ਮੀਰ ਤੇ ਪੀਰ
Meer te Peer
ਗੁਰੂ ਹਰਿਗੋਬਿੰਦ ਜੀ ਦਾ ਜਨਮ 19 ਜਨ, 1595 ਈਸਵੀ ਨੂੰ ਪਿੰਡ ਵਡਾਲੀ ਵਿਖੇ ਗੁਰੂ ਅਰਜਨ ਦੇਵ ਜੀ ਦੇ ਘਰ ਹੋਇਆ । ਉਨ੍ਹਾਂ ਦਾ ਜਨਮ ਹੋਣ ਤੋਂ ਪਹਿਲਾਂ, ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਦੇਵੀ ਨੂੰ ਵਰ ਦਿੱਤਾ.. “ਤੁਸੀਂ ਏਨੇ ਬਹਾਦਰ ਪੁੱਤਰ ਨੂੰ ਜਨਮ ਦਿਉਗੇ, ਜਿਹੜਾ ਤਰਕਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ, ਜਿਵੇਂ ਮੈਂ ਇਸ ਗੰਦੇ ਨੂੰ ਹੱਥ ਨਾਲ ਭੰਨ ਰਿਹਾ ਹਾਂ । ਸ੍ਰੀ ਹਰਿਗੋਬਿੰਦ ਜੀ ਦੀ ਪਾਲਣਾ, ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ , ਕੀਤੀ ਗਈ। ਉਨ੍ਹਾਂ ਨੂੰ ਬਾਬਾ ਬੁੱਢਾ ਜੀ ਨੇ ਅੱਖਰੀ ਵਿੱਦਿਆ, ਹਿਕਮਤ, ਸ਼ਾਸਤਰ, ਖੇਤੀਬਾੜੀ ਤੇ ਰਾਜਨੀਤੀ ਦਾ ਗਿਆਨ ਦੇਣ ਪਿੱਛੋਂ, ਆਉਣ ਵਾਲੇ ਯੁੱਧਾਂ ਲਈ ਤਿਆਰ ਕਰਨ ਲਈ, ਭਾਈ ਪਰਾਗਾ ਜੀ ਪਾਸੋਂ ਸ਼ਸਤਰਵਿੱਦਿਆ, ਭਾਈ ਜੇਠਾ ਜੀ ਪਾਸੋ ਯੁੱਧ ਦੇ ਗੁਰ ਤੇ ਭਾਈ ਗੰਗਾ ਸਹਿਗਲ ਪਾਸੋਂ ਘੋੜ-ਸਵਾਰੀ ਦੇ ਦਾਅ-ਪੇਚਾਂ ਦੀ ਸਿੱਖਿਆ ਦਿਵਾਈ । ਇਸ ਤਰ੍ਹਾਂ ਸ੍ਰੀ ਹਰਿਗੋਬਿੰਦ ਜੀ ਨੂੰ ਛੋਟੀ ਉਮਰ ਵਿਚ ਹੀ ਆਉਣ ਵਾਲੇ ਸਮੇਂ ਲਈ ਤਿਆਰ ਕੀਤਾ ਗਿਆ ਸੀ।
ਮਈ 1606 ਈਸਵੀ ਵਿਚ , ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਲਾਹੌਰ ਹਾਜ਼ਰ ਹੋਣ ਲਈ ਹੁਕਮ ਭੇਜਿਆ। 22 ਮਈ, 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੋਂ ਲਾਹੌਰ ਨੂੰ ਚੱਲਣ ਤੋਂ ਪਹਿਲਾਂ, ਗੁਰਗੱਦੀ ਦੀ ਜ਼ਿੰਮੇਵਾਰੀ ਸੀ ਹਰਿਗੋਬਿੰਦ ਜੀ ਨੂੰ ਸੌਂਪ ਕੇ ਬਚਨ ਕੀਤੇ, “ਕਦੇ ਕਰਾਮਾਤ ਨਹੀਂ ਦਿਖਾਉਣੀ, ਸ਼ਸਤਰ ਸਜਾ ਕੇ ਗੱਦੀ ਉਪਰ ਬੈਠਣਾ, ਵੱਡੀ ਫ਼ੌਜ ਤਿਆਰ ਕਰਨੀ ਤੇ ਜ਼ੁਲਮ ਦੇ ਟਾਕਰੇ ਲਈ ਡਟ ਜਾਣਾ। 30 ਮਈ, 1606 ਈਸਵੀ ਨੂੰ ਲਾਹੌਰ ਵਿਚ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਸ ਸਮੇਂ ਗੁਰੂ ਹਰਿਗੋਬਿੰਦ ਜੀ ਦੀ ਉਮਰ ਸਿਰਫ਼ ਗਿਆਰਾਂ ਸਾਲਾਂ ਦੀ ਸੀ। ਇਸ ਛੋਟੀ ਜਿਹੀ ਉਮਰ ਵਿਚ ਵੀ ਉਨ੍ਹਾਂ ਦੇ ਨੇੜੇ ਕੋਈ ਡਰ ਜਾਂ ਭੈ ਨਹੀਂ ਸੀ। ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਗੁਰਗੱਦੀ ਦੀ ਰਸਮ ਸਮੇਂ ਦੋ ਤਲਵਾਰਾਂ, ਇੱਕ ਮੀਰੀ ਤੇ ਇੱਕ ਪੀਰੀ ਦੀ ਪਹਿਨਾਉਣ ਲਈ ਕਿਹਾ। ਉਨ੍ਹਾਂ ਨੇ ਦਸਤਾਰ ਪਹਿਲਾਂ ਹੀ ਸ਼ਾਹੀ ਠਾਠ ਵਾਲੀ ਬੰਨੀ ਹੋਈ ਸੀ, ਜਿਸ ਉੱਪਰ ਉਨ੍ਹਾਂ ਰਾਜਿਆਂ ਵਾਂਗ ਕਲਗੀ ਸਜਾਈ ਹੋਈ ਸੀ। ਗੁਰਗੱਦੀ ਦੀ ਰਸਮ ਸਮਾਪਤ ਹੋਣ ਪਿੱਛੋਂ ਉਨ੍ਹਾਂ ਆਈ ਸੰਗਤ ਨੂੰ ਸੰਬੋਧਨ ਕਰ ਕੇ ਕਿਹਾ, “ਅੱਜ ਤੋਂ ਗੁਰ-ਘਰ ਦੀ ਭੇਟਾ ਲਈ ਚੰਗੇ ਸ਼ਸਤਰ ਤੋਂ ਘੜੇ ਲੈ ਕੇ ਆਉਣਾ। ਅਸੀਂ ਫ਼ੌਜ ਤਿਆਰ ਕਰਨੀ ਹੈ ਜਿਹੜੀ ਦੇਸ਼ ਵਿਚ ਹੋ ਰਹੇ ਜ਼ੁਲਮ ਦਾ ਟਾਕਰਾ ਕਰ ਸਕੇ। ਉਸ ਗੁਰੂ ਦੀ ਫ਼ੌਜ ਵਿਚ ਸ਼ਾਮਲ ਹੋਣ ਲਈ ਮੇਰੇ ਪਾਸ ਤਿਆਰ ਹੋ ਕੇ ਆਓ ਤੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ ।
ਗੁਰ ਜੀ ਦਾ ਸੁਨੇਹਾ ਪਿੰਡਾਂ ਤੇ ਸ਼ਹਿਰਾਂ ਵਿਚ ਬੜੀ ਜਲਦੀ ਪੁੱਜ ਗਿਆ। ਸੰਗਤਾਂ ਘੋੜੇ ਤੇ ਸ਼ਸਤਰਾਂ ਦੀਆਂ ਭੇਟਾਵਾਂ ਲੈ ਕੇ ਪੁੱਜਣ ਲੱਗੀਆਂ। ਦੂਰ ਦੂਰ ਤੋਂ ਸਿੱਖ ਆ ਕੇ ਗੁਰੂ ਦੀ ਫੌਜ ਵਿਚ ਭਰਤੀ ਹੋਣ ਲੱਗੇ। ਉਨ੍ਹਾਂ ਭਰਤੀ ਹੋਣ ਵਾਲੇ ਸਿੱਖਾਂ ਦੀ ਮੰਗ ਸਿਰਫ਼ ਦੋ ਵੇਲੇ ਦਾ ਪਰਸ਼ਾਦਾ ਤੇ ਛੇ ਮਹੀਨੇ ਪਿੱਛੋਂ ਇੱਕ ਪੁਸ਼ਾਕਾ ਸੀ। ਗੁਰੂ ਜੀ ਨੇ ਨਿੱਤ ਦੇ ਕੀਰਤਨ ਪਿੱਛੋਂ ਹਰਿਮੰਦਰ ਸਾਹਿਬ ਦੇ ਸਾਹਮਣੇ ਹੀ ਜੰਗੀ ਸਿੱਖਿਆ ਦੇਣ ਦਾ ਅਭਿਆਸ ਸ਼ੁਰੂ ਕਰਵਾ ਦਿੱਤਾ। ਉਨ੍ਹਾਂ ਨੇ ਕਵੀਆਂ ਨੂੰ ਸ਼ਹੀਦਾਂ ਦੀਆਂ ਵਾਰਾਂ ਤਿਆਰ ਕਰਨ ਦੀ ਪ੍ਰੇਰਨਾ ਕੀਤੀ, ਜਿਨ੍ਹਾਂ ਨੂੰ ਛੱਡ ਤੇ ਸਾਰੰਗੀ ਉਪਰ ਗਾਉਣ ਨਾਲ, ਜ਼ੁਲਮ ਸਹਾਰਨ ਵਾਲੀ ਜਨਤਾ ਨੂੰ ਆਪਣੇ ਆਪ ਦੀ ਸੋਝੀ ਹੋ ਜਾਵੇ ਤੇ ਯੋਧਿਆਂ ਨੂੰ ਜੰਗ ਦੇ ਮੈਦਾਨ ਵਿਚ ਸ਼ਸਤਰ ਚਲਾਉਣ ਦਾ ਚਾਉ ਚੜੇ।