Punjabi Letter “Dak Ghar de Post Master nu Money Order na Pujan bare Shikayat Patar”, “ਡਾਕ ਘਰ ਦੇ ਪੋਸਟ ਮਾਸਟਰ ਨੂੰ ਮਨੀਆਰਡਰ ਨਾ ਪੁੱਜਣ ਬਾਰੇ ਸ਼ਿਕਾਇਤ ਪੱਤਰ” for Class 6, 7, 8, 9, 10 and 12, PSEB Classes.

ਤੁਸੀਂ ਆਪਣੇ ਚਚੇਰੇ ਭਰਾ ਨੂੰ ਮਹੀਨਾ ਪਹਿਲਾਂ ਮਨੀਆਰਡਰ ਕਰਵਾਇਆ ਸੀ। ਪਰ ਉਹ ਉਸ ਨੂੰ ਮਿਲਿਆ ਨਹੀਂ। ਡਾਕ ਘਰ ਦੇ ਪੋਸਟ ਮਾਸਟਰ ਨੂੰ ਮਨੀਆਰਡਰ ਨਾ ਪੁੱਜਣ ਬਾਰੇ ਸ਼ਿਕਾਇਤ ਕਰੋ।

ਸੇਵਾ ਵਿਖੇ

ਪੋਸਟ ਮਾਸਟਰ ਸਾਹਿਬ,

ਮੁੱਖ ਡਾਕਘਰ ਮੋਗਾ,

ਮੋਗਾ।

 

ਵਿਸ਼ਾ-ਮਨੀਆਰਡਰ ਦਾ ਨਾ ਮਿਲਣਾ।

 

ਸ੍ਰੀਮਾਨ ਜੀਓ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਡਾਕਘਰ ਤੋਂ ਮਿਤੀ 8 ਜਨਵਰੀ, 20…. ਨੂੰ 500 ਰੁਪਏ ਦਾ ਇਕ ਮਨੀਆਰਡਰ ਰੋਪੜ ਲਈ ਹੇਠ ਲਿਖੇ ਪਤੇ ਤੇ ਕਰਵਾਇਆ ਸੀ:

ਨਿਰਵੈਰ ਸਿੰਘ

ਦਸਵੀਂ (ਏ) ਸ਼੍ਰੇਣੀ

ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਕੈਲਾਸ਼ ਨਗਰ,

ਰੋਪੜ।

ਪਰ ਉਹ ਹਾਲੀਂ ਤੀਕ ਉੱਥੇ ਸੰਬੰਧਿਤ ਵਿਦਿਆਰਥੀ ਨੂੰ ਮਿਲਿਆ ਨਹੀਂ ਹੈ। ਮਨੀਆਰਡਰ ਕਰਵਾਉਣ ਤੇ ਡਾਕਖਾਨੇ ਵਲੋਂ ਦਿੱਤੀ ਗਈ ਰਸੀਦ ਵੀ ਮੇਰੇ ਕੋਲ ਸੁਰੱਖਿਅਤ ਹੈ। ਉਸਦਾ ਨੰਬਰ 192 ਹੈ ਅਤੇ ਮੋਹਰ ਤੇ ਵੀ 8 ਜਨਵਰੀ, 20 ….. ਦੀ ਮਿਤੀ ਛਪੀ ਹੋਈ ਹੈ। ਰੋਪੜ ਦੇ ਮੁੱਖ ਡਾਕਘਰ ਤੋਂ ਪਤਾ ਕੀਤਾ ਸੀ, ਉਹਨਾਂ ਦਾ ਕਹਿਣਾ ਹੈ ਕਿ ਇਸ ਉਪਰੋਕਤ ਨਾਂ ਦਾ ਮਨੀਆਰਡਰ ਹਾਲੀ ਤੀਕ ਕੋਈ ਨਹੀਂ ਪੁੱਜਿਆ ਹੈ।

ਇਸ ਤਰ੍ਹਾਂ ਮਨੀਆਰਡਰ ਨਾ ਪੁੱਜਣ ਤੇ ਉਸ ਨੂੰ ਵੀ ਅਤੇ ਮੈਨੂੰ ਵੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਰੇ ਚਾਚੇ ਦੇ ਲੜਕੇ ਨੇ ਆਪਣੇ ਹੋਸਟਲ ਦਾ ਖ਼ਰਚ ਜਮਾਂ ਕਰਵਾਉਣਾ ਸੀ। ਵੇਲੇ ਸਿਰ ਆਪਣਾ ਖਰਚ ਨਾ ਦੇ ਸਕਣ ਕਾਰਨ ਉਸਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਲਈ ਆਪ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਮਨੀਆਰਡਰ ਦੀ ਭਾਲ: ਕਰਨ ਦੀ ਕਿਰਪਾਲਤਾ ਕਰੋ ਕਿ ਕਿਸ ਪਾਸੇ ਵੱਲ ਚਲਾ ਗਿਆ ਹੈ। ਆਸ ਹੈ ਕਿ ਆਪ ਇਸ ਵੱਲ ਜਲਦੀ ਤੋਂ ਜਲਦੀ ਧਿਆਨ ਦੇ ਕੇ, ਉਪਰੋਕਤ ਪਤੇ ਤੇ ਭੇਜ ਦੇਵੋਗੇ ਜਾਂ ਫੇਰ ਹੇਠ ਲਿਖੇ ਪਤੇ ਤੇ ਵਾਪਸ ਕਰਨ ਦੀ ਮਿਹਰਬਾਨੀ ਕਰੋਗੇ । ਮੈਂ ਆਪ ਦਾ ਬਹੁਤ ਧਵਨਾਦੀ ਹੋਵਾਂਗਾ।

ਆਪ ਦਾ ਵਿਸ਼ਵਾਸਪਾਤਰ,

ਨਿਸ਼ਾਨ ਸਿੰਘ ਕਾਹਲੋਂ।

ਪਿੰਡ ਤੇ ਡਾ, ਬਧਨੀ ਕਲਾਂ

ਮੋਗਾ।

ਮਿਤੀ 21 ਫਰਵਰੀ, 20 …..

Leave a Reply