ਭਗਤ ਬੇਣੀ ਜੀ
Bhagat Beni Ji
ਬੱਚਿਓ ! ਅੱਜ ਅਸੀਂ ਭਗਤ ਬੇਣੀ ਜੀ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ। ਕਿਹਾ ਜਾਂਦਾ ਹੈ ਕਿ ਭਗਤ ਬੇਣੀ ਜੀ ਦੇ ਮਨ ਤੇ ਸਭ ਤੋਂ ਪਹਿਲਾਂ ਇਕ ਮਰ ਚੁੱਕੇ ਆਦਮੀ ਦੀ ਮੌਤ ਦੇ ਸਦਮੇ ਨੇ ਐਨਾ ਅਸਰ ਕੀਤਾ ਕਿ ਆਪ ਦਾ ਮਨ ਸੰਸਾਰ ਤੋਂ ਉਦਾਸ ਹੋ ਗਿਆ। ਆਪ ਘਰ ਪਰਿਵਾਰ ਵਾਲੇ ਸਨ ਅਤੇ ਪੜ੍ਹੇ ਲਿਖੇ ਵੀ ਸਨ। ਉਦਾਸੀ ਅਤੇ ਉਪਰਾਮਤਾ ਨੂੰ ਦੂਰ ਕਰਨ ਲਈ ਇਕ ਸਾਧੂ ਜਨ ਜਾਂ ਇੰਝ ਕਹਿ ਲਵੋ ਕਿ ਇਕ ਭਗਤ ਦੇ ਚਰਨੀ ਜਾ ਲੱਗੇ ਅਤੇ ਬੇਨਤੀ ਕੀਤੀ ਕਿ ਮੈਂ ਕੀ ਕਰਾਂ ? ਇਸ ਨਾਸਵਾਨ ਸੰਸਾਰ ਵਿੱਚ ਕੀ ਕਰੀਏ ਕਿ ਮਨ ਸੁਖੀ ਅਤੇ ਪ੍ਰਭੂ ਦੇ ਰੰਗਾਂ ਵਿੱਚ ਅਭੇਦ ਹੋ ਜਾਏ।
ਜਿਸ ਭਗਤ ਕੋਲ ਬੇਣੀ ਜੀ ਗਏ, ਉਹ ਸਿਆਣੇ ਸਨ। ਉਨ੍ਹਾਂ ਕੁਝ ਜੁਗਤਾਂ ਦੱਸੀਆਂ ਅਤੇ ਗੁਰ-ਮੰਤਰ ਵੀ ਦਿੱਤਾ ਪਰ ਨਾਲ ਹੀ ਕਿਹਾ ਕਿ ਇਹ ਸਭ ਕੁਝ ਇਕਾਂਤ ਵਿੱਚ ਜਾ ਕੇ ਕਰੋ | ਲੋਕਾਂ ਸਾਹਮਣੇ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਨਾ ਹੀ ਮਨ ਵਿੱਚ ਇਕਾਗਰਤਾ ਆਉਂਦੀ ਹੈ।
ਬੱਚਿਓ! ਭਗਤੀ ਲਗਨ ਤੋਂ ਬਿਨਾਂ ਨਹੀਂ ਲਗਦੀ ਅਤੇ ਲਗਨ ਫਿਰ ਦ੍ਰਿੜਤਾ ਵਾਲੀ ਹੋ ਜਾਵੇ ਤਾਂ ਬੇੜੇ ਪਾਰ ਹੋ ਜਾਂਦੇ ਹਨ। ਇਹੀ ਗੱਲ ਬੇਣੀ ਜੀ ਨਾਲ ਵਾਪਰੀ। ਇਕਾਂਤ ਵਿੱਚ ਬੈਠ ਕੇ ਰਸ ਮਾਨਣ ਅਤੇ ਨਾਮ ਜਪਣ ਦੀ ਐਸੀ ਆਦਤ ਪੱਕੀ ਕਿ ਹੋਰ ਸਭ ਗੱਲਾਂ ਭੁੱਲ ਗਈਆਂ।
ਇਹ ਸੰਸਾਰ ਐਸਾ ਹੈ ਕਿ ਇਸ ਵਿੱਚ ਜਿਉਣ ਲਈ ਪੈਸਾ ਚਾਹੀਦਾ ਹੈ। ਪੈਸੇ ਤੋਂ ਬਿਨਾਂ ਗੱਡੀ ਨਹੀਂ ਚਲਦੀ। ਪਰ ਬੇਣੀ ਜੀ ਦੇ ਮਨ ਉੱਤੇ ਭੁੱਖ ਦਾ ਦੁਖ ਜਾਂ ਪੈਸੇ ਦੀ ਅਣਹੋਂਦ ਦਾ ਦੁਖ ਹੋਣੋਂ ਹਟ ਗਿਆ। ਭਾਵੇਂ ਘਰ ਵਾਲੀ ਨਿੱਤ ਲੜਦੀ ਪਰ ਆਪ ਇਹ ਕਹਿ ਕੇ ਘਰੋਂ ਚਲੇ ਜਾਂਦੇ ਕਿ ਮੈਂ ਇਕ ਐਸੇ ਰਾਜੇ ਦੇ ਘਰ ਕਥਾ ਕਰਨ ਜਾਂਦਾ ਹਾਂ ਜਿਸਦੀ ਖੁਸ਼ੀ ਸਾਨੂੰ ਰਜਾ ਦੇਵੇਗੀ ਅਤੇ ਐਸਾ ਰਜਾਵੇਗੀ ਕਿ ਫਿਰ ਉਮਰ ਭਰ ਕਦੇ ਭੁੱਖ ਦਾ ਦੁੱਖ ਨੇੜੇ ਨਹੀਂ ਆਵੇਗਾ।
ਭਗਤ ਬੇਣੀ ਜੀ ਵੇਦ-ਪਾਠੀ ਸਨ। ਵਿਦਵਾਨ ਵੀ ਉੱਚ ਕੋਟੀ ਦੇ ਸਨ ਪਰ ਕਿਸੇ ਰਾਜੇ ਦੇ ਘਰ ਜਾਣਾ ਤੇ ਦੱਛਣਾ ਲੈਣੀ ਪਸੰਦ ਨਹੀਂ ਸਨ ਕਰਦੇ। ਸਗੋਂ ਘਰੋਂ ਦੂਰ ਬੜੀ ਜੰਗਲ ਵਿੱਚ ਚਲੇ ਜਾਂਦੇ ਅਤੇ ਇਕਾਂਤ ਥਾਂ ਵੇਖ ਕੇ ਬੈਠ ਜਾਂਦੇ। ਮਨ ਚਿਤ ਇਕਾਗਰ ਕਰਕੇ ਪ੍ਰਭੂ ਦੇ ਸਿਮਰਨ ਵਿੱਚ ਜੁੜ ਜਾਂਦੇ। ਉਧਰ ਘਰ ਵਾਲੇ ਸਾਰਾ ਦਿਨ ਉਡੀਕਦੇ ਰਹਿੰਦੇ ਕਿ ਹੁਣੇ ਕੁਝ ਲੈ ਕੇ ਆਉਂਦੇ ਹਨ ਪਰ ਬੇਣੀ ਜੀ ਦਿਨ ਢਲੇ ਘਰ ਆਉਂਦੇ ਤਾਂ ਖਾਲੀ ਹੱਥ ਵੇਖਕੇ ਪਤਨੀ ਲੜਨਾ ਸ਼ੁਰੂ ਕਰ ਦਿੰਦੀ ਕਿ ਨਾ ਘਰ ਆਟਾ ਨਾ ਦਾਲ, ਨਾ ਕੋਈ ਹੋਰ ਖਾਣ ਵਾਲੀ ਵਸਤੂ। ਇਕ ਤਰ੍ਹਾਂ ਗੁਜ਼ਾਰਾ ਕਿਵੇਂ ਹੋਵੇਗਾ ?
ਪਰ ਬੱਚਿਓ | ਬੇਣੀ ਜੀ ਬੜੇ ਸ਼ਾਂਤ ਚਿੱਤ ਨਾਲ ਸਮਝਾਉਂਦੇ ਕਿ ਜਿਸ ਰਾਜੇ ਦੇ ਘਰ ਮੇਂ ਕਥਾ ਕਰਨ ਜਾਂਦਾ ਹਾਂ ਉਹ ਬਹੁਤ ਧਰਮਾਤਮਾ, ਬੜਾ ਪੁੰਨ ਕਰਨ ਵਾਲਾ, ਬੜਾ ਦਾਨੀ ਹੈ।ਉਹ ਕਥਾ ਦੇ ਭੋਗ ਮਗਰੋਂ ਸਾਨੂੰ ਦਾਨ ਦੇਵੇਗਾ। ਪਹਿਲਾਂ ਨਹੀਂ। ਇਸ ਲਈ ਤੂੰ ਘਬਰਾ ਨਾ। ਕੁਝ ਦਿਨ ਹੋਰ ਗੁਜ਼ਾਰਾ ਕਰ।
ਪਤਨੀ ਪਹਿਲਾਂ ਹੀ ਕਈ ਦਿਨਾਂ ਤੋਂ ਉਧਾਰ ਮੰਗ ਕੇ ਲੋਕਾਂ ਤੋਂ ਲਿਆਉਂਦੀ ਸੀ ਅਤੇ ਮਸਾਂ ਹੀ ਗੁਜ਼ਾਰਾ ਕਰਦੀ ਸੀ ਪਰ ਆਪਣੇ ਪਤੀ ਦੇ ਕਹੇ ਤੇ ਭਰੋਸਾ ਕਰਕੇ ਲੜਨੋਂ ਰੁਕ ਜਾਂਦੀ ਪਰ ਆਖਰ ਇਹ ਕੱਦ ਤੱਕ ਚਲਦਾ ? ਕਈ ਦਿਨ ਲੰਘ ਗਏ। ਤੰਗ ਆ ਕੇ ਇਕ ਦਿਨ ਪਤਨੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਚੰਗਾ ਰਾਜਾ ਹੈ ਉਹ। ਜਿਸਨੂੰ ਕਥਾ ਕਰਨ ਵਾਲੇ ਦਾ ਰਤਾ ਭਰ ਵੀ ਖਿਆਲ ਨਹੀਂ। ਤੁਸੀਂ ਕਹਿੰਦੇ ਹੋ ਕੇ ਬੜਾ ਦਾਨੀ ਹੈ। ਕਾਹਦਾ ਦਾਨੀ ਹੈ ? ਜੋ ਹਰ ਰੋਜ਼ ਕਥਾ ਸੁਣ ਕੇ ਵੀ ਕੁਝ ਨਹੀਂ ਦਿੰਦਾ। ਐਨਾ ਬੇਦਰਦ, ਐਨਾ ਬੇਰਹਿਮ !
ਭਗਤ ਬੇਣੀ ਜੀ ਦੀ ਪਤਨੀ ਰਾਜੇ ਦੀ ਸ਼ਾਨ ਦੇ ਖਿਲਾਫ ਜੋ ਮੂੰਹ ਆਉਂਦਾ ਗਿਆ, ਬੋਲੀ ਗਈ। ਪਰ ਭਗਤ ਜੀ ਨੇ ਹੋਰ ਸ਼ਬਦ ਬੋਲਣੋਂ ਰੋਕਿਆ ਅਤੇ ਆਖਿਆ ਕਿ ਤੂੰ ਮੇਰੇ ਰਾਜੇ ਨੂੰ ਐਸਾ ਨਾ ਸਮਝ। ਉਹ ਤਾਂ ਬੜਾ ਨੇਕ ਰਾਜਾ ਹੈ। ਉਹ ਭਲਾ ਏਹੋ ਜਿਹਾ ਹੋ ਸਕਦਾ ਹੈ।
ਪਰ ਹੁਣ ਪਤਨੀ ਕੋਲੋਂ ਰਿਹਾ ਨਹੀਂ ਸੀ ਜਾਂਦਾ। ਉਹ ਰੋ ਰਹੀ ਸੀ। ਕਲਪ ਰਹੀ ਸੀ। ਹੁਣ ਉਹ ਰਾਜੇ ਦੇ ਨਾਲ ਨਾਲ ਬੇਣੀ ਜੀ ਨੂੰ ਵੀ ਬੁਰਾ ਭਲਾ ਕਹਿ ਰਹੀ ਸੀ। ਪਤਨੀ ਦੀਆਂ ਗੱਲਾਂ ਸੁਣ ਕੇ ਅੱਜ ਭਗਤ ਜੀ ਵੀ ਬੇਵੱਸ ਹੋ ਗਏ। ਰੋਂਦੀ ਘਰ ਵਾਲੀ ਨੂੰ ਛੱਡ ਕੇ ਬਾਹਰ ਨਿਕਲ ਗਏ। ਆਪ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਪਹੁੰਚ ਗਿਆ। ਆਪ ਬੇਨਤੀ ਕਰਨ ਲੱਗੇ ਕਿ ਪ੍ਰਭੂ ਹੁਣ ਤਾਂ ਕਿਰਪਾ ਕਰੋ। ਮੇਰਾ ਤਾਂ ਹੁਣ ਇਸ ਘਰ ਵਿੱਚ ਰਹਿਣਾ ਵੀ ਮੁਸ਼ਕਲ ਹੋ ਗਿਆ। ਮੈਂ ਹੁਣ ਆਪ ਦੀ ਯਾਦ ਵਿੱਚ ਬੱਸ ਬਾਹਰ ਹੀ ਰਹਾਂਗਾ।
ਬੱਚਿਓ ! ਬੇਣੀ ਜੀ ਬਾਹਰ ਜਾ ਕੇ ਸਮਾਧੀ ਲਾ ਕੇ ਬੈਠ ਗਏ ਅਤੇ ਦੇ ਧਿਆਨ ਵਿੱਚ ਮਗਨ ਹੋ ਗਏ।ਪ੍ਰਭੂ ਨੂੰ ਵੀ ਆਪਣੇ ਭਗਤ ਦੀ ਰੱਖਿਆ ਕਰਨ ਦਾ ਖਿਆਲ ਆ ਗਿਆ। ਪ੍ਰਭੂ ਨੇ ਉਸੇ ਵੇਲੇ ਧਨ ਅਤੇ ਹੋਰ ਸਾਜੋ ਸਾਮਾਨ ਦੇ ਗੱਡੇ ਭਰ ਲਏ ਅਤੇ ਅੰਨ ਦਾਣਾ ਐਨਾ ਕਿ ਕੋਠੇ ਭਰ ਜਾਣ ਸਭ ਕੁਝ ਲੈ ਕੇ ਨੌਕਰ ਦਾ ਰੂਪ ਧਾਰ ਕੇ ਪ੍ਰਭੂ ਜੀ ਬੇਣੀ ਜੀ ਦੇ ਘਰ ਆ ਗਏ। ਆਵਾਜ਼ ਦਿੱਤੀ ਕਿ ਬੇਣੀ ਜੀ ਘਰੇ ਹੋ।
ਪਤਨੀ ਨੇ ਜਵਾਬ ਦਿੱਤਾ ਕਿ ਉਹ ਘਰ ਨਹੀਂ ਹਨ। ਪ੍ਰਭੂ ਜੋ ਨੌਕਰ ਦੇ ਭੇਸ ਵਿੱਚ ਸਨ-ਨੇ ਆਖਿਆ ਕਿ ਠੀਕ ਹੈ, ਉਹ ਆਪੇ ਆ ਜਾਣਗੇ। ਉਹ ਪਰ ਬੱਚਿਓ | ਬੇਣੀ ਜੀ ਬੜੇ ਸ਼ਾਂਤ ਚਿੱਤ ਨਾਲ ਸਮਝਾਉਂਦੇ ਕਿ ਜਿਸ ਰਾਜੇ ਦੇ ਘਰ ਮੇਂ ਕਥਾ ਕਰਨ ਜਾਂਦਾ ਹਾਂ ਉਹ ਬਹੁਤ ਧਰਮਾਤਮਾ, ਬੜਾ ਪੁੰਨ ਕਰਨ ਵਾਲਾ, ਬੜਾ ਦਾਨੀ ਹੈ।ਉਹ ਕਥਾ ਦੇ ਭੋਗ ਮਗਰੋਂ ਸਾਨੂੰ ਦਾਨ ਦੇਵੇਗਾ। ਪਹਿਲਾਂ ਨਹੀਂ। ਇਸ ਲਈ ਤੂੰ ਘਬਰਾ ਨਾ। ਕੁਝ ਦਿਨ ਹੋਰ ਗੁਜ਼ਾਰਾ ਕਰ।
ਪਤਨੀ ਪਹਿਲਾਂ ਹੀ ਕਈ ਦਿਨਾਂ ਤੋਂ ਉਧਾਰ ਮੰਗ ਕੇ ਲੋਕਾਂ ਤੋਂ ਲਿਆਉਂਦੀ ਸੀ ਅਤੇ ਮਸਾਂ ਹੀ ਗੁਜ਼ਾਰਾ ਕਰਦੀ ਸੀ ਪਰ ਆਪਣੇ ਪਤੀ ਦੇ ਕਹੇ ਤੇ ਭਰੋਸਾ ਕਰਕੇ ਲੜਨੋਂ ਰੁਕ ਜਾਂਦੀ ਪਰ ਆਖਰ ਇਹ ਕੱਦ ਤੱਕ ਚਲਦਾ ? ਕਈ ਦਿਨ ਲੰਘ ਗਏ। ਤੰਗ ਆ ਕੇ ਇਕ ਦਿਨ ਪਤਨੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਚੰਗਾ ਰਾਜਾ ਹੈ ਉਹ। ਜਿਸਨੂੰ ਕਥਾ ਕਰਨ ਵਾਲੇ ਦਾ ਰਤਾ ਭਰ ਵੀ ਖਿਆਲ ਨਹੀਂ। ਤੁਸੀਂ ਕਹਿੰਦੇ ਹੋ ਕੇ ਬੜਾ ਦਾਨੀ ਹੈ। ਕਾਹਦਾ ਦਾਨੀ ਹੈ ? ਜੋ ਹਰ ਰੋਜ਼ ਕਥਾ ਸੁਣ ਕੇ ਵੀ ਕੁਝ ਨਹੀਂ ਦਿੰਦਾ। ਐਨਾ ਬੇਦਰਦ, ਐਨਾ ਬੇਰਹਿਮ !
ਭਗਤ ਬੇਣੀ ਜੀ ਦੀ ਪਤਨੀ ਰਾਜੇ ਦੀ ਸ਼ਾਨ ਦੇ ਖਿਲਾਫ ਜੋ ਮੂੰਹ ਆਉਂਦਾ ਗਿਆ, ਬੋਲੀ ਗਈ। ਪਰ ਭਗਤ ਜੀ ਨੇ ਹੋਰ ਸ਼ਬਦ ਬੋਲਣੋਂ ਰੋਕਿਆ ਅਤੇ ਆਖਿਆ ਕਿ ਤੂੰ ਮੇਰੇ ਰਾਜੇ ਨੂੰ ਐਸਾ ਨਾ ਸਮਝ। ਉਹ ਤਾਂ ਬੜਾ ਨੇਕ ਰਾਜਾ ਹੈ। ਉਹ ਭਲਾ ਏਹੋ ਜਿਹਾ ਹੋ ਸਕਦਾ ਹੈ।
ਪਰ ਹੁਣ ਪਤਨੀ ਕੋਲੋਂ ਰਿਹਾ ਨਹੀਂ ਸੀ ਜਾਂਦਾ। ਉਹ ਰੋ ਰਹੀ ਸੀ। ਕਲਪ ਰਹੀ ਸੀ। ਹੁਣ ਉਹ ਰਾਜੇ ਦੇ ਨਾਲ ਨਾਲ ਬੇਣੀ ਜੀ ਨੂੰ ਵੀ ਬੁਰਾ ਭਲਾ ਕਹਿ ਰਹੀ ਸੀ। ਪਤਨੀ ਦੀਆਂ ਗੱਲਾਂ ਸੁਣ ਕੇ ਅੱਜ ਭਗਤ ਜੀ ਵੀ ਬੇਵੱਸ ਹੋ ਗਏ। ਰੋਂਦੀ ਘਰ ਵਾਲੀ ਨੂੰ ਛੱਡ ਕੇ ਬਾਹਰ ਨਿਕਲ ਗਏ। ਆਪ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਪਹੁੰਚ ਗਿਆ। ਆਪ ਬੇਨਤੀ ਕਰਨ ਲੱਗੇ ਕਿ ਪ੍ਰਭੂ ਹੁਣ ਤਾਂ ਕਿਰਪਾ ਕਰੋ। ਮੇਰਾ ਤਾਂ ਹੁਣ ਇਸ ਘਰ ਵਿੱਚ ਰਹਿਣਾ ਵੀ ਮੁਸ਼ਕਲ ਹੋ ਗਿਆ। ਮੈਂ ਹੁਣ ਆਪ ਦੀ ਯਾਦ ਵਿੱਚ ਬੱਸ ਬਾਹਰ ਹੀ ਰਹਾਂਗਾ।
ਬੱਚਿਓ ! ਬੇਣੀ ਜੀ ਬਾਹਰ ਜਾ ਕੇ ਸਮਾਧੀ ਲਾ ਕੇ ਬੈਠ ਗਏ ਅਤੇ ਦੇ ਧਿਆਨ ਵਿੱਚ ਮਗਨ ਹੋ ਗਏ। ਪ੍ਰਭੂ ਨੂੰ ਵੀ ਆਪਣੇ ਭਗਤ ਦੀ ਰੱਖਿਆ ਕਰਨ ਦਾ ਖਿਆਲ ਆ ਗਿਆ। ਪ੍ਰਭੂ ਨੇ ਉਸੇ ਵੇਲੇ ਧਨ ਅਤੇ ਹੋਰ ਸਾਜੋ ਸਾਮਾਨ ਦੇ ਗੱਡੇ ਭਰ ਲਏ ਅਤੇ ਅੰਨ ਦਾਣਾ ਐਨਾ ਕਿ ਕੋਠੇ ਭਰ ਜਾਣ ਸਭ ਕੁਝ ਲੈ ਕੇ ਨੌਕਰ ਦਾ ਰੂਪ ਧਾਰ ਕੇ ਪ੍ਰਭੂ ਜੀ ਬੇਣੀ ਜੀ ਦੇ ਘਰ ਆ ਗਏ। ਆਵਾਜ਼ ਦਿੱਤੀ ਕਿ ਬੇਣੀ ਜੀ ਘਰੇ ਹੋ।
ਪਤਨੀ ਨੇ ਜਵਾਬ ਦਿੱਤਾ ਕਿ ਉਹ ਘਰ ਨਹੀਂ ਹਨ। ਪ੍ਰਭੂ ਜੋ ਨੌਕਰ ਦੇ ਭੇਸ ਵਿੱਚ ਸਨ-ਨੇ ਆਖਿਆ ਕਿ ਠੀਕ ਹੈ, ਉਹ ਆਪੇ ਆ ਜਾਣਗੇ। ਉਹ ਅਜੇ ਰਾਜੇ ਦੇ ਦਰਬਾਰ ਵਿੱਚ ਹੀ ਹਨ। ਰਾਜੇ ਨੇ ਇਹ ਧਨ ਅਤੇ ਸਮੱਗਰੀ ਤੁਹਾਡੇ ਲਈ ਭੇਜੀ ਹੈ। ਸਾਂਭ ਕੇ ਰੱਖ ਲਵੋ।
ਬੇਣੀ ਜੀ ਕੋਲ ਇਕ ਨਿੱਕਾ ਜਿਹਾ ਕਮਰਾ ਸੀ।ਉਸ ਵਿੱਚ ਕਿੰਨਾ ਕੁ ਸਾਮਾਨ ਆ ਸਕਦਾ ਸੀ ਪਰ ਜਿੰਨਾ ਵੀ ਆਇਆ, ਉਥੇ ਰੱਖ ਦਿੱਤਾ ਅਤੇ ਬਾਕੀ ਦਾ ਬਾਹਰ ਹਵੇਲੀ ਵਿੱਚ ਰੱਖ ਕੇ, ਚਾਬੀ ਬੇਣੀ ਜੀ ਦੀ ਪਤਨੀ ਨੂੰ ਫੜਾ ਕੇ, ਨੌਕਰ ਮੁੜ ਗਿਆ।
ਬੇਣੀ ਜੀ ਦੀ ਪਤਨੀ ਸੋਚਣ ਲੱਗੀ ਕਿ ਇਹ ਤਾਂ ਕੋਈ ਬਹੁਤ ਹੀ ਵੱਡਾ ਰਾਜਾ ਹੈ ਜਿਹਨੇ ਐਨਾ ਧਨ ਅਤੇ ਸਾਮਾਨ ਭੇਜ ਦਿੱਤਾ ਹੈ। ਪਰ ਉਹ ਹੈਰਾਨ ਸੀ ਕਿ ਐਨੀ ਛੇਤੀ ਹਵੇਲੀ ਕਿਵੇਂ ਬਣ ਗਈ? ਅਤੇ ਫੇਰ ਵੇਖਦੇ ਹੀ ਵੇਖਦੇ ਸਾਮਾਨ ਵਾਲੇ ਗੱਡੇ ਕਿੱਥੇ ਗਾਇਬ ਹੋ ਗਏ ? ਉਹ ਕਿੰਨਾ ਹੀ ਚਿਰ ਇਨ੍ਹਾਂ ਸੋਚਾਂ ਵਿੱਚ ਗੁਆਚੀ ਰਹੀ। ਆਪਣਾ ਆਪ ਭੁੱਲ ਬੈਠੀ।
ਉਧਰ ਬੇਣੀ ਜੀ ਨੂੰ ਜਿੱਥੇ ਉਹ ਬੈਠੇ ਸਨ, ਪ੍ਰਭੂ ਦੇ ਦਰਸ਼ਨ ਹੋ ਗਏ। ਨਾਲ ਹੀ ਇਹ ਸੁਨੇਹਾ ਮਿਲ ਗਿਆ ਕਿ ਤੁਹਾਡੇ ਘਰ ਰਾਜੇ ਨੇ ਸਭ ਕੁਝ ਪੁਚਾ ਦਿੱਤਾ ਹੈ ਫਿਰ ਪ੍ਰਭੂ ਜੀ ਗਾਇਬ ਹੋ ਗਏ।
ਸੋ ਬੱਚਿਓ! ਬੇਣੀ ਜੀ ਦੀ ਪਤਨੀ ਬਹੁਤ ਖੁਸ਼ ਹੋਈ। ਦਿਨਾਂ ਵਿੱਚ ਹੀ ਬੇਣੀ ਜੀ ਦੀ ਸਾਰੇ ਪਾਸੇ ਪ੍ਰਸਿੱਧੀ ਫੈਲ ਗਈ।