ਗਰਮੀਆਂ ਦੀ ਯੂਨੀਫ਼ਾਰਮ (ਵਰਦੀ) ਖ਼ਰੀਦਣ ਸੰਬੰਧੀ ਪੱਤਰ।

ਤੁਹਾਡੇ ਸਕੂਲ ਵਿਚ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਯੂਨੀਫਾਰਮ ਖ਼ਰੀਦਣ ਲਈ ਗ੍ਰਾਂਟ ਆਈ ਹੈ। ਵੇਰਵੇ ਦੱਸਦੇ ਹੋਏ ਕਿਸੇ ਫਰਮ ਤੋਂ ਕੁਟੇਸ਼ਨ ਦੀ ਮੰਗ ਕਰੋ।

 

ਪ੍ਰਿੰਸੀਪਲ,

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,

ਪਿੰਡ ਵਾਲੀਆਂ,

ਜ਼ਿਲ੍ਹਾ ਬਠਿੰਡਾ।

ਹਵਾਲਾ ਨੰਬਰ ADS/1465

ਮਿਤੀ :  26-03-20…..

ਸੇਵਾ ਵਿਖੇ,

ਮੈਨੇਜਰ ਸਾਹਿਬ,

ਸਿਮਰਨ ਵਰਦੀ ਹਾਊਸ,

ਮਾਡਲ ਟਾਊਨ,

ਬਠਿੰਡਾ।

ਵਿਸ਼ਾ : ਗਰਮੀਆਂ ਦੀ ਯੂਨੀਫ਼ਾਰਮ (ਵਰਦੀ) ਖ਼ਰੀਦਣ ਸੰਬੰਧੀ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਸਾਡੇ ਸਕੂਲ ਦੇ ਵਿਦਿਆਰਥੀਆਂ ਲਈ ਯੂਨੀਫ਼ਾਰਮ (ਵਰਦੀ) ਖ਼ਰੀਦਣ ਲਈ ਸਰਕਾਰ ਨੇ ਗ੍ਰਾਂਟ ਭੇਜੀ ਹੈ। ਇਹ ਯੂਨੀਫ਼ਾਰਮ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ 160 ਵਿਦਿਆਰਥੀਆਂ ਲਈ ਖ਼ਰੀਦੀ ਜਾਣੀ ਹੈ। ਵਰਦੀ ਸਪਲਾਈ ਕਰਨ ਸੰਬੰਧੀ ਲੋੜੀਂਦੀ ਜਾਣਕਾਰੀ ਤੇ ਸ਼ਰਤਾਂ ਇਹ ਹਨ :

(ੳ) ਇਹ ਵਰਦੀ ਗਰਮੀਆਂ ਦੇ ਦਿਨਾਂ ਲਈ ਚਾਹੀਦੀ ਹੈ।

(ਅ) 160 ਵਿਦਿਆਰਥੀਆਂ ਵਿੱਚੋਂ 85 ਲੜਕੇ ਤੇ 75 ਲੜਕੀਆਂ ਹਨ।

(ੲ) ਲੜਕਿਆਂ ਲਈ ਪੂਰੀ ਬਾਂਹ ਵਾਲੀ ਚਿੱਟੀ ਕਮੀਜ਼ ਤੇ ਖ਼ਾਕੀ ਰੰਗ ਦੀ ਪੈਂਟ ਚਾਹੀਦੀ ਹੈ।

(ਸ) ਲੜਕੀਆਂ ਲਈ ਚਿੱਟੀ ਸਲਵਾਰ ਕਮੀਜ਼ ਚਾਹੀਦੀ ਹੈ।

(ਹ) ਵਰਦੀ ਲਈ ਕੱਪੜਾ ਮਿਆਰੀ ਹੋਣਾ ਚਾਹੀਦਾ ਹੈ ਤੇ ਇਸਦਾ ਨਮੂਨਾ ਕੁਟੇਸ਼ਨ ਨਾਲ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ।

(ਕ) ਸਾਰੇ ਵਿਦਿਆਰਥੀਆਂ ਦਾ ਮੇਰਾ ਤੁਹਾਡੇ ਵੱਲੋਂ ਸਕੂਲ ਵਿੱਚ ਆ ਕੇ ਹੀ ਲਿਆ ਜਾਵੇਗਾ।

(ਖ) ਸਾਰੀਆਂ ਵਰਦੀਆਂ ਆਰਡਰ ਮਿਲਣ ਤੋਂ ਤਿੰਨ ਹਫ਼ਤਿਆਂ ਦੇ ਵਿੱਚ-ਵਿੱਚ ਪਹੁੰਚ ਜਾਣੀਆਂ ਚਾਹੀਦੀਆਂ ਹਨ।

(ਗ) ਇਸ ਸੰਬੰਧ ਵਿੱਚ ਕੁਟੇਸ਼ਨ ਮਿਤੀ 05-04-20… ਤੋਂ ਪਹਿਲਾਂ ਦਫ਼ਤਰ ਵਿੱਚ ਬੰਦ ਲਿਫ਼ਾਫ਼ੇ ‘ਚ ਪਹੁੰਚ ਜਾਣੀ ਚਾਹੀਦੀ ਹੈ।

(ਘ) ਸਾਰੀਆਂ ਕੁਟੇਸ਼ਨਾਂ ਸਭ ਫ਼ਰਮਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਮਿਤੀ 08-04-20…. ਨੂੰ ਸਵੇਰੇ 11 ਵਜੇ ਸਕੂਲ ਦਫ਼ਤਰ ਵਿੱਚ ਖੋਲ੍ਹੀਆਂ ਜਾਣਗੀਆਂ।

ਧੰਨਵਾਦ ਸਹਿਤ,

ਤੁਹਾਡਾ ਹਿੱਤੂ,

ਜੀਵਨ ਕੁਮਾਰ

ਪ੍ਰਿੰਸੀਪਲ

Leave a Reply