ਹਮੇਸ਼ਾ ਹੱਕ-ਹਲਾਲ ਦੀ ਕਮਾਈ ਫਲਦੀ ਹੈ
Hamesha Haq-Halal di Kamai Phaldi hai
ਇਕ ਵਾਰੀ ਇਕ ਪਿੰਡ ਵਿਚ ਇਕ ਦੋਧੀ ਰਹਿੰਦਾ ਸੀ। ਉਹ ਬੜਾ ਲਾਲਚੀ ਸੀ। ਉਹ ਹਮੇਸ਼ਾ ਹੀ ਦੁੱਧ ਵਿਚ ਪਾਣੀ ਰਲਾ ਕੇ ਵੇਚਦਾ ਸੀ। ਲੋਕ ਉਸ ਦੇ ਦੁੱਧ ਵਿਚ ਪਾਣੀ ਰਲਾ ਕੇ ਵੇਚਣ ਤੋਂ ਬੜੇ ਦੁਖੀ ਸਨ ਪਰ ਉਹ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਕਰਦਾ।
ਇਕ ਵਾਰ ਉਸ ਨਜ਼ਦੀਕੀ ਸ਼ਹਿਰ ਵਿਚ ਪਸ਼ੂਆਂ ਦੀ ਮੰਡੀ ਲੱਗੀ! ਉਹ ਕੁਝ ਗਊਆਂ ਅਤੇ ਮੱਝਾਂ ਹੋਰ ਖਰੀਦਣਾ ਚਾਹੁੰਦਾ ਸੀ। ਇਸ ਲਈ ਉਹ ਕਾਫੀ ਸਾਰੇ ਪੈਸੇ ਇਕ ਝੋਲੇ ਵਿਚ ਪਾ ਕੇ ਪਸ਼ ਖਰੀਦਣ ਲਈ ਤੁਰ ਪਿਆ। ਰਾਹ ਵਿਚ ਇਕ ਨਦੀ ਪੈਂਦੀ ਸੀ। ਗਰਮੀ ਬਹੁਤ ਜ਼ਿਆਦਾ ਸੀ। ਜਦੋਂ ਉਹ ਨਦੀ ਕੋਲ ਪਹੁੰਚਿਆ ਤਾਂ ਉਸ ਨੇ ਸੋਚਿਆ ਕੁਝ ਦੇਰ ਨਦੀ ਵਿਚ ਨਹਾ ਕੇ ਅੱਗੇ ਚੱਲਿਆ ਜਾਵੇ।
ਉਸ ਨੇ ਨਦੀ ਕਿਨਾਰੇ ਜਾ ਕੇ ਆਪਣਾ ਰੁਪਿਆ-ਪੈਸਿਆਂ ਵਾਲਾ ਝੋਲਾ ਨਦੀ ਦੇ ਕਿਨਾਰੇ ਰੱਖ ਦਿੱਤਾ। ਉਸਨੇ ਕੱਪੜੇ ਉਤਾਰੇ ਅਤੇ ਨਦੀ ਵਿਚ ਨਹਾਉਣ ਲਈ ਵੜ ਗਿਆ।
ਉਸੇ ਹੀ ਜਗਾ ਰੱਖ ਉਪਰ ਕੁਝ ਬਾਂਦਰ ਰਹਿੰਦੇ ਸਨ। ਬਾਂਦਰਾਂ ਨੇ ਉਸ ਦੇ ਪਿਆਂਪੈਸਿਆਂ ਵਾਲਾ ਝੋਲਾ ਚੁੱਕਿਆ ਅਤੇ ਰੁੱਖ ਉੱਪਰ ਲੈ ਗਏ। ਬਾਂਦਰਾਂ ਨੇ ਉਸ ਝੋਲੇ ਵਿਚੋਂ ਰੁਪਏ ਕੱਢ-ਕੱਢ ਕੇ, ਚੱਬ-ਚੱਬ ਕੇ ਨਦੀ ਵਿਚ ਸੁੱਟਣੇ ਸ਼ੁਰੂ ਕਰ ਦਿੱਤੇ। ਦੋਧੀ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਾ ਲੱਗਾ। ਬਾਂਦਰਾਂ ਨੇ ਜਿੰਨੇ ਨੋਟ ਸਨ ਚੱਬ-ਚੱਬ ਕੇ ਨਦੀ ਵਿਚ ਸੁੱਟ ਦਿੱਤੇ। ਹੁਣ ਥੈਲੀ ਵਿਚ ਸਿਰਫ ਕੁਝ ਸਿੱਕੇ ਹੀ ਬਚੇ ਸਨ। ਉਹਨਾਂ ਨੇ ਸਿੱਕਿਆਂ ਵਾਲਾ ਝੋਲਾ ਉੱਥੇ ਹੀ ਸੁੱਟ ਦਿੱਤਾ।
ਜਦੋਂ ਦੋਧੀ ਨਹਾ-ਧੋ ਕੇ ਬਾਹਰ ਆਇਆ ਤਾਂ ਉਹ ਬੜਾ ਖੁਸ਼ ਸੀ ਕਿਉਂਕਿ ਨਹਾ ਕੇ ਉਸ ਨੂੰ ਗਰਮੀ ਤੋਂ ਕਾਫੀ ਰਾਹਤ ਮਿਲ ਗਈ ਸੀ। ਅਚਾਨਕ ਉਸ ਦੀ ਨਿਗਾਹ ਰੁਪਿਆਂ-ਪੈਸਿਆਂ ਵਾਲੇ ਝੋਲੇ ਉੱਪਰ ਪਈ।ਉਸ ਨੂੰ ਝੋਲੇ ਵਿਚ ਪੈਸੇ ਘੱਟ ਹੋਣ ਦਾ ਸ਼ੱਕ ਜਿਹਾ ਪਿਆ। ਜਦੋਂ ਉਸ ਨੇ ਝੋਲਾ ਚੁੱਕਿਆ ਤਾਂ ਉਸ ਦਾ ਸ਼ੱਕ ਸਹੀ ਨਿਕਲਿਆ। ਝੋਲੇ ਵਿਚ ਕੁਝ ਸਿੱਕਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਦੋਧੀ ਬੜਾ ਹੈਰਾਨ ਹੋਇਆ। ਉਹ ਲੁੱਟਿਆ-ਪੱਟਿਆ ਜਾ ਚੁੱਕਾ ਸੀ। ਪਰ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਉਸ ਦੇ ਰੁਪਏ ਕਿੱਥੇ ਗਏ।ਉਸਨੇ ਆਸੇ-ਪਾਸੇ ਨਜ਼ਰ ਮਾਰੀ ਪਰ ਉਸ ਨੂੰ ਕੋਈ ਬੰਦਾ ਵੀ ਨਜ਼ਰੀਂ ਨਾ ਪਿਆ ਜਿਸ ਨੇ ਉਸ ਦੇ ਰਪਏ ਚਰਾਏ ਹੋਣਗੇ । ਅਚਾਨਕ ਹੀ ਉਸ ਦੀ ਨਜ਼ਰ ਉੱਪਰ ਰੁੱਖ ਉੱਪਰ ਗਈ। ਉਸ ਨੇ ਬਾਂਦਰਾਂ ਦੇ ਮੂੰਹ ਵਿਚ ਕੁਝ ਰੁਪਿਆਂ ਦੇ ਟੁੱਕੜੇ ਵੇਖੇ।
ਹੁਣ ਉਸ ਨੂੰ ਸਾਰੀ ਗੱਲ ਦੀ ਸਮਝ ਆ ਚੁੱਕੀ ਸੀ। ਉਸ ਨੇ ਸੋਚਿਆ ਕਿ ਜੋ ਪਿਆ ਉਸ ਨੇ ਦੁੱਧ ਵਿਚ ਪਾਣੀ ਰਲਾ ਕੇ ਕਮਾਇਆ ਸੀ ਉਹ ਬੇਈਮਾਨੀ ਦਾ ਸੀ। ਇਸ ਲਈ ਉਹ ਪਾਣੀ ਵਿਚ ਰਲ ਗਿਆ ਅਤੇ ਉਸ ਦੀ ਮਿਹਤਨ ਦੀ ਕਮਾਈ ਬੱਚ ਗਈ। ਉਸ ਦਿਨ ਤੋਂ ਉਸ ਨੇ ਦੁੱਧ ਵਿਚ ਪਾਣੀ ਮਿਲਾਉਣਾ ਬੰਦ ਕਰ ਦਿੱਤਾ।
ਸਿੱਖਿਆ-ਹਮੇਸ਼ਾ ਮਿਹਨਤ ਦੀ ਕਮਾਈ ਹੀ ਫਲਦੀ ਹੈ।