ਤੁਹਾਡਾ ਨਾਂ ਰਜਿੰਦਰ ਸਿੰਘ ਹੈ। ਤੁਸੀਂ ਜ਼ਿਲ੍ਹਾ ਰੋਪੜ ਦੇ ਨਿਵਾਸੀ ਹੋ। ਤੁਹਾਡਾ ਸਕੂਟਰ ਚੋਰੀ ਹੋ ਗਿਆਹੈ। ਸਕੂਟਰ ਦਾ ਨੰਬਰ ਅਤੇ ਪਛਾਣ ਦੱਸ ਕੇ ਸਬੰਧਤ ਪੁਲਿਸ ਅਧਿਕਾਰੀ ਨੂੰ ਬੇਨਤੀ–ਪੱਤਰ ਲਿਖੋ।
ਮਿਤੀ ….
ਸੇਵਾ ਵਿਖੇ,
ਸ੍ਰੀ ਮਾਨ ਥਾਣਾ ਇੰਚਾਰਜ ਸਾਹਿਬ
ਚੌਕੀ ਨੰਬਰ 2
ਰੋਪੜ
ਸ੍ਰੀਮਾਨ ਜੀ,
ਵਿਸ਼ਾ– ਸਕੂਟਰ ਦੀ ਚੋਰੀ।
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਅੱਜ ਸਵੇਰੇ 11 ਵਜੇ ਪੰਜਾਬ ਐਂਡ ਸਿੰਧ ਬੈਂਕ ਵਿੱਚੋਂ ਰੁਪਏ ਕਢਵਾਉਣ ਲਈ ਗਿਆ ਸੀ। ਸਕੂਟਰ ਨੂੰ ਤਾਲਾ ਲਗਾ ਕੇ ਬਾਹਰ ਖੜ੍ਹਾ ਕਰ ਗਿਆ ਸੀ। ਉਥੇ ਹੋਰ ਵੀ ਸਕੂਟਰ ਖੜੇ ਸਨ। ਜਦੋਂ ਮੈਂ 11.30 ਤੇ ਬਾਹਰ ਆਇਆ ਤਾਂ ਮੇਰਾ ਸਕੂਟਰ ਉੱਥੇ ਨਹੀਂ ਸੀ। ਇਧਰ-ਉਧਰ ਭਾਲ ਕੀਤੀ ਪਰ ਕੁਝ ਵੀ ਪਤਾ ਨਾ ਲੱਗ ਸਕਿਆ। ਮੈਂ ਅਨੁਮਾਨ ਲਗਾਇਆ ਕਿ ਮੇਰਾ ਸਕੂਟਰ ਚੋਰੀ ਹੋ ਗਿਆ ਹੈ।
ਮੇਰੇ ਸਕੂਟਰ ਦੀ ਪਛਾਣ ਇਸ ਤਰ੍ਹਾਂ ਹੈ-
ਮੇਰੇ ਸਕੂਟਰ ਦਾ ਮਾਰਕਾ ਐਵੀਏਟਰ ਹੈ। ਇਸ ਦਾ ਰੰਗ ਗੂੜ੍ਹਾ ਸਲੇਟੀ ਹੈ। ਇਸ ਦਾ ਰਜਿ. ਨੰ. ਪੀ. ਬੀ. 65 ਏ. 2078 ਹੈ। ਮੈਂ ਇਹ ਸਕੂਟਰ 2 ਸਾਲ ਹੋਏ ਹਾਂਡਾ ਸਟੋਰਜ਼ ਤੋਂ ਖ਼ਰੀਦਿਆ ਸੀ। ਉਸ ਦਾ ਬਿੱਲ ਵੀ ਮੇਰੇ ਕੋਲ ਹੈ। ਉਸ ਦੇ ਪਿਛਲੇ ਪਾਸੇ ਮੇਰੇ ਲੜਕੇ ਦਾ ਨਾਂ ਜਸਜੀਤ ਵੀ ਲਿਖਿਆ ਹੋਇਆ ਹੈ।
ਮੈਨੂੰ ਪੂਰੀ ਆਸ ਹੈ ਕਿ ਆਪ ਮੇਰੇ ਸਕੂਟਰ ਨੂੰ ਲੱਭਣ ਵਿੱਚ ਮੇਰੀ ਪੂਰੀ ਸਹਾਇਤਾ ਕਰੋਗੇ ਅਤੇ ਪਤਾ ਲੱਗਣ ਤੇ ਨਿਮਨ-ਲਿਖਿਤ ਪਤੇ ‘ਤੇ ਸੂਚਿਤ ਕਰਨ ਦੀ ਕਿਰਪਾਲਤਾ ਕਰੋਗੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਵਿਸ਼ਵਾਸ ਪਾਤਰ |
ਰਜਿੰਦਰ ਸਿੰਘ
ਮਕਾਨ ਨੰਬਰ 619
ਗਲੀ ਨੰਬਰ 6, ਨਵਾਂ ਮੁਹੱਲਾ
ਜ਼ਿਲ੍ਹਾ ਰੋਪੜ