ਤੁਹਾਡੇ ਪਿਤਾ ਜੀ ਘਰ ਤੋਂ ਦੂਰ ਕਿਸੇ ਨੌਕਰੀ ਜਾਂ ਕਾਰੋਬਾਰ ਤੇ ਗਏ ਹਨ। ਇਕ ਪੱਤਰ ਰਾਹੀਂ ਉਹਨਾਂ ਨੂੰ ਆਪਣੀ ਪੜ੍ਹਾਈ ਦੀ ਹਾਲਤ ਬਾਰੇ ਦੱਸੋ ਅਤੇ ਨਾਲ ਹੀ ਘਰ ਦੇ ਸਮਾਚਾਰ ਵੀ ਲਿਖੋ।
23, ਸ਼ਕਤੀ ਨਗਰ,
ਅੰਮ੍ਰਿਤਸਰ ਸ਼ਹਿਰ।
28 ਮਾਰਚ, 20…..
ਸਤਿਕਾਰਯੋਗ ਪਿਤਾ ਜੀ,
ਆਦਰ ਭਰੀ ਨਮਸਕਾਰ।
ਕੁਝ ਦਿਨ ਹੋਏ ਮੈਨੂੰ ਆਪ ਦਾ ਪੱਤਰ ਮਿਲਿਆ ਪਰ ਪੜ੍ਹਾਈ ਦੇ ਰੁਝੇਵੇਂ ਕਾਰਨ ਉਸਦਾ ਉੱਤਰ ਨਹੀਂ ਦੇ ਸਕਿਆ। ਮੇਰੀ ਪ੍ਰੀਖਿਆ ਸਿਰ ਉੱਤੇ ਹੈ ਅਤੇ ਉਹ ਮੇਰਾ ਦਰਵਾਜ਼ਾ ਖੜਕਾ ਰਹੀ ਹੈ। ਇਸ ਲਈ ਪੜਾਈ ਵੱਲ ਸਾਰਾ ਧਿਆਨ ਲੱਗਿਆ ਹੋਇਆ ਹੈ। ਸਕੂਲ ਵਿਚ ਛੁੱਟੀ ਪਿੱਛੋਂ ਅੰਗਰੇਜ਼ੀ ਅਤੇ ਗਣਿਤ ਦੀਆਂ ਕਲਾਸਾਂ ਇਕ-ਇਕ ਘੰਟਾ ਲੱਗਦੀਆਂ ਹਨ। ਮੈਂ ਖਬ ਮਨ ਲਗਾ ਕੇ ਪੜਾਈ ਕਰ ਰਿਹਾ ਹਾਂ। ਮੈਨੂੰ ਪੂਰੀ ਆਸ ਹੈ ਕਿ ਆਪਣੀ ਮਿਹਨਤ ਅਤੇ ਤੁਹਾਡੀਆਂ ਅਸੀਸਾਂ ਸਦਕਾ ਫਸਟ ਡਵੀਜ਼ਨ ਜ਼ਰੂਰ ਲੈ ਲਵਾਂਗਾ।
ਦਜਾ ਸਮਾਚਾਰ ਇਹ ਹੈ ਕਿ ਮਾਤਾ ਜੀ ਨੂੰ 12 ਦਿਨਾਂ ਤੋਂ ਮਿਆਦੀ ਬੁਖ਼ਾਰ ਚੜਿਆ ਹੋਇਆ ਹੈ। ਇੰਨੇ ਦਿਨ ਬੀਤ ਜਾਣ ਤੇ ਵੀ ਕੋਈ ਫਰਕ ਨਹੀਂ ਪੈ ਰਿਹਾ। ਸਵੇਰ ਵੇਲੇ ਬੁਖਾਰ ਜ਼ਰਾ ਘੱਟ ਹੁੰਦਾ ਹੈ, ਪਰ ਸ਼ਾਮ ਹੁੰਦੇ ਹੀ 101° ਜਾਂ 103 ਤੱਕ ਅਪੜ ਜਾਂਦਾ ਹੈ। ਡਾ. ਚੋਪੜਾ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਮਿਆਦੀ ਬੁਖਾਰ ਹੈ। ਉਹਨਾਂ ਨੇ ਮਾਤਾ ਜੀ ਨੂੰ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਹਨਾਂ ਨੂੰ ਖਾਣ ਲਈ ਸਿਰਫ ਤਰਲ ਵਸਤਾਂ, ਮੁਸੱਮੀਆਂ ਦਾ ਰਸ ਅਤੇ ਦੁੱਧ, ਚਾਹ ਆਦਿ ਹੀ ਦਿੱਤੀ ਜਾ ਰਹੀ ਹੈ। ਡਾਕਟਰ ਸਾਹਿਬ , ਰੋਜ਼ਾਨਾ ਉਹਨਾਂ ਨੂੰ ਘਰ ਵੇਖਣ ਆਉਂਦੇ ਹਨ। ਮਾਤਾ ਜੀ ਦੇ ਬਿਮਾਰ ਹੋਣ ਕਰਕੇ ਰੋਜ਼ੀ ਬਹੁਤ ੧ ਉਦਾਸ ਹੋ ਗਈ ਹੈ। ਉਹ ਤੁਹਾਨੂੰ ਬਹੁਤ ਯਾਦ ਕਰਦੀ ਹੈ। ਸੋਨੂੰ ਭੈਣ ਦੀ ਪੜ੍ਹਾਈ ਦਾ ਚੋਖਾ ਨੁਕਸਾਨ ਹੋ ਰਿਹਾ ਹੈ। ਕਿਉਂਕਿ ਪ੍ਰੀਖਿਆ ਸਿਰ ਉੱਤੇ ਹੈ। ਉਸ ਦਾ ਵਧੇਰੇ ਧਿਆਨ ਮਾਤਾ ਜੀ ਦੀ ਬਿਮਾਰੀ ਵੱਲ ਹੀ ਲੱਗਾ ਰਹਿੰਦਾ ਹੈ।
ਮਾਤਾ ਜੀ ਆਪ ਨੂੰ ਵਾਰ-ਵਾਰ ਚਿੱਠੀ ਲਿਖਣ ਲਈ ਆਖ ਰਹੇ ਸਨ। ਇਹ ਚਿੱਠੀ ਪੜਦੇ ਸਾਰ ਹੀ ਦੋ-ਚਾਰ ਦਿਨ ਦੀ ਛੁੱਟੀ ਲੈ ਕੇ ਘਰ ਆ ਜਾਓ। ਮਾਤਾ ਜੀ ਅਤੇ ਸੋਨੂੰ ਵੱਲੋਂ ਆਪ ਨੂੰ ਸੱਤ ਸ੍ਰੀ ਅਕਾਲ।
ਆਪ ਦਾ ਪਿਆਰਾ ਸਪੁੱਤਰ,
ਦਲਜੀਤ।