Punjabi Letter “Lambi Ger-hajari karan Tuhada naam Kat dita gya hai karan dusk e mud dakhala len layi patar”, “ਲੰਮੀ ਗੈਰ-ਹਾਜ਼ਰੀ ਕਾਰਨ ਤੁਹਾਡਾ ਨਾਂ ਕੱਟ ਦਿੱਤਾ ਗਿਆ ਹੈ। ਕਾਰਨ ਦੱਸ ਕੇ ਮੁੜ ਦਾਖ਼ਲਾ ਲੈਣ ਲਈ ਪੱਤਰ ” for Class 6, 7, 8, 9, 10 and 12, PSEB Classes.

ਸਕੂਲ ਵਿਚੋਂ ਲੰਮੀ ਗੈਰ-ਹਾਜ਼ਰੀ ਕਾਰਨ ਤੁਹਾਡਾ ਨਾਂ ਕੱਟ ਦਿੱਤਾ ਗਿਆ ਹੈ। ਕਾਰਨ ਦੱਸ ਕੇ ਮੁੜ ਦਾਖ਼ਲਾ ਲੈਣ ਲਈ ਪੱਤਰ ਲਿਖੋ।

 

ਸੇਵਾ ਵਿਖੇ

ਮੁੱਖ ਅਧਿਆਪਕ/ਅਧਿਆਪਕਾ ਜੀ,

ਐਮ. ਕੇ. ਸੀਨੀ. ਸੈਕੰ. ਸਕੂਲ,

ਘੀ ਮੰਡੀ, ਪਟਿਆਲਾ।

 

ਸ੍ਰੀਮਾਨ/ਸ੍ਰੀਮਤੀ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਅੱਠਵੀਂ (ਏ) ਸ਼੍ਰੇਣੀ ਵਿਚ ਪੜ੍ਹਦਾ ਹਾਂ। ਮੈਂ ਪਿਛਲੇ ਦਿਨੀਂ 10 ਜਨਵਰੀ ਨੂੰ ਆਪ ਤੋਂ ਤਿੰਨ ਦਿਨਾਂ ਦੀ ਛੁੱਟੀ ਮਨਜ਼ੂਰ , ਕਰਵਾ ਕੇ ਆਪਣੇ ਚਾਚਾ ਜੀ ਦੇ ਵਿਆਹ ‘ਤੇ ਗਿਆ ਸੀ। ਉੱਥੇ ਜਾ ਕੇ ਮੈਨੂੰ ਮਿਆਦੀ ਬੁਖਾਰ ਗਿਆ ਸੀ, ਜਿਸ ਕਾਰਨ ਮੈਂ ਸਮੇਂ ਸਿਰ ਵਾਪਸ ਨਾ ਪਰਤ ਸਕਿਆ ਅਤੇ ਨਾ ਹੀ ਭੁੱਚ ਦੌੜ ਵਿਚ ਡਾਕ ਰਾਹੀਂ ਆਪਣੀ ਅਰਜ਼ੀ ਭੇਜਣ ਦਾ ਖ਼ਿਆਲ ਰਿਹਾ।

ਇੰਝ ਸਕੂਲੋਂ ਬਹੁਤ ਦਿਨਾਂ ਤੀਕ ਗੈਰ-ਹਾਜ਼ਰ ਰਹਿਣ ਕਾਰਨ ਮੇਰਾ ਨਾਂ ਜਮਾਤ ਜਾਰਜ ਨੇ ਕੱਟ ਦਿੱਤਾ ਹੈ। ਮੈਨੂੰ ਆਪਣੀ ਗਲਤੀ ਤੇ ਬਹੁਤ ਦੁੱਖ ਹੈ। ਮੈਂ ਪੜ੍ਹਾਈ ਵਿਚ ਆਪਣੀ ਕਲਾਸ ਦੇ ਚੰਗੇ ਵਿਦਿਆਰਥੀਆਂ ਵਿਚੋਂ ਇਕ ਹਾਂ। ਇਸ ਗੱਲ ਦੀ ਪੁਸ਼ਟੀ ਮੇਰੇ ਸਕਲ ਦੇ ਅਧਿਆਪਕ ਕੋਲੋਂ ਅਤੇ ਮੇਰੇ ਸਕੂਲ ਦੇ ਨਤੀਜਿਆਂ ਤੋਂ ਕੀਤੀ ਜਾ ਸਕਦੀ ਹੈ। ਇਸ ਲਈ ਕਿਰਪਾ ਕਰਕੇ ਮੇਰਾ ਨਾਂ ਜਮਾਤ ਵਿਚ ਦੁਬਾਰਾ ਦਾਖ਼ਲ ਕਰਨ ਦੀ ਕਿਰਪਾਲਤਾ ਕਰਨੀ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ,

ਰੁਪਿੰਦਰ ,

ਅੱਠਵੀਂ (ਏ)

ਮਿਤੀ 20 ਜਨਵਰੀ, 20……

Leave a Reply