਨੂੰ ਵਿਗਿਆਨੀਆਂ ਨੇ ਸਾਵੇ ਘਰ ਦੀ ਪ੍ਰਭਾਵਿਕਤਾ ਦਾ ਨਾਂ ਦਿੱਤਾ ਹੈ । ਇਹ ਪਰਿਭਾਸ਼ਕ ਸ਼ਬਦ ਠੰਢੇ ਦੇਸ਼ਾਂ ਵਿਚ ਉਸਾਰੇ ਗਏ ‘ ਜਾਂ ਸ਼ੀਸ਼-ਘਰਾਂ ਤੋਂ ਲਏ ਗਏ ਹਨ । ਸ਼ੀਸ਼ੇ ਦੀਆਂ ਕੰਧਾਂ ਤੇ ਛੱਤਾਂ ਦੇ ਬਣੇ ਇਨ੍ਹਾਂ ਘਰਾਂ ਵਿਚ ਸੂਰਜੀ ਪਕਾ ਪ੍ਰਵੇਸ਼ ਕਰ ਕੇ ਜੀਵਨ-ਦਾਤੀ ਸਿੱਧ ਹੁੰਦੀ ਹੈ । ਸਾਡੇ ਵਾਯੂਮੰਡਲ ਵਿਚ ਵੀ ਕੁੱਝ ਇਸੇ ਤਰ੍ਹਾਂ ਦਾ ਵਰਤਾਰਾ ਹੈ। ਕਿਰਨ-ਸੰਚਾਰ ਤੇ ਧਰਤੀ ਦੁਆਰਾ ਛੱਡੀ ਗਈ ਗਰਮੀ ਵਾਯੂਮੰਡਲ ਦੀ ਹੇਠਲੀ ਪਰਤ ਨੂੰ ਨਿੱਘਆ ਰੱਖਦੀ ਵਿਚ ਬੇਸ਼ੁਮਾਰ ਕਿਸਮ ਦਾ ਪਾਣੀ-ਮੰਡਲ ਕਰੋੜਾਂ ਵਰਿਆਂ ਤੋਂ ਮੌਲ ਰਿਹਾ ਹੈ | ਪਰੰਤੂ ਜੇਕਰ ਇਸ ਦੀ ਗਰਮn – ਵਧ ਜਾਵੇ, ਤਾਂ ਜ਼ਿੰਦਗੀ ਭਸਮ ਵੀ ਹੋ ਸਕਦੀ ਹੈ ।

ਗੈਸਾਂ ਦਾ ਕੰਬਲ ਨੁਮਾ ਢੱਕਣ-ਸੂਰਜ ਤੋਂ ਧਰਤੀ ਵਲ ਆ ਰਹੀਆਂ ਇਨਫਰਾ ਰੈੱਡ ਅਤੇ ਪਰਾਬੈਂਗਣੀ ਕਿ ਵੱਡੇ ਹਿੱਸੇ ਨੂੰ ਓਜ਼ੋਨ ਦੁਆਰਾ ਸੋਖੇ ਜਾਣ ਪਿੱਛੋਂ ਬਚੇ ਕੁੱਝ ਹਿੱਸੇ ਸਮੇਤ ਜਦੋਂ ਦ੍ਰਿਸ਼ਟੀਮਾਨ ਅਤੇ ਇਨਫਰਾ ਰੈੱਡ ਕਿ ਧਰਤੀ ਦੀ ਸਤਹਿ ਉੱਤੇ ਪਹੁੰਚਦੀਆਂ ਹਨ, ਤਾਂ ਆਮ ਕਰਕੇ ਉਹ ਵਾਪਿਸ ਖਲਾਅ ਵਲ ਮੁੜ ਜਾਂਦੀਆਂ ਹਨ । ਕੁੱਝ ਗੈਸ ਅਤੇ ਵਾਸ਼ਪੀ ਪਦਾਰਥ ਸੂਰਜੀ ਕਿਰਨਾਂ ਵਿਚਲੀਆਂ ਇਨਫਰਾ ਰੈੱਡ ਅਤੇ ਗਰਮ ਕਿਰਨਾਂ ਦੇ ਕੁੱਝ ਹਿੱਸੇ ਨੂੰ ਆਪਣੇ ਨਿ॥ ਸਮੋ ਕੇ ਧਰਤੀ ਦੇ ਦੁਆਲੇ ਸਤਹ ਦੇ ਤਾਪਮਾਨ ਨੂੰ ਜੀਵਨ-ਅਨੁਕੂਲ ਬਣਾਈ ਰੱਖਦੀਆਂ ਹਨ, ਪਰ ਜਦੋਂ ਧਰਤੀ ਉੱਤੇ ਕੁੱਝ ਗੈਸਾਂ, ਜਿਨ੍ਹਾਂ ਵਿਚੋਂ ਪ੍ਰਮੁੱਖ ਸਥਾਨ ਰੱਖਣ ਵਾਲੀ ਕਾਰਬਨ ਡਾਈਆਕਸਾਈਡ ਦੀ ਧਰਤੀ ਉੱਤੇ ਮਾਤਰਾ ਵਧ ਜਾਂਦੀ ਹੈ ਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਕੁੱਝ ਹੋਰ ਰਸਾਇਣ ਮਿਲ ਕੇ ਧਰਤੀ ਦੇ ਵਾਤਾਵਰਨ ਵਿਚ ਇਕ ਕੰਬਲ-ਨੁਮਾ ਢੱਕਣ ਬਣਾ ਲੈਂਦੇ ਹਨ । ਇਹ ਕੰਬਲਨੁਮਾ ਢੱਕਣ ਇਨਫਰਾ ਰੈੱਡ ਗਰਮ ਸੂਰਜੀ ਕਿਰਨਾਂ ਨੂੰ ਆਉਣ ਲਈ ਤਾਂ ਲੰਘਣ ਦਿੰਦਾ ਹੈ, ਪਰ ਵਾਪਿਸ ਨਹੀਂ ਮੁੜਨ ਦਿੰਦਾ । ਸਿੱਟੇ ਵਜੋਂ ਛਾਲਤ ਗਰਮੀ ਖਲਾਅ ਵਿੱਚ ਵਾਪਿਸ ਜਾਣ ਦੀ ਬਜਾਇ ਧਰਤੀ | ਦੁਆਲੇ ਹੀ ਇਕੱਠੀ ਹੋ ਜਾਂਦੀ ਹੈ, ਜਿਸ ਨਾਲ ਧਰਤੀ ਦਾ ਤਾਪਮਾਨ ਵਧ ਜਾਂਦਾ ਹੈ । ਇਸ ਨੂੰ ਹੀ ‘ਗਲੋਬਲ ਵਾਰਮਿੰਗ ॥ ਜਾਂ ‘ਸ੍ਰੀਨ ਹਾਊਸ ਇਫੈਕਟ ਕਿਹਾ ਜਾਂਦਾ ਹੈ । ਇਸ ਬਾਰੇ 1827 ਤੋਂ ਹੀ ਵਿਗਿਆਨੀ ਸੰਕੇਤ ਦਿੰਦੇ ਆ ਰਹੇ ਹਨ । ਪਰੰਤੂ ਇਸ ਵਰਤਾਰੇ ਵਿਚ ਉਦਯੋਗਿਕ ਕ੍ਰਾਂਤੀ ਦੇ ਸਿੱਟੇ ਵਜੋਂ ਕੁਦਰਤੀ ਬਾਲਣਾਂ ਦੇ ਜਲਣ ਤੋਂ ਜੰਗਲਾਂ ਦੀ ਵਾਢੀ । ਦੇ ਸਿੱਟੇ ਵਜੋਂ ਪੈਦਾ ਹੋਈ ਕਾਰਬਨ ਡਾਇਆਕਸਾਈਡ 55%, ਕਾਰਬਨ ਦੇ ਬਲਣ ਅਤੇ ਪਦਾਰਥਾਂ ਦੇ ਗਲਣ-ਸੜਨ ਤੋਂ ਪੈਦਾ ਹੋਈ ਮੀਥੇਨ ਗੈਸ 20% ਅਤੇ ਖਾਦ ਉਤਪਾਦਨ ਲਈ ਵਰਤੀ ਜਾਣ ਵਾਲੀ ਨਾਈਸ ਆਕਸਾਈਡ ਗੈਸ 0.3% ਹਿੱਸਾ ਪਾ ਰਹੀਆਂ ਹਨ । ਇਨ੍ਹਾਂ ਤੋਂ ਇਲਾਵਾ ਹਾਈਡਰੋਫਲੋਰੋ ਕਾਰਬਨ, ਪਰਫਲੋਰੋ ਕਾਰਬਨ ਤੇ ਇਨ੍ਹਾਂ ਦੁਆਰਾ ਓਜ਼ੋਨ ਦਾ ਵਿਘਟਨ ਤੇ ਵਾਯੂਮੰਡਲ ਵਿਚ ਵਾਸ਼ਪੀਕਰਨ ਦੁਆਰਾ ਜਜ਼ਬ ਹੋਇਆ ਪਾਣੀ ਸਭ ਗਲੋਬਲ ਵਾਰਮਿੰਗ ਵਿਚ ਵਾਧਾ ਕਰ ਰਹੇ ਹਨ ।

ਕਾਰਨ-ਅਸਲ ਵਿਚ ਵੱਧ ਵਿਕਾਸ ਦਰ ਪ੍ਰਾਪਤ ਕਰਨ ਤੇ ਮੁਨਾਫ਼ੇ ਲਈ ਉਦਯੋਗਿਕ ਸਰਗਰਮੀਆਂ ਹੀ ਇਸ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਹਨ । ਇਸ ਦੇ ਸਭ ਤੋਂ ਵੱਡੇ ਅਪਰਾਧੀ ਅਮਰੀਕਾ, ਯੂਰਪੀ ਯੂਨੀਅਨ, ਆਸਟਰੇਲੀਆ, ਰੂਸ, ਚੀਨ, ਜਾਪਾਨ, ਯੂਕਰੇਨ ਤੇ ਭਾਰਤ ਵੀ ਅੱਗੇ-ਪਿੱਛੇ ਇਸੇ ਕਤਾਰ ਵਿਚ ਹੀ ਆਉਂਦੇ ਹਨ ।

ਖ਼ਤਰਨਾਕ ਪ੍ਰਭਾਵ-ਧਰਤੀ ਉੱਤੇ ਵਧ ਰਹੀ ਤਪਸ਼ ਦਾ ਸਭ ਤੋਂ ਬੁਰਾ ਅਸਰ ਪੌਣ-ਪਾਣੀ ਉੱਤੇ ਪਿਆ ਹੈ । ਪਿਛਲੇ 10-12 ਸਾਲਾਂ ਤੋਂ ਮੌਸਮਾਂ ਤੇ ਰੁੱਤਾਂ ਵਿਚ ਬਹੁਤ ਸਾਰੇ ਵਿਗਾੜ ਦੇਖੇ ਗਏ ਹਨ । ਫਲਸਰੂਪ ਕਿਸੇ ਪਾਸੇ ਸੋਕਾ ਪਿਆ। ਰਹਿੰਦਾ ਹੈ ਤੇ ਕਿਸੇ ਪਾਸੇ ਹੜ ਆਏ ਰਹਿੰਦੇ ਹਨ, ਜਿਸ ਨਾਲ ਫ਼ਸਲੀ-ਚੱਕਰ ਵਿਚ ਗੜਬੜ ਪੈ ਗਈ ਹੈ । ਐਂਟਾਰਟਿਕਾ ਦੇ ਖੇਤਰਾਂ ਦੀ ਬਰਫ਼ ਤੇ ਧਰਤੀ ਦੇ ਹੋਰ ਥਾਂਵਾਂ ਦੇ ਗਲੇਸ਼ੀਅਰ ਪਿਘਲ ਰਹੇ ਹਨ। 2003 ਤੋਂ 2004 ਦੇ ਵਿਚਕਾਰ ਵਾਤਾਵਰਨ ਵਿਚ ਆਈਆਂ ਤਬਦੀਲੀਆਂ ਕਾਰਨ 326 ਸੰਕਟ ਪੈਦਾ ਹੋਏ ਹਨ, ਜਿਨ੍ਹਾਂ ਦਾ ਹਰ ਵਰੇ ਤਕਰੀਬਨ . 26 ਕਰੋੜ ਲੋਕਾਂ ਉੱਤੇ ਪ੍ਰਭਾਵ ਪਿਆ ਹੈ । ਇਹ ਗਿਣਤੀ 1980 ਦੇ ਦਹਾਕੇ ਦੇ ਪਹਿਲੇ ਅੱਧ ਵਿੱਚ ਪ੍ਰਭਾਵਿਤ ਹੋਣ ਲੋਕਾਂ ਨਾਲੋਂ ਦੁੱਗਣੀ ਸੀ । ਵਿਸ਼ਵ ਦੇ ਦੱਖਣੀ ਖੇਤਰਾਂ ਵਿਕਾਸਸ਼ੀਲ ਦੇਸ਼ਾਂ) ਦੇ ਕੁਦਰਤੀ ਆਫ਼ਤਾਂ ਨਾਲ ਸ਼ਿਕਾਰ ਹੋਏ ਲੋਕਾਂ ਦੀ, ਜਿਨ੍ਹਾਂ ਵਿਚ ਬਹੁਗਿਣਤੀ ਗ਼ਰੀਬੀ ਦੀ ਹੁੰਦੀ ਹੈ, ਦਰ 79% ਵੱਧ ਹੈ । 2002 ਵਿਚ ਅਮਰੀਕਾ ਦੇ ਕੋਲੋਗੇ। ਐਰੀਜੋਨਾਂ ਤੇ ਓਰੇਗਨ ਰਾਜਾਂ ਵਿਚ ਮੌਸਮ ਦੇ ਸਭ ਤੋਂ ਭਿਆਨਕ ਰੂਪ ਦੇਖੇ ਗਏ । 1950 ਤੋਂ ਹੁਣ ਤਕ ਗਲੇਸ਼ੀਅਰ ਉੱਤੇ ਬਰਫ਼ ਦਾ ਜਮਾਓ 60% ਘਟਿਆ ਹੈ, ਜਿਸ ਕਰਕੇ ਸਰਦੀ ਦੇ ਮੌਸਮ ਦਾ ਅਰਸਾ ਘਟਿਆ ਹੈ । ਫਲਸਰੂਪ ਹੈ ਵਿਚ ਜ਼ਿਆਦਾ ਗਰਮੀ ਨਾਲ 20,000 ਅਤੇ ਭਾਰਤ ਵਿਚ 15,000 ਮੌਤਾਂ ਹੋਈਆਂ ਹਨ । ਇਕ ਤਾਜ਼ਾ ਸਰ ਅਨੁਸਾਰ ਵਾਯੂਮੰਡਲ ਵਿਚ 360,000 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਜਮਾਂ ਹੋਣ ਨਾਲ ਪੈਰ ਹੋਣ ਨਾਲ ਧਰਤੀ ਦਾ ਤਾਪਮਾਨ ਇਕ ਡਿਗਰੀ ਫਾਰਨਹੀਟ ਵਧ ਗਿਆ ਹੈ । 20ਵੀਂ ਸਦੀ ਵਿਚ ਧਰਤੀ ਦਾ ਔਸਤਨ ਤਾਪਮਾਨ ੦.74 ਡਿਗਰੀ ਭਾਰਤ ਵਿਚ 0.4 ਡਿਗਰੀ ਸੈਂਟੀਗਰੇਡ ਵਧਿਆ ਹੈ । ਸੰਨ 1996-97 ਵਿਚ ਸਿਰਫ਼ ਇਕ ਡਿਗਰੀ ਤਾਪਮਾਨ ਵਧਣ ਜਲ ਕਣਕ ਦਾ ਝਾੜ 5.8 ਮਿਲੀਅਨ ਟਨ ਘੱਟ ਗਿਆ ਸੀ । ਸੰਸਾਰ ਵਿਚ 1970 ਤੋਂ 2002 ਤਕ 12% ਜੰਗਲ ਅਤੇ 55% ਪੀਣ ਵਾਲੇ ਪਾਣੀ ਦਾ ਭੰਡਾਰ ਘਟ ਗਿਆ ਹੈ । ਇਸ ਪ੍ਰਕਾਰ ਇਹ ਵਰਤਾਰਾ ਮਨੁੱਖਤਾ ਲਈ ਅੱਗੋਂ ਬਹੁਤੇ ਖਤਰੇ ਲਈ ਖੜ੍ਹਾ ਹੈ । ਇਸ ਦੀ ਮਾਰ ਨਾਲ ਮੌਸਮ ਦਾ ਹੋਰ ਬੁਰਾ ਹਾਲ ਹੋਵੇਗਾ । ਧਰਤੀ ਉੱਤੇ ਜਿੰਨਾ ਤਾਪਮਾਨ ਵਧੇਗਾ, ਓਨੀਆਂ ਹੀ ਗਰਮ ਲਹਿਰਾਂ ਵਧਣਗੀਆਂ, ਸੋਕੇ ਪੈਣਗੇ, ਵਾਸ਼ਪੀਕਰਨ ਗੜਬੜਾ ਜਾਵੇਗਾ ਅਤੇ ਜੰਗਲਾਂ ਨੂੰ ਭਿਆਨਕ ਤਬਾਹੀ ਮਚਾਉਣ ਵਾਲੀਆਂ ਅੱਗਾਂ ਲੱਗਣਗੀਆਂ । ਕੁੱਝ ਖੇਤਰਾਂ ਵਿਚ ਭਿਆਨਕ ਸੋਕਾ ਤੇ ਕੁੱਝ ਖੇਤਰਾਂ ਵਿਚ ਮੁਸਲੇਧਾਰ ਵਰਖਾ, ਤੂਫ਼ਾਨ ਤੇ ਹੜ੍ਹ ਤਬਾਹੀ ਮਚਾਉਣਗੇ । ਪਿੰਡਾਂ ਲੂਹਣ ਵਾਲੀਆਂ ਗਰਮ ਹਵਾਵਾਂ, ਸਮੁੰਦਰੀ ਤੂਫ਼ਾਨ, ਸਮੁੰਦਰੀ ਲੈਵਲ ਵਧਣ ਨਾਲ ਤੱਟੀ ਖੇਤਰਾਂ ਦੀ ਤਬਾਹੀ, ਅੰਨ ਦੀ ਬੁੜ੍ਹ, ਪੀਣ ਵਾਲੇ ਪਾਣੀ ਦੀ ਕਮੀ, ਲੋਕਾਂ ਦੇ ਉਜਾੜੇ, ਓਜ਼ੋਨ ਦੇ ਲੀਰੋ-ਲੀਰ ਹੋਣ ਨਾਲ ਪੈਦਾ ਹੋਈਆਂ ਭਿਆਨਕ ਤੇ ਲਾਇਲਾਜ ਬਿਮਾਰੀਆਂ ਤੇ ਡੀ. ਐੱਨ. ਏ. ਵਿਚ ਪੈਦਾ ਹੋਏ ਵਿਗਾੜ ਧਰਤੀ ਉਤਲੇ ਸਮੁੱਚੇ ਜੀਵਨ ਨੂੰ ਤਬਾਹੀ ਦੇ ਕੰਢੇ ਉੱਤੇ ਪੁਚਾ ਦੇਣਗੇ ।

ਸੁਚੇਤ ਹੋਣ ਦੀ ਲੋੜ-ਸਾਨੂੰ ਇਨ੍ਹਾਂ ਖ਼ਤਰਿਆਂ ਤੋਂ ਸੁਚੇਤ ਹੁੰਦੇ ਹੋਏ, ਸਥਿਤੀ ਦੇ ਹੱਥੋਂ ਨਿਕਲਣ ਤੋਂ ਪਹਿਲਾਂ ਇਸ ਨੂੰ ਕਾਬੂ ਕਰਨ ਲਈ ਅਣਸਾਂਵੀਆਂ ਮਨੁੱਖੀ ਗਤੀਵਿਧੀਆਂ, ਭੌਤਿਕ ਸਹੂਲਤਾਂ ਤੇ ਮੁਨਾਫ਼ਿਆਂ ਦੀ ਦੌੜ, ਕੁਦਰਤੀ ਸੋਮਿਆਂ ਵਿਚ ਮਨੁੱਖ ਦੀ ਬੇਕਿਰਕ ਦਖ਼ਲ-ਅੰਦਾਜ਼ੀ, ਕੁਦਰਤੀ ਸਮਤੋਲ ਦੇ ਵਿਗਾੜ, ਵਾਤਾਵਰਨ ਪ੍ਰਦੂਸ਼ਣ ਤੇ ਅਬਾਦੀ ਦੇ ਵਾਧੇ ਉੱਤੇ ਕੰਟਰੋਲ ਕਰਦਿਆਂ ਸਭ ਦੇਸ਼ਾਂ ਨੂੰ ਕਾਰਬਨ ਡਾਇਆਕਸਾਈਡ ਦੇ ਨਿਕਾਸ ਨੂੰ ਘੱਟ ਕਰਨ ਦੇ ਨਾਲ ਹੀ ਇਸ ਦੀ ਖ਼ਪਤ ਕਰਨ ਵਾਲੇ ਜੰਗਲਾਂ ਦਾ ਸਾਲ ਵਿਛਾ ਦੇਣਾ ਚਾਹੀਦਾ ਹੈ । ਨਾਲ ਹੀ ਨਿੱਜੀ ਕਾਰਾਂ ਦੀ ਥਾਂ ਪਬਲਿਕ ਟਰਾਂਸਪੋਰਟ ਅਤੇ ਬਲਬਾਂ ਦੀ ਥਾਂ ਕੰਪੈਕਟ ਫਲੋਰੋਸੈਂਟ ਬਲਬਾਂ ਦੀ ਵਰਤੋਂ ਕਰਨੀ ਚਾਹੀਦੀ ਹੈ । ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤੇ ਇਸ ਦਿਸ਼ਾ ਵਿਚ ਕਦਮ ਨਾ ਚੁੱਕੇ, ਗਲੋਬਲ ਵਾਰਮਿੰਗ ਇਕ ਦਿਨ ਮਹਾਂਪਰਲੋ ਲੈ ਆਵੇਗੀ ਤੇ ਧਰਤੀ ਉੱਤੇ ਕਰੋੜਾਂ ਸਾਲਾਂ ਵਿਚ ਪਨਪੀ ਇਸ ਸੱਭਿਅਤਾ ਦਾ ਨਾਸ਼ ਹੋ ਜਾਵੇਗਾ ਤੇ ਇਸਦਾ ਜ਼ਿੰਮੇਵਾਰ ਤਰੱਕੀ ਤੇ ਵਿਕਾਸ ਦੀਆਂ ਡੀਗਾਂ ਮਾਰਨ ਵਾਲੇ ਮਨੁੱਖ ਆਪ ਹੋਵੇਗਾ ।

One Response

  1. Mamta February 3, 2019

Leave a Reply