ਸਕੂਲ ਵਿੱਚੋਂ ਲੰਮੀ ਗੈਰ–ਹਾਜ਼ਰੀ ਕਾਰਨ ਤੁਹਾਡਾ ਨਾਂ ਕੱਟ ਦਿੱਤਾ ਗਿਆ ਹੈ। ਕਾਰਨ ਦੱਸ ਕੇ ਮੁੜ ਦਾਖਲਾ ਲੈਣ ਲਈ ਪੱਤਰ ਲਿਖੋ।
ਸੇਵਾ ਵਿਖੇ,
ਸ੍ਰੀਮਾਨ ਮੁੱਖ ਅਧਿਆਪਕ ਜੀ,
_______ ਸਕੂਲ,
_____ ਸ਼ਹਿਰ
ਸ੍ਰੀ ਮਾਨ ਜੀ,
ਨਿਮਰਤਾ ਸਹਿਤ ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਜਮਾਤ ……. ਦੀ ਵਿਦਿਆਰਥਣ ਹਾਂ। ਮੈਂ ਪਿਛਲੇ ਦਿਨੀਂ 9 ਅਗਸਤ ਨੂੰ 6 ਦਿਨਾਂ ਦੀ ਛੁੱਟੀ ਮਨਜੂਰ ਕਰਵਾ ਕੇ ਬੰਗਲੌਰ ਗਈ ਸੀ। ਜਿਸ ਦਿਨ ਮੈਂ ਉੱਥੋਂ ਵਾਪਸ – ਆਉਣਾ ਸੀ ਤਾਂ ਅਚਾਨਕ ਹੀ ਏਅਰ ਇੰਡੀਆ ਦੀ ਹੜਤਾਲ ਹੋ ਗਈ ਤਾਂ ਮੈਂ | ਵਾਪਸ ਨਹੀਂ ਪਰਤ ਸਕੀ। ਮੇਰੇ ਮੰਮੀ, ਪਾਪਾ ਵੀ ਮੇਰੇ ਨਾਲ ਹੀ ਸਨ ਤੇ ਮੈਂ ਅਰਜ਼ੀ ਵੀ ਨਹੀਂ ਭੇਜ ਸਕੀ। ਮੈਂ ਉੱਥੋਂ ਅੱਜ ਹੀ ਵਾਪਸ ਆਈ ਹਾਂ। |
ਮੈਂ 11 ਦਿਨ ਸਕੂਲ ਤੋਂ ਗੈਰ-ਹਾਜ਼ਰ ਰਹੀ, ਜਿਸ ਕਰਕੇ ਮੇਰੇ ਜਮਾਤ | ਇੰਚਾਰਜ ਨੇ ਮੇਰਾ ਨਾਂ ਸਕੂਲ ਤੋਂ ਕੱਟ ਦਿੱਤਾ। ਮੈਨੂੰ ਪਤਾ ਹੈ ਕਿ ਮੇਰੇ ਕੋਲੋਂ ਭੁੱਲ ਹੋ ਗਈ ਹੈ। ਮੈਂ ਪੜ੍ਹਾਈ ਵਿੱਚ ਜਮਾਤ ਦੀਆਂ ਚੰਗੀਆਂ ਵਿਦਿਆਰਥਣਾਂ ਵਿੱਚੋਂ ਇੱਕ ਹਾਂ। ਸਾਰੇ ਅਧਿਆਪਕ ਵੀ ਮੇਰੇ ਬਾਰੇ ਚੰਗੀ
ਰਾਏ ਰੱਖਦੇ ਹਨ। ਕਿਰਪਾ | ਕਰਕੇ ਮੇਰਾ ਨਾਂ ਦੁਬਾਰਾ ਲਿਖਣ ਦੀ ਕਿਰਪਾਲਤਾ ਕੀਤੀ ਜਾਵੇ। ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ।
ਆਪ ਜੀ ਦੀ ਆਗਿਆਕਾਰੀ ਵਿਦਿਆਰਥਣ,
ੳ, ਅ, ੲ
ਜਮਾਤ ………..
ਰੋਲ ਨੰਬਰ …….
ਮਿਤੀ__________