ਮੌਤ ਨੂੰ
Mout Nu
ਤੇਰੇ ਸਵਾਗਤ ਲਈ
ਮੈਂ ਹਮੇਸ਼ਾ ਤਿਆਰ ਬੈਠਾ ਹਾਂ।
ਮੈ ਜਿੱਥੇ ਮਰਜੀ ਹੋਵਾਂ,
ਤੇਰੇ ਆਉਣ ਦੇ ਸਵਾਗਤ ਵਿੱਚ
‘ਜੀ ਆਇਆ ਕਹਿੰਦਾ ਹਾਂ।
ਕਿੰਨਾ ਅਜੀਬ ਦ੍ਰਿਸ ਹੋਵੇਗਾ
ਜਦੋਂ ਮੈਂ ਤੇਰੇ ਸਵਾਗਤ ਲਈ ਖੜ੍ਹਾ ਹੋਵਾਂਗਾ ,
ਤੂੰ ਵੀ ਮੈਨੂੰ ਲੁੱਕ ਛਿਪ ਕੇ ਦਰਸaਨ ਦੇਵੇਂਗੀ।
ਕਦੇ ਮੈਂ ਸੋਚਾਂਗਾ ਮੈਂ ਤੇਰੇ ਨਾਲ ਨਹੀ ਜਾਣਾ,
ਪਰ ਫਿਰ ਸੋਚਾਂਗਾ ਕਿ ਤੇਰੇ ਤੋਂ ਬਗੈਰ
ਮੇਰਾ ਇਸ ਦੁਨੀਆਂ ਤੇ ਹੋਰ ਕੋਈ ਹੈ ਵੀ ਨਹੀਂ
ਆਖਿਰ ਮੈਂ ਤੇਰੇ ਨਾਲ ਹੀ ਜਾਵਾਂਗਾ।
ਤੇਰੇ ਸਵਾਗਤ ਲਈ ਮੈ ਹਮੇਸਾ ਤਿਆਰ ਬੈਠ ਹਾਂ