ਤੁਸੀਂ ਲਾਇਬਰੇਰੀ ਵਿਚ ਇਕ ਕਿਤਾਬ ਪੜ੍ਹੀ ਹੈ ਜੋ ਤੁਹਾਡੇ ਕੋਰਸ ਵਿਚ ਨਹੀਂ ਇਹ ਪੁਸਤਕ ਪੜ੍ਹਨ ਦੀ ਸਿਫਾਰਸ਼ ਕਰੋ। ਲੱਗੀ ਹੋਈ। ਪੱਤਰ ਰਾਹੀਂ ਆਪਣੇ ਛੋਟੇ ਭਰਾ ਨੂੰ ਇਸ ਦੀਆਂ ਸਿਫਤਾਂ ਦੱਸਦੇ ਹੋਏ ਉਸਨੂੰ
ਸੇਵਾ ਵਿਖੇ
ਪ੍ਰੀਖਿਆ ਭਵਨ,
ਸ਼ਹਿਰ,
8 ਮਾਰਚ, 20……
ਪਿਆਰੇ ਹਰਜੀਤ,
ਮੈਂ ਇਸ ਚਿੱਠੀ ਰਾਹੀਂ ਆਪਣੀ ਲਾਇਬਰੇਰੀ ਵਿਚ ਪੜੀ ਪੁਸਤਕ ਬਾਰੇ ਤੈਨੂੰ ਆਪਣੇ ਵਿਚਾਰ ਲਿਖ ਰਿਹਾ ਹਾਂ।
ਮੈਂ ਹੁਣ ਤੀਕ ਲਾਇਬਰੇਰੀ ਵਿਚ ਜਿੰਨੀਆਂ ਪੁਸਤਕਾਂ ਪੜ੍ਹੀਆਂ ਹਨ, ਉਹਨਾਂ ਵਿਚੋਂ ਨਾਨਕ ਸਿੰਘ ਦਾ ਨਾਵਲ ‘ਪਵਿੱਤਰ ਪਾਪੀ ਮੈਨੂੰ ਬਹੁਤ ਪਸੰਦ ਆਇਆ ਹੈ। ਇਹ ਨਾਵਲ ਇੰਨਾ ਵਧੀਆ ਅਤੇ ਰੌਚਕ ਹੈ ਕਿ ਮੈਂ ਇਸ ਨੂੰ ਇਕੋ ਬੈਠਕ ਵਿਚ ਪੜ ਲਿਆ। ਇਸ ਨਾਵਲ ਵਿਚ ਇਕ ਬੇਰੁਜ਼ਗਾਰ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਜਦੋਂ ਉਸਨੂੰ ਕੁਝ ਕੰਮ ਮਿਲਦਾ ਹੈ ਤਾਂ ਉਹ ਕਿਸੇ ਹੋਰ ਨੂੰ ਬੇਰੁਜ਼ਗਾਰ ਕਰ ਦਿੰਦਾ ਹੈ। ਇਸ ਗੱਲ ਦਾ ਪਛਤਾਵਾ ਉਸ ਨੌਜਵਾਨ ਲਈ ਉਮਰ ਭਰ ਲਈ ਮਨ ਉੱਤੇ ਭਾਰ ਬਣ ਜਾਂਦਾ ਹੈ। ਨਾਵਲ ਦੀ ਨਾਇਕਾ ਵੀਨਾ ਨਾਲ ਉਸ ਦੀ ਨੇੜਤਾ ਬਣਦੀ ਹੈ, ਪਰ ਕਦੇ ਭੈਣ ਦੇ ਰੂਪ ਵਿਚ ਅਤੇ ਕਦੇ ਪ੍ਰੇਮਿਕਾ ਦੇ ਰੂਪ ਵਿਚ। ਨੌਜਵਾਨ ਉਸ ਨੂੰ ਸਾਰੀ ਉਮਰ ਭੁਲਾ ਨਾ ਸਕਿਆ। ਇਕ ਵਧੀਆ ਕਾਰੀਗਰ ਨੌਜਵਾਨ ਪਛਤਾਵੇ ਦਾ ਸ਼ਿਕਾਰ ਹੋ ਕੇ ਅਤੇ ਪਿਆਰ ਦੇ ਵਿਯੋਗ ਵਿਚ ਅੰਦਰੋਂ ਅੰਦਰੀ ਖੋਖਲਾ ਹੋ ਜਾਂਦਾ ਹੈ। ਸ਼ਾਇਦ ਹੀ ਨਾਨਕ ਸਿੰਘ ਨੇ ਆਪਣੇ ਪਾਤਰਾਂ ਦੀ ਮਾਨਸਿਕ ਦਸ਼ਾ ਇੰਨੀ ਸੁਚੱਜੇ ਢੰਗ ਨਾਲ ਕਿਸੇ ਹੋਰ ਨਾਵਲ ਵਿਚ ਉਜਾਗਰ ਕੀਤੀ ਹੋਵੇ, ਜਿੰਨੀ ਇਸ ਨਾਵਲ ਵਿਚ। ਪੰਨਾ ਲਾਲ ਦੀ ਧਰਮ ਪਤਨੀ ਦੇ ਦਿਲ ਵਿਚ ਪ੍ਰਗਟਾਈ ਗਈ ‘ਮਾਂ’ ਵਾਲੀ ਮਮਤਾ ਨਾਨਕ ਸਿੰਘ ਦੀ ਸ਼ੈ-ਜੀਵਨੀ ਤੋਂ ਪ੍ਰਫੁਲਿਤ ਹੋਈ ਹੈ।
ਨਾਨਕ ਸਿੰਘ ਨੂੰ ਕਹਾਣੀ ਕਹਿਣ ਦਾ ਢੰਗ ਆਉਂਦਾ ਹੈ। ਇਸ ਨਾਵਲ ਵਿਚ ਉਹ ਜਿੱਥੋਂ ਕਹਾਣੀ ਸ਼ੁਰੂ ਕਰਦਾ ਹੈ, ਉੱਥੋਂ ਆ ਕੇ ਹੀ ਖਤਮ ਕਰਦਾ ਹੈ।
ਅੰਤ ਵਿਚ ਮੈਂ ਇਹੀ ਕਹਾਂਗਾ ਕਿ ਇਹ ਨਾਵਲ ਬਹੁਤ ਹੀ ਸਿੱਖਿਆਦਾਇਕ ਹੈ। ਇਹ ਨਾਵਲ ਇੰਨਾ ਪ੍ਰਸਿੱਧ ਹੋਇਆ ਹੈ ਕਿ ਇਸ ਦੇ ਆਧਾਰ ਤੇ ਫਿਲਮ ਵੀ ਬਣਾਈ ਜਾ ਚੁੱਕੀ ਹੈ। ਮੈਂ ਤੈਨੂੰ ਵੀ ਇਸ ਨਾਵਲ ਨੂੰ ਪੜ੍ਹਨ ਦੀ ਪ੍ਰੇਰਨਾ ਕਰਦਾ ਹਾਂ।
ਤੇਰਾ ਪਿਆਰਾ ਭਰਾ,
ਮਨਜੀਤ।