ਉਮਰਾਂ ਦੇ ਵਾਅਦੇ
Umran de Vade
ਮੈਂ ਤੇ ਕਿਰਣ ਇਕ ਕਾਲੇਜ ਵਿਚ ਇਕ ਕਲਾਸ ਵਿਚ ਹੀ ਪੜਦੇ ਸੀ । ਕਿਰਣ ਮੈਨੂੰ ਬਹੁਤ ਪਿਆਰ ਕਰਦੀ ਸੀ । ਮੈਂ ਵੀ ਉਸਨੂੰ ਜਾਨੋਂ ਵਧ ਚਾਹੁੰਦਾ , | ਸੀ । ਅਸੀਂ ਹਰ ਰੋਜ ਇਕ ਦੂਜੇ ਨੂੰ ਮਿਲਦੇ ਤੇ ਰਜ ਕੇ ਗੱਲਾਂ ਕਰਦੇ, ਕਿਰਣ ਨੇ ਤਾਂ ਮੇਰੇ ਨਾਲ ਜਿਊਣ-ਮਰਣ ਦੇ ਵਾਅਦੇ ਕੀਤੇ ਸੀ । ਓਹ ਮੈਨੂੰ । ਹਮੇਸ਼ਾ ਕਹਿੰਦੀ ਕੁਲਜੀਤ ਤੂੰ ਤਾਂ ਮੇਰੀ ਜਿੰਦਗੀ ਏ, ਓਹ ਕੋਣ ਹੋ ਸਕਦਾ ਏ ਜੋ ਆਪਣੀ ਜਿੰਦਗੀ ਨੂੰ ਪਿਆਰ ਨਾ ਕਰਦਾ ਹੋਵੇ, Really ਕੁਲਜੀਤ ਤੈਥੋਂ ਵੱਖ ਹੋ ਕੇ ਤਾਂ ਮੈਂ ਮਰ ਹੀ ਜਾਵਾਂਗੀ | ਸਾਡਾ ਹਰ ਦਿਨ ਹਰ ਪਲ ਖੁਸੀਆਂ ਵਿਚ ਬੀਤਦਾ ਸੀ, ਇਸ ਤਰਾਂ ਸਮਾਂ ਬੀਤਦਾ ਗਿਆ……. |
ਪ੍ਰੰਤੂ ਕੁਝ ਸਮੇਂ ਪਿਛੋਂ ਕਿਰਣ ਕੁਝ ਦਿਨ ਕਾਲੇਜ ਨਾ ਆਈ, ਮੈਂ ਕਿਰਣ ਤੋਂ ਬਿਨਾ ਕਾਲੇਜ ਵਿਚ ਤਨਹਾਈ ਮਹਸੂਸ ਕਰਦਾ | ਪਤਾ ਲਗਾਉਣ ਤੇ ਮੈਨੂ ਉਸਦੀ ਸਹੇਲੀ ਨੇ ਦਸਿਆ, ਕਿ ਕਿਰਣ ਦੀ ਮੰਗਣੀ ਹੋ ਗਈ ਏ । ਇਹ ਸੁਣਕੇ ਮੈਂ ਪਾਗਲ ਜਿਹਾ ਹੋ ਗਿਆ, ਉਸ ਦਿਨ ਪਤਾ ਨਹੀ ਮੈਂ ਕਿਵੇਂ ਘਰ . | ਪਹੁੰਚਿਆ । ਉਸ ਪਿਛੋਂ ਕਿਰਣ ਮੈਨੂੰ ਨਾ ਮਿਲ ਸਕੀ, ਕਿਉਂਕਿ ਉਸਦੀ ਸ਼ਾਦੀ ਵਿਚ ਥੋੜੇ ਹੀ ਦਿਨ ਰਹ ਗਏ ਸਨ ਅਤੇ ਉਸ ਤੇ ਬਾਹਰ ਜਾਣ ਤੇ | ਪਾਬੰਦੀ ਲਾ ਦਿਤੀ ਸੀ…….. |
ਕੁਝ ਦਿਨਾਂ ਪਿਛੋਂ ਹੀ ਕਿਰਣ ਦੀ ਸ਼ਾਦੀ ਹੋ ਗਈ । ਮੈਨੂੰ ਪਤਾ ਲਗਾ ਕਿ ਕਿਰਣ ਬਹੁਤ ਹੀ ਉਚੇ ਘਰਾਣੇ ਵਿਚ ਵਿਆਹੀ ਗਈ ਹੈ…ਇਕ ਦਿਨ ਅਚਾਨਕ ਮੈਨੂੰ ਕੰਮ ਲਈ ਸ਼ਹਿਰ ਜਾਣਾ ਪਿਆ । ਉਥੇ, ਵਿਆਹ ਪਿਛੋਂ ਪਹਲੀ ਵਾਰ ਮੈਂ ਕਿਰਣ ਨੂੰ ਵੇਖਿਆ.., ਉਹ ਇਕ ਕਾਰ ਵਿਚੋਂ ਉਤਰ ਕੇ ਸ਼ਾਪਿੰਗ ਸਟੋਰ ਵਿਚ ਚਲੀ ਗਈ । ਮੈਂ ਵੀ ਉਸਦੇ ਪਿਛੇ ਗਿਆ…, ਮੈਂ ਕਿਰਣ ਨੂੰ ਬੁਲਾਇਆ.., ਪਰ ਮੈਨੂੰ ਦੇਖ ਕੇ ਉਸਨੇ ਇੰਝ ਮੁਖ |
ਘੁਮਾਇਆ ਜਿਵੇਂ ਮੈਨੂੰ ਦੇਖ ਕੇ ਉਸਦਾ ਦਮ ਘੁਟ ਰਿਹਾ ਹੋਵੇ.., ਜਲਦੀ ਹੀ ਕਿਰਣ ਉਥੋਂ ਤੁਰ ਗਈ.., ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਸਦੀ | ਅਮੀਰੀ ਦੇ ਸਾਹਮਣੇ ਕਿਰਣ ਦੇ ਮੇਰੇ ਨਾਲ ਕੀਤੇ “ਉਮਰਾਂ ਦੇ ਵਾਅਦੇ” ਬਹੁਤ ਫਿਕੇ ਪੈ ਗਏ ਸਨ।