Punjabi Letter “Mukhya Adhiyapak ji to match dekhan layi benti patra”, “ਮੁੱਖ ਅਧਿਆਪਕ ਜੀ ਤੋਂ ਮੇਚ ਦੇਖਣ ਦੀ ਆਗਿਆ ਲੈਣ ਲਈ ਬਿਨੈ-ਪੱਤਰ“, Punjabi Letter for Class 10, Class 12, PSEB Classes.

ਤੁਹਾਡਾ ਨਾਂ ਰਵਿੰਦਰ ਸਿੰਘ ਹੈ। ਤੁਸੀਂ ਦਸਵੀਂ ਬੀਦੇ ਵਿਦਿਆਰਥੀ ਹੋ। ਤੁਹਾਡੀ ਜਮਾਤ ਮੈਚ ਵੇਖਣਾ ਚਾਹੁੰਦੀ ਹੈ। ਜਮਾਤ ਦੇ ਮਨੀਟਰ ਹੋਣ ਦੇ ਨਾਤੇ ਮੁੱਖ ਅਧਿਆਪਕ ਜੀ ਤੋਂ ਮੇਚ ਦੇਖਣ ਦੀ ਆਗਿਆ ਲੈਣ ਲਈ ਬਿਨੈ-ਪੱਤਰ ਲਿਖੋ।

 

ਸੇਵਾ ਵਿਖੇ,

 

ਸ੍ਰੀਮਾਨ ਮੁੱਖ ਅਧਿਆਪਕ ਜੀ,

………. ਸਕੂਲ,

…………. ਸ਼ਹਿਰ ।

 

 

ਸ੍ਰੀਮਾਨ ਜੀ,

 

ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ 9 ਵਜੇ (ਪਹਿਲੇ ਪੀਰੀਅਡ ਤੋਂ ਬਾਅਦ) ਖਾਲਸਾ ਹਾਈ ਸਕੂਲ, ਲੁਧਿਆਣਾ ਦੀ ਗਰਾਊਂਡ ਵਿੱਚ ਸਾਡੇ ਸਕੂਲ ਤੇ ਸ਼ਿਵਾਲਿਕ ਪਬਲਿਕ ਸਕੂਲ ਦੀਆਂ ਟੀਮਾਂ ਦੇ ਵਿਚਕਾਰ ਕ੍ਰਿਕੇਟ ਦਾ ਮੈਚ ਹੋ ਰਿਹਾ ਹੈ। ਸਾਡੀ ਸਾਰੀ ਜਮਾਤ ਇਸ ਮੈਚ ਨੂੰ

ਦੇਖਣਾ ਚਾਹੁੰਦੀ ਹੈ। ਇਸ ਮੈਚ ਵਿੱਚ ਸਾਡੀ ਜਮਾਤ ਦੇ ਚਾਰ ਖਿਡਾਰੀ ਵੀ ਖੇਡ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਅਸੀਂ ਮੈਚ ਵੇਖਣ ਦਾ ਅਨੰਦ ਵੀ ਮਾਣੀਏ ਅਤੇ ਆਪਣੇ ਸਾਥੀਆਂ ਦਾ ਹੌਸਲਾ ਵੀ ਵਧਾਈਏ। ਜੇ ਤੁਸੀਂ ਸਾਡੀ ਸਾਰੀ ਜਮਾਤ ਨੂੰ ਇਹ ਮੈਚ ਦੇਖਣ ਦੀ ਆਗਿਆ ਦੇ ਦਿਓ,

ਤਾਂ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ।

ਧੰਨਵਾਦ ਸਹਿਤ

 

 

ਆਪ ਜੀ ਦਾ ਆਗਿਆਕਾਰੀ ਵਿਦਿਆਰਥੀ,

 

ਰਵਿੰਦਰ ਸਿੰਘ

(ਮਨੀਟਰ)

ਜਮਾਤ____

ਰੋਲ ਨੰਬਰ__________

ਮਿਤੀ ._________

Leave a Reply