ਤੁਹਾਡੇ ਚਾਚਾ ਜੀ ਨੂੰ ਤੁਹਾਡੇ ਜਨਮ ਦਿਨ ਤੇ ਤੁਹਾਨੂੰ ‘ਘੜੀ ਸੁਗਾਤ ਵਜੋਂ ਭੇਜੀ ਹੈ। ਇਕ ਪੱਤਰ ਰਾਹੀਂ ਉਹਨਾਂ ਦਾ ਧੰਨਵਾਦ ਕਰੋ।
ਕਰਤਾਰਪੁਰ ,
ਜ਼ਿਲ੍ਹਾ ਜਲੰਧਰ।
5 ਅਪ੍ਰੈਲ, 20……
ਪੂਜਨੀਕ ਚਾਚਾ ਜੀ, .
ਸਤਿ ਸ੍ਰੀ ਅਕਾਲ !
ਆਹਾ ! ਕਿੰਨਾ ਚਾਅ ਚੜਿਆ ਜਦੋਂ ਅੱਜ ਆਪ ਨੇ ਮੇਰੇ ਜਨਮ ਦਿਨ ਤੇ ਇਕ ਘੜੀ ਭੇਜੀ।
ਚਾਚਾ ਜੀ ! ਆਪ ਤਾਂ ਇਕ ਨਜ਼ਮੀ ਤੋਂ ਵੀ ਵੱਧ ਨਿਕਲੇ ਹੋ, ਜੋ ਆਪ ਨੇ ਮੇਰੇ ਮਨ ਦੀ ਬੁੱਝ ਕੇ, ਮੈਨੂੰ ਇਹ ਘੜੀ ਦੀ ਸੁਗਾਤ ਭੇਜੀ ਹੈ। ਕਈ ਵਾਰ ਮੈਂ ਪਿਤਾ ਜੀ ਨੂੰ ਵੀ ਇਸ ‘ ਦੇ ਖਰੀਦਣ ਬਾਰੇ ਆਖਿਆ ਸੀ, ਪਰ ਉਹ ਹਰ ਵਾਰ “ਲੈ ਕੇ ਦਿਆਂਗੇ’ ਆਖ ਕੇ ਟਾਲ ਦਿੰਦੇ ਰਹੇ। ਅੱਜ ਮੇਰੇ ਮਨ ਦੀ ਆਸ ਪੂਰੀ ਹੋ ਜਾਣ ਤੇ ਮੈਨੂੰ ਇੰਨੀ ਖ਼ੁਸ਼ੀ ਹੋਈ ਹੈ ਕਿ ਜਿਵੇਂ ਮੈਨੂੰ ਕੋਈ ਅੱਲਾਦੀਨ ਦਾ ਚਿਰਾਗ ਮਿਲ ਗਿਆ ਹੋਵੇ।
ਇਹ ਵੱਡਮੁੱਲੀ ਸੁਗਾਤ ਨਾ ਕੇਵਲ ਮੈਨੂੰ ਸਮੇਂ ਸਿਰ ਕੰਮ ਕਰਨ ਅਤੇ ਅਨੁਸ਼ਾਸਨ ਵਿਚ ਰਹਿਣ ਦੇ ਹੀ ਯੋਗ ਬਣਾਏਗੀ, ਸਗੋਂ ਆਪ ਦੇ ਡੂੰਘੇ ਪਿਆਰ ਦੀ ਯਾਦ ਨੂੰ ਵੀ ਸਦੀਵੀ ਰੱਖੇਗੀ। ਇਸ ਲਈ ਮੇਰੇ ਜਨਮ ਦਿਨ ‘ਤੇ ਭੇਜੀ ਗਈ ਇਸ ਵੱਡਮੁੱਲੀ ਸੁਗਾਤ ਲਈ ਮੈਂ ਦਾ ਸੱਚੇ ਦਿਲੋਂ ਧੰਨਵਾਦੀ ਹਾਂ।
ਮੇਰੇ ਵੱਲੋਂ ਚਾਚੀ ਜੀ ਨੂੰ ਸਤਿ ਸ੍ਰੀ ਅਕਾਲ, ਰਜਨੀ ਅਤੇ ਪਿੰਕੀ ਨੂੰ ਬਹੁਤ-ਬਹੁਤ ਪਿਆਰ।
ਆਪ ਦਾ ਭਤੀਜਾ,
ਸੁਰੇਸ਼ ।

