ਆਪਣੇ ਮਿੱਤਰ ਨੂੰ ਗਰਮੀ ਦੀਆਂ ਛੁੱਟੀਆਂ ਇੱਕਠੇ ਬਤੀਤ ਕਰਨ ਲਈ ਸੱਦਾ-ਪੱਤਰ ਲਿਖੋ।
Mitra nu Garmiya diya chutiya ikathe batit karn layi patra
ਪ੍ਰੀਖਿਆ ਭਵਨ,
…………. ਕੇਂਦਰ,
………. ਸ਼ਹਿਰ ।
10 ਜੂਨ, ………………
ਪਿਆਰੇ ਬਲਜੀਤ,
ਸਤਿ ਸ੍ਰੀ ਅਕਾਲ ! ਸਾਡਾ ਸਕੂਲ ਗਰਮੀ ਦੀਆਂ ਛੁੱਟੀਆਂ ਲਈ 20 ਜੂਨ ਨੂੰ ਬੰਦ ਹੋ ਰਿਹਾ ਹੈ । ਮੇਰਾ ਵਿਚਾਰ ਹੈ ਕਿ ਛੁੱਟੀਆਂ ਵਿਚ ਅਸੀਂ ਸ਼ਿਮਲੇ ਚਲੀਏ । ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਬਹੁਤ ਗਰਮੀ ਹੁੰਦੀ ਹੈ, ਪਰ ਸ਼ਿਮਲੇ ਦਾ ਪੌਣ ਪਾਣੀ ਬਹੁਤ ਸੁਹਾਵਣਾ ਹੋਵੇਗਾ। ਇਸ ਤਰ੍ਹਾਂ ਅਸੀਂ ਪੰਜਾਬ ਦੀ ਸਖ਼ਤ ਗਰਮੀ ਤੋਂ ਬਚ ਕੇ ਸੁਹਾਵਣੇ ਮੌਸਮ ਦਾ ਅਨੰਦ ਮਾਣ ਸਕਾਂਗੇ ।
ਪਿਆਰੇ ਦੋਸਤ ! ਤੈਨੂੰ ਪਤਾ ਹੀ ਹੈ ਕਿ ਭਾਰਤ ਦੀ ਆਜ਼ਾਦੀ ਤੋਂ ਪਹਿਲੇ ਸ਼ਿਮਲਾ, ਪੰਜਾਬ ਦੀ ਗਰਮੀਆਂ ਦੀ ਰਾਜਧਾਨੀ ਰਹੀ ਹੈ। ਇੱਥੋਂ ਦੀਆਂ ਕਈ ਸੁੰਦਰ ਇਮਾਰਤਾਂ ਦੇਖਣ ਯੋਗ ਹਨ । ਸ਼ਾਮ ਵੇਲੇ । ਮਾਲ ਰੋਡ ਦੀ ਰੌਣਕ ਦੇਖਣ ਵਾਲੀ ਹੁੰਦੀ ਹੈ ।
ਪਿਆਰੇ ਬਲਜੀਤ ! ਮੈਨੂੰ ਪਤਾ ਹੈ ਕਿ ਇਸ ਸਾਲ ਤੇਰੀ ਬੋਰਡ ਦੀ ਪ੍ਰੀਖਿਆ ਹੈ । ਇਸ ਲਈ ਰੋਜ਼ ਦੇ ਪ੍ਰੋਗਰਾਮ ਵਿੱਚ ਕੁਝ ਸਮਾਂ ਪੜ੍ਹਾਈ ਲਈ ਵੀ ਰੱਖਿਆ ਕਰਾਂਗੇ ।
ਮੈਂ ਆਸ ਕਰਦਾ ਹਾਂ ਕਿ ਤੂੰ ਮੇਰੀ ਇਸ ਸਲਾਹ ਤੇ ਸੱਦੇ ਨੂੰ ਮਨਜ਼ੂਰ ਕਰੇਂਗਾ । ਦੱਸ, ਕਦੋਂ ਪਤਾ ਦੇ ਰਿਹਾ ਏਂ ?
ਆਂਟੀ ਅੰਕਲ ਨੂੰ ਸਤਿ ਸ੍ਰੀ ਅਕਾਲ, ਰਾਜੂ ਨੂੰ ਪਿਆਰ !
ਤੇਰਾ ਮਿੱਤਰ,
ਪੀਤਇੰਦਰ ਸਿੰਘ