ਹਮਦਰਦੀ ਭਰੇ ਦਿਲ
Humdardi Bhare Dil
ਇਕ ਸਮੇ ਦੀ ਗੱਲ ਹੈ ਪੰਜਾਬ ਵਿਚ ਡੀਜਲ ਤੇਲ ਦੀ ਬਹੁਤ ਘਾਟ ਪੈ ਗਈ ਝੋਨੇ ਦੀ ਫਸਲ ਲਈ ਡੀਜਲ ਦੀ ਖਾਸ ਜਰੂਰਤ ਪੈਂਦੀ ਹੈ ਡੀਜਲ ਲੈਣ | ਲਈ ਲੋਕੀ ਸੁਭਾ 4 ਵਜੇ ਤੋਂ ਲਾਇਨਾ ਵਿਚ ਖੜ ਜਾਂਦੇ ਜਿਲੇ ਬਰਨਾਲੇ ਦੇ ਪਿੰਡ ਦੀਵਾਨਾ ਦੇ ਇਕ ਬਜੁਰਗ ਬਾਬਾ ਜਿਸ ਨਾਮ ਸੀ ਬਾਬਾ ਮੇਹਰੁ ਜੋ ਬਹੁਤ ਹੀ ਮਿਲਾਪੜੇ ਸ਼ੁਭਆ ਤੇ ਹਮਦਰਦੀ ਭਰੇਆ ਸੀ ਬਾਬਾ ਮੇਹਰੁ ਵੀ ਡੀਜਲ ਲੈਣ ਲਈ ਸੁਭਾ ਹੁੰਦਇਆ ਹੀ ਲਾਈਨਾਂ ਵਿਚ ਜਾ ਖਡਾ ਹੋਇਆ | 8 ਵਜੇ ਨੂੰ ਬਾਬੇ ਮੇਹਰੁ ਦੀ ਬਾਰੀ ਆ ਗਈ ਬਾਬੇ ਮੇਹਰੁ ਦੇ ਪਿੰਡ ਦੀ ਇਕ ਔਰਤ ਜਿਸ ਦਾ ਪਤੀ ਮਰ ਚੁਕਾ ਸੀ ਜਿਸ ਦੀ ਉਮਰ 40 ਜਾ 42 ਸਾਲ ਹੋਵੇਗੀ ਜੋ ਆਪਣੇ 12 ਸਾਲ ਦੇ ਮੁੰਡੇ ਨੂੰ ਨਾਲ ਲੈ ਕੇ ਦੁਰ ਪਿਛੇ ਖੜੀ ਸੀ ਬਾਬੇ ਮੇਹਰੁ ਨੇ ਉਚੀ ਆਵਾਜ ਮਾਰ ਕੇ ਕਿਹਾ ਆ ਭਾਈ ਕੁੜੀਏ ਤੁਸੀਂ ਡੀਜਲ ਲੈ ਲਵੋ ਬਾਬੇ ਦੀ ਅਵਾਜ ਸੁਣਦੇ ਹੀ ਕਈ ਮੁਡੇਆਂ ਨੇ ਵਿਰੋਦ ਕੀਤਾ ਬਾਬਾ ਮੇਹਰੁ ਉਸ ਔਰਤ 5 ਲੀਟਰ ਡੀਜਲ ਦਵਾ ਕੇ ਸਾਰੇਆਂ ਤੋਂ ਪਿਛੇ ਜਾ ਖੜਾ ਹੋਇਆ 12 ਵਜ ਚੁਕੇ ਸੀ ਬਾਬੇ ਮੇਹਰੁ ਦੀ ਵਾਰੀ ਨੇੜੇ ਆ ਚੁਕੀ ਸੀ ਏਨੇ ਨੂੰ ਕੋਈ ਨਵਾ ਵੇਟਰ ਲੈ ਕੇ ਮੇਦਿਆਣੇ ਗੁਰੂ ਘਰ ਨੂੰ ਸੰਗਤ ਦੇ ਦਰਸਨ ਕਰਵਾਣ ਜਾ ਰਿਹਾ ਸੀ ਓਹਨਾ ਦੇ ਟੂਰ ਦਾ ਡੀਜਲ ਖਤਮ ਹੋਣ ਵਾਲਾ ਸੀ ਸਗਤ ਨੇ ਪੰਪ ਦੇ ਮਾਲਕ ਨੂੰ ਡੀਜਲ ਲੈਣ ਦੀ ਅਪੀਲ ਕੀਤੀ ਪੰਪ ਮਾਲਕ ਨੇ ਲਾਈਨਾਂ ਵਿਚ ਖੜੇ ਲੋਕਾਂ ਤੋਂ ਪਿਛੇ ਖੜੇ ਹੋਣ ਲਈ ਕਿਹਾ ਏਨੇ ਨੂੰ ਬਾਬੇ ਮੇਹਰੁ ਦੀ ਡੀਜਲ ਲੈਣ ਦੀ ਵਾਰੀ ਆ ਚੁਕੀ ਸੀ ਬਾਬੇ ਮੇਹਰੁ ਨੇ ਆਪਣੀ ਥਾਂ ਸੰਗਤ ਨੂੰ ਡੀਜਲ ਦਵਾ ਦਿਤਾ ਅਤੇ ਫੇਰ ਤੋਂ ਖੜੇ ਲੋਕਾਂ ਤੋਂ ਪਿਛੇ ਖੜਾ ਹੋਇਆ 2 ਵਜ ਚੁਕੇ ਸੀ ਹਰ ਇਕ ਦੀ ਦੁਪਿਹਰ ਦੀ ਰੋਟੀ ਆਈ ਪਰ ਬਾਬੇ ਮੇਹਰੁ ਦੀ ਰੋਟੀ ਲੈ ਕੇ ਆਉਣ ਵਾਲਾ ਪਿਛੇ ਕੋਈ ਨਹੀ ਸੀ ਬਾਬੇ ਨੇ ਪਾਣੀ ਪਿਤਾ ਤੇ ਆਪਣੀ ਵਾਰੀ ਦੀ ਉਡੀਕ ਕਰਨ ਲਗਾ ਸਾਮ 4 30 ਹੋਏ ਤਾਂ ਪੰਪ ਦੇ ਮਾਲਕ ਨੇ ਕਿਹਾ ਕੇ ਡੀਜਲ ਖਤਮ ਹੋ ਚੁਕਾ ਹੈ ਸਾਰੇ ਆਪਣੇ ਆਪਣੇ ਘਰਾਂ ਨੂੰ ਜਾਣ ਲਗੇ । ਬਾਬੇ ਮੇਹਰੁ ਨੇ ਵੀ 9 ਕਿਲੋਮੀਟਰ ਦੀ ਦੂਰੀ ਸਾਇਕਲ ਤੇ ਤਹਿ ਕਰਨ ਲਈ ਰਜ ਕੇ ਪਾਣੀ ਪਿਤਾ ਵਾਪਸ ਜਾਣ ਦੀ ਤਿਆਰੀ ਕੀਤੀ ਪੰਪ ਮਾਲਕ | ਅੰਦਰ ਤੋਂ ਬਾਬੇ ਮੇਹਰ ਬੇ ਮੇਹਰ ਨੂੰ ਵੇਖ ਰਿਹਾ ਸੀ ਉਸ ਨੇ ਬਾਬੇ ਦੇ ਹਮਦਰਦੀ ਭਰੇ ਦਿਲ ਦੀ ਕਦਰ ਕਰਦੇ ਹੋਏ ਬਾਬੇ ਨੂੰ ਅਵਾਜ ਮਾਰੀ ਅਤੇ ਕੁਜ ਡੀਜਣ ਸਰਕਾਰੀ ਕੋਟੇ ਲਈ ਬਚਾ ਕੇ ਖਇਆ ਸੀ ਉਸ ਵਿਚੋਂ 10 ਲੀਟਰ ਬਾਬੇ ਮੇਹਰੁ ਨੂੰ ਦੇਣ ਲਈ ਕਿਹਾ ਪਰ ਬਾਬਾ ਮੇਹਰੁ ਅਜੇ ਵੀ ਆਪਣੇ ਪਿਛੇ ਵੇਖ ਰਿਹਾ ਸੀ ਸਾਰੇ ਲੋਕ ਜਾ ਚੁਕੇ ਸਨ . ਹਕੀਕਤ, ਭਰਪੂਰ ਮਨੀਲਾ |