ਅਸਲੀ ਸੱਚ
Asli Sach
ਇੱਕ ਬਹੁਤ ਅਮੀਰ ਮਾਂ ਬਾਪ ਦੀ ਇੱਕਲੌਤੀ ਕੁੜੀ ਸੀ ਜੋ ਕਿ ਸਾਧਾਰਣ ਸੂਰਤ ਹੋਣ ਦੀ ਕਾਰਨ ਉਹ ਆਪਣੇ ਆਪ ਨੂੰ ਸੌਹਣੀ ਦਰਸਾਉਣਾ ਚਾਹੁੰਦੀ ਸੀ ਤੇ ਅੱਜ ਉਸਨੇ ਸੌਹਣਾ ਦਿੱਸਣ ਲਈ ਪੂਰੀ ਵਾਹ ਲਾ ਦਿੱਤੀ। ਉਸਦੇ ਚਮਚਿਆਂ ਨੇ ਉਸਦੀ ਪੂਰੀ ਤਾਰੀਫ਼ ਕੀਤੀ ਕਿਸੇ ਕਿਸੇ ਨੇ ਤਾਂ ਪਰੀਆਂ ਨਾਲ ਵੀ ਕੀਤੀ। ਅੰਤ ਉਸਨੇ ਸਭ ਪਾਸਿਆਂ ਤੋਂ ਤਾਰੀਫ ਹੁੰਦੀ ਵੇਖਕੇ ਆਪਣੇ ਆਪ ਨੂੰ ਸ਼ੀਸੇ ਵਿੱਚ ਵੇਖਣ ਚਾਹਿਆ ਪਰ ਸ਼ੀਸ਼ਾ ਆਪਣੀ ਆਦਤ ਅਨੁਸਾਰ ਅੱਜ ਵੀ ਸੱਚ ਵਿਖਾ ਰਿਹਾ ਸੀ। ਉਹ ਤਾਂ ਸਾਧਾਰਨ ਹੀ ਲੱਗ ਰਹੀ ਸੀ।
ਫਿਰ ਗੁੱਸੇ ਵਿੱਚ ਆ ਕੇ ਉਸਨੇ ਸ਼ੀਸ਼ੇ ਨੂੰ ਕੰਧ ਨਾਲ ਮਾਰ ਦਿੱਤਾ। ਉਸਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦ ਉਸਨੇ ਵੇਖਿਆ ਕਿ ਧਰਤੀ ਉੱਤੇ ਪਿਆ ਕੱਲਾ ਕੱਲਾ ਸ਼ੀਸ਼ੇ ਦਾ ਟੁੱਕੜਾ ਮੁਸਕਰਾ ਕੇ ਕਹਿ ਰਿਹਾ ਸੀ,”ਜੀ ਮੈਂ ਸੱਚ ਵਿਖਾਉਣ ਦਾ ਸਮਰੱਥ ਤਾ ਅਜੇ ਵੀ ਹਾਂ ।