ਗੁਜਾਰਾ
Gujara
ਨਾਲ ਗੁਵਾਢੀਆ ਦੇ ਪਤੀ ਪਤਨੀ ਲੜ ਰਹੇ ਸਨ ਉਨਾਂ ਦੀ ਆਵਾਜ ਸਾਡੇ ਘਰ ਆ ਰਹੀ ਸੀ | ਮੈਂ ਆਪਣੀ ਪਤਨੀ ਨੂੰ ਕੀ ਹੋ ਰਿਹਾ ਹੈ ਉਸਨੇ ।
ਆਖਿਆ ਇਨਾਂ ਦਾ ਤੇ ਇਦਾ ਹੀ ਚਲਦਾ ।
ਖੈਰ ਸਾਡਾ ਗਵਾਡੀ ਮੈਨੂੰ ਬਾਹਰ ਬਜਾਰ ਵਿੱਚ ਸਾਮ ਨੂੰ ਮਿਲਿਆ ਮੈ ਉਸਨੂ ਪੁਛ ਲਿਆ ਬਈ ਕੀ ਹੌਇਆ ਸੀ
ਜੀ ਮੇਰੀ ਪਤਨੀ ਨੇ ਮੇਰੀ ਮਾਂ ਨੂੰ ਧੱਕਾ ਮਾਰਿਆ |
ਮੈ ਉਸਨੂੰ ਕਿਹਾ ਤੂ ਕੁਝ ਕਿਹਾ ਨਹੀ
ਜੀ ਉਹ ਮੈਨੂ ਪੇਕੇ ਜਾਣ ਦੀ ਧਮਕੀ ਦੇ ਦੇਦੀ ਹੈ ਮੈ ਕੀ ਕਹਿੰਦਾ ਉਸਨੂ |
ਮੈਂ ਉਸਨੂੰ ਕਿਹਾ ਹੱਦ ਵਾ ਭਾਜੀ ਉਸਨ ਮਾਂ ਨੂੰ ਧੱਕਾ ਮਾਰਿਆ
ਜੀ ਭਾਜੀ ਦੇਖੋ ਅਸੀਂ ੫ ਭਰਾ ਹਾਂ ..ਮਾਂ ਸਾਡੀ ਸਭ ਦੀ ਸਾਝੀ ਹੈ | ਜੇ ਮਾਂ ਨੂੰ ਕੁਝ ਹੋਵੇਗਾ ਸਾਡਾ ਸਭ ਦਾ ਨੁਕਸਾਨ ਹੋਵੇਗਾ। |
ਪਰ ਜੇ ਮੇਰੀ ਪਤਨੀ ਪੇਕੇ ਚਲੀ ਗਈ ਤਾਂ ਨੁਕਸਾਨ ਸਿਰਫ ਮੇਰਾ ਹੋਵੇਗਾ | ਉਸਦੇ ਬਿਨਾਂ ਮੇਰਾ ਕਿਵੇਂ ਗੁਜਾਰਾ ਹੋਵੇਗਾ
ਓਹ ਤੇ ਇਨਾਂ ਕਹਿ ਕੇ ਚਲਾ ਗਿਆ ਪਰ ਮੈਨੂੰ ਸੋਚੀ ਪਾ ਗਿਆ।