Punjabi Story, Moral Story “Kar Bhala Ho Bhala”, “ਕਰ ਭਲਾ ਹੋ ਭਲਾ” for Class 9, Class 10 and Class 12 PSEB.

ਕਰ ਭਲਾ ਹੋ ਭਲਾ

Kar Bhala Ho Bhala

 

ਇਕ ਵਾਰ ਦੀ ਗੱਲ ਹੈ ਕਿ ਇਕ ਸ਼ਹਿਦ ਦੀ ਮੱਖੀ ਨੂੰ ਬਹੁਤ ਪਿਆਸ ਲੱਗੀ। ਉਹ ਉੱਡਦੀ ਹੋਈ ਇਕ ਨਦੀ ਦੇ ਕਿਨਾਰੇ ਪਹੁੰਚੀ ਅਤੇ ਪਾਣੀ ਪੀਣ ਲੱਗੀ। ਨਦੀ ਦਾ ਪਾਣੀ ਬਹੁਤ ਤੇਜ਼ੀ ਨਾਲ ਵੱਗ ਰਿਹਾ ਸੀ। ਮੁੱਖੀ ਤੇਜ਼ ਪਾਣੀ ਦੇ ਨਾਲ ਹੀ ਵੱਗ ਗਈ। ਉਸ ਨੇ ਬਾਹਰ ਨਿਕਲਣ ਦਾ ਬਹੁਤ ਯਤਨ ਕੀਤਾ ਪਰ ਅਸਫਲ ਰਹੀ।

ਨਦੀ ਦੇ ਕਿਨਾਰੇ ਇਕ ਰੁੱਖ ਉੱਤੇ ਇਕ ਘੁੱਗੀ ਬੈਠੀ ਹੋਈ ਸੀ। ਉਸਨੇ ਪਾਣੀ ਵਿਚ ਬਹਿੰਦੀ ਜਾਂਦੀ ਮੱਖੀ ਦੇਖੀ। ਉਸ ਨੇ ਮੁੱਖੀ ਦੀ ਜਾਨ ਬਚਾਉਣ ਲਈ ਰੁੱਖ ਨਾਲੋਂ ਇਕ ਪੱਤਾ ਤੋੜ ਕੇ ਮੱਖੀ ਦੇ ਬਿਲਕੁਲ ਕੋਲ ਲਿਜਾ ਕੇ ਸੁੱਟ ਦਿੱਤਾ। ਮੱਖੀ ਪੱਤੇ ਉੱਤੇ ਚੜ੍ਹ ਕੇ ਬੈਠ ਗਈ। ਮੱਖੀ ਨੇ ਪੱਤੇ ਉੱਤੇ ਬੈਠ ਕੇ ਆਪਣੇ ਖੰਭ ਸੁਕਾਏ ਅਤੇ ਘੁੱਗੀ ਦਾ ਧੰਨਵਾਦ ਕਰਦੀ ਹੋਈ ਉੱਡ ਗਈ।

ਇਸ ਘਟਨਾ ਤੋਂ ਕੁਝ ਦਿਨ ਪਿੱਛੋਂ ਨਦੀ ਕਿਨਾਰੇ ਦੇ ਜੰਗਲ ਵਿਚ ਇਕ ਸ਼ਿਕਾਰੀ ਸ਼ਿਕਾਰ ਖੇਡਣ ਆਇਆ। ਉਸ ਨੇ ਰੁੱਖ ਉੱਤੇ ਬੈਠੀ ਇਕ ਘੁੱਗੀ ਵੇਖੀ। ਉਸ ਨੇ ਆਪਣੀ ਬੰਦੂਕ ਨਾਲ ਉਸ ਵੱਲ ਨਿਸ਼ਾਨਾ ਬੰਨਿਆ।ਉਸੇ ਵੇਲੇ ਉੱਧਰੋਂ ਉਹੀ ਮੱਖੀ ਵੀ ਆ ਨਿਕਲੀ। ਉਸ ਨੇ ਦੇਖਿਆ ਕਿ ਸ਼ਿਕਾਰੀ ਉਹੀ ਘੁੱਗੀ ਦਾ ਨਿਸ਼ਾਨਾ ਬੰਨ ਰਿਹਾ ਸੀ ਜਿਸ ਘੁੱਗੀ ਨੇ ਉਸ ਦੀ ਜਾਨ ਬਚਾਈ ਸੀ। ਉਹ ਉੱਡੀ ਅਤੇ ਸ਼ਿਕਾਰੀ ਦੇ ਹੱਥ ਉੱਤੇ ਡੰਗ ਮਾਰਿਆ। ਸ਼ਿਕਾਰੀ ਦਾ ਹੱਥ ਕੰਬ ਗਿਆ ਅਤੇ ਉਸ ਦਾ ਨਿਸ਼ਾਨਾ ਖੁੰਝ ਗਿਆ। ਆਵਾਜ਼ ਸੁਣ ਕੇ ਘੁੱਗੀ ਉੱਡ ਗਈ। ਮੱਖੀ ਨੇ ਘੁੱਗੀ ਨੂੰ ਆਖਿਆ ਕਿ ਤੂੰ ਇਕ ਦਿਨ ਮੇਰੀ ਜਾਨ ਬਚਾਈ ਸੀ। ਇਸ ਲਈ ਮੇਰਾ ਵੀ ਫਰਜ਼ ਬਣਦਾ ਸੀ ਕਿ ਮੈਂ ਵੀ ਤੇਰੇ ਕਿਸੇ ਕੰਮ ਆਵਾਂ। ਉਸ ਦਿਨ ਤੋਂ ਘੁੱਗੀ ਅਤੇ ਮੱਖੀ ਪੱਕੀਆਂ ਸਹੇਲੀਆਂ ਬਣ ਗਈਆਂ।

ਸਿੱਖਿਆ-ਕਰ ਭਲਾ ਹੋ ਭਲਾ।

Leave a Reply