Punjabi Essay, Story on “ Guru Di Vadiyayi”, “ਗੁਰੂ ਦੀ ਵਡਿਆਈ” for Class 6, 7, 8, 9, 10 and Class 12 ,B.A Students and Competitive Examinations.

ਗੁਰੂ ਦੀ ਵਡਿਆਈ

 Guru Di Vadiyayi

ਹਰਿਰਾਇ ਜੀ ਦਾ ਜਨਮ 16 ਜਨਵਰੀ, 1630 ਈਸਵੀ ਨੂੰ ਕੀਰਤਪੁਰ ਵਿਖੇ ਬਾਬਾ ਗੁਰਦਿੱਤਾ ਜੀ ਕੀ ਹੋਇਆ। 1(9 ਈਸਵੀ ਵਿਚ ਗੁਰੂ ਹਰਿਗੋਬਿੰਦ ਜੀ ਨੇ ਕੀਰਤਪੁਰ ਆਉਣ ਪਿੱਛੋਂ ਉਨ੍ਹਾਂ ਨੂੰ ਸੱਦਾ ਆਪ ਨਾਲ ਪਿਆ। ਗੁਰੂ ਹਰਿਗੋਬਿੰਦ ਜੀ ਨੇ ਉਨ੍ਹਾਂ ਨੂੰ ਆਪ ਸ਼ਾਸਤਰ-ਵਿੱਦਿਆ ਤੇ ਸ਼ਸਤਰ-ਵਿੱਦਿਆ ਦਿੱਤੀ। ਸ਼੍ਰੀ ਹਰਿ ਰਾਇ ਜੀ ਨੂੰ ਜਦੋਂ ਗੁਰੂ-ਘਰ ਵਿਚ ਸੇਵਾ ਕਰਨ ਦਾ ਸਮਾਂ ਮਿਲਦਾ ਤਾਂ ਉਹ ਪੂਰੇ ਉਤਸ਼ਾਹ ਨਾਲ ਸੇਵਾ ਕਦੇ। ਗੁਰੂ ਹਰਿਗੋਬਿੰਦ ਜੀ ਨੇ ਉਨ੍ਹਾਂ ਨੂੰ ਅਗਸਤ 1643 ਈਸਵੀ ਵਿਚ ਗੁਰ-ਗੱਦੀ ਸੌਂਪ ਦਿੱਤੀ।

ਦਾਰਾ ਸ਼ਿਕੋਰ ਦੇ ਲਾਹੌਰ ਦਾ ਸੂਬੇਦਾਰ ਬਣਨ ਪਿੱਛੋਂ , ਭਾਵੇਂ ਸਿੱਖਾਂ ਨੂੰ ਸ਼ਾਹੀ ਫ਼ੌਜ ਨਾਲ ਕੋਈ ਜੰਗ ਨਹੀਂ ਸੀ ਲ ਈ, ਪਰ ਗੁਰੂ ਹਰਿਰਾਇ ਜੀ ਨੇ ਗੁਰੂ-ਘਰ ਨੂੰ ਜੰਗ ਲਈ ਸਦਾ ਤਿਆਰ ਰਖਣ ਲਈ ਸ਼ਸਤਰ-ਵਿਦਿਆ ਦੀ ਸਿਖਲਾਈ ਪਹਿਲਾਂ ਦੀ ਤਰ੍ਹਾਂ ਚਾਲੂ ਰਖੀ। ਉਨ੍ਹਾਂ ਦੇ ਪਾਸ ਸਦਾ ਬਾਈ ਸੌ ਘੋੜ-ਸਵਾਰ ਤਿਆਰ-ਬਰ-ਤਿਆਰ ਹਿੰਦੇ। ਉਨ੍ਹਾਂ ਨੇ ਕੀਰਤਪੁਰ ਦੇ ਨੇੜੇ ਪਰਾਲਗੜ੍ਹ ਕਿਲਾ ਵੀ ਉਸਾਰਿਆ ਸੀ, ਜਿਸ ਵਿਚ ਹਰ ਸਮੇਂ ਗੋਲਾ-ਬਾਰੂਦ ਭਿਆਚ ਚਖਿਆ ਜਾਂਦਾ ਸੀ। ਤੀਜੇ ਪਹਿਰ ਗੁਰੁ ਜੀ ਸ਼ਸਤਰ ਪਹਿਨ ਕੇ ਤੇ ਘੋੜੇ ਉੱਪਰ ਅਸਵਾਰ ਹੋ ਕੇ, ਸਿੱਖਾਂ ਨੂੰ ਨਾਲ ਲੈ ਕੇ ਜੰਗਲ ਵਿਚ ਸ਼ਿਕਾਰ ਖੇਡਣ ਜਾਂਦੇ ਤਾਂ ਜੁ ਪਹਾੜੀ ਲੋਕਾਂ ਦੇ ਦਿਲਾਂ ਵਿਚ ਸਿੱਖਾਂ ਨੂੰ ਦੇਖ ਕੇ ਸ਼ਤਾ ਪੈਦਾ ਹੋਵੇ ਤੇ ਉਨ੍ਹਾਂ ਨੂੰ ਆਪਣੇ ਆਪ ਦੀ ਹੋਂਦ ਦਾ ਅਨੁਭਵ ਹੋਵੇ।

ਗੁਰੂ ਜੀ ਨੇ ਕੀਰਤਪੁਰ ਵਿਚ ਇੱਕ ਬਹੁਤ ਵੱਡਾ ਦਵਾਖ਼ਾਨਾ ਖੋਲਿਆ, ਜਿਸ ਵਿਚ ਚੰਗੇ ਵੈਦ ਰਖੇ ਤੇ ਦੇਸ ਉਚ ਦੀਆਂ ਦਵਾਈਆਂ ਮੰਗਵਾ ਕੇ ਰੱਖੀਆਂ । ਹਰ ਲੋੜਵੰਦ ਦਾ ਮੁਫ਼ਤ ਇਲਾਜ ਕੀਤਾ ਜਾਂਦਾ । ਉਦਾਸੀ ਡੇਰਿਆਂ ਤੇ ਪ੍ਰਚਾਰ-ਅਮਪਾਨਾਂ ਉੱਪਰ ਜਿੱਥੇ ਪਹਿਲਾਂ ਲੰਗਰ ਮਿਲਦਾ ਸੀ, ਗੁਰੂ ਜੀ ਨੇ ਉਨ੍ਹਾਂ ਨੂੰ ਮੁਫ਼ਤ ਇਲਾਜ ਕਰਨ ਦੀ ਆਗਿਆ ਕਰ ਦਿੱਤੀ। ਇਸ ਤਰ੍ਹਾਂ ਕੀਰਤਪੁਰ ਦਾ ਦਵਾਖ਼ਾਨਾ ਦੇਸ਼ ਭਰ ਵਿਚ ਪ੍ਰਸਿੱਧ ਹੋ ਗਿਆ।

ਸ਼ਾਹ ਜਹਾਨ ਨੂੰ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨਾਲ ਬਹੁਤ ਪਿਆਰ ਸੀ। ਉਸਦੇ ਛੋਟੇ ਪੁੱਤਰ ਔਰੰਗਜ਼ੇਬ ਲਈ ਇਹ ਸਹਾਰਨਾ ਮੁਸ਼ਕਲ ਸੀ। ਉਸਨੇ ਦਾਰਾ ਸ਼ਿਕੋਹ ਨੂੰ ਖ਼ਤਮ ਕਰਨ ਲਈ, ਇੱਕ ਦਿਨ ਉਸਦੇ ਲਾਂਗਰੀ ਪਾਮ ਉਸਦੇ ਖਾਣੇ ਵਿਚ ਇੱਕ ਸ਼ੇਰ ਦੀ ਮੁੱਛ ਦੇ ਵਾਲ ਖੁਆ ਦਿੱਤੇ, ਜਿਸ ਨਾਲ ਦਾਰਾ ਸ਼ਿਕੋਹ ਦਾ ਪੇਟ ਖ਼ਰਾਬ ਹੋ ਗਿਆ | ਸ਼ਾਹੀ ਹਕੀਮਾਂ ਉਸਦਾ ਬਹੁਤ ਇਲਾਜ ਕੀਤਾ ਪਰ ਉਹ ਠੀਕ ਨਾ ਹੋਇਆ। ਹਕੀਮਾਂ ਨੇ ਸ਼ਾਹ ਜਹਾਨ ਨੂੰ ਕੀਰਤਪੁਰ ਦੇ ਦਵਾਖਾਨੇ ਤੋਂ ਦਵਾ ਮੰਗਵਾਉਣ ਦੀ ਸਲਾਹ ਦਿੱਤੀ। ਸ਼ਾਹ ਜਹਾਨ ਨੇ ਕਿਹਾ, “ਜਿਨ੍ਹਾਂ ਦੇ ਖਿਲਾਫ ਮੈਂ ਫੌਜਾਂ ਭੇਜਦਾ ਰਿਹਾ ਹਾਂ, ਉਨ੍ਹਾਂ ਪਾਸੋਂ ਦਵਾ ਕਿਵੇਂ ਮੰਗਾਂ ?? ਪੀਰ ਹਸਨ ਅਲੀ ਨੇ ਕਿਹਾ , “ਗੁਰੂ ਨਾਨਕ ਦੇ ਘਰ ਦਾ ਕਿਸੇ ਨਾਲ ਕੋਈ ਵੈਰ ਨਹੀਂ। ਉਹ ਸਦਾ ਦੂਜੇ ਦਾ ਭਲਾ ਕਰਦਾ ਹੈ। ਤੁਸੀਂ ਦਾਰਾ ਸ਼ਿਕੋਹ ਦੀ ਜਾਨ ਬਚਾਉਣ ਲਈ ਉਨ੍ਹਾਂ ਪਾਸੋਂ ਦਵਾ ਮੰਗਵਾ ਲਵੋ।” .

ਸ਼ਾਹ ਜਹਾਨ ਨੇ ਗੁਰੂ ਜੀ ਦੇ ਨਾਂ ਚਿੱਠੀ ਲਿਖ ਕੇ, ਆਪਣੇ ਖ਼ਾਸ ਆਦਮੀ ਰਾਹੀਂ ਕੀਰਤਪੁਰ ਭੇਜੀ। ਗੁਰੂ ਜੀ ਨੇ ਚਿੱਠੀ ਮਿਲਣ ਉੱਪਰ ਲੋੜੀਂਦੀ ਦਵਾ ਸ਼ਾਹ ਜਹਾਨ ਨੂੰ ਭੇਜ ਦਿੱਤੀ। ਉਸ ਦਵਾ ਦੇ ਲੈਣ ਨਾਲ ਦਾਰਾ ਸ਼ਿਕੋਹ ਦੇ ਪੇਟ ਦਾ ਰੋਗ ਦੂਰ ਹੋ ਗਿਆ। ਦਾਰਾ ਸ਼ਿਕੋਹ ਗੁਰੂ ਜੀ ਦਾ ਧੰਨਵਾਦ ਕਰਨ ਲਈ ਕੀਮਤੀ ਭੇਟਾਵਾਂ ਲੈ ਕੇ ਆਪ ਕੀਰਤਪੁਰ ਹਾਜ਼ਰ ਹੋਇਆ।

Leave a Reply