ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣੀ ਯੋਗਤਾ ਦੱਸ ਕੇ ਕਲਰਕ ਦੀ ਖਾਲੀ ਆਸਾਮੀ ਲਈ ਬਿਨੈ-ਪੱਤਰ ਲਿਖੋ।
ਸੇਵਾ ਵਿਖੇ
ਡਿਪਟੀ ਕਮਿਸ਼ਨਰ ਸਾਹਿਬ,
ਜ਼ਿਲ੍ਹਾ ਮਾਨਸਾ।
ਵਿਸ਼ਾ-ਕਲਰਕ ਦੀ ਆਸਾਮੀ ਲਈ।
ਸ੍ਰੀਮਾਨ ਜੀਓ,
ਸਨਿਮਰ ਬੇਨਤੀ ਹੈ ਕਿ ਕਲ 12 ਮਾਰਚ, 20 ,, … ਦੀ ਪੰਜਾਬੀ ਟ੍ਰਿਬਿਊਨ’ ਪੜ ਕੇ ਪਤਾ ਚੱਲਿਆ ਹੈ ਕਿ ਆਪ ਦੇ ਦਫ਼ਤਰ ਵਿਚ ਕੁਝ ਕਲਰਕਾਂ ਦੀ ਲੋੜ ਹੈ। ਮੈਂ ਉਹਨਾਂ ਖਾਲੀਆਸਾਮੀਆਂ ਵਿਚੋਂ ਇਕ ਲਈ ਆਪਣੀਆਂ ਅਥੱਕ ਸੇਵਾਵਾਂ ਭੇਟ ਕਰਨ ਦੀ ਆਗਿਆ ਚਾਹੁੰਦਾ ਹਾਂ। ਮੇਰੀ ਯੋਗਤਾ ਹੇਠ ਲਿਖੇ ਵੇਰਵੇ ਅਨੁਸਾਰ ਹੈ-
- ਖਾਲੀ ਆਸਾਮੀ-ਕਲਰਕ।
- ਨਾਂ-ਖੁਸ਼ਹਾਲ ਸਿੰਘ।
- ਪਿਤਾ ਦਾ ਨਾਂ-. ਦੀਵਾਨ ਸਿੰਘ।
- ਉਮਰ-21 ਸਾਲ (ਜਨਮ ਮਿਤੀ-20 ਅਪੈਲ, 1980) ।
- ਯੋਗਤਾ-ਮੈਟਿਕ-ਫ਼ਸਟ ਡਵੀਜ਼ਨ (669 ਨੰਬਰ) ।
- ਟਾਈਪ ਦੀ ਯੋਗਤਾ-ਉ) ਅੰਗਰੇਜ਼ੀ-50 ਸ਼ਬਦ ਪ੍ਰਤੀ ਮਿੰਟ।
- ਪੰਜਾਬੀ-40 ਸ਼ਬਦ ਪ੍ਰਤੀ ਮਿੰਟ।
- ਤਜ਼ਰਬਾ-ਡੇਢ ਸਾਲ (ਕੋਆਪਰੇਟਿਵ ਸਟੋਰ, ਮਾਨਸਾ ਵਿਖੇ ਕਲਰਕ) ।
- ਸ਼ੁਗਲ-ਹਾਕੀ ਦਾ ਖਿਡਾਰੀ ਅਤੇ ਸਕੂਲ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਵਿਦਿਆਰਥੀ ਸੰਪਾਦਕ।
ਉਪਰੋਕਤ ਜਾਣਕਾਰੀ ਦੇ ਨਾਲ-ਨਾਲ ਮੈਂ ਇਹ ਵੀ ਆਖਣ ਦੀ ਆਗਿਆ ਚਾਹੁੰਦਾ ਹਾਂ ਕਿ ਮੈਂ ਸਕੂਲ ਵਿਚ ਸਕਾਊਟਿੰਗ ਅਤੇ ਐਨ.ਸੀ.ਸੀ. (ਨੇਵੀ) ਦਾ ਕੈਡਿਟ ਵੀ ਰਿਹਾ ਹਾਂ। ਮੇਰਾ ਕੱਦ ਪੰਜ ਫੁੱਟ ਦਸ ਇੰਚ ਅਤੇ ਮੈਂ ਸੁੰਦਰ , ਸੁਡੌਲ ਤੇ ਸਿਹਤਮੰਦ ਸਰੀਰ ਦਾ ਮਾਲਕ ਹਾਂ।
ਇਸ ਲਈ ਜੇਕਰ ਮੈਨੂੰ ਆਪ ਦੀ ਸਰਪ੍ਰਸਤੀ ਹੇਠਾਂ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਆਪਣੇ ਕੰਮ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾ ਕੇ ਆਪ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਾਂਗਾ।
ਮੈਨੂੰ ਪੂਰੀ ਆਸ ਹੈ ਕਿ ਆਪ ਮੈਨੂੰ ਇਸ ਸੇਵਾ ਦਾ ਜ਼ਰੂਰ ਮੌਕਾ ਬਖਸ਼ੋਗੇ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸ ਪਾਤਰ,
ਖੁਸ਼ਹਾਲ ਸਿੰਘ
ਪਤਾ :
ਮਕਾਨ ਨੰਬਰ 1272, ਮੁਹੱਲਾ ਚੌਧਰੀਆਂ,
ਮਾਨਸਾ ।
ਮਿਤੀ 18 ਮਾਰਚ, 20 …..