ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਆਪਣੇ ਵੱਡੀ ਭੈਣ ਦੇ ਵਿਆਹ ਉੱਤੇ ਇੱਕ ਹਫ਼ਤੇ ਦੀਆਂ ਛੁੱਟੀਆਂ ਲੈਣ ਲਈ ਬੇਨਤੀਪੱਤਰ ਲਿਖੋ।
ਸੇਵਾ ਵਿਖੇ,
ਸ੍ਰੀ ਮਾਨ ਮੁੱਖ ਅਧਿਆਪਕ ਜੀ,
_____ਸਕੂਲ,
……… ਸ਼ਹਿਰ।
ਸ੍ਰੀਮਾਨ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੀ ਵੱਡੀ ਭੈਣ ਦਾ ਵਿਆਹ ਇਸ ਮਹੀਨੇਦੀ 25 ਤਾਰੀਖ ਨੂੰ ਹੋਣਾ ਨਿਯਤ ਹੋਇਆ ਹੈ। ਮੇਰੇ ਮਾਤਾ ਜੀ ਦੀ ਤਬੀਅਤ ਠੀਕ ਨਹੀਂ ਰਹਿੰਦੀ। ਉਹ ਚਾਹੁੰਦੇ ਹਨ ਕਿ ਮੈਂ ਉਹਨਾਂ ਦਾ ਹੱਥ ਵਟਾਵਾ। ਵੈਸੇ ਵੀ ਲੜਕੀ ਦੇ ਵਿਆਹ ਵਿੱਚ ਕੰਮ ਜ਼ਿਆਦਾ ਹੀ
ਹੁੰਦੇ ਹਨ। ਇਸ ਲਈ ਕਿਰਪਾ ਕਰਕੇ ਮੈਨੂੰ 21 ਤਾਰੀਖ ਤੋਂ ਲੈ ਕੇ 27 ਤਾਰੀਖ ਤੱਕ ਛੱਟੀਆਂ । ਦਿੱਤੀਆਂ ਜਾਣ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ ਵਿਦਿਆਰਥੀ
ੳ, ਅ, ੲ
ਜਮਾਤ_______
ਰੋਲ ਨੰਬਰ_______
ਮਿਤੀ_____
Thanks a lot ji