ਤੁਸੀਂ ਪਿੰਡ ਦੀਆਂ ਕੁਝ ਲੜਕੀਆਂ ‘ਸੈਲਫ ਹੈਲਪ’ ਗਰੁੱਪ ਸ਼ੁਰੂ ਕਰਨ ਲਈ ਇੱਛੁਕ ਹੈ। ਇਸ ਬਾਰੇ ਜਾਣਕਾਰੀ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਪੱਤਰ ਲਿਖੋ।
ਪਿੰਡ ਤੇ ਡਾਕਖ਼ਾਨਾ ਦਿਆਲਪੁਰ,
ਜ਼ਿਲ੍ਹਾ ਜਲੰਧਰ।
ਮਿਤੀ : 14-06-20….
ਸੇਵਾ ਵਿਖੇ,
ਡਿਪਟੀ ਰਜਿਸਟਰਾਰ,
ਸਹਿਕਾਰੀ ਸਭਾਵਾਂ,
ਜ਼ਿਲ੍ਹਾ ਜਲੰਧਰ।
ਵਿਸ਼ਾ : ਪਿੰਡ ਵਿੱਚ ਸੈਲਫ਼ ਹੈਲਪ ਗਰੁੱਪ ਬਣਾਉਣ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਅਸੀਂ ਆਪਣੇ ਪਿੰਡ ਦੀਆਂ ਦਸਵੀਂ ਪਾਸ ਤੀਹ-ਪੈਂਤੀ ਲੜਕੀਆਂ ਪਿੰਡ ਵਿੱਚ ਆਪਣਾ ‘ਸੈਲਫ਼ ਹੈਲਪ ਗਰੁੱਪ’ ਬਣਾਉਣਾ ਚਾਹੁੰਦੀਆਂ ਹਾਂ। ਅਸੀਂ ਇਸ ਸੰਬੰਧੀ ਤੁਹਾਡੇ ਵਿਭਾਗ ਨਾਲ ਇਹ ਗਰੁੱਪ ਰਜਿਸਟਰਡ ਕਰਵਾਉਣਾ ਹੈ ਤਾਂ ਜੋ ਅਸੀਂ ਘਰ ਬੈਠਿਆਂ ਹੀ ਸਰਕਾਰ ਤੋਂ ਕੁਝ ਸਹੂਲਤਾਂ ਪ੍ਰਾਪਤ ਕਰਕੇ ਆਪਣੀ ਆਮਦਨ ਦਾ ਕੋਈ ਸਾਧਨ ਬਣਾ ਸਕੀਏ। ਸੋ ਕਿਰਪਾ ਕਰਕੇ ਹੇਠਲੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ—
(ੳ) ਸੈਲਫ਼ ਹੈਲਪ ਗਰੁੱਪ ਬਣਾਉਣ ਲਈ ਲੜਕੀਆਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ?
(ਅ) ਮੈਂਬਰ ਲਈ ਯੋਗਤਾ ਕੀ ਹੁੰਦੀ ਹੈ ?
(ੲ) ਇਹ ਗਰੁੱਪ ਕੰਮ ਕਿਵੇਂ ਕਰਦਾ ਹੈ ?
(ਸ) ਇਸ ਗਰੁੱਪ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
(ਹ) ਇਸ ਗਰੁੱਪ ਨੂੰ ਕਿਸੇ ਬੈਂਕ ਤੋਂ ਕਰਜ਼ਾ ਕਿਵੇਂ ਤੇ ਕਿੰਨਾ ਮਿਲ ਸਕਦਾ ਹੈ ?
(ਕ) ਕੀ ਇਸ ਗਰੁੱਪ ਨੂੰ ਕਿਤੇ ਟਰੇਨਿੰਗ ਵੀ ਦਿੱਤੀ ਜਾਂਦੀ ਹੈ ?
(ਖ) ਇਸ ਗਰੁੱਪ ਨੂੰ ਤੁਹਾਡੇ ਵਿਭਾਗ ਨਾਲ ਰਜਿਸਟਰਡ ਹੋਣ ਲਈ ਕਿਹੜੀਆਂ-ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ?
ਮੈਨੂੰ ਆਸ ਹੈ ਕਿ ਤੁਸੀਂ ਉਪਰੋਕਤ ਜਾਣਕਾਰੀ ਜਲਦੀ ਦੇਵੋਂਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਮਨਜੀਤ ਕੌਰ।