ਭਾਰਤ ਵਿਚ ਵਧ ਰਹੀ ਅਬਾਦੀ
Bharat wich wad rahi aabadi
ਜਾਂ
ਜਨ-ਸੰਖਿਆ ਵਿਸਫੋਟ
Jansankhya Visfot
ਸੰਸਾਰ ਭਰ ਦੀ ਸਮੱਸਿਆ-ਦਿਨੋ-ਦਿਨ ਵਧ ਰਹੀ ਅਬਾਦੀ ਨੇ ਸਾਰੇ ਸੰਸਾਰ ਦੇ ਦੇਸ਼ਾਂ ਵਿਚ ਇਕ ਬੜੀ ਗੰਭੀਰ ਸਮੱਸਿਆ ਪੈਦਾ ਕੀਤੀ ਹੋਈ ਹੈ ।ਇਹ ਸਮੱਸਿਆ ਭਾਰਤ, ਪਾਕਿਸਤਾਨ ਤੇ ਚੀਨ ਵਰਗੇ ਵਿਕਸਿਤ ਹੋ ਰਹੇ ਦੇਸ਼ਾਂ ਲਈ ਵਧੇਰੇ ਗੰਭੀਰ ਅਤੇ ਖ਼ਤਰਨਾਕ ਹੈ ।
ਬੱਚਿਆਂ ਦੀ ਪੈਦਾਇਸ਼ ਘਟਾਉਣ ਦੀ ਲੋੜ-ਕੋਈ ਸਮਾਂ ਸੀ, ਜਦੋਂ ਸਾਡੇ ਦੇਸ਼ ਵਿਚ ਵਿਅਕਤੀ ਲਈ ਬਹੁਤੇ ਪੁੱਤਰਾਂ ਜਾਂ ਭਰਾਵਾਂ ਵਾਲੇ ਹੋਣਾ ਇਕ ਮਾਣ ਦੀ ਗੱਲ ਸੀ ਅਤੇ ਸੱਤਾਂ ਪੁੱਤਰਾਂ ਵਾਲੀ ਮਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ । ਉਸ ਸਮੇਂ ਸਾਡੇ ਦੇਸ਼ ਦੀ ਅਬਾਦੀ ਬਹੁਤ ਥੋੜੀ ਸੀ, ਆਦਮੀ ਦੀਆਂ ਆਮ ਲੋੜਾਂ ਬਹੁਤ ਥੋੜ੍ਹੀਆਂ ਸਨ, ਜੀਵਨ-ਪੱਧਰ ਬਹੁਤ ਨੀਵਾਂ ਸੀ ਤੇ ਧਰਤੀ ਵਿਚੋਂ ਹਰ ਇਕ ਦਾ ਢਿੱਡ ਭਰ ਦੇਣ ਜੋਗੇ ਦਾਣੇ ਪੈਦਾ ਹੋ ਜਾਂਦੇ ਸਨ , ਪਰ ਅੱਜ ਅਬਾਦੀ ਦਾ ਪਸਾਰਾ ਹੱਦਾਂਬੰਨੇ ਟੱਪ ਗਿਆ ਹੈ, ਮਨੁੱਖ ਦੀਆਂ ਲੋੜਾਂ ਵਧ ਗਈਆਂ ਹਨ, ਜੀਵਨ ਪੱਧਰ ਉੱਚਾ ਹੋ ਗਿਆ ਹੈ, ਪਰ ਇਸ ਦੇ ਮੁਤਾਬਕ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਸਾਧਨਾਂ ਦੀ ਇੰਨੀ ਤੇਜ਼ੀ ਨਾਲ ਉੱਨਤੀ ਨਹੀਂ ਹੋਈ । ਇਸ ਪ੍ਰਕਾਰ ਅੱਜ ਦੇ ਜ਼ਮਾਨੇ ਵਿਚ ਬਹੁਤੇ ਪੁੱਤਰਾਂ ਦਾ ਹੋਣਾ ਮਾਣ ਦੀ ਗੱਲ ਨਹੀਂ ਰਹੀ, ਸਗੋਂ ਬਹੁਤੇ ਧੀਆਂ-ਪੁੱਤਰ ਪੈਦਾ ਕਰਨ ਵਾਲੇ ਮਾਪਿਆਂ ਨੇ ਬੇn ਕੀਤਾ ਜਾਂਦਾ ਹੈ ।
ਅਬਾਦੀ ਦੇ ਵਾਧੇ ਦੇ ਕਾਰਨ-ਇਸ ਦੇ ਨਾਲ ਹੀ ਵਿਗਿਆਨ ਦੇ ਵਰਤਮਾਨ ਯੁਗ ਵਿਚ ਖੇਤੀਬਾੜੀ ਅਤੇ ਸਨ ਵਿਕਾਸ ਕੀਤਾ ਹੈ । ਦਵਾਈਆਂ ਨੇ ਮਨੁੱਖੀ ਸਿਹਤ ਨੂੰ ਠੀਕ ਰੱਖਣ ਤੇ ਰੋਗਾਂ ਤੋਂ ਬਚਾਉਣ ਲਈ ਹੈਰਾਨ ਕਰਨ ਵਾਲੇ ਕਰ ਦਿਖਾਏ ਹਨ ਅਤੇ ਬਹੁਤ ਸਾਰੀਆਂ ਭਿਆਨਕ ਤੇ ਛੂਤ ਦੀਆਂ ਬਿਮਾਰੀਆਂ ਦਾ ਉਨ੍ਹਾਂ ਦੇ ਟੁੱਟਣ ਤੋਂ ਪਹਿਲਾਂ ਹੀ : ਦਿੱਤਾ ਜਾਂਦਾ ਹੈ । ਨਾਲ ਹੀ ਖ਼ਰਾਕ ਦੀ ਕਿਸਮ ਵਿਚ ਵੀ ਸੁਧਾਰ ਹੋਇਆ ਹੈ । ਇਨ੍ਹਾਂ ਸਾਰੇ ਸਾਧਨਾਂ ਨਾਲ ਮੌਤ ਦਰ ਬਹੁਤ ਘਟ ਗਈ ਹੈ। ਪੁਰਾਣੇ ਸਮੇਂ ਵਿਚ ਜੇਕਰ ਕਿਸੇ ਦੇ ਦਸ ਕੁ ਬੱਚੇ ਹੁੰਦੇ ਸਨ, ਤਾਂ ਉਨ੍ਹਾਂ ਵਿਚੋਂ ਅੱਧੇ ਕੁ ਬਚਪਨ ਵਿਚ ਹੀ ਮਰ ਜਾਂਦੇ ਸਨ ਤੇ ਇਸ ਤਰਾਂ ਅਬਾਦੀ ਦੇ ਵਧਣ ਦੀ ਰਫ਼ਤਾਰ ਬਹੁਤ ਤੇਜ਼ ਨਹੀਂ ਸੀ, ਪਰ ਅੱਜ-ਕਲ੍ਹ ਹਸਪਤਾਲਾਂ ਦੇ ਫੈਲਣ ਡਾਕਟਰੀ ਸਹਾਇਤਾ ਪ੍ਰਾਪਤ ਹੋਣ ਕਰਕੇ ਮੌਤ ਦੀ ਦਰ ਬਹੁਤ ਘੱਟ ਗਈ ਹੈ, ਪਰ ਦੂਜੇ ਪਾਸੇ ਜਨਮ ਦੀ ਦਰ ਵਧ ਇਕ ਸਰਵੇਖਣ ਅਨੁਸਾਰ ਸਾਡੇ ਦੇਸ਼ ਵਿਚ ਹਰ ਸੈਕਿੰਡ ਵਿਚ ਤਿੰਨ ਬੱਚੇ ਪੈਦਾ ਹੁੰਦੇ ਹਨ ਤੇ ਦੋ ਮਰਦੇ ਹਨ । ਇਸ ਪ੍ਰਕਾਰ ਜਨਮ ਦਰ ਮਰਨ-ਦਰ ਨਾਲੋਂ ਵੱਧ ਹੈ । ਪਿਛਲੇ ਸਮੇਂ ਵਿਚ ਜਨਮ-ਦਰ ਤੇ ਮਰਨ-ਦਰ ਲਗਪਗ ਬਰਾਬਰ ਰਹਿੰਦੀ ਸੀ ਤੇ ਜਦ ਇਨਾਂ ਵਿਚ ਸੰਤੁਲਨ ਨਹੀਂ ਸੀ ਰਹਿੰਦਾ, ਤਾਂ ਕੋਈ ਨਾ ਕੋਈ ਛੂਤ ਦੀ ਬਿਮਾਰੀ ਆ ਕੇ ਪਿੰਡਾਂ ਦੇ ਪਿੰਡ ਤੇ ਮੁਹੱਲਿਆਂ ਦੇ ਮੁਹਲੇ ਸਾਫ ਕਰ ਜਾਂਦੀ ਸੀ ਪਰ ਵਰਤਮਾਨ ਸਮੇਂ ਵਿਚ ਜਨਮ ਲੈ ਚੁੱਕੇ ਬੱਚੇ, ਨੌਜਵਾਨ ਜਾਂ ਬੁੱਢੇ ਨੂੰ ਦਵਾਈਆਂ ਸਹਿਜੇ ਕੀਤੇ ਮਰਨ ਦਿੰਦੀਆਂ । ਇਹ ਗੱਲ ਸਾਰੇ ਸੰਸਾਰ ਤੇ ਲਾਗੂ ਹੁੰਦੀ ਹੈ 1850 ਵਿਚ ਸੰਸਾਰ ਦੀ ਅਬਾਦੀ ਇਕ ਅਰਬ ਸੀ ।1925 ਵਿਚ ਇਹ ਦੋ ਅਰਬ ਹੋ ਗਈ ਤੇ 1984 ਵਿਚ 4 ਅਰਬ 40 ਕਰੋੜ ਨੂੰ ਪੁੱਜ ਗਈ । ਇਸ ਸਮੇਂ ਸੰਸਾਰ ਦੀ ਅਬਾਦੀ ਪੌਣੇ ਸੱਤ ਅਰਬ ਦਾ ਅੰਕੜਾ ਪਾਰ ਕਰ ਚੁੱਕੀ ਹੈ । ਇਸ ਦਾ ਛੇਵਾਂ ਹਿੱਸਾ ਅਬਾਦੀ ਭਾਰਤ ਵਿਚ ਹੈ ।
ਭਾਰਤ ਵਿਚ ਅਬਾਦੀ ਦਾ ਵਾਧਾ-ਇਸ ਸਮੇਂ ਸੰਸਾਰ ਵਿਚ ਸਭ ਤੋਂ ਜ਼ਿਆਦਾ ਅਬਾਦੀ ਚੀਨ ਦੀ ਹੈ, ਜੋ ਕਿ ਇਕ ਅਰਬ 26 ਕਰੋੜ ਹੈ, ਪਰ ਉੱਥੇ ਇਸਦੇ ਵਾਧੇ ਨੂੰ ਕਾਬੂ ਕਰਨ ਵਿਚ ਉੱਥੋਂ ਦੀ ਸਰਕਾਰ ਨੇ ਕਾਫ਼ੀ ਸਫਲਤਾ ਪ੍ਰਾਪਤ ਕਰ ਲਈ ਹੈ । 2001 ਦੀ ਜਨਗਣਨਾ ਅਨੁਸਾਰ
ਭਾਰਤ ਦੀ ਅਬਾਦੀ ਇਕ ਅਰਬ ਤਿੰਨ ਕਰੋੜ ਹੋ ਚੁੱਕੀ ਸੀ 1991 ਦੀ ਜਨ-ਗਣਨਾ ਅਨੁਸਾਰ ਭਾਰਤ ਦੀ ਅਬਾਦੀ 84, 39 ਕਰੋੜ ਸੀ, ਜਦ ਕਿ 1947 ਵਿਚ ਭਾਰਤ ਦੀ ਅਬਾਦੀ ਕੇਵਲ 34 ਕਰੋੜ ਸੀ ।ਇਸ ਸਮੇਂ ਭਾਰਤ ਦੀ ਆਬਾਦੀ 1 ਅਰਬ 16 ਕਰੋੜ ਮੰਨੀ ਜਾਂਦੀ ਹੈ|
ਦੇਸ਼ ਦੀ ਆਰਥਿਕਤਾ ਦੀਆਂ ਨੀਹਾਂ ਦਾ ਹਿਲਣਾ-ਭਾਰਤ ਦੀ ਇੰਨੀ ਵੱਡੀ ਅਬਾਦੀ ਨੂੰ ਦੇਸ਼ ਲਈ ਵਰਦਾਨ ਨਹੀਂ ਮੰਨਿਆ · ਜਾ ਸਕਦਾ ਕਿਉਂਕਿ ਸਾਡਾ ਦੇਸ਼ ਇਕ ਗ਼ਰੀਬ ਅਤੇ ਅਵਿਕਸਿਤ ਦੇਸ਼ ਹੈ । ਅਬਾਦੀ ਵਿਚ ਤੇਜ਼ੀ ਨਾਲ ਹੋ ਰਿਹਾ ਵਾਧਾ ਦੇਸ਼ ਦੀ ਆਰਥਿਕਤਾ ਦੀਆਂ ਜੜਾਂ ਨੂੰ ਹਿਲਾ ਰਿਹਾ ਹੈ । ਸਾਡੇ ਦੇਸ਼ ਦੇ ਸਾਹਮਣੇ ਗ਼ਰੀਬੀ, ਬੇਰੁਜ਼ਗਾਰੀ, ਥੁੜ, ਮਹਿੰਗਾਈ, ਅੰਨ-ਸੰਕਟ, ਜੀਵਨ ਵਿਚ ਨਿੱਤ ਵਰਤੋਂ ਦੀਆਂ ਚੀਜ਼ਾਂ ਦਾ ਨਾ ਮਿਲਣਾ ਆਦਿ ਸਮੱਸਿਆਵਾਂ ਅਬਾਦੀ ਵਿਚ ਲਗਾਤਾਰ ਵਾਧੇ ਦੀਆਂ ਹੀ ਪੈਦਾ ‘ ਕੀਤੀਆਂ ਹੋਈਆਂ ਹਨ ।
ਸਾਡੇ ਦੇਸ਼ ਵਿਚ ਅਬਾਦੀ ਦੇ ਵਾਧੇ ਦੇ ਕਾਰਨ-ਸਾਡੇ ਦੇਸ਼ ਵਿਚ ਅਬਾਦੀ ਦੇ ਵਾਧੇ ਦਾ ਮੁੱਖ ਕਾਰਨ ਲੋਕਾਂ ਦੀ ਗ਼ਰੀਬੀ ਅਤੇ ਅਨਪੜ੍ਹਤਾ ਹੈ । ਭਾਰਤੀ ਲੋਕ ਬੱਚਿਆਂ ਦੀ ਪਾਲਣਾ ਵਲ ਬਹੁਤਾ ਧਿਆਨ ਨਹੀਂ ਦਿੰਦੇ ਤੇ ਨਾਲ ਹੀ ਉਹ ਬੱਚਿਆਂ ਨੂੰ ਰੱਬ ਦੀ ਦੇਣ ਸਮਝਦੇ ਹਨ । ਉਨ੍ਹਾਂ ਦਾ ਖ਼ਿਆਲ ਹੈ ਕਿ ਬੱਚੇ ਪੈਦਾ ਕਰਨਾ ਜਾਂ ਨਾ ਕਰਨਾ ਰੱਬ ਦੇ ਹੱਥ ਹੈ, ਮਨੁੱਖ ਦੇ ਹੱਥ ਨਹੀਂ । ਉਹ ਇਹ ਵੀ ਸਮਝਦੇ ਹਨ ਕਿ ਜਿਸ ਰੱਬ ਨੇ ਬੱਚੇ ਨੂੰ ਪੈਦਾ ਕੀਤਾ ਹੈ , ਉਸ ਨੇ ਉਸ ਦੀ ਕਿਸਮਤ ਵਿਚ ਲਿਖ ਦਿੱਤਾ ਹੈ ਕਿ ਉਸ ਨੇ ਕਿਥੋਂ ਖਾ ਕੇ ਪਲਣਾ ਹੈ, ਜਦੋਂ ਬੱਚੇ ਰੁਲ-ਖੁਲ ਕੇ ਪਲ ਜਾਂਦੇ ਹਨ, ਤਾਂ ਉਨ੍ਹਾਂ ਦੀ ਪੜ੍ਹਾਈ ਦੀ ਬਹੁਤਾ ਕਰਕੇ ਕੋਈ ਪਰਵਾਹ ਨਹੀਂ ਕੀਤੀ ਜਾਂਦੀ । ਮਾਪੇ ਬੱਚਿਆਂ ਨੂੰ ਆਪਣੀ ਆਮਦਨ ਵਿਚ ਵਾਧਾ ਕਰਨ ਦਾ ਇਕ ਸਾਧਨ ਸਮਝਦੇ ਹਨ । ਇਸ ਤੋਂ ਬਿਨਾਂ ਛੋਟੀ ਉਮਰ ਦੇ ਵਿਆਹ, ਧਾਰਮਿਕ ਵਿਸ਼ਵਾਸ, ਗਰਭ-ਰੋਕੂ ਸਾਧਨਾਂ ਦੀਆਂ ਸਹੂਲਤਾਂ ਦੀ ਘਾਟ, ਸਰਕਾਰ ਦੀ ਭਿਸ਼ਟਾਚਾਰ ਦੇ ਘੁਣ ਦੀ ਖਾਧੀ ਨਾ-ਅਹਿਲ ਮਸ਼ੀਨਰੀ ਆਦਿ ਸਾਰੇ ਕਾਰਨ ਦੇਸ਼ ਦੀ ਅਬਾਦੀ ਦੇ ਵਾਧੇ ਵਿਚ ਵਧ-ਚੜ ਕੇ ਹਿੱਸਾ ਪਾ ਰਹੇ ਹਨ ।
ਅਬਾਦੀ ਘਟਾਉਣ ਦੇ ਸਾਧਨ-ਸੁਆਲ ਪੈਦਾ ਹੁੰਦਾ ਹੈ ਕਿ ਇਸ ਸਮੱਸਿਆ ਦਾ ਹੱਲ ਕਿਸ ਤਰਾਂ ਕੀਤਾ ਜਾਵੇ । ਇਸ ਦਾ ਉੱਤਰ ਇਹ ਹੈ ਕਿ ਸਰਕਾਰ ਪਰਿਵਾਰ ਨਿਯੋਜਨ ਨੂੰ ਪੂਰੇ ਜ਼ੋਰ ਨਾਲ ਅਮਲ ਵਿਚ ਲਿਆਵੇ ਤੇ ਇਸ ਨੂੰ ਲੋਕਾਂ ਵਿਚ ਹਰਮਨ-ਪਿਆਰਾਂ ਬਣਾਵੇ । ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਰਤਮਾਨ ਸਨਅੱਤੀ ਜ਼ਮਾਨੇ ਵਿਚ ਛੋਟਾ ਪਰਿਵਾਰ ਵਧੇਰੇ ਮਹਾਨਤਾ ਰੱਖਦਾ ਹੈ । ਗਰਭ-ਰੋਕੂ ਸਾਧਨਾਂ ਦੀ ਵਰਤੋਂ ਨਾਲ ਬੱਚਿਆਂ ਦੇ ਜਨਮ ਦੀ ਦਰ ਘਟਾਈ ਜਾ ਸਕਦੀ ਹੈ । ਬੱਚੇ ਦਾ ਜਨਮ ਕੁਦਰਤ ਦੇ ਹੱਥ ਵਿਚ ਨਹੀਂ, ਸਗੋਂ ਮਨੁੱਖ ਦੇ ਹੱਥ ਵਿਚ ਹੈ । ਲੋਕਾਂ ਨੂੰ ਇਸ ਸੰਬੰਧ ਵਿਚ ਪੂਰੀ-ਪੂਰੀ ਸਿੱਖਿਆ ਦੇਣੀ ਚਾਹੀਦੀ ਹੈ ਤੇ ਉ ਨੂੰ ਛੋਟੇ ਪਰਿਵਾਰ ਦੀ ਮਹਾਨਤਾ ਤੋਂ ਜਾਣੂ ਕਰਾਉਣਾ ਚਾਹੀਦਾ ਹੈ ।
ਸਾਰ-ਅੰਸ਼-ਮੁਕਦੀ ਗੱਲ ਇਹ ਹੈ ਕਿ ਭਾਰਤ ਦੀ ਇੰਨੀ ਵੱਡੀ ਅਬਾਦੀ ਨੂੰ ਸੰਭਾਲਣ ਲਈ ਲੋਕਾਂ ਨੂੰ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣ ਵਾਲੇ ਕਾਰੋਬਾਰਾਂ ਨੂੰ ਨੇਪਰੇ ਚੜ੍ਹਾਉਣ ਦੀ ਸਿਖਲਾਈ ਦੇਣੀ ਚਾਹੀਦੀ ਹੈ । ਦੇਸ਼ ਦੇ ਕੁਦਰਤੀ ਭੰਡਾਰਾਂ ਨੂੰ ਵੀ ਵੱਧ ਤੋਂ ਵੱਧ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ । ਇਸ ਦੇ ਨਾਲ ਹੀ ਅਬਾਦੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਰਿਵਾਰ ਨਿਯੋਜਨ ਨੂੰ ਅਸਰ ਭਰੇ ਢੰਗ ਨਾਲ ਲਾਗੂ ਕਰਨਾ ਤੇ ਹਰਮਨ-ਪਿਆਰਾ ਬਣਾਉਣਾ ਚਾਹੀਦਾ ਹੈ, ਤਾਂ ਜੋ ਇਸ ਤੋਂ ਲੋੜੀਂਦੇ ਨਤੀਜੇ ਪ੍ਰਾਪਤ ਹੋ ਸਕਣ ।