ਤੁਹਾਡਾ ਸਕੂਟਰ ਚੋਰੀ ਹੋ ਗਿਆ ਹੈ। ਸਕੂਟਰ ਦਾ ਨੰਬਰ ਅਤੇ ਪਛਾਣ ਦੱਸ ਕੇ ਸੰਬੰਧਿਤ ਪੁਲਿਸ ਅਧਿਕਾਰੀ ਨੂੰ ਬੇਨਤੀ ਪੱਤਰ ਲਿਖੋ।
ਸੇਵਾ ਵਿਖੇ
ਥਾਣਾ ਇਨਚਾਰਜ ਸਾਹਿਬ,
ਥਾਣਾ ਮੁਹਾਲੀ,
ਜ਼ਿਲ੍ਹਾ ਰੋਪੜ।
ਵਿਸ਼ਾ-ਸਕੂਟਰ ਦੀ ਚੋਰੀ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ ਮੈਂ ਆਪਣੇ ਪਿੰਡ ਤੋਂ ਇੱਥੇ ਹਸਪਤਾਲ ਵਿਚ ਆਪਣੀਆਂ ਅੱਖਾਂ ਵਿਖਾਉਣ ਲਈ ਆਇਆ ਸੀ। ਆਪਣੇ ਸਕੂਟਰ ਨੂੰ ਤਾਲਾ ਲਗਾ ਕੇ ਜਿੱਥੇ ਹੋਰ ਕਈ ਸਕੂਟਰ ਖੜੇ ਸਨ ਉੱਥੇ ਮੈਂ ਵੀ ਆਪਣਾ ਸਕੂਟਰ ਖੜ੍ਹਾ ਕਰ ਗਿਆ। ਪਰ ਜਦੋਂ ਘੰਟੇ ਕੁ ਪਿੱਛੋਂ ਵਾਪਸ ਪਰਤਿਆਂ ਤਾ ਮੇਰਾ ਸਕੂਟਰ ਆਪਣੀ ਥਾਂ ‘ਤੇ ਨਹੀਂ ਸੀ। ਇੱਧਰ-ਉੱਧਰ ਬਹੁਤ ਭਾਲ ਕੀਤੀ ਪਰ ਕੋਈ ਪਤਾ ਨਾ ਲੱਗਾ। ਜਿਸ ਤੋਂ ਇਹ ਅਨੁਮਾਨ ਹੁੰਦਾ ਹੈ ਕਿ ਕੋਈ ਸਕੂਟਰ ਨੂੰ ਚੁੱਕ ਕੇ ਲੈ ਗਿਆ ਹੈ।
ਮੇਰੇ ਸਕੂਟਰ ਦੀ ਪਛਾਣ ਇਸ ਪ੍ਰਕਾਰ ਹੈ :
ਮੇਰੇ ਸਕੂਟਰ ਦਾ ਮਾਰਕਾ ‘ਬਜਾਜ ਚੇਤਕ ਹੈ ਅਤੇ ਇਸ ਦਾ ਰੰਗ ਸੁਰਮਈ ਹੈ। ਇਸ ਦਾ ਰਜਿ: ਨੰ. ਪੀ.ਬੀ. 10ਏ-2018 ਹੈ। ਮੈਂ ਇਹ ਸਕੂਟਰ ਦੋ ਸਾਲ ਹੋਏ ਬਜਾਜ ਸਟੋਰਜ਼ ਤੋਂ ਖਰੀਦਿਆ ਸੀ।ਉਸਦੀ ਰਸੀਦ ਵੀ ਮੇਰੇ ਕੋਲ ਹੈ। ਇਸਦੇ ਸਾਹਮਣੇ ਪਾਸੇ ਗੁਰਮੁਖੀ ਅੱਖਰਾਂ ਵਿਚ ਮੇਰਾ ਨਾਂ ਲਿਖਿਆ ਹੋਇਆ ਹੈ। ਇਸਦੇ ਪਿੱਛਲੇ ਪਾਸੇ ਓਸ਼ੋ ਲਿਖਿਆ ਹੋਇਆ ਹੈ।
ਸੋ ਮੈਨੂੰ ਪੂਰੀ ਆਸ ਹੈ ਕਿ ਆਪ ਉਪਰੋਕਤ ਸਕੂਟਰ ਨੂੰ ਲੱਭਣ ਵਿਚ ਮੇਰੀ ਪੂਰੀ ਸਹਾਇਤਾ ਕਰੋਗੇ ਅਤੇ ਪਤਾ ਲੱਗਣ ‘ਤੇ ਨਿਮਨ-ਲਿਖਤ ਪਤੇ ਤੇ ਸੁਚਿਤ ਕਰਨ ਦੀ ਕਿਰਪਾਲਤਾ ਕਰੋਗੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਦਾ ਵਿਸ਼ਵਾਸ-ਪਾਤਰ,
ਜੁਗਰਾਜ ਸਿੰਘ ਵਿਰਕ।
ਪਤਾ :
ਪਿੰਡ ਤੇ ਡਾਕਘਰ ਮਾਜਰਾ
ਜ਼ਿਲ੍ਹਾ ਰੋਪੜ
ਮਿਤੀ 8 ਮਾਰਚ, 20…..