ਭਗਤ ਤਿਰਲੋਚਨ ਜੀ
Bhagat Tirlochan Ji
ਬੱਚਿਓ! ਅੱਜ ਭਗਤ ਤਿਰਲੋਚਨ ਜੀ ਦੀ ਕਹਾਣੀ ਸੁਣੇ। ਭਗਤ ਤਿਰਲੋਚਨ ਜੀ ਜ਼ਿਲ੍ਹਾ ਸ਼ੋਲਾਪੁਰ ਦੇ ਪਿੰਡ ਪੰਧਾਰਪੁਰ ਵਿੱਚ ਜਨਮੇ। ਆਪ ਮੁੱਢੋਂ ਹੀ ਸੰਤ ਸੇਵਾ ਅਤੇ ਭਗਤੀ ਭਾਵ ਵਾਲੇ ਸਨ। ਭਗਤ ਜੀ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਸਨ ਅਤੇ ਉਹ ਕਿਸੇ ਗੱਲ ਤੋਂ ਝੁਰਦੇ ਨਹੀਂ ਸਨ। ਪਰ ਆਪ ਦੀ ਇਸਤਰੀ ਦੇ ਖਿਆਲ ਵਿੱਚ ਭਗਤੀ ਭਾਵ ਨਹੀਂ ਸੀ। ਉਹ ਤਿਰਲੋਚਨ ਜੀ ਨਾਲ ਕਈ ਵਾਰ ਇਸ ਗੱਲ ਤੇ ਬੜਾ ਖਿਝਦੀ ਸੀ ਕਿ ਤੁਹਾਡੀ ਭਗਤੀ ਕਾਹਦੀ ਹੈ ਜੇ ਭਗਵਾਨ ਭਗਤ ਦੀ ਸੁਣਦਾ ਹੀ ਨਹੀਂ।
ਤਿਰਲੋਚਨ ਜੀ ਨੇ ਆਖਣਾ ਕਿ ਉਹ ਤਾਂ ਸੁਣਦਾ ਹੈ ਪਰ ਸਾਨੂੰ ਯਕੀਨ ਹੀ ਨਹੀਂ ਆਉਂਦਾ। ਤਿਰਲੋਚਨ ਭਗਤ ਦੀ ਇਸਤਰੀ ਨੇ ਕਹਿਣਾ ਕਿ ਯਕੀਨ ਕਿਵੇਂ ਆਏ ? ਸਾਰੀ ਉਮਰ ਗੁਜ਼ਰ ਚੱਲੀ ਹੈ। ਹਰ ਰੋਜ਼ ਰੱਬ ਅੱਗੇ ਬੇਨਤੀ ਕਰਦੇ ਹਾਂ ਕਿ ਭਗਵਾਨ ਸਾਨੂੰ ਕੋਈ ਬੱਚਾ ਦੇਵੇ ਪਰ ਭਗਵਾਨ ਨੂੰ ਸ਼ਾਇਦ ਸਾਡੀ ਪ੍ਰਵਾਹ ਨਹੀਂ।
ਤਿਰਲੋਚਨ ਜੀ ਨੇ ਗੱਲਾਂ ਗੱਲਾਂ ਵਿੱਚ ਹੀ ਆਖਣਾ ਕਿ ਭਗਵਾਨ ਤਾਂ ਸਭ ਨੂੰ ਦਿੰਦਾ ਹੈ ਪਰ ਜੇ ਆਪਣੇ ਭਾਗਾਂ ਵਿੱਚ ਹੀ ਬੱਚਾ ਨਾ ਹੋਵੇਗਾ ਤਾਂ ਉਹ ਕਿੱਥੋਂ ਦੇਵੇਗਾ? ਤਿਰਲੋਚਨ ਜੀ ਦੀ ਇਸਤਰੀ ਨੇ ਆਖਿਆ ਕਿ ਭਾਗ ਭਾਗ ਕੀ ਕਰਦੇ ਰਹਿੰਦੇ ਹੋ। ਭਾਗ ਵੀ ਤਾਂ ਉਸੇ ਨੇ ਹੀ ਬਣਾਏ ਹਨ।
ਬੱਚਿਓ! ਤਿਰਲੋਚਨ ਜੀ ਨੇ ਫਰਮਾਇਆ ਕਿ ਭਾਗ ਬਣਾਉਂਦਾ ਤਾਂ ਉਹੋ ਭਗਵਾਨ ਹੀ ਹੈ ਪਰ ਬਣਾਉਂਦਾ ਕਰਮਾਂ ਅਨੁਸਾਰ ਹੈ। ਜੇ ਅਸੀਂ ਪੁੱਤਰ ਪ੍ਰਾਪਤੀ ਵਾਲੇ ਕਰਮ ਹੀ ਨਹੀਂ ਕੀਤੇ ਤਾਂ ਸਾਨੂੰ ਕਿਵੇਂ ਦੇਵੇਗਾ ?
ਤਿਰਲੋਚਨ ਜੀ ਦੀ ਇਸਤਰੀ ਅਜੇ ਇਹ ਗੱਲਾਂ ਆਪਣੇ ਪਤੀ ਨਾਲ ਕਰ ਹੀ ਰਹੀ ਸੀ ਕਿ ਘਰ ਦੇ ਬਾਹਰ ਬੂਹੇ ਅੱਗੇ ਇਕ ਬੜੀ ਸੋਹਣੀ ਸ਼ਕਲ ਵਾਲਾ ਲੜਕਾ ਆਣ ਖਲੋਤਾ। ਉਸਦੇ ਕੱਪੜੇ ਮੈਲੇ ਅਤੇ ਫਟੇ ਪੁਰਾਣੇ ਸਨ। ਲੜਕੇ ਨੂੰ ਦੇਖ ਕੇ ਉਹ ਗੱਲਾਂ ਭੁੱਲ ਗਈ ਅਤੇ ਉੱਠਕੇ ਬਾਹਰ ਆ ਗਈ। ਬੱਚੇ ਨੂੰ ਪੁੱਛਣ ਤੇ ਦੱਸਿਆ ਕਿ ਮੈਂ ਅਨਾਥ ਹਾਂ। ਮੇਰੇ ਮਾਤਾ ਪਿਤਾ ਦਾ ਮੈਨੂੰ ਪਤਾ ਨਹੀਂ। ਮੈਂ ਕਿਤੇ ਠਹਿਰਨਾ ਚਾਹੁੰਦਾ ਹਾਂ।
ਭਗਤ ਤਿਰਲੋਚਨ ਜੀ ਦੀ ਇਸਤਰੀ ਇਸ ਰਾਹ ਜਾਂਦੇ ਬਾਲਕ ਤੇ ਮੋਹੀ ਗਈ।ਉਸਨੇ ਬੱਚੇ ਨੂੰ ਆਪਣੇ ਘਰ ਰਹਿਣ ਵਾਸਤੇ ਮਨਾ ਲਿਆ। ਬੱਚਾ ਮੰਨ ਤਾਂ ਗਿਆ ਪਰ ਉਸਨੇ ਆਖਿਆ ਕਿ ਮੈਂ ਤੁਹਾਡੀ ਸੇਵਾ ਕਰਾਂਗਾ। ਜੋ ਕਹੋਗੇ ਕਰਾਂਗਾ ਪਰ ਜੇ ਮੇਰੀ ਨਿੰਦਿਆ ਕਰੋਗੇ ਤਾਂ ਨਹੀਂ ਰਹਾਂਗਾ।
ਬੱਚੇ ਨੇ ਤਿਰਲੋਚਨ ਜੀ ਦੇ ਘਰ ਪੁੱਤਰ ਬਣ ਕੇ ਰਹਿਣ ਦਾ ਨਿਸਚਾ ਕਰ ਲਿਆ। ਉਹ ਤਿਰਲੋਚਨ ਜੀ ਦੀ ਇਸਤਰੀ ਨੂੰ ਮਾਤਾ ਕਹਿਣ ਲਗ ਪਿਆ। ਪਲਿਆ ਪਲੋਸਿਆ ਪੁੱਤਰ ਉਹਨੂੰ ਮਿਲ ਗਿਆ। ਤਿਰਲੋਚਨ ਜੀ ਕਹਿਣ ਲੱਗੇ ਕਿ ਜੇ ਅੱਜ ਹੋਰ ਕੁਝ ਵੀ ਮੰਗ ਲੈਂਦੀ ਤਾਂ ਉਹ ਵੀ ਮਿਲ ਜਾਣਾ ਸੀ। ਇਹ ਤਾਂ ਭਗਵਾਨ ਆਪ ਆ ਗਏ ਹਨ। ਪਰ ਵੇਖੀਂ ਹੁਣ ਇਹ ਪੁੱਤਰ ਹੱਥੋਂ ਗਵਾ ਨਾ ਬੈਠੀ। ਕਿਤੇ ਨਿੰਦਿਆ ਨਾ ਕਰ ਬੈਠੀ।
ਬੱਚਿਓ! ਤਿਰੋਲਚਨ ਜੀ ਦੀ ਇਸਤਰੀ ਮੰਨ ਗਈ ਕਿ ਮੈਂ ਨਿੰਦਿਆ ਨਹੀਂ ਕਰਾਂਗੀ। ਉਸਨੇ ਬਾਲਕ ਨੂੰ ਬੜੇ ਸੋਹਣੇ ਨਵੇਂ ਕੱਪੜੇ ਪਹਿਨਾਏ ਅਤੇ ਇਕ ਵਾਰੀ ਤਾਂ ਪੁੱਤਰ ਦੀ ਦਾਤ ਨਾਲ ਨਿਹਾਲ ਹੋ ਗਈ। ਬੱਚਾ ਵੀ ਬੜਾ ਸਾਊ ਅਤੇ ਮਿੱਠ ਬੋਲੜਾ ਸੀ। ਉਹ ਹਰ ਗੱਲ ਦਾ ਉੱਤਰ ‘ਹਾਂ ਜੀ’ ਕਹਿ ਕੇ ਦਿੰਦਾ ਸੀ। ਖੁਸ਼ੀ ਨਾਲ ਦਿਨ ਬਤੀਤ ਹੋਣ ਲੱਗੇ। ਘਰ ਖੁਸ਼ੀਆਂ ਨਾਲ ਭਰ ਗਿਆ।
ਪਰ ਕੁਝ ਦਿਨਾਂ ਬਾਦ ਉਹੀ ਗੱਲ ਹੋਈ ਜਿਸ ਦਾ ਤਿਰਲੋਚਨ ਜੀ ਨੂੰ ਡਰ ਸੀ। ਐਵੇਂ ਲੱਭੀ ਚੀਜ਼ ਐਵੇਂ ਹੀ ਗਵਾਚ ਜਾਣ ਵਾਲੀ ਗੱਲ ਹੋਈ। ਤਿਰਲੋਚਨ ਜੀ ਦੀ ਇਸਤਰੀ ਨੇ ਵੇਖਣਾ ਕਿ ਰਾਤ ਸਮੇਂ ਵੀ ਬੱਚਾ ਜਾਗਦਾ ਹੀ ਵੇਖਦੀ ਹਾਂ। ਜਦੋਂ ਵੀ ਜਾਗਦੀ ਹਾਂ ਇਹ ਬੱਚਾ ਕੰਮ ਕਰਦਾ ਹੁੰਦਾ ਹੈ। ਨਾ ਇਹ ਥੱਕਦਾ ਹੈ। ਨਾ ਇਹ ਅੱਕਦਾ ਹੈ। ਕਿਸੇ ਗੱਲੋਂ ਨਾਂਹ ਵੀ ਨਹੀਂ ਕਰਦਾ। ਜਿਹੜੀ ਚੀਜ਼ ਮੈਂ ਅਤੇ ਭਗਤ ਜੀ ਦੋਵੇਂ ਮਿਲ ਕੇ ਮਸਾਂ ਚੁੱਕਦੇ ਹਾਂ, ਉਹ ਬੱਚਾ ਇੱਕੋ ਹੱਥ ਨਾਲ ਚੁੱਕ ਲੈਂਦਾ ਹੈ। ਰੋਟੀ ਖਾਣ ਲੱਗੇ ਤਾਂ ਨਾ ਹੋਰ ਰੋਟੀ ਮੰਗਦਾ ਹੈ ਅਤੇ ਜੇ ਦੇਈ ਜਾਵੋ ਤਾਂ ਫਿਰ ਖਾਣੋਂ ਹੱਟਦਾ ਹੀ ਨਹੀਂ।
ਐਹੋ ਜਿਹੀਆਂ ਗੱਲਾਂ ਵੇਖ ਕੇ ਉਹ ਅਕਸਰ ਹੈਰਾਨ ਹੁੰਦੀ ਰਹਿੰਦੀ ਅਤੇ ਇਕ ਦਿਨ ਗੱਲਾਂ ਵਿੱਚ ਹੀ ਉਹ ਗਵਾਂਢਣ ਔਰਤ ਨੂੰ ਕਹਿਣ ਲੱਗੀ ਕਿ ਪਤਾ ਨਹੀਂ ਮੁੰਡਾ ਕੀ ਚੀਜ਼ ਹੈ। ਸ਼ਾਇਦ ਕੋਈ ਜਾਦੂਗਰ ਹੈ। ਮੈਂ ਤਾਂ ਇਸ ਦੀ ਕੋਈ ਗੱਲ ਵੀ ਬੱਚਿਆਂ ਵਾਲੀ ਨਹੀਂ ਵੇਖੀ।
ਗੱਲ ਕਰਨ ਦੀ ਦੇਰ ਸੀ ਕਿ ਬੱਚਾ ਘਰੋਂ ਗਾਇਬ ਹੋ ਗਿਆ। ਹਰ ਥਾਂ ਲੱਭਦੀ ਫਿਰੇ ਪਰ ਲੱਭੇ ਕਿਥੋਂ ? ਉਹ ਤਾਂ ਨਿੰਦਿਆ ਸੁਣ ਕੇ ਜਾ ਚੁੱਕਾ ਸੀ। ਉਹ ਫਿਰ ਰੱਬ ਦੀ ਨਿੰਦਿਆ ਕਰਨ ਲੱਗੀ। ਤਿਰਲੋਚਨ ਜੀ ਨੇ ਸਮਝਾਇਆ ਕਿ ਭੋਲੀਏ ! ਭਗਵਾਨ ਨੂੰ ਦੋਸ਼ ਕਿਉਂ ਦਿੰਦੀ ਏਂ ? ਇਹ ਤਾਂ ਸਭ ਤੇਰੇ ਕਰਮਾਂ ਦੀ ਖੇਡ ਹੈ। ਉਹ ਬੱਚਾ ਤੇਰੇ ਕਰਮਾਂ ਵਿੱਚ ਨਹੀਂ ਸੀ। ਜੋ ਤੇਰੇ ਕਰਮਾਂ ਵਿੱਚ ਹੈ, ਉਹੀ ਮਿਲੇਗਾ।
ਇਸ ਘਟਨਾ ਤੋਂ ਤਿਰਲੋਚਨ ਜੀ ਦੀ ਇਸਤਰੀ ਨੂੰ ਗਿਆਨ ਹੋ ਗਿਆ। ਉਹ ਭਗਵਾਨ ਦੀ ਵਿਰੋਧਤਾ ਕਰਨੀ ਛੱਡ ਕੇ ਭਗਤੀ ਕਰਨ ਲੱਗ ਪਈ। ਤਿਰਲੋਚਨ ਜੀ ਦੀ ਸਾਰੇ ਪਾਸੇ ਜੈ ਜੈ ਕਾਰ ਹੋ ਗਈ। ਉਹ ਰਾਮ ਦਾ ਨਾਮ ਜਪਣ ਲੱਗੇ ਅਤੇ ਪੂਰਨ ਭਗਤ ਦੀ ਪਦਵੀ ਤੱਕ ਪਹੁੰਚ ਗਏ। ਇਹਨਾਂ ਬਾਣੀ ਮਾਣ ਪ੍ਰਾਪਤ ਹੋਇਆ। ਦੀ ਰਚਨਾ ਕੀਤੀ ਜਿਸਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਹੋਣ ਦਾ