ਸਿਨਮੇ ਦੇ ਲਾਭ ਤੇ ਹਾਨੀਆਂ
Cinema de Labh te Haniya
ਰੂਪ-ਰੇਖਾ- ਵਰਤਮਾਨ ਜੀਵਨ ਦਾ ਜ਼ਰੂਰੀ ਅੰਗ, ਮਨ ਪਰਚਾਵੇ ਦਾ ਸਾਧਨ, ਜਾਣਕਾਰੀ ਵਿੱਚ ਵਾਧਾ, ਵਿੱਦਿਅਕ ਫਾਇਦਾ, ਵਪਾਰੀਆਂ ਨੂੰ ਲਾਭ, ਰੁਜ਼ਗਾਰ ਦਾ ਸਾਧਨ, ਆਚਰਨ ਉੱਤੇ ਬੁਰਾ ਅਸਰ, ਅੱਖਾਂ ਉੱਤੇ ਬੁਰਾ ਅਸਰ , ਸਮੇਂ ਦੀ ਬਰਬਾਦੀ, ਸਾਰ-ਅੰਸ਼
ਲਾਭ
ਵਰਤਮਾਨ ਜੀਵਨ ਦਾ ਜ਼ਰੂਰੀ ਅੰਗ- ਸਿਨਮਾ ਅਜੋਕੇ ਮਨੁੱਖੀ ਜੀਵਨ ਦਾ ਇੱਕ ਜ਼ਰੂਰੀ ਅੰਗ ਬਣ ਚੁੱਕਾ ਹੈ। ਇਹ ਮਨੋਰੰਜਨ ਦਾ ਇੱਕ ਪ੍ਰਮੁੱਖ, ਸਸਤਾ ਤੇ ਵਧੀਆ ਸਾਧਨ ਹੈ। ਇਸ ਦੀ ਲੋਕਪ੍ਰਿਯਤਾ ਦਿਨੋ-ਦਿਨ ਵੱਧ ਰਹੀ ਹੈ। ਦਿਨਭਰ ਦਾ ਥੱਕਿਆ-ਟੁੱਟਿਆ ਮਨੁੱਖ ਸਿਨਮੇ ਵਿੱਚ ਜਾ ਕੇ ਆਪਣਾ ਸਾਰੇ ਦਿਨ ਦਾ ਥਕੇਵਾਂ ਲਾਹ ਸਕਦਾ ਹੈ। ਅੱਜ ਵੀ ਨਵੀਆਂ ਫਿਲਮਾਂ ਸਿਨਮਾ-ਘਰ ਵਿੱਚ ਬੈਠ ਕੇ ਹੀ ਦੇਖਣੀਆਂ ਪਸੰਦ ਕੀਤੀਆਂ ਜਾਂਦੀਆਂ ਹਨ। ਭਾਵੇਂ ਅੱਜ ਹਰ ਘਰ ਵਿੱਚ ਟੈਲੀਵੀਜ਼ਨ ਹੈ ਪਰ ਅਸਲੀ ਆਨੰਦ ਸਿਨਮਾ ਘਰ ਵਿੱਚ ਬੈਠ ਕੇ ਫਿਲਮ ਦੇਖਣ ਦਾ ਹੀ ਹੈ।
ਮਨ-ਪਰਚਾਵੇ ਦਾ ਸਾਧਨ ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਲੋਕਾਂ ਦੇ ਮਨੋਰੰਜਨ ਦਾ ਸਭ ਤੋਂ ਵਧੀਆ ਸਾਧਨ ਹੈ। ਭਾਵੇਂ ਟੈਲੀਵੀਜ਼ਨ, ਰੇਡੀਓ, ਕੰਪਿਊਟਰ ਆਦਿ ਵਰਤਮਾਨ ਮਨੁੱਖ ਲਈ ਦਿਲ-ਪਰਚਾਵੇ ਦੇ ਸਾਧਨ ਹਨ, ਪਰ ਇਹ ਸਿਨਮੇ ਦੀ ਜਗਾ ਨਹੀਂ ਲੈ ਸਕਦੇ। ਦਿਨ ਭਰ ਦਾ ਥੱਕਾ-ਟੁੱਟਾ ਤੇ ਪਰੇਸ਼ਾਨ ਆਦਮੀ ਥੋੜੇ ਪੈਸੇ ਖ਼ਰਚ ਕੇ ਢਾਈ-ਤਿੰਨ ਘੰਟੇ ਸਿਨਮੇ ਵਿੱਚ ਆਪਣਾ ਮਨ ਪਰਚਾ ਲੈਂਦਾ ਹੈ ਤੇ ਹਲਕਾ-ਫੁਲਕਾ ਹੋ ਜਾਂਦਾ ਹੈ। ਫ਼ਿਲਮ ਦੇਖਣ ਦਾ ਅਸਲੀ ਸੁਆਦ ਟੈਲੀਵੀਜ਼ਨ ਦੇ ਛੋਟੇ ਪਰਦੇ ਉੱਤੇ ਨਹੀਂ, ਸਗੋਂ ਸਿਨਮਾ-ਘਰ ਦੇ ਵੱਡੇ ਪਰਦੇ ਉੱਤੇ ਹੀ ਆਉਂਦਾ ਹੈ।
ਜਾਣਕਾਰੀ ਵਿੱਚ ਵਾਧਾ- ਸਿਨਮੇ ਦਾ ਦੂਜਾ ਵੱਡਾ ਫਾਇਦਾ ਇਹ ਹੈ ਕਿ ਇਸ ਰਾਹੀਂ ਅਸੀਂ ਵੱਖੋ-ਵੱਖ ਤਰਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਅਸੀਂ ਸਿਨਮਾ। ਘਰ ਵਿੱਚ ਬੈਠ ਕੇ ਪਹਾੜੀ ਦਿਸ਼ਾਂ, ਇਤਿਹਾਸਿਕ ਸਥਾਨਾਂ, ਚਿੜੀਆਂ-ਘਰਾਂ, ਸਮੁੰਦਰਾਂ, ਦਰਿਆਵਾਂ, ਝੀਲਾਂ ਅਤੇ ਵਿਦੇਸ਼ਾਂ ਦੇ ਸ਼ਹਿਰਾਂ ਤੇ ਅਜੂਬਿਆਂ ਨੂੰ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਸਿਨਮੇ ਰਾਹੀਂ ਖੇਤੀਬਾੜੀ, ਸਿਹਤ, ਪਰਿਵਾਰ
ਭਲਾਈ, ਸੁਰੱਖਿਆ ਅਤੇ ਵਿੱਦਿਆ ਦੇ ਵਿਭਾਗ ਲੋਕਾਂ ਅਤੇ ਵਿਦਿਆਰਥੀਆਂ ਨੂੰ – ਵੱਖ-ਵੱਖ ਪ੍ਰਕਾਰ ਦੀ ਜਾਣਕਾਰੀ ਪਹੁੰਚਾਉਂਦੇ ਹਨ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਨਾਲ ਕੋਈ ਵਿਸ਼ਾ ਇੰਨੀ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ ਜਿੰਨਾ ਕਿ ਫ਼ਿਲਮ ਦੇਖਣ ਨਾਲ। ਫ਼ਿਲਮ ਵਿੱਚ ਦੇਖੇ ਹੋਏ ਦਿਸ਼ਾਂ ਨੂੰ ਉਹ ਅਸਾਨੀ ਨਾਲ ਭੁੱਲਦੇ ਨਹੀਂ ਜਦ ਕਿ ਕਿਤਾਬ ਵਿੱਚ ਪੜਿਆ ਉਹ ਭੁੱਲ ਜਾਂਦੇ ਹਨ।
ਵਿੱਦਿਅਕ ਫਾਇਦਾ- ਸਿਨਮੇ ਦਾ ਦੇਸ਼ ਦੇ ਵਿੱਦਿਅਕ ਵਿਕਾਸ ਵਿੱਚ ਕਾਫੀ ਹਿੱਸਾ ਹੈ। ਸਿਨਮੇ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਪਹੁੰਚਾਇਆ ਜਾ ਸਕਦਾ ਹੈ।
ਵਪਾਰੀਆਂ ਨੂੰ ਲਾਭ- ਸਿਨਮੇ ਤੋਂ ਵਪਾਰੀ ਲੋਕ ਬਹੁਤ ਲਾਭ ਉਠਾਉਂਦੇ ਹਨ। ਉਹ ਆਪਣੀਆਂ ਕੰਪਨੀਆਂ ਤੇ ਫਰਮਾਂ ਦੁਆਰਾ ਤਿਆਰ ਕੀਤੀਆਂ ਚੀਜ਼ਾਂ ਦੀ ਸਿਨਮੇ ਰਾਹੀਂ ਮਸ਼ਹੂਰੀ ਕਰ ਕੇ ਲਾਭ ਉਠਾਉਂਦੇ ਹਨ ਜਿਸ ਨਾਲ ਮੰਗ ਵੱਧਦੀ ਹੈ ਤੇ ਦੇਸ਼ ਵਿੱਚ ਪੈਦਾਵਾਰ ਨੂੰ ਲਾਭ ਪੁੱਜਦਾ ਹੈ।
ਰੁਜ਼ਗਾਰ ਦਾ ਸਾਧਨ- ਸਿਨਮਾ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਫ਼ਿਲਮ ਸਨਅਤ ਅਤੇ ਸਿਨਮਾਂ ਘਰਾਂ ਵਿੱਚ ਸੈਂਕੜੇ ਲੋਕ ਕੰਮ ਕਰ ਕੇ ਆਪਣਾ ਪੇਟ ਪਾਲ ਰਹੇ ਹਨ। ਇਸ ਤੋਂ ਇਲਾਵਾ ਸਿਨਮੇ ਰਾਹੀਂ ਦੇਸ਼ ਦੇ ਮਹਾਨ ਕਲਾਕਾਰਾਂ ਦਾ ਵੀ ਸਨਮਾਨ ਹੁੰਦਾ ਹੈ। ਇਹ ਉਹਨਾਂ ਨੂੰ ਧਨ ਨਾਲ ਮਾਲਾ-ਮਾਲ। ਕਰ ਦਿੰਦੇ ਹਨ।
ਹਾਨੀਆਂ
ਆਚਰਨ ਉੱਤੇ ਬੁਰਾ ਅਸਰ- ਇਸ ਦੀ ਸਭ ਤੋਂ ਵੱਡੀ ਹਾਨੀ ਇਹ ਹੈ ਕਿ ਅਸ਼ਲੀਲ ਫਿਲਮਾਂ ਦਾ ਨੌਜੁਆਨਾਂ ਦੇ ਆਚਰਨ ਉੱਪਰ ਬਹੁਤ ਬੁਰਾ ਅਸਰ ਹੁੰਦਾ ਹੈ। ਕਈ ਵਾਰ ਫ਼ਿਲਮਾਂ ਚੰਗੀਆਂ ਜਾਂ ਉਸਾਰੁ ਕਹਾਣੀਆਂ ਤੇ ਦ੍ਰਿਸ਼ ਪੇਸ਼ ਨਹੀਂ ਕਰਦੀਆਂ, ਸਗੋਂ ਮਨਚਲੇ ਮੁੰਡੇ-ਕੁੜੀਆਂ ਦੇ ਇਸ਼ਕ ਦੀਆਂ ਕਹਾਣੀਆਂ ਨੂੰ ਪੇਸ਼ ਕਰਕੇ ਦੇਸ਼ ਦੇ ਨੌਜਵਾਨਾਂ ਤੇ ਕੁੜੀਆਂ ਦੇ ਆਚਰਨ ਨੂੰ ਵਿਗਾੜਦੀਆਂ ਹਨ। ਕੜੀਆਂ-ਮੁੰਡੇ ਇਹਨਾਂ ਨੂੰ ਦੇਖ ਕੇ ਫੈਸ਼ਨਪ੍ਰਸਤੀ ਵੱਲ ਪੈ ਜਾਂਦੇ ਹਨ। ਅਜ 23 ਬਹੁਤੀਆਂ ਫ਼ਿਲਮਾਂ ਕੇਵਲ ਬਾਲਗਾਂ ਲਈ ਆ ਰਹੀਆਂ ਹਨ ਜਿਨਾਂ ਦਾ ਸਮਾਜ ਦੇ ਆਚਰਨ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਕਈ ਵਾਰ ਇਹ ਨੌਜੁਆਨਾ। ਨੂੰ ਫ਼ਿਲਮੀ ਨਮੂਨੇ ਦੇ ਜੁਰਮ ਕਰਨ ਲਈ ਵੀ ਉਤਸ਼ਾਹਿਤ ਕਰਦੀਆਂ ਹਨ | ਕਈ ਵਿਦਿਆਰਥੀਆਂ ਨੂੰ ਫ਼ਿਲਮਾਂ ਦੇਖਣ ਦੀ ਆਦਤ ਪੈ ਜਾਂਦੀ ਹੈ, ਉਹ ਚੋਰੀ ਆਦਿ ਕਰ ਕੇ ਸਿਨਮਾ ਦੇਖਣ ਦੀ ਕੋਸ਼ਸ਼ ਕਰਦੇ ਹਨ।
ਅੱਖਾਂ ਉੱਤੇ ਬੁਰਾ ਅਸਰ- ਬਹੁਤ ਸਿਨਮਾ ਦੇਖਣ ਨਾਲ ਸਿਨਮੇ ਦੇ ਪਰਦੇ ਉੱਪਰ ਪੈ ਰਹੀ ਤੇਜ਼ ਰੋਸ਼ਨੀ ਦਾ ਮਨੁੱਖੀ ਨਜ਼ਰ ਉਪਰ ਵੀ ਬੁਰਾ ਅਸਰ ਪੈਂਦਾ ਹੈ।
ਸਮੇਂ ਦੀ ਬਰਬਾਦੀ- ਸਿਨਮਾ ਸਮਾਂ ਵੀ ਨਸ਼ਟ ਕਰਦਾ ਹੈ। ਜਿਨਾਂ ਨੂੰ ਬਹੁਤੀਆਂ ਫ਼ਿਲਮਾਂ ਦੇਖਣ ਦੀ ਆਦਤ ਪੈ ਜਾਂਦੀ ਹੈ, ਉਹ ਆਪਣੇ ਕੰਮਾਂ ਵੱਲੋਂ ਕਈ ਵਾਰ ਲਾਪ੍ਰਵਾਹ ਹੋ ਜਾਂਦੇ ਹਨ ਤੇ ਸਿਨਮਾ ਵੇਖਣ, ਸਿਨਮੇ ਦੀਆਂ ਕਹਾਣੀਆਂ ਸੁਣਨ ਤੇ ਸੁਣਾਉਣ ਵਿੱਚ ਸਮਾਂ ਨਸ਼ਟ ਕਰ ਦਿੰਦੇ ਹਨ। ਕਈ ਵਾਰ ਸਿਨਮਾ ਦੇਖਣ ਲਈ ਘਰ ਤੋਂ ਬਹੁਤ ਦੂਰ ਜਾਣਾ ਪੈਂਦਾ ਹੈ ਤਾਂ 5-6 ਘੰਟੇ ਵਿਅਰਥ ਚਲੇ ਜਾਂਦੇ ਹਨ।
ਸਾਰ-ਅੰਸ਼- ਸਿਨਮਾ ਦੇ ਸਾਰੇ ਲਾਭ-ਹਾਨੀਆਂ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਸਿਨਮਾ ਦਿਲ-ਪਰਚਾਵੇ ਦਾ ਵਧੀਆ ਤੇ ਸਸਤਾ ਸਾਧਨ ਹੈ। ਫੁੱਲਾਂ ਨਾਲ ਕੰਢੇ ਤਾਂ ਹੁੰਦੇ ਹੀ ਹਨ। ਨਿਰਮਾਤਾਵਾਂ ਨੂੰ ਚਾਹੀਦਾ ਹੈ ਕਿ ਅਸ਼ਲੀਲ ਦਿਸ਼ ਘੱਟ ਤੋਂ ਘੱਟ ਪੇਸ਼ ਕਰਨ ਤੇ ਆਪਣੀਆਂ ਫ਼ਿਲਮਾਂ ਰਾਹੀਂ ਨੌਜ਼ਆਨਾਂ ਨੂੰ ਦੇਸ਼ ਦੀ ਉਸਾਰੀ ਦਾ ਤੇ ਆਪਣਾ ਭਵਿੱਖ ਬਣਾਉਣ ਦਾ ਸੁਨੇਹਾ ਦੇਣ। ਸਰਕਾਰ ਨੂੰ ਵੀ ਇਹਨਾਂ ਉੱਪਰ ਪਾਬੰਦੀ ਲਗਾਉਣੀ ਚਾਹੀਦੀ ਹੈ।
Very very good essay